ਬੰਟੇ ਖੇਡਣਾ ਜਾਂ ਪੁਰਾਣੇ ਗੀਤ ਸੁਣਨਾ : ਕਿਵੇਂ ਇਹ ਛੋਟੀਆਂ-ਛੋਟੀਆਂ ਗੱਲਾਂ ਤੁਹਾਡੇ ਮਾਨਸਿਕ ਤਣਾਅ ਨੂੰ ਕਰ ਸਕਦੀਆਂ ਹਨ ਦੂਰ?
ਕਲਪਨਾ ਕਰੋ ਕਿ ਤੁਸੀਂ ਬਹੁਤ ਉਦਾਸ ਹੋ। ਅਜਿਹੇ ਵਿੱਚ ਪੁਰਾਣੇ ਕੰਚੇ (ਬੰਟੇ) ਖੇਡਣਾ, ਚਮਕੀਲੇ ਕੱਪੜੇ ਪਾਉਣਾ ਜਾਂ ਬਿਨਾਂ ਕਿਸੇ ਖ਼ਾਸ ਵਜ੍ਹਾ ਦੇ ਮੋਮਬੱਤੀ ਬਾਲਣਾ ਸੁਣਨ ਵਿੱਚ ਅਜੀਬ ਲੱਗ ਸਕਦਾ ਹੈ ਪਰ ਇਹ ਛੋਟੇ ਕੰਮ ਭਾਰੀ ਮਨ ਨੂੰ ਹਲਕਾ ਕਰਨ ਦੀ ਤਾਕਤ ਰੱਖਦੇ ਹਨ।
Publish Date: Wed, 25 Feb 2026 03:14 PM (IST)
Updated Date: Wed, 25 Feb 2026 03:20 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅੱਜ-ਕੱਲ੍ਹ ਅਸੀਂ ਸੋਸ਼ਲ ਮੀਡੀਆ ਦੇ ਜਾਲ ਵਿੱਚ ਇਸ ਤਰ੍ਹਾਂ ਫਸੇ ਹੋਏ ਹਾਂ ਕਿ ਹਰ ਪਾਸੇ ਤਣਾਅ ਅਤੇ ਉਦਾਸੀ ਭਰੀਆਂ ਖ਼ਬਰਾਂ ਹੀ ਨਜ਼ਰ ਆਉਂਦੀਆਂ ਹਨ। ਇਸ ਕਾਰਨ ਵਿਅਕਤੀ ਅਕਸਰ ਥਕਾਵਟ ਅਤੇ ਇਕੱਲਾਪਣ ਮਹਿਸੂਸ ਕਰਨ ਲੱਗਦਾ ਹੈ। ਜੇਕਰ ਤੁਸੀਂ ਵੀ ਅਜਿਹਾ ਮਹਿਸੂਸ ਕਰ ਰਹੇ ਹੋ ਤਾਂ ਘਬਰਾਓ ਨਾ ! ਇਸ ਦਾ ਹੱਲ ਬਹੁਤ ਸੋਖਾ ਹੈ।
ਜ਼ਿੰਦਗੀ ਦੇ ਦੁੱਖਾਂ ਅਤੇ ਤਣਾਅ ਦੇ ਵਿਚਕਾਰ ਖੁਸ਼ ਰਹਿਣ ਲਈ ਤੁਹਾਨੂੰ ਥੋੜ੍ਹਾ 'ਵਿਮਜ਼ੀਕਲ' (Whimsical) ਯਾਨੀ ਮਨਮੌਜੀ ਹੋਣਾ ਪਵੇਗਾ। ਆਓ ਸਮਝਦੇ ਹਾਂ ਕਿ ਇਹ ਤਰੀਕਾ ਕਿਵੇਂ ਕੰਮ ਕਰਦਾ ਹੈ।
ਮਨਮੌਜੀ (Whimsy) ਹੋਣਾ ਕਿਉਂ ਜ਼ਰੂਰੀ
ਮਨਮੌਜੀ ਹੋਣ ਦਾ ਮਤਲਬ ਹੈ ਉਨ੍ਹਾਂ ਛੋਟੀਆਂ-ਛੋਟੀਆਂ ਖੁਸ਼ੀਆਂ ਨਾਲ ਦੁਬਾਰਾ ਜੁੜਨਾ, ਜਿਨ੍ਹਾਂ ਨੂੰ ਅਸੀਂ ਅਕਸਰ ਉਮਰ ਦੇ ਨਾਲ ਪਿੱਛੇ ਛੱਡ ਆਉਂਦੇ ਹਾਂ। ਜਦੋਂ ਤਣਾਅ ਜਾਂ ਉਦਾਸੀ ਘੇਰ ਲਵੇ ਤਾਂ ਆਪਣੇ ਲਈ ਖੁਸ਼ੀ ਦੇ ਪਲ ਖ਼ੁਦ ਸਿਰਜਣਾ ਇੱਕ ਬਿਹਤਰੀਨ 'ਥੈਰੇਪੀ' ਦਾ ਕੰਮ ਕਰਦਾ ਹੈ।
ਜਦੋਂ ਅਸੀਂ ਜਾਣਬੁੱਝ ਕੇ ਬੱਚਿਆਂ ਵਾਂਗ ਨਾਦਾਨੀਆਂ ਕਰਦੇ ਹਾਂ ਤਾਂ ਸਾਡਾ ਦਿਮਾਗ ਸਟ੍ਰੈੱਸ (Stress) ਦੇ ਚੱਕਰ ਤੋਂ ਬਾਹਰ ਆਉਣ ਲੱਗਦਾ ਹੈ। ਇਹ ਕੋਈ ਬੇਵਕੂਫੀ ਨਹੀਂ, ਸਗੋਂ ਖ਼ੁਦ ਨੂੰ ਮਾਨਸਿਕ ਤੌਰ 'ਤੇ ਤੰਦਰੁਸਤ ਰੱਖਣ ਦਾ ਇੱਕ ਜ਼ਰੀਆ ਹੈ।
ਇਹ ਥੈਰੇਪੀ ਕਿਵੇਂ ਕੰਮ ਕਰਦੀ ਹੈ?
ਕਲਪਨਾ ਕਰੋ ਕਿ ਤੁਸੀਂ ਬਹੁਤ ਉਦਾਸ ਹੋ। ਅਜਿਹੇ ਵਿੱਚ ਪੁਰਾਣੇ ਕੰਚੇ (ਬੰਟੇ) ਖੇਡਣਾ, ਚਮਕੀਲੇ ਕੱਪੜੇ ਪਾਉਣਾ ਜਾਂ ਬਿਨਾਂ ਕਿਸੇ ਖ਼ਾਸ ਵਜ੍ਹਾ ਦੇ ਮੋਮਬੱਤੀ ਬਾਲਣਾ ਸੁਣਨ ਵਿੱਚ ਅਜੀਬ ਲੱਗ ਸਕਦਾ ਹੈ ਪਰ ਇਹ ਛੋਟੇ ਕੰਮ ਭਾਰੀ ਮਨ ਨੂੰ ਹਲਕਾ ਕਰਨ ਦੀ ਤਾਕਤ ਰੱਖਦੇ ਹਨ। ਇਹ ਪਲ ਤੁਹਾਨੂੰ ਦਿਨ ਭਰ ਦੇ ਡਰ ਅਤੇ ਇਕੱਲਤਾ ਦੇ ਬੋਝ ਤੋਂ ਬਾਹਰ ਕੱਢਦੇ ਹਨ ਅਤੇ ਤੁਹਾਡੇ ਅੰਦਰਲੇ ਬੱਚੇ ਨੂੰ ਜਿਉਂਦਾ ਕਰਦੇ ਹਨ।
ਖੁਸ਼ੀਆਂ ਦੇ ਪਲ ਕਿਵੇਂ ਸਿਰਜੀਏ
ਖੁਸ਼ੀ ਅਕਸਰ ਇੰਤਜ਼ਾਰ ਕਰਨ ਨਾਲ ਨਹੀਂ, ਸਗੋਂ ਬਣਾਉਣ ਨਾਲ ਮਿਲਦੀ ਹੈ। ਤੁਸੀਂ ਇਹ ਤਰੀਕੇ ਅਜ਼ਮਾ ਸਕਦੇ ਹੋ।
ਪੁਰਾਣੇ ਸ਼ੌਕ ਅਪਣਾਓ: ਉਹ ਕੰਮ ਕਰੋ ਜਿਨ੍ਹਾਂ ਨੂੰ ਤੁਸੀਂ ਸਾਲਾਂ ਪਹਿਲਾਂ ਛੱਡ ਦਿੱਤਾ ਸੀ, ਜਿਵੇਂ ਪੇਂਟਿੰਗ ਕਰਨਾ, ਕਢਾਈ-ਬੁਣਾਈ ਜਾਂ ਆਪਣਾ ਕੋਈ ਮਨਪਸੰਦ ਪੁਰਾਣਾ ਗੀਤ ਸੁਣਨਾ।
ਹੱਥ ਨਾਲ ਲਿਖੋ ਚਿੱਠੀਆਂ: ਅੱਜ ਦੇ ਡਿਜੀਟਲ ਯੁੱਗ ਵਿੱਚ ਆਪਣੇ ਦੋਸਤਾਂ ਨੂੰ ਹੱਥ ਨਾਲ ਲਿਖੀਆਂ ਚਿੱਠੀਆਂ ਭੇਜੋ। ਇਸ ਵਿੱਚ ਕੋਈ ਵੱਡੀ ਗੱਲ ਲਿਖਣ ਦੀ ਲੋੜ ਨਹੀਂ, ਬਸ ਦਿਲ ਦੀਆਂ ਛੋਟੀਆਂ ਗੱਲਾਂ ਸਾਂਝੀਆਂ ਕਰੋ।
ਦਬਾਅ ਤੋਂ ਮੁਕਤੀ: ਸੋਸ਼ਲ ਮੀਡੀਆ 'ਤੇ 'ਪਰਫੈਕਟ' ਦਿਖਣ ਦੇ ਦਬਾਅ ਨੂੰ ਛੱਡ ਕੇ, ਆਪਣੀ ਪਸੰਦ ਦਾ ਉਹ ਕੰਮ ਕਰੋ ਜੋ ਤੁਹਾਨੂੰ ਸਕੂਨ ਦੇਵੇ।
ਦੂਜਿਆਂ ਨੂੰ ਖੁਸ਼ੀ ਦਿਓ: ਜਦੋਂ ਤੁਸੀਂ ਕੁਝ ਵੱਖਰਾ ਕਰਕੇ ਕਿਸੇ ਹੋਰ ਦੇ ਚਿਹਰੇ 'ਤੇ ਮੁਸਕਾਨ ਲਿਆਉਂਦੇ ਹੋ, ਤਾਂ ਉਸ ਨਾਲ ਮਿਲਣ ਵਾਲੀ ਖੁਸ਼ੀ ਤੁਹਾਡੀ ਆਪਣੀ ਚਿੰਤਾ ਨੂੰ ਘੱਟ ਕਰ ਦਿੰਦੀ ਹੈ।