- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੋਜੀਆਂ ਨੇ ਬੁਜ਼ੁਰਗਾਂ ’ਚ ਐਸਪਿਰਿਨ ਦੇ ਅਸਰ ਦੀ ਜਾਂਚ ਕਰਨ ਲਈ ਜੇਨੈਟਿਕ ਡਾਟਾ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਨੇ 13,500 ਤੋਂ ਵੱਧ ਲੋਕਾਂ ਦੇ ਜੇਨੈਟਿਕ ਸਕੋਰ ਦੀ ਜਾਂਚ ਕੀਤੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਕਿਸੇ ਵਿਅਕਤੀ ਦੇ ਜੀਨ, ਡਿਮੈਂਸ਼ੀਆ ਦੇ ਖਤਰੇ ਨੂੰ ਘਟਾਉਣ ਵਿਚ ਐਸਪ੍ਰਿਨ ਦੇ ਅਸਰ ’ਤੇ ਕੋਈ ਅਸਰ ਪਾਉਂਦੇ ਹਨ।

ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਐਸਪ੍ਰਿਨ ਦੀ ਘੱਟ ਡੋਜ਼ ਲੈਣ ਨਾਲ ਉਨ੍ਹਾਂ ਬੁਜ਼ੁਰਗ ’ਚ ਡਿਮੈਂਸ਼ੀਆ ਦਾ ਖਤਰਾ 70 ਫੀਸਦ ਤੱਕ ਘੱਟ ਸਕਦਾ ਹੈ, ਜਿਨ੍ਹਾਂ ਦਾ ਜੇਨੈਟਿਕ ਪ੍ਰੋਫਾਈਲ ਪਲੇਟਲੈਟ ਕਾਉਂਟ ’ਤੇ ਅਸਰ ਪਾਉਂਦਾ ਹੈ। ਹਾਲਾਂਕਿ, ‘ਅਲਜ਼ਾਈਮਰ ਅਤੇ ਡਿਮੈਂਸ਼ੀਆ: ਦ ਜਰਨਲ ਆਫ ਦ ਅਲਜ਼ਾਈਮਰ ਐਸੋਸੀਏਸ਼ਨ’ ਵਿਚ ਪ੍ਰਕਾਸ਼ਿਤ ਅਧਿਐਨ ਤੋਂ ਇਹ ਵੀ ਸਪੱਸ਼ਟ ਹੋਇਆ ਹੈ ਕਿ ਐਸਪਿਰਿਨ ਦੀ ਵਰਤੋਂ ਨਾਲ ਬੁਜ਼ੁਰਗਾਂ ਦੇ ਇਸ ਸਮੂਹ ਵਿਚ ਗੰਭੀਰ ਬਲੀਡਿੰਗ ਦਾ ਖ਼ਤਰਾ ਵੀ ਵਧ ਗਿਆ ਹੈ। ਮੁੱਖ ਖੋਜਕਰਤਾ ਪੀਟਰ ਫ੍ਰੈਂਸਕਵੇਟ ਨੇ ਕਿਹਾ ਕਿ ਇਹ ਨਤੀਜੇ ਡਿਮੈਂਸ਼ੀਆ ਨੂੰ ਰੋਕਣ ਲਈ ਵਧੇਰੇ ਵਿਅਕਤੀਗਤ ਤਰੀਕੇ ਨੂੰ ਅਪਣਾਉਣ ਦਾ ਰਸਤਾ ਖੋਲ੍ਹ ਸਕਦੇ ਹਨ।
ਖੋਜੀਆਂ ਨੇ ਬੁਜ਼ੁਰਗਾਂ ’ਚ ਐਸਪਿਰਿਨ ਦੇ ਅਸਰ ਦੀ ਜਾਂਚ ਕਰਨ ਲਈ ਜੇਨੈਟਿਕ ਡਾਟਾ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਨੇ 13,500 ਤੋਂ ਵੱਧ ਲੋਕਾਂ ਦੇ ਜੇਨੈਟਿਕ ਸਕੋਰ ਦੀ ਜਾਂਚ ਕੀਤੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਕਿਸੇ ਵਿਅਕਤੀ ਦੇ ਜੀਨ, ਡਿਮੈਂਸ਼ੀਆ ਦੇ ਖਤਰੇ ਨੂੰ ਘਟਾਉਣ ਵਿਚ ਐਸਪ੍ਰਿਨ ਦੇ ਅਸਰ ’ਤੇ ਕੋਈ ਅਸਰ ਪਾਉਂਦੇ ਹਨ। ਉਨ੍ਹਾਂ ਨੇ ਪਾਇਆ ਕਿ ਸਭ ਤੋਂ ਵੱਧ ਪਲੇਟਲੈਟ ਜੇਨੈਟਿਕ ਕਵਿੰਟਾਈਲ ਵਾਲੇ ਲੋਕਾਂ ਵਿਚ ਐਸਪਿਰਿਨ ਨੇ ਡਿਮੈਂਸ਼ੀਆ ਦਾ ਖ਼ਤਰਾ 3.5 ਗੁਣਾ ਘਟਾ ਦਿੱਤਾ। ਇਸ ਨਾਲ ਇਹ ਸੰਭਾਵਨਾ ਬਣਦੀ ਹੈ ਕਿ ਜੇਨੈਟਿਕਸ ਇਕ ਦਿਨ ਸਾਨੂੰ ਇਹ ਪਛਾਨਣ ਵਿਚ ਮਦਦ ਕਰ ਸਕਦੇ ਹਨ ਕਿ ਕਿਸੇ ਵਿਅਕਤੀ ਨੂੰ ਬਚਾਅ ਵਾਲੇ ਇਲਾਜ ਤੋਂ ਫਾਇਦਾ ਹੋ ਸਕਦਾ ਹੈ, ਬਜਾਏ ਇਸ ਦੇ ਕਿ ਸਾਰਿਆਂ ਲਈ ਇੱਕੋ ਜਿਹੀ ਤਰੀਕਾ ਅਪਣਾਇਆ ਜਾਵੇ। ਪਲੇਟਲੈਟ ਜੇਨੈਟਿਕ ਕਵਿੰਟਾਈਲ ਸਿਹਤ ਵਿਚ ਵਰਤਿਆ ਜਾਣ ਵਾਲਾ ਇਕ ਪੈਮਾਨਾ ਹੈ। ਇਸ ਰਾਹੀਂ ਇਹ ਸਮਝਿਆ ਜਾਂਦਾ ਹੈ ਕਿ ਕਿਸੇ ਵਿਅਕਤੀ ਦੇ ਡੀਐੱਨਏ ਰਚਨਾ ਦੇ ਆਧਾਰ ’ਤੇ ਉਸ ਦੇ ਸਰੀਰ ਵਿਚ ਪਲੇਟਲੈਟ ਦੀ ਗਿਣਤੀ ਜਾਂ ਉਨ੍ਹਾਂ ਦੇ ਕੰਮ ਕਰਨ ਦਾ ਤਰੀਕਾ ਕਿਵੇਂ ਹੋ ਸਕਦਾ ਹੈ।
ਸਭ ਤੋਂ ਮਹੱਤਵਪੂਰਨ ਨਤੀਜਾ ਪਲੇਟਲੈਟ ਕਾਉਂਟ ’ਤੇ ਜੇਨੈਟਿਕਸ ਦੇ ਅਸਰ ਨਾਲ ਜੁੜਿਆ ਸੀ। ਟੀਮ ਨੇ ਹਿੱਸਾ ਲੈਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਪਲੇਟਲੇਟ ਨਾਲ ਜੁੜੇ ਜੇਨੈਟਿਕ ਸਕੋਰ ਦੇ ਆਧਾਰ ’ਤੇ ਰੈਂਕ ਕੀਤਾ। ਪਲੇਟਲੈਟ ਕਾਉਂਟ ਜੇਨੈਟਿਕ ਸਕੋਰ ਦੇ ਮਾਮਲੇ ਵਿਚ ਸਭ ਤੋਂ ਉੱਪਰ ਦੇ 20 ਫੀਸਦ ਲੋਕਾਂ ਵਿਚ, ਐਸਪ੍ਰਿਨ ਲੈਣ ਵਾਲੇ ਸਿਰਫ ਇਕ ਫੀਸਦ ਪ੍ਰਤੀਸ਼ਤ ਲੋਕਾਂ ਨੂੰ ਡਿਮੈਂਸ਼ੀਆ ਹੋਇਆ, ਜਦਕਿ ਪਲੇਸਬੋ ਲੈਣ ਵਾਲੇ 3.3 ਫੀਸਦ ਲੋਕਾਂ ਨੂੰ ਡਿਮੈਂਸ਼ੀਆ ਹੋਇਆ।
(ਪੀਟੀਆਈ)