- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਅਮਿਤ ਕੁਮਾਰ ਮਲਿਕ ਨੇ ਦੱਸਿਆ ਕਿ ਸ਼ੂਗਰੀ ਡ੍ਰਿੰਕਸ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧਾਉਂਦੀਆਂ ਹਨ, ਜਦਕਿ ਜ਼ੀਰੋ-ਸ਼ੂਗਰ ਡ੍ਰਿੰਕਸ ਨੂੰ ਵੀ ਪੂਰੀ ਤਰ੍ਹਾਂ ਸਿਹਤਮੰਦ ਨਹੀਂ ਮੰਨਿਆ ਜਾ ਸਕਦਾ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਸਾਫਟ ਡ੍ਰਿੰਕਸ, ਐਨਰਜੀ ਡ੍ਰਿੰਕਸ ਤੇ ਪੈਕਟ ਵਾਲੇ ਜੂਸ ਅੱਜਕੱਲ੍ਹ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ। ਹਾਲਾਂਕਿ, ਕੀ ਇਹ ਮਿੱਠਾ ਸ਼ੌਕ ਤੁਹਾਡੇ ਦਿਲ ’ਤੇ ਵੀ ਭਾਰੀ ਪੈ ਰਿਹਾ ਹੈ? ਮੈਦਾਂਤਾ ਹਸਪਤਾਲ, ਨੋਇਡਾ ਦੇ ਕਾਰਡਿਐਕ ਕੇਅਰ, ਇਲੈਕਟ੍ਰੋਫਿਜ਼ਿਓਲੋਜੀ ਤੇ ਇੰਟਰਵੈਂਸ਼ਨਲ ਕਾਰਡਿਓਲੋਜੀ ਦੇ ਡਾਇਰੈਕਟਰ ਡਾ. ਅਮਿਤ ਕੁਮਾਰ ਮਲਿਕ ਨੇ ਹਾਰਟ ਹੈਲਥ ’ਤੇ ਇਨ੍ਹਾਂ ਡ੍ਰਿੰਕਸ ਦੇ ਅਸਰ ਨੂੰ ਲੈ ਕੇ ਕੁਝ ਬੇਹੱਦ ਜ਼ਰੂਰੀ ਗੱਲਾਂ ਦੱਸੀਆਂ ਹਨ। ਆਓ ਜਾਣਦੇ ਹਾਂ।
ਮਿੱਠਾ ਸਵਾਦ, ਪਰ ਦਿਲ ਲਈ ਖਤਰਾ
ਡਾ. ਮਲਿਕ ਦੇ ਅਨੁਸਾਰ, ਜਿਹੜੇ ਲੋਕ ਲਗਾਤਾਰ ਸ਼ੂਗਰੀ ਡ੍ਰਿੰਕਸ ਦਾ ਸੇਵਨ ਕਰਦੇ ਹਨ, ਉਨ੍ਹਾਂ ’ਚ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਕਾਫ਼ੀ ਜ਼ਿਆਦਾ ਹੁੰਦਾ ਹੈ। ਬਾਜ਼ਾਰ ’ਚ ਮਿਲਣ ਵਾਲੀਆਂ ਸਾਫਟ ਡ੍ਰਿੰਕਸ ਤੇ ਡੱਬਾਬੰਦ ਜੂਸ ’ਚ ਚੀਨੀ ਤੇ ਕੈਲੋਰੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਜਦੋਂ ਅਸੀਂ ਇਨ੍ਹਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ’ਚ ਸ਼ਾਮਲ ਕਰ ਲੈਂਦੇ ਹਾਂ ਤਾਂ ਸਰੀਰ ਦਾ ਭਾਰ ਤੇਜ਼ੀ ਨਾਲ ਵਧ ਸਕਦਾ ਹੈ। ਇਸ ਦੇ ਨਾਲ ਹੀ ਡਾਇਬਟੀਜ਼ ਤੇ ਹਾਈ ਟ੍ਰਾਈਗਲਿਸਰਾਈਡਜ਼ ਵਰਗੀਆਂ ਗੰਭੀਰ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ, ਜੋ ਦਿਲ ਦੀਆਂ ਬਿਮਾਰੀਆਂ ਦੇ ਮੁੱਖ ਕਾਰਨਾਂ ’ਚ ਸ਼ਾਮਲ ਹਨ।
ਕੀ ‘Zero-Sugar’ ਡ੍ਰਿੰਕਸ ਸੁਰੱਖਿਅਤ ਹਨ?
ਅਕਸਰ ਲੋਕ ਚੀਨੀ ਤੋਂ ਬਚਣ ਲਈ ‘Zero-Sugar’ ਡ੍ਰਿੰਕਸ ਦੀ ਚੋਣ ਕਰਦੇ ਹਨ। ਇਸ ਬਾਰੇ ਡਾ. ਮਲਿਕ ਸਪੱਸ਼ਟ ਕਰਦੇ ਹਨ ਕਿ ਕੈਲੋਰੀ ਤੇ ਚੀਨੀ ਘੱਟ ਹੋਣ ਕਾਰਨ ਇਹ ਸ਼ੂਗਰੀ ਡ੍ਰਿੰਕਸ ਨਾਲੋਂ ਕੁਝ ਬਿਹਤਰ ਜ਼ਰੂਰ ਹਨ, ਪਰ ਇਨ੍ਹਾਂ ਨੂੰ ‘ਹੈਲਦੀ’ ਬਿਲਕੁਲ ਨਹੀਂ ਮੰਨਿਆ ਜਾ ਸਕਦਾ। ਤੁਸੀਂ ਆਪਣੀ ਪਸੰਦ ਲਈ ਕਦੇ-ਕਦਾਈਂ ਇਨ੍ਹਾਂ ਦਾ ਸੇਵਨ ਕਰ ਸਕਦੇ ਹੋ, ਪਰ ਇਨ੍ਹਾਂ ਨੂੰ ਰੋਜ਼ਾਨਾ ਦੀ ਆਦਤ ਬਣਾਉਣਾ ਸਹੀ ਨਹੀਂ ਹੈ।
ਸਿਹਤਮੰਦ ਰਹਿਣ ਦਾ ਸਿੱਧਾ ਤੇ ਆਸਾਨ ਨਿਯਮ
ਕੁੱਲ ਮਿਲਾ ਕੇ, ਤੁਹਾਡੇ ਦਿਲ ਦੀ ਅਸਲੀ ਸੁਰੱਖਿਆ ਪਾਣੀ ਪੀਣ ਤੇ ਸ਼ੂਗਰੀ ਚੀਜ਼ਾਂ ਤੋਂ ਦੂਰੀ ਬਣਾਈ ਰੱਖਣ ’ਚ ਹੀ ਛੁਪੀ ਹੈ।