- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਿਹਰੇ ’ਤੇ ਬਲੀਚ ਲਗਾਉਣ ਤੋਂ ਪਹਿਲਾਂ ਸਕਿਨ ਨੂੰ ਹਾਈਡ੍ਰੇਟ ਕਰਨਾ, ਸਕਿਨ ਟਾਈਪ ਦੇ ਮੁਤਾਬਕ ਬਲੀਚ ਚੁਣਨਾ ਤੇ ਪੈਚ ਟੈਸਟ ਕਰਨਾ ਜ਼ਰੂਰੀ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਕਈ ਔਰਤਾਂ ਚਿਹਰੇ ਦੇ ਵਾਲ ਹਟਾਉਣ ਜਾਂ ਰੰਗਤ ਨੂੰ ਇੱਕਸਾਰ ਬਣਾਉਣ ਲਈ ਬਲੀਚ ਦੀ ਵਰਤੋਂ ਕਰਦੀਆਂ ਹਨ, ਪਰ ਉਨ੍ਹਾਂ ਨੂੰ ਇਸਨੂੰ ਲਗਾਉਣ ਦਾ ਸਹੀ ਤਰੀਕਾ ਨਹੀਂ ਪਤਾ ਹੁੰਦਾ। ਜਦਕਿ ਇਸ ’ਚ ਮੌਜੂਦ ਕੈਮੀਕਲਜ਼ ਸਕਿਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅਜਿਹੇ ’ਚ ਜ਼ਰੂਰੀ ਹੈ ਕਿ ਬਲੀਚ ਨੂੰ ਸਕਿਨ ’ਤੇ ਅਪਲਾਈ ਕਰਨ ਤੋਂ ਪਹਿਲਾਂ ਕੁਝ ਅਹਿਮ ਗੱਲਾਂ ਦਾ ਧਿਆਨ ਰੱਖਿਆ ਜਾਵੇ, ਜਿਨ੍ਹਾਂ ਬਾਰੇ ਇੱਥੇ ਦੱਸਿਆ ਜਾ ਰਿਹਾ ਹੈ।
ਬਲੀਚ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਬਲੀਚ ਲਗਾਉਣ ਤੋਂ ਪਹਿਲਾਂ ਹਮੇਸ਼ਾ ਆਪਣੀ ਸਕਿਨ ਨੂੰ ਚੰਗੀ ਤਰ੍ਹਾਂ ਹਾਈਡ੍ਰੇਟ ਕਰਨਾ ਚਾਹੀਦਾ ਹੈ। ਖਾਸ ਕਰਕੇ ਜੇਕਰ ਸਕਿਨ ਬਹੁਤ ਜ਼ਿਆਦਾ ਡ੍ਰਾਈ ਰਹਿੰਦੀ ਹੈ ਤਾਂ ਸਭ ਤੋਂ ਪਹਿਲਾਂ ਸਕਿਨ ਨੂੰ ਮਾਇਸਚਰਾਈਜ਼ ਕਰੋ ਤੇ ਉਸ ਤੋਂ ਬਾਅਦ ਹੀ ਬਲੀਚ ਲਗਾਓ। ਅਜਿਹਾ ਨਾ ਕਰਨ ’ਤੇ ਬਲੀਚ ਕਾਰਨ ਸਕਿਨ ’ਤੇ ਜਲਣ, ਖੁਜਲੀ ਤੇ ਲਾਲੀ ਤੱਕ ਹੋ ਸਕਦੀ ਹੈ। ਇਸ ਤੋਂ ਇਲਾਵਾ, ਜੇਕਰ ਪਹਿਲਾਂ ਤੋਂ ਹੀ ਸਕਿਨ ’ਤੇ ਮੁਹਾਸੇ ਜਾਂ ਦਾਣੇ ਹਨ ਤਾਂ ਵੀ ਬਲੀਚ ਲਗਾਉਣ ਤੋਂ ਬਚਣਾ ਚਾਹੀਦਾ ਹੈ। ਇਸ ਦੇ ਨਾਲ ਹੀ ਬਲੀਚ ਨੂੰ ਆਈਬ੍ਰੋਜ਼ ਤੇ ਪਲਕਾਂ ’ਤੇ ਵੀ ਨਹੀਂ ਲਗਾਉਣਾ ਚਾਹੀਦਾ।
ਸਕਿਨ ਟਾਈਪ ਦੇ ਹਿਸਾਬ ਨਾਲ ਚੁਣੋ ਬਲੀਚ
ਬਲੀਚ ਹਮੇਸ਼ਾ ਆਪਣੀ ਸਕਿਨ ਟਾਈਪ ਦੇ ਮੁਤਾਬਕ ਹੀ ਖਰੀਦਣੀ ਚਾਹੀਦੀ ਹੈ ਤੇ ਇਸ ਦੇ ਬ੍ਰਾਂਡ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਜਦੋਂ ਵੀ ਸਕਿਨ ’ਤੇ ਬਲੀਚ ਲਗਾਉਣੀ ਹੋਵੇ ਤਾਂ ਇਸ ਤੋਂ ਘੱਟੋ-ਘੱਟ 24 ਘੰਟੇ ਪਹਿਲਾਂ ਹੱਥ ’ਤੇ ਜਾਂ ਕੰਨ ਦੇ ਪਿੱਛੇ ਪੈਚ ਟੈਸਟ ਕਰਕੇ ਦੇਖ ਲਓ। ਇਨ੍ਹਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਰੈਸ਼ੇਜ਼, ਜਲਣ ਜਾਂ ਪਿਗਮੈਂਟੇਸ਼ਨ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ।
ਅੱਖਾਂ ਦੇ ਹੇਠਾਂ ਬਲੀਚ ਲਗਾਉਣ ਤੋਂ ਪਹਿਲਾਂ ਵਰਤੋ ਸਾਵਧਾਨੀ
ਵੈਸੇ ਤਾਂ ਅੱਖਾਂ ਦੇ ਹੇਠਾਂ ਬਲੀਚ ਲਗਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇੱਥੋਂ ਦੀ ਸਕਿਨ ਬਹੁਤ ਹੀ ਪਤਲੀ ਤੇ ਸੰਵੇਦਨਸ਼ੀਲ ਹੁੰਦੀ ਹੈ। ਇਸ ਕਾਰਨ ਸੋਜ ਦੇ ਨਾਲ ਲਾਲੀ, ਜਲਣ ਤੇ ਗੰਭੀਰ ਸਥਿਤੀ ’ਚ ਛਾਲੇ ਤੱਕ ਪੈ ਸਕਦੇ ਹਨ। ਇਸ ਦੀ ਬਜਾਏ ਅੱਖਾਂ ਦੇ ਹੇਠਾਂ ਦੀ ਰੰਗਤ ਸੁਧਾਰਨ ਲਈ ਖੀਰੇ, ਠੰਢੇ ਟੀ-ਬੈਗਸ ਤੇ ਡਾਰਕ ਸਰਕਲ ਲਈ ਹੋਰ ਘਰੇਲੂ ਨੁਸਖੇ ਅਜ਼ਮਾਉਣਾ ਇੱਕ ਸੁਰੱਖਿਅਤ ਵਿਕਲਪ ਹੋ ਸਕਦਾ ਹੈ।
ਬਲੀਚ ਤੋਂ ਬਾਅਦ ਦੀ ਪ੍ਰਕਿਰਿਆ
ਬਲੀਚ ਲਗਾਉਣ ਤੋਂ ਬਾਅਦ ਘੱਟੋ-ਘੱਟ 2 ਦਿਨ ਤੱਕ ਧੁੱਪ ’ਚ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹਾ ਇਸ ਲਈ ਕਿਉਂਕਿ ਬਲੀਚ ਤੋਂ ਤੁਰੰਤ ਬਾਅਦ ਜੇਕਰ ਸਕਿਨ ਧੁੱਪ ਦੇ ਸੰਪਰਕ ’ਚ ਆਉਂਦੀ ਹੈ ਤਾਂ ਟੈਨਿੰਗ ਦਾ ਖਤਰਾ ਰਹਿੰਦਾ ਹੈ। ਇਸ ਦੇ ਨਾਲ ਹੀ ਜਲਣ ਤੇ ਰੈਸ਼ੇਜ਼ ਵਰਗੇ ਹੋਰ ਲੱਛਣ ਵੀ ਦਿਖਾਈ ਦੇ ਸਕਦੇ ਹਨ। ਅਜਿਹੇ ’ਚ ਜੇਕਰ ਕਿਸੇ ਐਮਰਜੈਂਸੀ ਕਾਰਨ ਬਾਹਰ ਜਾਣਾ ਵੀ ਪਵੇ ਤਾਂ ਚਿਹਰੇ ਨੂੰ ਕੱਪੜੇ ਨਾਲ ਢੱਕ ਕੇ ਜਾਣਾ ਚਾਹੀਦਾ ਹੈ।