
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਖ਼ਾਸ ਤੌਰ 'ਤੇ ਤਦ ਜਦੋਂ ਡੇਂਗੂ ਅਤੇ ਬਾਕੀ ਇਨਫੈਕਸ਼ਨ ਦਾ ਖ਼ਤਰਾ ਜ਼ਿਆਦਾ ਹੋਵੇ। ਇਸ ਬਾਰੇ ਸਾਨੂੰ ਨੇਫ਼ਰੋਪਲੱਸ ਵਿੱਚ ਕੰਸਲਟੈਂਟ ਨੇਫ਼ਰੋਲਾਜੀ, ਡਾ. ਜਾਵਿਦ ਤਾਹਿਰ ਦੱਸ ਰਹੇ ਹਨ ਕਿ ਬੁਖ਼ਾਰ ਵਿੱਚ ਪੇਨਕਿਲਰ ਲੈਣਾ ਕਿੰਨਾ ਸੁਰੱਖਿਅਤ ਹੈ। ਸਾਨੂੰ ਇਬੁਪ੍ਰੋਫ਼ੇਨ, ਡਾਈਕਲੋਫੈਨਾਕ, ਨੇਪ੍ਰੋਕਸੇਨ, ਅਤੇ ਐਸਪ੍ਰੀਨ ਵਰਗੀਆਂ ਨਾਨ-ਸਟੇਰੌਇਡਲ ਐਂਟੀ-ਇੰਫਲਾਮੇਟਰੀ ਦਵਾਈਆਂ (NSAIDs) ਲੈਂਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ। ਇਹ ਸਾਰੀਆਂ ਦਵਾਈਆਂ ਕਿਡਨੀ ਵਿੱਚ ਬਲੱਡ ਫਲੋ (ਖ਼ੂਨ ਦਾ ਵਹਾਅ) ਘੱਟ ਕਰਕੇ ਨੁਕਸਾਨ ਦਾ ਖ਼ਤਰਾ ਵਧਾ ਸਕਦੀਆਂ ਹਨ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ। ਮੌਨਸੂਨ ਦੇ ਸੀਜ਼ਨ ਵਿੱਚ ਬੁਖ਼ਾਰ, ਸਰੀਰ ਦਰਦ ਅਤੇ ਸਿਰ ਦਰਦ ਇੱਕ ਆਮ ਸਮੱਸਿਆ ਹੈ। ਬਹੁਤ ਸਾਰੇ ਲੋਕ ਇਸ ਤੋਂ ਰਾਹਤ ਪਾਉਣ ਲਈ ਓਵਰ-ਦੀ-ਕਾਊਂਟਰ ਪੇਨਕਿਲਰ (ਦਰਦ ਨਿਵਾਰਕ ਦਵਾਈਆਂ) ਲੈਂਦੇ ਹਨ। ਹਾਲਾਂਕਿ, ਜੇਕਰ ਤੁਸੀਂ ਬੁਖ਼ਾਰ, ਉਲਟੀ-ਦਸਤ ਅਤੇ ਘੱਟ ਤਰਲ ਪਦਾਰਥ ਪੀਣ ਕਾਰਨ ਪਹਿਲਾਂ ਹੀ ਡੀਹਾਈਡ੍ਰੇਟਡ (ਪਾਣੀ ਦੀ ਕਮੀ ਵਾਲੇ) ਹੋ, ਤਾਂ ਅਜਿਹੇ ਸਮੇਂ ਵਿੱਚ ਪੇਨਕਿਲਰ ਖਾਣ ਨਾਲ ਕਿਡਨੀ 'ਤੇ ਦਬਾਅ ਪੈ ਸਕਦਾ ਹੈ।
ਖ਼ਾਸ ਤੌਰ 'ਤੇ ਤਦ ਜਦੋਂ ਡੇਂਗੂ ਅਤੇ ਬਾਕੀ ਇਨਫੈਕਸ਼ਨ ਦਾ ਖ਼ਤਰਾ ਜ਼ਿਆਦਾ ਹੋਵੇ। ਇਸ ਬਾਰੇ ਸਾਨੂੰ ਨੇਫ਼ਰੋਪਲੱਸ ਵਿੱਚ ਕੰਸਲਟੈਂਟ ਨੇਫ਼ਰੋਲਾਜੀ, ਡਾ. ਜਾਵਿਦ ਤਾਹਿਰ ਦੱਸ ਰਹੇ ਹਨ ਕਿ ਬੁਖ਼ਾਰ ਵਿੱਚ ਪੇਨਕਿਲਰ ਲੈਣਾ ਕਿੰਨਾ ਸੁਰੱਖਿਅਤ ਹੈ।
ਸਾਨੂੰ ਇਬੁਪ੍ਰੋਫ਼ੇਨ, ਡਾਈਕਲੋਫੈਨਾਕ, ਨੇਪ੍ਰੋਕਸੇਨ, ਅਤੇ ਐਸਪ੍ਰੀਨ ਵਰਗੀਆਂ ਨਾਨ-ਸਟੇਰੌਇਡਲ ਐਂਟੀ-ਇੰਫਲਾਮੇਟਰੀ ਦਵਾਈਆਂ (NSAIDs) ਲੈਂਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ। ਇਹ ਸਾਰੀਆਂ ਦਵਾਈਆਂ ਕਿਡਨੀ ਵਿੱਚ ਬਲੱਡ ਫਲੋ (ਖ਼ੂਨ ਦਾ ਵਹਾਅ) ਘੱਟ ਕਰਕੇ ਨੁਕਸਾਨ ਦਾ ਖ਼ਤਰਾ ਵਧਾ ਸਕਦੀਆਂ ਹਨ। ਉੱਥੇ ਹੀ, ਡੇਂਗੂ ਦੇ ਮਾਮਲੇ ’ਚ ਵੀ ਨਾਨ-ਸਟੇਰੌਇਡਲ ਐਂਟੀ-ਇੰਫਲਾਮੇਟਰੀ ਦਵਾਈਆਂ ਬਲੀਡਿੰਗ ਵਰਗੇ ਜੋਖ਼ਮਾਂ ਲਈ ਜ਼ਿੰਮੇਵਾਰ ਹੋ ਸਕਦੀਆਂ ਹਨ। ਇਨ੍ਹਾਂ ਦਵਾਈਆਂ ਨੂੰ ਸਿਰਫ਼ ਇਸ ਲਈ ਨਹੀਂ ਲਿਆ ਜਾਣਾ ਚਾਹੀਦਾ ਕਿ ਬੁਖ਼ਾਰ ਅਤੇ ਸਰੀਰ ਵਿੱਚ ਦਰਦ ਹੈ।
ਇਸ ਦਾ ਮਤਲਬ ਇਹ ਨਹੀਂ ਹੈ ਕਿ ਹਰ ਇੱਕ ਪੇਨਕਿਲਰ ਸਿਹਤ ਲਈ ਹਾਨੀਕਾਰਕ ਹੈ ਜਾਂ ਫਿਰ ਬੁਖ਼ਾਰ ’ਚ ਕੋਈ ਦਵਾਈ ਹੀ ਨਹੀਂ ਲਈ ਜਾਣੀ ਚਾਹੀਦੀ। ਬੁਖ਼ਾਰ, ਸਹੀ ਖ਼ੁਰਾਕ, ਉਮਰ ਅਤੇ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਜਾਂ ਕਿਸੇ ਹੋਰ ਦਵਾਈ ਦੇ ਸੇਵਨ ਨੂੰ ਧਿਆਨ ਵਿੱਚ ਰੱਖਦਿਆਂ ਦਵਾਈ ਲੈਣ ’ਚ ਹੀ ਸਮਝਦਾਰੀ ਹੈ।
ਆਕਾਸ਼ ਹੈਲਥਕੇਅਰ ਮਲਟੀ-ਸਪੈਸ਼ਲਿਟੀ ਹਸਪਤਾਲ, ਦਵਾਰਕਾ ’ਚ ਨੇਫ਼ਰੋਲਾਜੀ ਐਂਡ ਕਿਡਨੀ ਟਰਾਂਸਪਲਾਂਟ ਦੇ ਐਡੀਸ਼ਨਲ ਡਾਇਰੈਕਟਰ ਡਾ. ਅਨੁਪਮ ਰਾਏ ਦਾ ਇਸ ਬਾਰੇ ਕਹਿਣਾ ਹੈ ਕਿ ਡਾਕਟਰਾਂ ਵੱਲੋਂ ਅਕਸਰ ਡੇਂਗੂ ਦੇ ਬੁਖ਼ਾਰ ਅਤੇ ਸਰੀਰ ਦੇ ਦਰਦ ’ਚ ਪੈਰਾਸਿਟਾਮੋਲ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਵਿੱਚ ਵੀ ਸਹੀ ਖ਼ੁਰਾਕ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ, ਇਸ ਗੱਲ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਕਿਤੇ ਠੰਢ ਅਤੇ ਫਲੂ ਦੀ ਦਵਾਈ ਵਿੱਚ ਪਹਿਲਾਂ ਹੀ ਪੈਰਾਸਿਟਾਮੋਲ ਤਾਂ ਨਹੀਂ ਲੈ ਰਹੇ।
ਜਿਨ੍ਹਾਂ ਲੋਕਾਂ ਨੂੰ ਕੋਈ ਪੁਰਾਣੀ ਕਿਡਨੀ ਦੀ ਬਿਮਾਰੀ, ਸ਼ੂਗਰ (ਡਾਇਬਟੀਜ਼), ਹਾਈ ਬੀ.ਪੀ., ਦਿਲ ਦੀ ਬਿਮਾਰੀ ਹੁੰਦੀ ਹੈ ਜਾਂ ਫਿਰ ਉਹ ਅਜਿਹੀ ਕੋਈ ਦਵਾਈ ਲੈ ਰਹੇ ਹਨ ਜਿਸ ਨਾਲ ਕਿਡਨੀ 'ਤੇ ਪ੍ਰਭਾਵ ਪਵੇਗਾ ਤਾਂ ਬਿਨਾਂ ਡਾਕਟਰ ਦੀ ਸਲਾਹ ਦੇ ਪੇਨਕਿਲਰ ਨਾ ਲਓ। ਦਵਾਈ ਲੈਣ ਦੇ ਨਾਲ ਲੋੜੀਂਦੀ ਮਾਤਰਾ ’ਚ ਪਾਣੀ ਪੀਣਾ ਵੀ ਲਾਜ਼ਮੀ ਹੈ। ਇਹ ਸਰੀਰ ਨੂੰ ਡੀਹਾਈਡ੍ਰੇਟ ਹੋਣ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ, ਇਹ ਵੀ ਜਾਣ ਲਓ ਕਿ ਲੰਬੇ ਸਮੇਂ ਤੱਕ ਪੇਨਕਿਲਰ ਲੈਣ ਨਾਲ ਜਾਂ ਉੱਚੀ ਖ਼ੁਰਾਕ (ਹਾਈ ਡੋਜ਼) ਲੈਣ ਨਾਲ ਵੀ ਕਿਡਨੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ।
ਯੂਰਿਨ (ਪਿਸ਼ਾਬ) ਘੱਟ ਆਉਣਾ
ਸੋਜ, ਉਲਟੀ
ਗੰਭੀਰ ਥਕਾਵਟ
ਚੱਕਰ ਆਉਣਾ
ਸਾਹ ਲੈਣ ਵਿੱਚ ਪਰੇਸ਼ਾਨੀ
ਭਰਮ ਦੀ ਸਥਿਤੀ
ਇਨ੍ਹਾਂ ਹਾਲਾਤਾਂ ਵਿੱਚ ਪੇਨਕਿਲਰ ਇਕੱਲੇ ਇਲਾਜ ਨਹੀਂ ਕਰ ਸਕਦੀ। ਇਸ ਲਈ ਡਾਕਟਰ ਦੀ ਸਲਾਹ ਲਈ ਜਾਣੀ ਚਾਹੀਦੀ ਹੈ।
ਸੁਨੇਹਾ ਬਿਲਕੁਲ ਸਾਫ਼ ਹੈ ਕਿ ਪੇਨਕਿਲਰ ਨੂੰ ਬੁਖ਼ਾਰ ਦਾ ਪੱਕਾ ਇਲਾਜ ਨਹੀਂ ਸਮਝਿਆ ਜਾਣਾ ਚਾਹੀਦਾ। ਬੁਖ਼ਾਰ ਕਿਸ ਵਜ੍ਹਾ ਨਾਲ ਆ ਰਿਹਾ ਹੈ ਇਹ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ ਅਤੇ ਉਸ ਦੇ ਹਿਸਾਬ ਨਾਲ ਹੀ ਡਾਕਟਰ ਦੀ ਸਲਾਹ 'ਤੇ ਸਹੀ ਦਵਾਈ ਲਈ ਜਾਣੀ ਚਾਹੀਦੀ ਹੈ।