'ਰਾਜਾ ਬੇਟਾ' ਤੇ 'ਪਾਪਾ ਦੀ ਪਰੀ'...... ਕਿਤੇ ਬਚਪਨ ਦਾ ਲਾਡ-ਪਿਆਰ ਵਿਆਹੁਤਾ ਜ਼ਿੰਦਗੀ ਨੂੰ ਤਾਂ ਨਹੀਂ ਕਰ ਰਿਹਾ ਤਬਾਹ? ਭਾਰਤੀ ਘਰਾਂ 'ਚ ਮੁੰਡਿਆਂ ਅਤੇ ਕੁੜੀਆਂ ਦੀ ਪਰਵਰਿਸ਼ ਲਈ ਵੱਖ-ਵੱਖ ਤਰੀਕਿਆਂ ਨੂੰ ਅਪਣਾਇਆ ਜਾਂਦਾ ਹੈ। ਇਸੇ ਕਰਕੇ ਕੁੜੀਆਂ ਨੂੰ ਪਾਪਾ ਦੀ ਪਰੀ ਅਤੇ ਮੁੰਡਿਆਂ ਨੂੰ ਰਾਜਾ ਬੇਟਾ ਜਾਂ ਮੰਮਾਜ਼ ਬੁਆਏ ਕਹਿਣਾ ਪਰਿਵਾਰਾਂ 'ਚ ਆਮ ਹੈ ਪਰ ਸਮੇਂ ਦੇ ਨਾਲ ਇਹ ਸ਼ਬਦ ਪਾਜ਼ੇਟਿਵ ਦੀ ਬਜਾਏ ਨੈਗੇਟਿਵ ਰੂਪ ਲੈਂਦੇ ਜਾ ਰਹੇ ਹਨ, ਸੋਸ਼ਲ ਮੀਡੀਆ 'ਤੇ ਇਨ੍ਹਾਂ 'ਤੇ ਬਣਦੇ ਮੀਮਜ਼ ਇਸ ਦੀ ਸਭ ਤੋਂ ਵੱਡੀ ਉਦਾਹਰਣ ਹਨ। ਅੱਜ ਇਸ ਨੂੰ ਅਸੀਂ ਰਿਸ਼ਤੇ ਨੂੰ ਸੈਂਟਰ 'ਚ ਰੱਖ ਕੇ ਗੱਲ ਕਰਾਂਗੇ ਕਿ ਕਿਤੇ ਬਚਪਨ ਦਾ ਦੁਲਾਰਾ ਵਿਆਹੁਤਾ ਜ਼ਿੰਦਗੀ 'ਤੇ ਭਾਰ ਤਾਂ ਨਹੀਂ ਪੈ ਰਿਹਾ?
Publish Date: Sun, 26 Jul 2026 03:47 PM (IST)
Updated Date: Sun, 26 Jul 2026 04:15 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ - ਭਾਰਤੀ ਘਰਾਂ 'ਚ ਮੁੰਡਿਆਂ ਅਤੇ ਕੁੜੀਆਂ ਦੀ ਪਰਵਰਿਸ਼ ਲਈ ਵੱਖ-ਵੱਖ ਤਰੀਕਿਆਂ ਨੂੰ ਅਪਣਾਇਆ ਜਾਂਦਾ ਹੈ। ਇਸੇ ਕਰਕੇ ਕੁੜੀਆਂ ਨੂੰ ਪਾਪਾ ਦੀ ਪਰੀ ਅਤੇ ਮੁੰਡਿਆਂ ਨੂੰ ਰਾਜਾ ਬੇਟਾ ਜਾਂ ਮੰਮਾਜ਼ ਬੁਆਏ ਕਹਿਣਾ ਪਰਿਵਾਰਾਂ 'ਚ ਆਮ ਹੈ ਪਰ ਸਮੇਂ ਦੇ ਨਾਲ ਇਹ ਸ਼ਬਦ ਪਾਜ਼ੇਟਿਵ ਦੀ ਬਜਾਏ ਨੈਗੇਟਿਵ ਰੂਪ ਲੈਂਦੇ ਜਾ ਰਹੇ ਹਨ, ਸੋਸ਼ਲ ਮੀਡੀਆ 'ਤੇ ਇਨ੍ਹਾਂ 'ਤੇ ਬਣਦੇ ਮੀਮਜ਼ ਇਸ ਦੀ ਸਭ ਤੋਂ ਵੱਡੀ ਉਦਾਹਰਣ ਹਨ। ਅੱਜ ਇਸ ਨੂੰ ਅਸੀਂ ਰਿਸ਼ਤੇ ਨੂੰ ਸੈਂਟਰ 'ਚ ਰੱਖ ਕੇ ਗੱਲ ਕਰਾਂਗੇ ਕਿ ਕਿਤੇ ਬਚਪਨ ਦਾ ਦੁਲਾਰਾ ਵਿਆਹੁਤਾ ਜ਼ਿੰਦਗੀ 'ਤੇ ਭਾਰ ਤਾਂ ਨਹੀਂ ਪੈ ਰਿਹਾ?
ਜ਼ਿੰਮੇਵਾਰੀ ਤੋਂ ਭੱਜਣਾ ਬਚਪਨ 'ਚ ਮਾਪਿਆਂ 'ਤੇ ਜ਼ਿਆਦਾ ਨਿਰਭਰ ਰਹਿਣ ਵਾਲੇ ਲੋਕ ਅੱਗੇ ਚੱਲ ਕੇ ਜ਼ਿੰਮੇਵਾਰੀ ਨੂੰ ਸਮਝ ਨਹੀਂ ਪਾਉਂਦੇ ਹਨ। ਜਦੋਂ ਕਿ ਵਿਆਹ ਤੋਂ ਬਾਅਦ ਇਸਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਲਾਡ-ਪਿਆਰ 'ਚ ਜਦੋਂ ਸਭ ਚੀਜ਼ਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ ਅਤੇ ਸਿਰ 'ਤੇ ਕਿਸੇ ਚੀਜ਼ ਦਾ ਬੋਝ ਨਹੀਂ ਰਹਿੰਦਾ ਤਾਂ ਵਿਅਕਤੀ ਫ੍ਰੀ ਰਹਿਣ ਲੱਗਦਾ ਹੈ। ਫਿਰ ਅਚਾਨਕ ਤੋਂ ਜ਼ਿੰਮੇਵਾਰੀ ਆਉਣ 'ਤੇ ਰਿਸ਼ਤੇ ਸੰਭਾਲਣ 'ਚ ਦਿੱਕਤ ਆਉਣਾ ਲਾਜ਼ਮੀ ਹੈ।
ਛੋਟੇ ਜਾਂ ਵੱਡੇ ਫ਼ੈਸਲੇ ਲੈਣ 'ਚ ਹਿਚਕਿਚਾਹਟ ਭਾਰਤੀ ਘਰਾਂ 'ਚ ਪਰਵਰਿਸ਼ ਦਾ ਸਭ ਤੋਂ ਨਕਾਰਾਤਮਕ ਪਹਿਲੂ ਹੈ ਬੱਚਿਆਂ ਨੂੰ ਫ਼ੈਸਲੇ ਨਾ ਲੈਣ ਦੇਣਾ, ਫਿਰ ਭਾਵੇਂ ਉਹ ਪਰਸਨਲ ਲਾਈਫ ਹੋਵੇ, ਕਰੀਅਰ ਹੋਵੇ ਜਾਂ ਪੈਸੇ ਨਾਲ ਜੁੜਿਆ ਫ਼ੈਸਲਾ। ਨਤੀਜੇ ਵਜੋਂ ਵਿਆਹੁਤਾ ਜ਼ਿੰਦਗੀ 'ਚ ਜਾਣ 'ਤੇ ਕੋਈ ਵੀ ਫ਼ੈਸਲਾ ਲੈਣ ਦਾ ਡਰ ਚੀਜ਼ਾਂ ਖ਼ਰਾਬ ਕਰ ਸਕਦਾ ਹੈ।
ਪਾਰਟਨਰ ਦੀ ਤੁਲਨਾ ਕਰਨਾ ਜ਼ਿਆਦਾਤਰ ਲੋਕ ਆਪਣੇ ਪਾਰਟਨਰ ਦੀ ਤੁਲਨਾ ਕਰਨ ਲੱਗਦੇ ਹਨ, ਅਸੀਂ ਇੱਥੇ ਐਕਸ ਨਾਲ ਤੁਲਨਾ ਕਰਨ ਦੀ ਨਹੀਂ ਕਰ ਰਹੇ। ਦਰਅਸਲ, ਹਰ ਕੁੜੀ ਚਾਹੁੰਦੀ ਹੈ ਕਿ ਉਸਨੂੰ ਆਪਣੇ ਪਿਤਾ ਵਰਗਾ ਜੀਵਨਸਾਥੀ ਮਿਲੇ ਅਤੇ ਹਰ ਮੁੰਡਾ ਆਪਣੀ ਪਾਰਟਨਰ 'ਚ ਮਾਂ ਦੀ ਛਬੀ ਲੱਭਦਾ ਹੈ। ਕਈ ਵਾਰ ਇਹ ਤੁਲਨਾ ਰਿਸ਼ਤਿਆਂ 'ਚ ਕੁੜੱਤਣ ਦਾ ਕਾਰਨ ਬਣਦੀ ਹੈ।
ਸੀਮਾਵਾਂ ਨਾ ਬਣਾ ਪਾਉਣਾ ਇਹ ਸਮੱਸਿਆ ਅਕਸਰ ਮਰਦਾਂ ਨਾਲ ਹੁੰਦੀ ਹੈ ਕਿਉਂਕਿ ਕਈ ਹਾਲਾਤਾਂ 'ਚ ਉਹ ਮਾਪਿਆਂ ਅਤੇ ਪਤਨੀ ਵਿਚਕਾਰ ਸੰਤੁਲਨ ਨਹੀਂ ਬਿਠਾ ਪਾਉਂਦੇ। ਉਨ੍ਹਾਂ ਦਾ ਬਚਪਨ ਮਾਪਿਆਂ ਨਾਲ ਬੀਤਿਆ ਹੈ ਤਾਂ ਉਨ੍ਹਾਂ ਨੂੰ ਅਣਡਿੱਖਿਆ ਨਹੀਂ ਕੀਤਾ ਜਾ ਸਕਦਾ ਅਤੇ ਪਤਨੀ ਨੂੰ ਇਸ ਸਮੇਂ ਸਭ ਤੋਂ ਵੱਧ ਸਾਥ ਦੀ ਲੋੜ ਹੁੰਦੀ ਹੈ ਜਿਸ ਨਾਲ ਉਹ ਨਵੇਂ ਪਰਿਵਾਰ 'ਚ ਘੁਲ-ਮਿਲ ਸਕੇ। ਅਜਿਹੇ 'ਚ ਇੱਕ ਵੱਲ ਵੀ ਪਲੜਾ ਭਾਰੀ ਹੁੰਦਾ ਹੈ ਤਾਂ ਇਸ ਦਾ ਅਸਰ ਦੂਜੇ ਪਾਸੇ ਪੈਂਦਾ ਹੈ।
ਇਮੋਸ਼ਨਲੀ ਮੈਚਿਉਰ ਨਾ ਹੋਣਾ ਜਿਨ੍ਹਾਂ ਨੇ ਕਦੇ ਬਚਪਨ 'ਚ ਡੰਟ ਨਹੀਂ ਖਾਧੀ ਅਤੇ ਆਪਣੀਆਂ ਚੀਜ਼ਾਂ ਨਾਲ ਸਮਝੌਤਾ ਕਰਨਾ ਨਹੀਂ ਸਿੱਖਿਆ ਉਹ ਇਮੋਸ਼ਨਲੀ ਮੈਚਿਉਰ ਨਹੀਂ ਹੋ ਪਾਉਂਦੇ। ਅਜਿਹੀ ਸਥਿਤੀ 'ਚ ਪਾਰਟਨਰ ਨੂੰ ਸਮਝਣ ਦੀ ਬਜਾਏ ਸਭ ਕੁਝ ਮਾਪਿਆਂ ਨਾਲ ਸ਼ੇਅਰ ਕਰਨਾ ਪਸੰਦ ਕਰਦੇ ਹਨ ਜੋ ਸਥਿਤੀ ਨੂੰ ਹੋਰ ਵਿਗਾੜ ਦਿੰਦਾ ਹੈ।