ਗਰਭ ਅਵਸਥਾ 'ਚ ਹੀਮੋਗਲੋਬਿਨ ਦੀ ਕਮੀ ਸਿਰਫ਼ ਥਕਾਵਟ ਨਹੀਂ... ਨਵਜੰਮੇ ਬੱਚੇ ਲਈ ਬਣ ਸਕਦੀ ਹੈ ਵੱਡਾ ਖ਼ਤਰਾ! ਰਿਪੋਰਟ ਨੇ ਕੀਤਾ ਹੈਰਾਨ ਔਰਤਾਂ ਅਕਸਰ ਘਰ-ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦੇ ਵਿਚਕਾਰ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ ਅਤੇ ਪੀਰੀਅਡਜ਼ ਦੇ ਚਲਦਿਆਂ ਉਨ੍ਹਾਂ ਦੇ ਸਰੀਰ 'ਚ ਖ਼ੂਨ ਦੀ ਕਮੀ ਯਾਨੀ ਅਨੀਮੀਆ ਇੱਕ ਆਮ ਸਮੱਸਿਆ ਹੈ। ਇਸ 'ਚ ਉਨ੍ਹਾਂ ਦੀ ਜ਼ਿੰਦਗੀ ਦਾ ਦੂਜਾ ਪੜਾਅ ਯਾਨੀਕਿ ਗਰਭ ਅਵਸਥਾ ਬੇਹੱਦ ਚੁਣੌਤੀਪੂਰਨ ਹੋ ਸਕਦਾ ਹੈ, ਜੇਕਰ ਇਸ ਦੌਰਾਨ ਸਿਹਤ ਦਾ ਧਿਆਨ ਨਾ ਰੱਖਿਆ ਜਾਵੇ। ਹਾਲ ਹੀ ਦੀ ਇੱਕ ਸਟੱਡੀ ਮੁਤਾਬਕ, ਗਰਭ ਅਵਸਥਾ 'ਚ ਅਨੀਮੀਆ ਹੋਣ 'ਤੇ ਮਰੇ ਹੋਏ ਬੱਚੇ ਦੇ ਜੰਮਣ ਦਾ ਖ਼ਤਰਾ ਵਧ ਜਾਂਦਾ ਹੈ, ਆਓ ਜਾਣਦੇ ਹਾਂ ਕੀ ਕਹਿੰਦੀ ਹੈ ਇਹ ਨਵੀਂ ਸਟੱਡੀ।
Publish Date: Thu, 06 Aug 2026 04:08 PM (IST)
Updated Date: Thu, 06 Aug 2026 04:12 PM (IST)
ਨਵੀਂ ਦਿੱਲੀ - ਔਰਤਾਂ ਅਕਸਰ ਘਰ-ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦੇ ਵਿਚਕਾਰ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ ਅਤੇ ਪੀਰੀਅਡਜ਼ ਦੇ ਚਲਦਿਆਂ ਉਨ੍ਹਾਂ ਦੇ ਸਰੀਰ 'ਚ ਖ਼ੂਨ ਦੀ ਕਮੀ ਯਾਨੀ ਅਨੀਮੀਆ ਇੱਕ ਆਮ ਸਮੱਸਿਆ ਹੈ। ਇਸ 'ਚ ਉਨ੍ਹਾਂ ਦੀ ਜ਼ਿੰਦਗੀ ਦਾ ਦੂਜਾ ਪੜਾਅ ਯਾਨੀਕਿ ਗਰਭ ਅਵਸਥਾ ਬੇਹੱਦ ਚੁਣੌਤੀਪੂਰਨ ਹੋ ਸਕਦਾ ਹੈ, ਜੇਕਰ ਇਸ ਦੌਰਾਨ ਸਿਹਤ ਦਾ ਧਿਆਨ ਨਾ ਰੱਖਿਆ ਜਾਵੇ। ਹਾਲ ਹੀ ਦੀ ਇੱਕ ਸਟੱਡੀ ਮੁਤਾਬਕ, ਗਰਭ ਅਵਸਥਾ 'ਚ ਅਨੀਮੀਆ ਹੋਣ 'ਤੇ ਮਰੇ ਹੋਏ ਬੱਚੇ ਦੇ ਜੰਮਣ ਦਾ ਖ਼ਤਰਾ ਵਧ ਜਾਂਦਾ ਹੈ, ਆਓ ਜਾਣਦੇ ਹਾਂ ਕੀ ਕਹਿੰਦੀ ਹੈ ਇਹ ਨਵੀਂ ਸਟੱਡੀ।
ਦਰਮਿਆਨੇ ਤੋਂ ਗੰਭੀਰ ਅਨੀਮੀਆ ਨਾਲ ਸਟਿਲਬਰਥ ਦਾ ਖ਼ਤਰਾ ਪ੍ਰੈਗਨੈਂਸੀ 'ਚ ਅਨੀਮੀਆ ਅਤੇ ਸਟਿਲਬਰਥ ਨੂੰ ਲੈ ਕੇ 'ਦ ਲੈਂਸੇਟ ਰੀਜਨਲ ਹੈਲਥ ਸਾਊਥ ਈਸਟ ਏਸ਼ੀਆ' 'ਚ ਇੱਕ ਖੋਜ ਪ੍ਰਕਾਸ਼ਿਤ ਕੀਤੀ ਗਈ ਹੈ। ਇਸ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਜਿਹੜੀਆਂ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਕਦੇ ਵੀ ਦਰਮਿਆਨੇ ਤੋਂ ਗੰਭੀਰ ਅਨੀਮੀਆ (ਖ਼ੂਨ ਦੀ ਕਮੀ) ਹੁੰਦਾ ਹੈ, ਉਨ੍ਹਾਂ 'ਚ ਗਰਭ ਅਵਸਥਾ ਦੇ 28 ਹਫ਼ਤਿਆਂ ਬਾਅਦ ਮ੍ਰਿਤਕ ਬੱਚੇ ਦੇ ਜਨਮ ਯਾਨੀ ਸਟਿਲਬਰਥ ਦਾ ਜੋਖਮ 27 ਫੀਸਦੀ ਤੱਕ ਵੱਧ ਸਕਦਾ ਹੈ।
ਪ੍ਰੈਗਨੈਂਸੀ ਦੇ 29ਵੇਂ ਹਫ਼ਤੇ 'ਚ ਵੱਡਾ ਜੋਖਮ ਇਸ ਅਧਿਐਨ ਦੇ ਨਤੀਜਿਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਜਿੱਥੇ ਇੱਕ ਪਾਸੇ ਗੰਭੀਰ ਅਨੀਮੀਆ ਵਾਲੀਆਂ ਗਰਭਵਤੀ ਔਰਤਾਂ 'ਚ ਸਟਿਲਬਰਥ ਪ੍ਰੈਗਨੈਂਸੀ ਦੇ 29ਵੇਂ ਹਫ਼ਤੇ ਦੇ ਆਸ-ਪਾਸ ਹੋ ਸਕਦਾ ਹੈ, ਉੱਥੇ ਹੀ ਦੂਜੇ ਪਾਸੇ ਆਮ ਹਾਲਤ 'ਚ ਔਰਤਾਂ 'ਚ ਇਹ ਜੋਖਮ 31ਵੇਂ ਹਫ਼ਤੇ ਦੇ ਆਸ-ਪਾਸ ਹੁੰਦਾ ਹੈ। ਇਸ ਤਰ੍ਹਾਂ ਇਹ ਅਧਿਐਨ ਔਰਤਾਂ ਦੀ ਸਿਹਤ 'ਤੇ ਵਧੇਰੇ ਧਿਆਨ ਦੇਣ ਵੱਲ ਇਸ਼ਾਰਾ ਕਰ ਰਿਹਾ ਹੈ, ਖ਼ਾਸਕਰ ਪ੍ਰੈਗਨੈਂਸੀ 'ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਗੰਭੀਰ ਰੂਪ ਲੈ ਸਕਦੀ ਹੈ।
ਬਚਾਅ ਲਈ ਬਿਹਤਰ ਰਣਨੀਤੀ ਜ਼ਰੂਰੀ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ, ਲੰਡਨ ਸਕੂਲ ਆਫ਼ ਹਾਈਜੀਨ ਐਂਡ ਟ੍ਰੋਪੀਕਲ ਮੈਡੀਸਨ ਅਤੇ ਇੰਡੀਅਨ ਇੰਸਟੀਚਿਊਟ ਆਫ਼ ਪਬਲਿਕ ਹੈਲਥ ਬੈਂਗਲੁਰੂ ਦੇ ਖੋਜਕਾਰਾਂ ਨੇ ਦੱਸਿਆ ਕਿ ਗਰਭਵਤੀ ਮਾਵਾਂ 'ਚ ਅਨੀਮੀਆ ਸਟਿਲਬਰਥ ਦਾ ਇੱਕ ਅਹਿਮ ਅਤੇ ਅਜਿਹਾ ਖ਼ਤਰਾ ਹੈ ਜਿਸ ਨੂੰ ਸਮੇਂ ਸਿਰ ਵੱਧ ਧਿਆਨ ਦੇ ਕੇ ਠੀਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਟਿਲਬਰਥ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ, ਬੱਸ ਇਸ ਲਈ ਨੀਤੀ 'ਚ ਬਦਲਾਅ ਕਰਕੇ ਗਰਭਵਤੀ ਔਰਤਾਂ 'ਚ ਅਨੀਮੀਆ ਤੋਂ ਬਚਾਅ ਅਤੇ ਇਲਾਜ ਦੀਆਂ ਵਿਆਪਕ ਰਣਨੀਤੀਆਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਅਨੀਮੀਆ ਖ਼ੂਨ ਨਾਲ ਜੁੜੀ ਇੱਕ ਸਥਿਤੀ ਹੈ, ਜਿਸ 'ਚ ਰੈੱਡ ਬਲੱਡ ਸੈੱਲਾਂ ਦੀ ਕਮੀ ਹੋ ਜਾਂਦੀ ਹੈ ਜਾਂ ਹੀਮੋਗਲੋਬਿਨ ਆਮ ਨਾਲੋਂ ਘੱਟ ਹੁੰਦਾ ਹੈ। ਟੀਮ ਨੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ-ਸਟਿਲਬਰਥ ਪੂਲਡ ਇੰਡੀਅਨ ਕੋਹੋਰਟ ਕੰਸੋਰਟੀਅਮ ਦੇ ਡਾਟਾਸੈੱਟ ਦਾ ਅਧਿਐਨ ਕੀਤਾ।