ਧੁੱਪ ਸਿਰਫ਼ 'ਵਿਟਾਮਿਨ ਡੀ' ਨਹੀਂ, ਇਹ ਤਾਂ ਸਰੀਰ ਦਾ ਰਿਮੋਟ ਕੰਟਰੋਲ ਹੈ! ਸਮਝੋ ਕਿਉਂ ਜ਼ਰੂਰੀ ਹੈ ਸਵੇਰ ਤੇ ਸ਼ਾਮ ਦੀ ਰੌਸ਼ਨੀ ਅਸੀਂ ਸਾਰੇ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਹਰ ਰੋਜ਼ ਲੋੜੀਂਦੀ ਮਾਤਰਾ 'ਚ ਧੁੱਪ ਲੈਣ ਨਾਲ ਸਰੀਰ 'ਚ ਵਿਟਾਮਿਨ ਡੀ ਦੀ ਕਮੀ ਪੂਰੀ ਹੁੰਦੀ ਹੈ, ਪਰ ਅਸੀਂ ਧੁੱਪ 'ਚਲਾ ਫ਼ਰਕ ਨਹੀਂ ਪਛਾਣਦੇ। ਇੱਥੇ ਕਹਿਣ ਦਾ ਮਤਲਬ ਉਸ ਫ਼ਰਕ ਨੂੰ ਸਮਝਣਾ ਹੈ ਕਿ ਆਖ਼ਰ ਸਵੇਰ ਦੀ ਧੁੱਪ ਅਤੇ ਸ਼ਾਮ ਦੀ ਧੁੱਪ 'ਚ ਕੀ ਅੰਤਰ ਹੈ ਅਤੇ ਇਹ ਕਿਵੇਂ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ।
Publish Date: Fri, 28 Aug 2026 04:47 PM (IST)
Updated Date: Fri, 28 Aug 2026 04:48 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅਸੀਂ ਸਾਰੇ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਹਰ ਰੋਜ਼ ਲੋੜੀਂਦੀ ਮਾਤਰਾ 'ਚ ਧੁੱਪ ਲੈਣ ਨਾਲ ਸਰੀਰ 'ਚ ਵਿਟਾਮਿਨ ਡੀ ਦੀ ਕਮੀ ਪੂਰੀ ਹੁੰਦੀ ਹੈ, ਪਰ ਅਸੀਂ ਧੁੱਪ 'ਚਲਾ ਫ਼ਰਕ ਨਹੀਂ ਪਛਾਣਦੇ। ਇੱਥੇ ਕਹਿਣ ਦਾ ਮਤਲਬ ਉਸ ਫ਼ਰਕ ਨੂੰ ਸਮਝਣਾ ਹੈ ਕਿ ਆਖ਼ਰ ਸਵੇਰ ਦੀ ਧੁੱਪ ਅਤੇ ਸ਼ਾਮ ਦੀ ਧੁੱਪ 'ਚ ਕੀ ਅੰਤਰ ਹੈ ਅਤੇ ਇਹ ਕਿਵੇਂ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ।
ਸਰੀਰ ਦੀ ਸਰਕੇਡੀਅਨ ਰਿਦਮ ਸ ਸਾਡੇ ਸਰੀਰ 'ਚ 24 ਘੰਟੇ ਚੱਲਣ ਵਾਲੀ ਇੱਕ ਅੰਦਰੂਨੀ ਘੜੀ ਹੁੰਦੀ ਹੈ, ਜੋ ਸਾਡੇ ਸੌਣ-ਜਾਗਣ ਅਤੇ ਹਾਰਮੋਨਜ਼ ਨੂੰ ਸੰਤੁਲਿਤ (ਬੈਲੈਂਸ) ਕਰਨ ਦਾ ਕੰਮ ਕਰਦੀ ਹੈ। ਜਦੋਂ ਇਹ ਸਹੀ ਕੰਮ ਕਰ ਰਹੀ ਹੁੰਦੀ ਹੈ ਤਾਂ ਅਸੀਂ ਦਿਨ 'ਚ ਜਾਗਣ ਦੇ ਨਾਲ ਐਕਟਿਵ ਰਹਿੰਦੇ ਹਾਂ ਅਤੇ ਰਾਤ ਨੂੰ ਠੀਕ ਤਰ੍ਹਾਂ ਨੀਂਦ ਲੈਂਦੇ ਹਾਂ, ਪਰ ਅਜਿਹਾ ਨਾ ਹੋਣ ਉੱਤੇ ਸਰੀਰ ਦੇ ਕੰਮ ਕਰਨ ਦਾ ਤਰੀਕਾ ਹੀ ਪੂਰੀ ਤਰ੍ਹਾਂ ਬਦਲ ਜਾਂਦਾ ਹੈ। ਇੱਥੋਂ ਹੀ ਸ਼ੁਰੂ ਹੁੰਦੀ ਹੈ ਸੂਰਜ ਦੀ ਰੌਸ਼ਨੀ ਦੀ ਸਾਡੇ ਜੀਵਨ 'ਚ ਭੂਮਿਕਾ। ਦਰਅਸਲ, ਸੂਰਜ ਦੀ ਰੌਸ਼ਨੀ ਸਾਡੇ ਦਿਮਾਗ ਨੂੰ ਦਿਨ ਹੋਣ ਦਾ ਸੰਦੇਸ਼ ਦਿੰਦੀ ਹੈ, ਜਿਸ ਨਾਲ ਸਾਡੀ ਅੰਦਰੂਨੀ ਘੜੀ ਸਹੀ ਤਰ੍ਹਾਂ ਕੰਮ ਕਰ ਪਾਉਂਦੀ ਹੈ। ਜਾਣਨ ਵਾਲੀ ਗੱਲ ਇਹ ਹੈ ਕਿ ਸਵੇਰ ਅਤੇ ਸ਼ਾਮ ਦੋਵਾਂ ਸਮੇਂ ਦੀ ਰੌਸ਼ਨੀ ਸਾਡੇ ਜੀਵਨ 'ਚ ਵੱਡੀ ਭੂਮਿਕਾ ਨਿਭਾਉਂਦੀ ਹੈ।
ਸਵੇਰ ਦੀ ਧੁੱਪ ਕਿਉਂ ਜ਼ਰੂਰੀ ਹੈ? ਇਸ ਨੂੰ ਇੱਕ ਉਦਾਹਰਣ ਨਾਲ ਸ਼ੁਰੂ ਕਰਦੇ ਹਾਂ; ਮੰਨ ਲਓ ਕਿ ਤੁਸੀਂ ਸਵੇਰੇ-ਸਵੇਰੇ ਇੱਕ ਹਨ੍ਹੇਰੇ ਕਮਰੇ 'ਚ ਉੱਠਦੇ ਹੋ। ਥੋੜ੍ਹੀ ਦੇਰ ਫ਼ੋਨ ਸਕ੍ਰੋਲ ਕਰਨ ਤੋਂ ਬਾਅਦ ਇੱਧਰ-ਉੱਧਰ ਦਾ ਕੰਮ ਕਰਦੇ ਹੋ, ਫਿਰ ਰਸੋਈ 'ਚ ਨਾਸ਼ਤਾ ਬਣਾਉਣ ਲਈ ਜਾਂਦੇ ਹੋ। ਦੇਖਣ 'ਚ ਇਹ ਸ਼ਡਿਊਲ ਇੱਕਦਮ ਠੀਕ ਲੱਗ ਰਿਹਾ ਹੈ ਪਰ ਇੱਥੇ ਇੱਕ ਸਮੱਸਿਆ ਹੈ — ਸਾਡਾ ਦਿਮਾਗ, ਕਿਉਂਕਿ ਰੌਸ਼ਨੀ ਨਾ ਮਿਲਣ ਕਾਰਨ ਉਸਨੂੰ ਅੰਦਾਜ਼ਾ ਹੀ ਨਹੀਂ ਹੈ ਕਿ ਸਵੇਰ ਹੋਈ ਵੀ ਹੈ ਜਾਂ ਨਹੀਂ। ਨਾਲ ਹੀ, ਲੋੜੀਂਦੇ ਵਿਟਾਮਿਨ ਡੀ ਦੀ ਪੂਰਤੀ ਵੀ ਨਹੀਂ ਹੋ ਪਾਉਂਦੀ।
ਆਰਟੀਫੀਸ਼ੀਅਲ ਸੂਰਜ ਦੀ ਰੌਸ਼ਨੀ ਦਾ ਕੰਮ ਨਹੀਂ ਕਰ ਸਕਦੀ ਦੱਸ ਦਈਏ ਕਿ ਕਮਰੇ ਦੀ ਕ੍ਰਿਤੇਮ ਰੌਸ਼ਨੀ ਆਨ ਵੀ ਕਰ ਲਈ ਜਾਵੇ ਤਾਂ ਇਹ ਸੂਰਜ ਦੀ ਰੌਸ਼ਨੀ (ਸਨਲਾਈਟ) ਵਰਗਾ ਕੰਮ ਨਹੀਂ ਕਰਦੀ। ਅਜਿਹੇ 'ਚ ਸਿੱਧਾ ਫ਼ੋਨ ਸਕ੍ਰੋਲ ਕਰਨ ਦੀ ਬਜਾਏ ਸਵੇਰੇ ਬਾਲਕੋਨੀ ਜਾਂ ਛੱਤ ਉੱਤੇ ਜਾ ਕੇ ਸਵੇਰ ਦੀ ਰੌਸ਼ਨੀ ਲੈਣ ਨਾਲ ਸਰੀਰ 'ਚ ਸੇਰੋਟੋਨਿਨ ਦਾ ਉਤਪਾਦਨ (Production) ਵਧਦਾ ਹੈ। ਇਸ ਨਾਲ ਦਿਮਾਗ ਨੂੰ ਸਵੇਰ ਹੋਣ ਦਾ ਸੰਕੇਤ ਜਾਂਦਾ ਹੈ ਅਤੇ ਸਰੀਰ ਨੀਂਦ ਨੂੰ ਕੰਟਰੋਲ ਕਰਨ ਦੇ ਨਾਲ ਹੀ ਆਪਣੇ ਆਪ ਨੂੰ ਐਨਰਜੈਟਿਕ ਮਹਿਸੂਸ ਕਰਦਾ ਹੈ। ਇਸ ਬਾਰੇ ਸਲੀਪ ਮੈਡੀਸਨ ਦੀ ਰਿਸਰਚ ਕਹਿੰਦੀ ਹੈ ਕਿ ਸਵੇਰ ਦੀ ਰੌਸ਼ਨੀ ਸੌਣ ਅਤੇ ਜਾਗਣ ਦੇ ਚੱਕਰ ਨੂੰ ਸੰਤੁਲਿਤ ਕਰਨ 'ਚ ਮਦਦ ਕਰਦੀ ਹੈ।
ਕਿਉਂ ਜ਼ਰੂਰੀ ਹੈ ਸ਼ਾਮ ਦੀ ਰੌਸ਼ਨੀ ? ਹੁਣ ਗੱਲ ਕਰਦੇ ਹਾਂ ਕਿ ਆਖ਼ਰ ਸ਼ਾਮ ਦੀ ਰੌਸ਼ਨੀ ਸਰੀਰ ਲਈ ਕਿਉਂ ਜ਼ਰੂਰੀ ਹੈ। ਇਸ ਰੌਸ਼ਨੀ 'ਚ ਸਵੇਰ ਦੀ ਧੁੱਪ ਜਿੰਨੀ ਊਰਜਾ ਨਹੀਂ ਹੁੰਦੀ, ਪਰ ਹਲਕੀ ਰੌਸ਼ਨੀ ਦਿਮਾਗ ਨੂੰ ਨੀਂਦ ਲਈ ਖ਼ੁਦ ਤਿਆਰ ਕਰਨ ਦਾ ਸੰਕੇਤ ਦਿੰਦੀ ਹੈ। ਇਸ ਸਮੇਂ ਸੇਰੋਟੋਨਿਨ ਦੀ ਜਗ੍ਹਾ ਮੇਲਾਟੋਨਿਨ ਹਾਰਮੋਨ ਦਾ ਪੱਧਰ ਵਧਣ ਲੱਗਦਾ ਹੈ, ਇਹ ਸਲੀਪ ਸਾਈਕਲ ਨੂੰ ਸੰਤੁਲਿਤ ਰੱਖਣ ਲਈ ਜਾਣਿਆ ਜਾਂਦਾ ਹੈ। ਸ਼ਾਮ ਦੀ ਰੌਸ਼ਨੀ 'ਚ 10-15 ਮਿੰਟ ਤੱਕ ਦੀ ਸੈਰ ਵੀ ਤਣਾਅ ਘੱਟ ਕਰਕੇ ਸਰੀਰ ਨੂੰ ਰਿਲੈਕਸ ਮਹਿਸੂਸ ਕਰਾ ਸਕਦੀ ਹੈ।