ਕੀ ਚਲਦੀ ਟ੍ਰੇਨ ’ਚ ਸਿਹਤ ਖ਼ਰਾਬ ਹੋਣ 'ਤੇ ਡਾਕਟਰ ਮਿਲਦਾ ਹੈ? ਰੇਲਵੇ ਦੀ ਇਸ 'ਮੈਡੀਕਲ ਸਰਵਿਸ' ਬਾਰੇ ਨਹੀਂ ਜਾਣਦੇ ਹੋਵੋਗੇ ਤੁਸੀਂ
ਭਾਰਤ ’ਚ ਰੇਲਵੇ ਯਾਤਰਾ ਲਈ ਸਭ ਤੋਂ ਸਸਤਾ ਅਤੇ ਪਹੁੰਚਯੋਗ ਸਾਧਨ ਹੈ, ਜਿਸ ਰੋਜ਼ਾਨਾ ਲੱਖਾਂ ਲੋਕ ਟਰੈਵਲ ਕਰਦੇ ਹਨ। ਯਾਤਰੀ ਇਸ ਬਾਰੇ ਤਾਂ ਜਾਣਦੇ ਹਨ ਕਿ ਟ੍ਰੇਨ ਵਿੱਚ ਖਾਣ-ਪੀਣ ਤੋਂ ਲੈ ਕੇ ਸੌਣ ਲਈ ਬਰਥ ਅਤੇ ਬੈੱਡਰੋਲ ਵਰਗੀਆਂ ਸਰਵਿਸ ਦਿੱਤੀਆਂ ਜਾਂਦੀਆਂ ਹਨ ਪਰ ਉਹ ਇਹ ਨਹੀਂ ਜਾਣਦੇ ਕਿ ਇਨ੍ਹਾਂ ਸੁਵਿਧਾਵਾਂ ਵਿੱਚ ਮੈਡੀਕਲ ਸਰਵਿਸ ਵੀ ਸ਼ਾਮਲ ਹੈ।
Publish Date: Sun, 02 Aug 2026 11:50 AM (IST)
Updated Date: Sun, 02 Aug 2026 11:54 AM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ। ਅੱਜਕਲ੍ਹ ਲੋਕ ਆਪਣਾ ਮੂਡ ਤਾਜ਼ਾ ਕਰਨ ਲਈ ਸਫ਼ਰ 'ਤੇ ਨਿਕਲਦੇ ਹਨ ਤਾਂ ਕੁਝ ਆਪਣੇ ਪਰਿਵਾਰ ਨੂੰ ਮਿਲਣ ਲਈ ਦੂਰ ਦੀ ਯਾਤਰਾ ਤੈਅ ਕਰਦੇ ਹਨ। ਜ਼ਰਾ ਸੋਚ ਕੇ ਦੇਖੋ ਕਿ ਟ੍ਰੇਨ ਵਿੱਚ ਇਸ ਇਕੱਲੇ ਸਫ਼ਰ ਦੌਰਾਨ ਤੁਹਾਡੀ ਸਿਹਤ ਬਹੁਤ ਜ਼ਿਆਦਾ ਵਿਗੜ ਜਾਵੇ। ਇਸ ਸਥਿਤੀ ਵਿੱਚ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਕੋਈ ਵਿਅਕਤੀ ਬੀਮਾਰ ਪੈਂਦਾ ਹੈ ਤਾਂ ਉਸਨੂੰ ਰੇਲਵੇ ਵੱਲੋਂ ਕਿਸ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਹੈ?
ਜੇਕਰ ਤੁਸੀਂ ਇਸ ਬਾਰੇ ਅਜੇ ਤੱਕ ਨਹੀਂ ਸੋਚਿਆ ਹੈ ਤਾਂ ਸੋਚਣਾ ਜ਼ਰੂਰੀ ਹੈ ਕਿਉਂਕਿ ਅਜਿਹੀ ਐਮਰਜੈਂਸੀ ਤਾਂ ਕਦੇ ਵੀ ਆ ਸਕਦੀ ਹੈ। ਚੱਲੋ ਤੁਹਾਨੂੰ ਦੱਸਦੇ ਹਾਂ ਕਿ ਰੇਲਵੇ ਦੀ ਮੈਡੀਕਲ ਐਮਰਜੈਂਸੀ ਸਰਵਿਸ ਕਿਸ ਤਰ੍ਹਾਂ ਕੰਮ ਕਰਦੀ ਹੈ।
ਭਾਰਤੀ ਰੇਲਵੇ ਦੀ ਮੈਡੀਕਲ ਐਮਰਜੈਂਸੀ ਸੇਵਾ
ਭਾਰਤ ’ਚ ਰੇਲਵੇ ਯਾਤਰਾ ਲਈ ਸਭ ਤੋਂ ਸਸਤਾ ਅਤੇ ਪਹੁੰਚਯੋਗ ਸਾਧਨ ਹੈ, ਜਿਸ ਰੋਜ਼ਾਨਾ ਲੱਖਾਂ ਲੋਕ ਟਰੈਵਲ ਕਰਦੇ ਹਨ। ਯਾਤਰੀ ਇਸ ਬਾਰੇ ਤਾਂ ਜਾਣਦੇ ਹਨ ਕਿ ਟ੍ਰੇਨ ਵਿੱਚ ਖਾਣ-ਪੀਣ ਤੋਂ ਲੈ ਕੇ ਸੌਣ ਲਈ ਬਰਥ ਅਤੇ ਬੈੱਡਰੋਲ ਵਰਗੀਆਂ ਸਰਵਿਸ ਦਿੱਤੀਆਂ ਜਾਂਦੀਆਂ ਹਨ ਪਰ ਉਹ ਇਹ ਨਹੀਂ ਜਾਣਦੇ ਕਿ ਇਨ੍ਹਾਂ ਸੁਵਿਧਾਵਾਂ ਵਿੱਚ ਮੈਡੀਕਲ ਸਰਵਿਸ ਵੀ ਸ਼ਾਮਲ ਹੈ।
139 ਹੈਲਪਲਾਈਨ
ਰੇਲਵੇ ਨੇ ਇਸ ਲਈ ਇਕੋ-ਇਕ ਆਲ-ਇਨ-ਵਨ ਹੈਲਪਲਾਈਨ ਨੰਬਰ '139' ਜਾਰੀ ਕੀਤਾ ਹੋਇਆ ਹੈ। ਜੇਕਰ ਕਿਸੇ ਵਿਅਕਤੀ ਦੀ ਸਫ਼ਰ ਵਿੱਚ ਸਿਹਤ ਵਿਗੜ ਜਾਂਦੀ ਹੈ ਤਾਂ ਉਹ ਇਸ ਨੰਬਰ 'ਤੇ ਕਾਲ ਕਰ ਸਕਦਾ ਹੈ। ਜਾਣਕਾਰੀ ਮਿਲਣ ਤੋਂ ਬਾਅਦ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਜਾਂਦਾ ਹੈ। ਅਗਲੇ ਹੀ ਸਟੇਸ਼ਨ 'ਤੇ ਡਾਕਟਰ, ਦਵਾਈਆਂ ਅਤੇ ਫਸਟ ਏਡ ਦੀ ਸੁਵਿਧਾ ਮਿਲਦੀ ਹੈ।
ਕਿਵੇਂ ਕੰਮ ਕਰਦੀ ਹੈ ਇਹ ਸਰਵਿਸ?
139 'ਤੇ ਕਾਲ ਕਰਨ ਤੋਂ ਬਾਅਦ ਇਸ ਤਰ੍ਹਾਂ ਮਿਲਦੀ ਹੈ ਮੈਡੀਕਲ ਸਰਵਿਸ:
ਇਸ ਹੈਲਪਲਾਈਨ 'ਤੇ ਫੋਨ ਕਰਨ ਤੋਂ ਬਾਅਦ ਉਸ ਵਿੱਚ 1 ਨੰਬਰ ਦਬਾਉਣਾ ਹੁੰਦਾ ਹੈ।
ਇਸ ਤੋਂ ਬਾਅਦ ਯਾਤਰੀ ਕਾਲ ਸੈਂਟਰ ਅਧਿਕਾਰੀ ਨਾਲ ਜੁੜ ਕੇ ਆਪਣਾ ਪੀ.ਐੱਨ.ਆਰ. (PNR) ਨੰਬਰ, ਟ੍ਰੇਨ ਨੰਬਰ ਅਤੇ ਸੀਟ ਦੀ ਜਾਣਕਾਰੀ ਦਿੰਦਾ ਹੈ।
ਇਹ ਜਾਣਕਾਰੀ ਦੇਣ ਤੋਂ ਬਾਅਦ ਆਪਣੀ ਸਮੱਸਿਆ ਸਾਂਝੀ ਕੀਤੀ ਜਾਂਦੀ ਹੈ।
ਇਸ ਤੋਂ ਤੁਰੰਤ ਬਾਅਦ ਟੀ.ਟੀ.ਈ. (TTE) ਜਾਂ ਸਟਾਫ਼ ਨੂੰ ਅਲਰਟ ਦੇ ਕੇ ਅਗਲੇ ਸਟੇਸ਼ਨ 'ਤੇ ਐਮਰਜੈਂਸੀ ਦੇ ਮੁਤਾਬਕ ਐਂਬੂਲੈਂਸ ਜਾਂ ਫਸਟ ਏਡ ਦੀ ਸੁਵਿਧਾ ਦਿੱਤੀ ਜਾਂਦੀ ਹੈ।
ਵਨ ਨੇਸ਼ਨ, ਵਨ ਹੈਲਪਲਾਈਨ
ਰੇਲਵੇ ਦਾ ਇੱਕੋ ਹੀ ਹੈਲਪਲਾਈਨ ਨੰਬਰ 139 ਹੈ, ਇਸ ਤਰ੍ਹਾਂ ਇਹ 'ਵਨ ਨੇਸ਼ਨ, ਵਨ ਹੈਲਪਲਾਈਨ' ਬਣ ਗਿਆ ਹੈ। ਜਿਸ 'ਤੇ ਮੈਡੀਕਲ ਐਮਰਜੈਂਸੀ ਦੇ ਨਾਲ ਹੀ ਪੀ.ਐੱਨ.ਆਰ. ਸਟੇਟਸ, ਟ੍ਰੇਨ ਦੇ ਆਉਣ-ਜਾਣ ਦੀ ਟਾਈਮਿੰਗ, ਸੀਟ ਦੀ ਉਪਲਬਧਤਾ ਅਤੇ ਕਿਰਾਏ ਦੀ ਜਾਣਕਾਰੀ, ਚੋਰੀ, ਛੇੜਛਾੜ, ਲੜਾਈ-ਝਗੜਾ ਜਾਂ ਕੋਈ ਸ਼ੱਕੀ ਗਤੀਵਿਧੀ ਵਰਗੀਆਂ ਸੁਰੱਖਿਆ ਨਾਲ ਜੁੜੀਆਂ ਸੁਵਿਧਾਵਾਂ ਲਈ ਵੀ ਮਦਦ ਮੰਗੀ ਜਾ ਸਕਦੀ ਹੈ।