- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ’ਚ 5 ਸਾਲ ਤੋਂ ਘੱਟ ਉਮਰ ਦੇ ਲਗਭਗ 29.3 ਫੀਸਦੀ ਬੱਚਿਆਂ ਦਾ ਕੱਦ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਘੱਟ ਹੈ, ਜਦਕਿ 31.8 ਫੀਸਦੀ ਬੱਚੇ ਅੰਡਰਵੇਟ ਦੀ ਸਮੱਸਿਆ ਨਾਲ ਜੂਝ ਰਹੇ ਹਨ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਬੱਚਿਆਂ ਦੇ ਪਿੱਛੇ ਖਾਣੇ ਦੀ ਥਾਲੀ ਲੈ ਕੇ ਭੱਜਣਾ ਭਾਰਤ ਦੇ ਲਗਭਗ ਹਰ ਘਰ ਦੀ ਕਹਾਣੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਖਾਣਾ ਖਾਣ ’ਚ ਕੀਤੀ ਜਾਣ ਵਾਲੀ ਇਹੀ ਆਨਾਕਾਨੀ ਬੱਚਿਆਂ ਦੇ ਸਰੀਰਕ ਵਿਕਾਸ ਨੂੰ ਰੋਕ ਸਕਦੀ ਹੈ?
‘ਨੈਸ਼ਨਲ ਫੈਮਿਲੀ ਹੈਲਥ ਸਰਵੇ’ ਦੇ ਤਾਜ਼ਾ ਅੰਕੜੇ ਮਾਪਿਆਂ ਦੀ ਇਸੇ ਚਿੰਤਾ ਨੂੰ ਸਹੀ ਸਾਬਤ ਕਰਦੇ ਹਨ। ਰਿਪੋਰਟ ਮੁਤਾਬਕ, ਭਾਰਤ ’ਚ 5 ਸਾਲ ਤੋਂ ਘੱਟ ਉਮਰ ਦੇ ਲਗਭਗ 29.3 ਫੀਸਦੀ ਬੱਚਿਆਂ ਦਾ ਕੱਦ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਘੱਟ ਹੈ, ਜਦਕਿ 31.8 ਫੀਸਦੀ ਬੱਚੇ ਅੰਡਰਵੇਟ ਦੀ ਸਮੱਸਿਆ ਨਾਲ ਜੂਝ ਰਹੇ ਹਨ।
ਬੱਚਿਆਂ ਦੀ ਇਸੇ ਸਮੱਸਿਆ ਨੂੰ ਦੂਰ ਕਰਨ ਲਈ ਗਲੋਬਲ ਹੈਲਥਕੇਅਰ ਕੰਪਨੀ ‘ਐਬਟ’ ਨੇ ਇੱਕ ਖਾਸ ਰਿਸਰਚ ਕੀਤੀ ਹੈ, ਜਿਸ ਦੇ ਨਤੀਜੇ ਹਰ ਮਾਪੇ ਨੂੰ ਰਾਹਤ ਦੇ ਸਕਦੇ ਹਨ।
ਕਿਵੇਂ ਹੋਈ ਇਹ ਖਾਸ ਰਿਸਰਚ?
ਇਹ ਸਟੱਡੀ 3 ਤੋਂ 6 ਸਾਲ ਦੀ ਉਮਰ ਦੇ ਉਨ੍ਹਾਂ 223 ਭਾਰਤੀ ਬੱਚਿਆਂ ’ਤੇ ਕੀਤੀ ਗਈ, ਜੋ ਖਾਣਾ ਖਾਣ ’ਚ ਬਹੁਤ ਨਖਰੇ ਕਰਦੇ ਸਨ ਤੇ ਜਿਨ੍ਹਾਂ ’ਚ ਕੁਪੋਸ਼ਣ ਦਾ ਖਤਰਾ ਮੌਜੂਦ ਸੀ।
ਛੇ ਮਹੀਨੇ ਤੱਕ ਚੱਲੇ ਇਸ ਟ੍ਰਾਇਲ ’ਚ ਬੱਚਿਆਂ ਨੂੰ ਦੋ ਵੱਖ-ਵੱਖ ਸਮੂਹਾਂ ’ਚ ਰੱਖਿਆ ਗਿਆ। ਪਹਿਲੇ ਸਮੂਹ ਦੇ ਬੱਚਿਆਂ ਨੂੰ ਸਿਰਫ਼ ਪੌਸ਼ਟਿਕ ਖੁਰਾਕ ਲੈਣ ਦੀ ਸਲਾਹ ਦਿੱਤੀ ਗਈ। ਉੱਥੇ ਹੀ, ਦੂਜੇ ਸਮੂਹ ਨੂੰ ਡਾਈਟ ਚਾਰਟ ਦੇ ਨਾਲ ਇੱਕ ਓਰਲ ਨਿਊਟ੍ਰਿਸ਼ਨਲ ਸਪਲੀਮੈਂਟ ਵੀ ਪੀਣ ਲਈ ਦਿੱਤਾ ਗਿਆ।
6 ਮਹੀਨਿਆਂ ਬਾਅਦ ਨਜ਼ਰ ਆਏ ਹੈਰਾਨ ਕਰਨ ਵਾਲੇ ਬਦਲਾਅ
ਨਤੀਜੇ ਕਾਫ਼ੀ ਹੈਰਾਨ ਕਰਨ ਵਾਲੇ ਸਨ। ਜਿਨ੍ਹਾਂ ਬੱਚਿਆਂ ਨੂੰ ਸਪਲੀਮੈਂਟ ਦਿੱਤਾ ਗਿਆ ਸੀ, ਉਨ੍ਹਾਂ ਦੇ ਸਰੀਰਕ ਵਿਕਾਸ ’ਚ ਵੱਡਾ ਸੁਧਾਰ ਦੇਖਣ ਨੂੰ ਮਿਲਿਆ :
ਮਾਹਿਰਾਂ ਦੀ ਕੀ ਹੈ ਰਾਏ?
ਪੁਣੇ ਦੇ ਜਹਾਂਗੀਰ ਕਲੀਨਿਕਲ ਡਿਵੈਲਪਮੈਂਟ ਸੈਂਟਰ ’ਚ ਇਸ ਸਟਡੀ ਦੀ ਅਗਵਾਈ ਕਰਨ ਵਾਲੀ ਡਾ. ਅਨੁਰਾਧਾ ਖਾਦਿਲਕਰ ਦਾ ਕਹਿਣਾ ਹੈ, “ਕੁਪੋਸ਼ਣ ਦੀ ਸਮੱਸਿਆ ਨੂੰ ਸ਼ੁਰੂਆਤੀ ਪੜਾਅ ’ਤੇ ਹੀ ਪਛਾਣ ਕੇ ਦੂਰ ਕਰਨਾ ਬਹੁਤ ਜ਼ਰੂਰੀ ਹੈ। ਸਹੀ ਪੋਸ਼ਣ ਨਾ ਸਿਰਫ਼ ਬੱਚੇ ਦਾ ਕੱਦ ਤੇ ਭਾਰ ਵਧਾਉਂਦਾ ਹੈ, ਸਗੋਂ ਇਹ ਉਸ ਦੀਆਂ ਹੱਡੀਆਂ ਤੇ ਮਾਸਪੇਸ਼ੀਆਂ ਨੂੰ ਵੀ ਅੰਦਰੋਂ ਮਜ਼ਬੂਤੀ ਦਿੰਦਾ ਹੈ।”
ਇਸੇ ਗੱਲ ਦਾ ਸਮਰਥਨ ਕਰਦਿਆਂ ਐਬਟ ਇੰਡੀਆ ਦੀ ਡਾਇਰੈਕਟਰ, ਮੈਡੀਕਲ ਤੇ ਸਾਇੰਟਿਫਿਕ ਅਫੇਅਰਜ਼, ਡਾ. ਪ੍ਰੀਤੀ ਠਕੋਰ ਨੇ ਦੱਸਿਆ ਕਿ ਬੱਚਿਆਂ ਦੇ ਸੰਪੂਰਨ ਵਿਕਾਸ ਲਈ ਸਹੀ ਸਮੇਂ ’ਤੇ ਨਿਊਟ੍ਰਿਸ਼ਨ ਸਪੋਰਟ ਦੇਣਾ ਬੇਹੱਦ ਮਹੱਤਵਪੂਰਨ ਹੈ।
ਜੇ ਤੁਹਾਡਾ ਬੱਚਾ ਵੀ ਠੀਕ ਤਰ੍ਹਾਂ ਨਹੀਂ ਖਾਂਦਾ ਤੇ ਉਸ ਦੀ ਗ੍ਰੋਥ ਹੌਲੀ ਹੈ, ਤਾਂ ਡਾਕਟਰ ਦੀ ਸਲਾਹ ਨਾਲ ਡਾਈਟ ਦੇ ਨਾਲ ਸਹੀ ਨਿਊਟ੍ਰਿਸ਼ਨਲ ਸਪਲੀਮੈਂਟ ਸ਼ਾਮਲ ਕਰਨਾ ਉਸ ਦੇ ਸਰੀਰਕ ਵਿਕਾਸ ਨੂੰ ਨਵੀਂ ਰਫ਼ਤਾਰ ਦੇ ਸਕਦਾ ਹੈ।