Caffe Latte ਇਕ ਬਹੁਤ ਹੀ ਮਸ਼ਹੂਰ ਕੌਫੀ ਹੈ। ਜਿਸ ’ਚ ਥੋੜ੍ਹੇ ਜਿਹੇ ਨਹੀਂ ਸਗੋਂ ਤਿੰਨ ਗੁਣਾ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਕਾਰਨ ਇਸ ਦਾ ਰੰਗ ਕੌਫੀ ਵਾਂਗ ਗੂੜ੍ਹਾ ਨਹੀਂ ਹੁੰਦਾ ਪਰ ਥੋੜ੍ਹਾ ਜਿਹਾ ਸਫ਼ੈਦ ਰਹਿੰਦਾ ਹੈ....

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਕੌਫੀ ਪ੍ਰੇਮੀਆਂ ਦੀ ਗਿਣਤੀ ਚਾਹ ਪ੍ਰੇਮੀਆਂ ਨਾਲੋਂ ਥੋੜ੍ਹੀ ਘੱਟ ਹੋਵੇਗੀ। ਅਸਲ ’ਚ ਕੌਫੀ ਦੇ ਲਾਭਾਂ ਨੇ ਇਸ ਨੂੰ ਇੱਕ ਪ੍ਰਸਿੱਧ ਡਰਿੰਕ ਬਣਾ ਦਿੱਤਾ ਹੈ। ਸਵਾਦ ’ਚ ਥੋੜ੍ਹੀ ਕੌੜੀ ਹੋਣ ਦੇ ਬਾਵਜੂਦ ਬਹੁਤ ਸਾਰੇ ਲੋਕ ਆਪਣੇ ਦਿਨ ਦੀ ਸ਼ੁਰੂਆਤ ਇਸ ਨਾਲ ਕਰਦੇ ਹਨ। ਕੌਫੀ ਪੀਣ ਵਾਲਿਆਂ ਲਈ ਕਈ ਤਰ੍ਹਾਂ ਦੇ ਆਪਸ਼ਨ ਮੌਜੂਦ ਹਨ ਜੋ ਕਈ ਵਾਰ ਤੁਹਾਨੂੰ ਸਭ ਤੋਂ ਵਧੀਆ ਚੁਣਨ ਲਈ ਉਲਝਣ ਵਿੱਚ ਪਾ ਸਕਦੇ ਹਨ। ਇਸ ਲਈ ਅੱਜ ਅਸੀਂ ਕੁਝ ਅਜਿਹੀਆਂ ਪ੍ਰਸਿੱਧ ਕੌਫੀਜ਼ ਬਾਰੇ ਚਰਚਾ ਕਰਾਂਗੇ। ਉਨ੍ਹਾਂ ਨੂੰ ਬਣਾਉਣ ਦਾ ਤਰੀਕਾ ਤੇ ਇਹ ਸਵਾਦ ’ਚ ਇੱਕ ਦੂਜੇ ਤੋਂ ਕਿਵੇਂ ਵੱਖਰੀਆਂ ਹਨ, ਬਾਰੇ ਦੱਸਾਂਗੇ।
Caffe Latte
Caffe Latte ਇਕ ਬਹੁਤ ਹੀ ਮਸ਼ਹੂਰ ਕੌਫੀ ਹੈ। ਜਿਸ ’ਚ ਥੋੜ੍ਹੇ ਜਿਹੇ ਨਹੀਂ ਸਗੋਂ ਤਿੰਨ ਗੁਣਾ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਕਾਰਨ ਇਸ ਦਾ ਰੰਗ ਕੌਫੀ ਵਾਂਗ ਗੂੜ੍ਹਾ ਨਹੀਂ ਹੁੰਦਾ ਪਰ ਥੋੜ੍ਹਾ ਜਿਹਾ ਸਫ਼ੈਦ ਰਹਿੰਦਾ ਹੈ। ਇਸ ’ਚ ਹਲਕੀ ਜਿਹੀ ਖੰਡ ਪਾਈ ਜਾਂਦੀ ਹੈ। ਇਸ ਕੌਫੀ ਦਾ ਆਨੰਦ ਹੋਰ ਮਿੱਠੀਆਂ ਚੀਜ਼ਾਂ ਜਿਵੇਂ ਕਿ ਕੂਕੀਜ਼ ਜਾਂ ਪੇਸਟਰੀਆਂ ਨਾਲ ਵੀ ਲਿਆ ਜਾ ਸਕਦਾ ਹੈ।
Espresso
Espresso ਜਿਸ ਨੂੰ ਬਲੈਕ ਕੌਫੀ ਵੀ ਕਿਹਾ ਜਾ ਸਕਦਾ ਹੈ। ਇਹ ਕੌਫੀ ਹਾਰਡ ਹੁੰਦੀ ਹੈ ਪਰ ਸਭ ਤੋਂ ਵੱਧ ਮਸ਼ਹੂਰ ਵੀ ਹੈ। ਉਪਲੱਬਧ ਸਾਰੀਆਂ ਕੌਫੀਜ਼ ਇਸ ਨੂੰ ਮਿਲਾ ਕੇ ਬਣਾਈਆਂ ਜਾਂਦੀਆਂ ਹਨ।
Cappuccino
ਦੁਨੀਆਂ ਦੇ ਫੇਮਸ ਤੋਂ ਲੈ ਕੇ ਕੌਫੀ ਸ਼ਾਪ ਤਕ ਦੇ ਮੇਨਿਊ ’ਚ ਤੁਹਾਨੂੰ Cappuccino ਦਾ ਆਪਸ਼ਨ ਮਿਲੇਗਾ। ਇੰਡੀਆ ’ਚ ਤਾਂ Cappuccino ਬਹੁਤ ਜ਼ਿਆਦਾ ਪੀ ਜਾਣ ਵਾਲੀ ਕੌਫੀ ਹੈ। ਜਿਸ ਨੂੰ ਬਣਾਉਣ ’ਚ ਦੁੱਧ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਿਸ ਨੂੰ ਚਾਕਲੇਟ ਸ਼ਰਬਤ ਜਾਂ ਚਾਕਲੇਟ ਪਾਊਡਰ ਨਾਲ ਪਰੋਸਿਆ ਜਾਂਦਾ ਹੈ ਜੋ ਕਿ ਪੂਰੀ ਤਰ੍ਹਾਂ ਤੁਹਾਡੇ ਸੁਆਦ 'ਤੇ ਨਿਰਭਰ ਕਰਦਾ ਹੈ।
Caffe Mocha
Caffe Mocha ਬਣਾਉਣ ਦਾ ਤਰੀਕਾ ਬਹੁਤ ਹੀ ਆਸਾਨ ਹੁੰਦਾ ਹੈ। ਇਸ ’ਚ Cappuccino ਕੌਫੀ ਵਿੱਚ ਕੋਕੋ ਪਾਊਡਰ ਮਿਲਾ ਦਿੱਤਾ ਜਾਂਦਾ ਹੈ ਤੇ ਇੱਕ ਬਹੁਤ ਹੀ ਸਵਾਦੀ ਕੌਫੀ ਤਿਆਰ ਕੀਤੀ ਜਾਂਦੀ ਹੈ। ਸੁਆਦ ਤੇ ਬਣਤਰ ਨੂੰ ਥੋੜ੍ਹਾ ਹੋਰ ਬਿਹਤਰ ਬਣਾਉਣ ਲਈ ਵ੍ਹੀਪਡ ਕਰੀਮ ਦੀ ਵਰਤੋਂ ਕੀਤੀ ਜਾਂਦੀ ਹੈ।
Indian Filter Coffee
ਇੰਡੀਅਨ ਫਿਲਟਰ ਕੌਫੀ ਭਾਰਤ ਦੇ ਦੱਖਣ ਇਲਾਕਿਆਂ ’ਚ ਜ਼ਿਆਦਾ ਮਸ਼ਹੂਰ ਹੈ ਪਰ ਇਸ ਦੀ ਪ੍ਰਸਿੱਧੀ ਦੇ ਚੱਲਦੇ ਹੁਣ ਕਈ ਸਾਰੇ ਸਥਾਨਾਂ 'ਤੇ ਤੁਸੀਂ ਇਸ ਦਾ ਸਵਾਦ ਲੈ ਸਕਦੇ ਹੋ। ਇਹ ਕੌਫੀ ਸੁੱਖੀ ਫਲੀਆਂ ਨੂੰ ਪੀਸ ਕੇ ਤਿਆਰ ਕੀਤੀ ਜਾਂਦੀ ਹੈ ਤੇ ਦੁੱਧ ਅਤੇ ਚੀਨੀ ਮਿਲਾਕੇ ਬਣਾਈ ਜਾਂਦੀ ਹੈ। ਨੋਰਮਲ ਕੌਫੀ ਦੀ ਤੁਲਨਾ ’ਚ ਇਹ ਥੋੜ੍ਹੀ ਮੀਠੀ ਵੀ ਹੁੰਦੀ ਹੈ।