- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਨਕ ਦੀ ਸਹੀ ਦੇਖਭਾਲ ਨਾ ਕਰਨ ਨਾਲ ਇਸ ਦੀ ਉਮਰ ਘੱਟ ਹੋ ਸਕਦੀ ਹੈ ਤੇ ਵਾਰ-ਵਾਰ ਨਵੀਂ ਐਨਕ ਬਣਵਾਉਣ ਦਾ ਖਰਚਾ ਵੱਧ ਸਕਦਾ ਹੈ। ਆਪਣੀ ਐਨਕ ਨੂੰ ਸਕ੍ਰੈਚ-ਫ੍ਰੀ ਤੇ ਚੰਗੀ ਹਾਲਤ ’ਚ ਰੱਖਣ ਲਈ ਕੁਝ ਆਮ ਗਲਤੀਆਂ ਤੋਂ ਬਚਣਾ ਜ਼ਰੂਰੀ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਜਿਨ੍ਹਾਂ ਲੋਕਾਂ ਨੂੰ ਨਜ਼ਰ ਦੀ ਐਨਕ ਲੱਗੀ ਹੋਈ ਹੈ, ਉਹ ਜਾਣਦੇ ਹਨ ਕਿ ਇਸ ਤੋਂ ਬਿਨਾਂ ਉਨ੍ਹਾਂ ਦੀ ਜ਼ਿੰਦਗੀ ਆਸਾਨ ਨਹੀਂ ਹੁੰਦੀ। ਅਜਿਹੇ ’ਚ ਐਨਕ ਦੀ ਸਹੀ ਦੇਖਭਾਲ ਨਾ ਕਰਨ ਨਾਲ ਇਸ ਦੀ ਉਮਰ ਘੱਟ ਹੋ ਸਕਦੀ ਹੈ ਤੇ ਹਰ ਵਾਰ ਨਵੀਂ ਐਨਕ ਬਣਵਾਉਣ 'ਤੇ ਹਜ਼ਾਰਾਂ ਰੁਪਏ ਦਾ ਵਾਧੂ ਖਰਚਾ ਪੈ ਸਕਦਾ ਹੈ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਐਨਕ ਸਾਲਾਂ ਤੱਕ ਸਕ੍ਰੈਚ-ਫ੍ਰੀ ਤੇ ਚੰਗੀ ਹਾਲਤ ’ਚ ਰਹੇ ਤਾਂ ਇਨ੍ਹਾਂ ਗਲਤੀਆਂ ਤੋਂ ਬਚੋ।
ਕਿਸੇ ਵੀ ਕੱਪੜੇ ਨਾਲ ਲੈਂਸ ਸਾਫ਼ ਕਰਨਾ
ਐਨਕ ਲਗਾਉਣ ਵਾਲੇ ਜ਼ਿਆਦਾਤਰ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਪਹਿਨੇ ਹੋਏ ਕੱਪੜਿਆਂ ਨਾਲ ਹੀ ਐਨਕ ਦੇ ਲੈਂਸ ਸਾਫ਼ ਕਰਦੇ ਰਹਿੰਦੇ ਹਨ। ਕੁਝ ਕੱਪੜੇ ਅਜਿਹੇ ਹੁੰਦੇ ਹਨ, ਜੋ ਲੈਂਸ 'ਤੇ ਨਿਸ਼ਾਨ ਛੱਡ ਸਕਦੇ ਹਨ। ਲਗਾਤਾਰ ਅਜਿਹਾ ਕਰਨ ਨਾਲ ਇਹ ਨਿਸ਼ਾਨ ਵਧਦੇ ਜਾਂਦੇ ਹਨ ਤੇ ਲੈਂਸ ਰਾਹੀਂ ਸਾਫ਼ ਦਿਖਾਈ ਦੇਣਾ ਮੁਸ਼ਕਲ ਹੋ ਸਕਦਾ ਹੈ।
ਐਨਕ ਨੂੰ ਉਲਟਾ ਰੱਖਣਾ
ਭਾਵੇਂ ਸਤ੍ਹਾ ਕਿੰਨੀ ਵੀ ਸਮਤਲ ਤੇ ਸਾਫ਼ ਕਿਉਂ ਨਾ ਹੋਵੇ, ਲੰਬੇ ਸਮੇਂ ਤੱਕ ਲੈਂਸ ਦੇ ਸਤ੍ਹਾ ਨਾਲ ਰਗੜ ਖਾਣ ਕਾਰਨ ਸਕ੍ਰੈਚ ਪੈ ਸਕਦੇ ਹਨ। ਇਸ ਲਈ ਹਰ ਵਾਰ ਐਨਕ ਉਤਾਰਨ ਤੋਂ ਬਾਅਦ ਉਸ ਨੂੰ ਉਸ ਦੇ ਬਾਕਸ ’ਚ ਹੀ ਰੱਖੋ।
ਗਰਮ ਥਾਂ ’ਤੇ ਛੱਡ ਦੇਣਾ
ਕਈ ਵਾਰ ਅਸੀਂ ਗਲਤੀ ਨਾਲ ਐਨਕ ਨੂੰ ਕਾਰ ’ਚ ਹੀ ਭੁੱਲ ਜਾਂਦੇ ਹਾਂ, ਜਿਸ ਨਾਲ ਐਨਕ ਦੇ ਫਰੇਮ ਤੇ ਲੈਂਸ ਦੋਵਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਜਦੋਂ ਵੀ ਗੱਡੀ ਤੋਂ ਬਾਹਰ ਨਿਕਲੋ ਤਾਂ ਐਨਕ ਦਾ ਬਾਕਸ ਆਪਣੇ ਨਾਲ ਹੀ ਰੱਖੋ।
ਸਿਰ 'ਤੇ ਚੜ੍ਹਾ ਲੈਣਾ
ਅਕਸਰ ਨੇੜੇ ਦੀ ਨਜ਼ਰ ਵਾਲੀ ਐਨਕ ਪਹਿਨਣ ਵਾਲੇ ਲੋਕਾਂ ਨੂੰ ਐਨਕ ਸਿਰ 'ਤੇ ਰੱਖਦੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੂੰ ਇਹ ਸੁਵਿਧਾਜਨਕ ਲੱਗਦਾ ਹੈ, ਪਰ ਇਸ ਨਾਲ ਫਰੇਮ ਲੋੜ ਤੋਂ ਜ਼ਿਆਦਾ ਫੈਲ ਸਕਦਾ ਹੈ। ਲਗਾਤਾਰ ਅਜਿਹਾ ਕਰਨ ਨਾਲ ਐਨਕ ਦੀ ਅਲਾਈਨਮੈਂਟ ਵਿਗੜ ਸਕਦੀ ਹੈ ਤੇ ਤੁਹਾਨੂੰ ਇਸ ਨੂੰ ਠੀਕ ਕਰਵਾਉਣ ਲਈ ਆਪਟਿਸ਼ੀਅਨ ਕੋਲ ਜਾਣਾ ਪੈ ਸਕਦਾ ਹੈ।
ਇੱਕ ਹੱਥ ਨਾਲ ਐਨਕ ਉਤਾਰਨਾ
ਐਨਕ ਉਤਾਰਨ ਲਈ ਹਮੇਸ਼ਾ ਇੱਕੋ ਹੱਥ ਦੀ ਵਰਤੋਂ ਕਰਨ ਨਾਲ ਫਰੇਮ 'ਤੇ ਦਬਾਅ ਪੈਂਦਾ ਹੈ ਤੇ ਸਮੇਂ ਦੇ ਨਾਲ ਇਹ ਢਿੱਲਾ ਪੈ ਸਕਦਾ ਹੈ। ਲਗਾਤਾਰ ਅਜਿਹਾ ਕਰਨ ਨਾਲ ਕਈ ਵਾਰ ਫਰੇਮ ਦਾ ਸਕ੍ਰੂ ਨਿਕਲ ਕੇ ਡਿੱਗ ਸਕਦਾ ਹੈ। ਇਸ ਲਈ ਐਨਕ ਹਮੇਸ਼ਾ ਦੋਵੇਂ ਹੱਥਾਂ ਨਾਲ ਉਤਾਰੋ।
ਬਾਕਸ ’ਚ ਨਾ ਰੱਖਣਾ
ਐਨਕ ਦੀ ਵਰਤੋਂ ਖਤਮ ਹੋਣ ਤੋਂ ਬਾਅਦ ਅਸੀਂ ਅਕਸਰ ਇਸ ਨੂੰ ਸਾਈਡ ਟੇਬਲ ਜਾਂ ਆਪਣੇ ਵਰਕਸਟੇਸ਼ਨ 'ਤੇ ਇੰਝ ਹੀ ਛੱਡ ਦਿੰਦੇ ਹਾਂ। ਬਾਕਸ ਜਾਂ ਕੇਸ ਤੋਂ ਬਿਨਾਂ ਐਨਕ ਦਾ ਲੈਂਸ ਸਤ੍ਹਾ ਨਾਲ ਰਗੜ ਖਾ ਸਕਦਾ ਹੈ ਜਾਂ ਆਲੇ-ਦੁਆਲੇ ਪਈਆਂ ਚੀਜ਼ਾਂ ਤੇ ਧੂੜ-ਮਿੱਟੀ ਦੇ ਸੰਪਰਕ ’ਚ ਆ ਕੇ ਖਰਾਬ ਹੋ ਸਕਦਾ ਹੈ।
ਐਡਜਸਟਮੈਂਟ ਨਾ ਕਰਵਾਉਣਾ
ਰੋਜ਼ਾਨਾ ਵਰਤੋਂ ਨਾਲ ਸਮੇਂ ਦੇ ਨਾਲ ਐਨਕ ਦੀ ਪੋਜ਼ੀਸ਼ਨ ਉਹੋ ਜਿਹੀ ਨਹੀਂ ਰਹਿੰਦੀ, ਜਿਹੋ ਜਿਹੀ ਆਪਟਿਸ਼ੀਅਨ ਨੇ ਬਣਾਉਂਦੇ ਸਮੇਂ ਰੱਖੀ ਸੀ। ਜੇਕਰ ਐਨਕ ਥੋੜ੍ਹੀ ਢਿੱਲੀ ਹੋਵੇ ਜਾਂ ਨੱਕ 'ਤੇ ਹੇਠਾਂ ਵੱਲ ਟਿਕੀ ਰਹੇ ਤਾਂ ਇਸ ਦਾ ਤੁਹਾਡੀ ਨਜ਼ਰ 'ਤੇ ਅਸਰ ਪੈ ਸਕਦਾ ਹੈ। ਇਸ ਲਈ ਕੁਝ ਮਹੀਨਿਆਂ ਦੇ ਅੰਤਰਾਲ 'ਤੇ ਆਪਣੀ ਐਨਕ ਦਾ ਐਡਜਸਟਮੈਂਟ ਸਹੀ ਕਰਵਾਉਂਦੇ ਰਹੋ।