ਕੀ ਆਫਿਸ ਦੇ ਸਟ੍ਰੈਸ ਕਾਰਨ ਵਿਗੜ ਰਹੀ ਹੈ ਵਿਆਹੁਤਾ ਜ਼ਿੰਦਗੀ? ਤਾਂ ਵਰਕਿੰਗ ਕਪਲਜ਼ ਅਪਣਾਉਣ ਇਹ '7 ਮਿੰਟ ਦਾ ਫਾਰਮੂਲਾ' ਵਰਕਿੰਗ ਕਪਲਜ਼ ਲਈ ਸਭ ਤੋਂ ਮੁਸ਼ਕਿਲ ਟਾਸਕ ਇਹ ਹੈ ਕਿ ਉਹ ਆਪਣੇ ਰਿਸ਼ਤੇ ਨੂੰ ਟਾਈਮ ਕਿਵੇਂ ਦੇਣ, ਕਿਉਂਕਿ ਇਸ ਭੱਜ-ਦੌੜ ਵਾਲੇ ਰੁਟੀਨ ਵਿਚ ਆਪਣੇ ਲਈ ਸਮਾਂ ਕੱਢਣਾ ਹੀ ਬਹੁਤ ਵੱਡਾ ਕੰਮ ਹੈ ਪਰ ਇਸ ਦਾ ਵੀ ਇਕ ਹੱਲ ਹੈ, ਜਿਸ ਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਅਸੀਂ ਵਰਕਿੰਗ ਕਪਲ ਦੇ 7 ਮਿੰਟ ਵਾਲੇ ਰੂਲ ਦੇ ਬਾਰੇ ਗੱਲ ਕਰ ਰਹੇ ਹਾਂ। ਆਓ ਜਾਣਦੇ ਹਾਂ ਕੀ ਹੈ 7 ਮਿੰਟ ਵਾਲਾ ਰੂਲ ਅਤੇ ਕਿਵੇਂ ਇਹ ਰਿਲੇਸ਼ਨਸ਼ਿਪ ਨੂੰ ਜਵਾਨ ਬਣਾਈ ਰੱਖਣ ਵਿਚ ਕਰਦੇ ਮਦਦ :-
Publish Date: Sat, 18 Jul 2026 03:20 PM (IST)
Updated Date: Sat, 18 Jul 2026 03:21 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਵਰਕਿੰਗ ਕਪਲਜ਼ ਲਈ ਸਭ ਤੋਂ ਮੁਸ਼ਕਿਲ ਟਾਸਕ ਇਹ ਹੈ ਕਿ ਉਹ ਆਪਣੇ ਰਿਸ਼ਤੇ ਨੂੰ ਟਾਈਮ ਕਿਵੇਂ ਦੇਣ, ਕਿਉਂਕਿ ਇਸ ਭੱਜ-ਦੌੜ ਵਾਲੇ ਰੁਟੀਨ ਵਿਚ ਆਪਣੇ ਲਈ ਸਮਾਂ ਕੱਢਣਾ ਹੀ ਬਹੁਤ ਵੱਡਾ ਕੰਮ ਹੈ ਪਰ ਇਸ ਦਾ ਵੀ ਇਕ ਹੱਲ ਹੈ, ਜਿਸ ਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਅਸੀਂ ਵਰਕਿੰਗ ਕਪਲ ਦੇ 7 ਮਿੰਟ ਵਾਲੇ ਰੂਲ ਦੇ ਬਾਰੇ ਗੱਲ ਕਰ ਰਹੇ ਹਾਂ। ਆਓ ਜਾਣਦੇ ਹਾਂ ਕੀ ਹੈ 7 ਮਿੰਟ ਵਾਲਾ ਰੂਲ ਅਤੇ ਕਿਵੇਂ ਇਹ ਰਿਲੇਸ਼ਨਸ਼ਿਪ ਨੂੰ ਜਵਾਨ ਬਣਾਈ ਰੱਖਣ ਵਿਚ ਕਰਦੇ ਮਦਦ :-
ਕੀ ਹੈ ਵਰਕਿੰਗ ਕਪਲਜ਼ ਲਈ '7 ਮਿੰਟ ਰੂਲ' ? ਜਦੋਂ ਵਰਕਿੰਗ ਕਪਲਜ਼ ਘਰ ਆਉਂਦਾ ਹੈ ਤਾਂ ਆਪਣੇ ਨਾਲ ਕੰਮ ਦੀ ਟੈਸ਼ਨ ਅਤੇ ਚਿੜਚਿੜਾਪਨ ਵੀ ਲੈ ਕੇ ਆਉਂਦਾ ਹੈ। ਇਸ ਲਈ ਕਈ ਵਾਰ ਕਿਸੇ ਛੋਟੀ ਜਿਹੀ ਗੱਲ 'ਤੇ ਬਹਿਸ ਹੋ ਜਾਂਦੀ ਹੈ। ਇਸ ਦੌਰਾਨ 7 ਮਿੰਟ ਰੂਲ ਵਰਕਿੰਗ ਕਪਲਜ਼ ਲਈ ਮੈਜਿਕ ਵਾਂਗ ਕੰਮ ਕਰ ਸਕਦਾ ਹੈ। ਇਹ ਇਕ ਤਰੀਕਾ ਹੈ, ਜੋ ਵਰਕਿੰਗ ਕਪਲਜ਼ ਨੂੰ ਆਪਣਾ ਰਿਸ਼ਤਾ ਮਜ਼ਬੂਤ ਕਰਨ ਲਈ 7 ਮਿੰਟ ਰੂਲ ਫੋਲੋ ਕਰਨ ਦੀ ਗੱਲ ਕਰਦਾ ਹੈ।
7 ਮਿੰਟ ਰੂਲ ਦੇ ਨਿਯਮ 7 ਮਿੰਟ ਰੂਲ ਵਿਚ ਇਕ ਟ੍ਰਾਂਜਿਸ਼ਨ ਦੀ ਗੱਲ ਕਹੀ ਗਈ ਹੈ। ਇਸ ਤੋਂ ਭਾਵ ਹੈ ਬਦਲਾਵ ਜਿਵੇਂ - ਆਫ਼ਿਸ ਤੋਂ ਘਰ ਜਾਣਾ। ਰੂਲ ਕਹਿੰਦਾ ਹੈ ਇਹ ਟ੍ਰਾਂਜਿਸ਼ਨ ਇਕ ਖਾਸ ਸਪੇਸ ਹੈ, ਜਿਸ ਵਿਚ ਕਿਸੇ ਦੀ ਕੋਈ ਬੁਰਾਈ, ਵੱਡੀ ਡਿਮਾਂਡ ਜਾਂ ਨੇਗੇਟਿਵ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ। ਇਸ ਸਭ ਤੋਂ ਬਚਦੇ ਹੋਏ ਆਪਣੇ ਸਾਥੀ ਦੇ ਪ੍ਰਤੀ ਚੰਗੀ ਭਾਵਨਾ ਰੱਖਣੀ ਚਾਹੀਦੀ ਹੈ, ਜਿਸ ਨਾਲ ਉਨ੍ਹਾਂ ਨੂੰ ਅਹਿਸਾਸ ਹੋਵੇ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਹੋਣ ਨਾਲ ਤੁਸੀਂ ਕਿੰਨੇ ਖ਼ੁਸ਼ ਹੋ। ਇਕ ਲੰਬਾ ਸਾਹ ਲੈਂਦੇ ਹੋਏ ਆਪਣੇ ਲਵ ਕਨੈਕਸ਼ਨ ਬਾਰੇ ਸੋਚੋ ਅਤੇ ਸਾਹ ਛੱਡਦੇ ਸਮੇਂ ਆਪਣੇ ਆਫ਼ਿਸ ਦੀ ਸਾਰੀ ਟੈਸ਼ਨ ਨੂੰ ਛੱਡ ਦਿਓ। ਆਫਿਸ ਤੋਂ ਘਰ ਜਾਂਦੇ ਹੋਏ ਅਜਿਹਾ ਕਰਨ ਨਾਲ ਤੁਸੀਂ ਸਮਝੋਗੇ ਕਿ ਘਰ ਪਹੁੰਚਦੇ ਹੀ ਅੰਦਰ ਥਕਾਨ, ਗੁੱਸਾ ਜਾਂ ਚਿੜਚਿੜਾਪਨ ਨਹੀਂ, ਜਦਕਿ ਸਾਥੀ ਅਤੇ ਪਰਿਵਾਰ ਦੇ ਲਈ ਪਿਆਰ ਵਾਲੀ ਫੀਲਿੰਗ ਹੈ।
ਰੂਲ ਦੇ ਫਾਇਦੇ 1. ਰੂਲ ਦਾ ਸਭ ਤੋਂ ਵੱਡਾ ਫਾਇਦਾ ਤਾਂ ਇਹ ਹੈ ਕਿ ਇਸ ਨਾਲ ਰਿਸ਼ਤੇ ਮਜ਼ਬੂਤ ਕਰਨ ਵਿਚ ਮਦਦ ਮਿਲਦੀ ਹੈ। ਇਹ ਪ੍ਰੋਫੈਸ਼ਨਲ ਲਾਈਫ ਦੇ ਚੱਲਦੇ ਰਿਸ਼ਤੇ ਵਿਚ ਵਧਦੀਆਂ ਦੂਰੀਆਂ ਨੂੰ ਘੱਟ ਕਰਨ ਲਈ ਪ੍ਰਭਾਵਸ਼ਾਲੀ ਹੈ।
2. ਉੱਥੇ ਹੀ ਦਿਨ ਭਰ ਦੀ ਥਕਾਨ ਅਤੇ ਸਟ੍ਰੈਸ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ।
3. ਇਹ ਰੂਲ ਸਟ੍ਰੈਸ ਘੱਟ ਕਰਨ ਵਾਲੀ ਤਕਨੀਕ ਦਾ ਹਿੱਸਾ ਹੈ। ਇਸ ਤਰ੍ਹਾਂ 7 ਮਿੰਟ ਰੂਲ ਨੂੰ ਫੋਲੋ ਕਰਕੇ ਮੈਂਟਲ ਹੈਲਥ ਅਤੇ ਰਿਲੇਸ਼ਨਸ਼ਿਪ ਦੋਵਾਂ ਨੂੰ ਠੀਕ ਰੱਖਿਆ ਜਾ ਸਕਦਾ ਹੈ।