- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਿਲਾਵਾਂ ਨੂੰ ਚਿਹਰੇ 'ਤੇ ਰੇਜ਼ਰ ਦੀ ਵਰਤੋਂ ਕਰਨ ਤੋਂ ਪਹਿਲਾਂ ਆਪਣੀ ਸਕਿਨ ਟਾਈਪ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਜੇ ਤੁਹਾਨੂੰ ਇਕਜ਼ੀਮਾ, ਸੋਰਾਇਸਿਸ ਜਾਂ ਮੁਹਾਂਸਿਆਂ ਵਰਗੀਆਂ ਸਮੱਸਿਆਵਾਂ ਹਨ, ਤਾਂ ਫੇਸ ਸ਼ੇਵਿੰਗ ਨਾਲ ਜਲਣ ਤੇ ਖੁਜਲੀ ਵੱਧ ਸਕਦੀ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਮਹਿਲਾਵਾਂ ਆਪਣੀ ਸਕਿਨ ਕੇਅਰ ਰੁਟੀਨ ’ਚ ਅਕਸਰ ਚਿਹਰੇ ਦੇ ਅਣਚਾਹੇ ਵਾਲ ਹਟਾਉਣ ਲਈ ਰੇਜ਼ਰ ਦੀ ਵਰਤੋਂ ਕਰਦੀਆਂ ਹਨ। ਪਰ ਇੱਥੇ ਸਵਾਲ ਇਹ ਹੈ ਕਿ ਕੀ ਤੁਹਾਡਾ ਇਹ ਤਰੀਕਾ ਸੁਰੱਖਿਅਤ ਹੈ? ਜੇ ਨਹੀਂ, ਤਾਂ ਇਸਨੂੰ ਸੁਰੱਖਿਅਤ ਬਣਾਉਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਆਓ, ਅਜਿਹੇ ਹੀ ਕੁਝ ਸਵਾਲਾਂ ਦੇ ਸਹੀ ਜਵਾਬ ਜਾਣਦੇ ਹਾਂ।
ਮਹਿਲਾਵਾਂ ਲਈ ਚਿਹਰੇ 'ਤੇ ਰੇਜ਼ਰ ਦੀ ਵਰਤੋਂ ਕਿੰਨੀ ਸੁਰੱਖਿਅਤ ਹੈ?
ਮਹਿਲਾਵਾਂ ਨੂੰ ਚਿਹਰੇ 'ਤੇ ਰੇਜ਼ਰ ਦੀ ਵਰਤੋਂ ਕਰਨ ਤੋਂ ਪਹਿਲਾਂ ਆਪਣੀ ਸਕਿਨ ਟਾਈਪ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਜੇ ਤੁਹਾਨੂੰ ਇਕਜ਼ੀਮਾ, ਸੋਰਾਇਸਿਸ ਜਾਂ ਮੁਹਾਂਸਿਆਂ ਵਰਗੀਆਂ ਸਮੱਸਿਆਵਾਂ ਹਨ, ਤਾਂ ਫੇਸ ਸ਼ੇਵਿੰਗ ਨਾਲ ਜਲਣ ਤੇ ਖੁਜਲੀ ਵੱਧ ਸਕਦੀ ਹੈ। ਗੰਭੀਰ ਸਥਿਤੀ ’ਚ ਇਹ ਸਕਿਨ ਇਨਫੈਕਸ਼ਨ ਦਾ ਕਾਰਨ ਵੀ ਬਣ ਸਕਦੀ ਹੈ। ਇਸੇ ਤਰ੍ਹਾਂ, ਖੁਸ਼ਕ ਚਮੜੀ 'ਤੇ ਵੀ ਰੇਜ਼ਰ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਸ਼ੇਵਿੰਗ ਦੌਰਾਨ ਜ਼ਰੂਰੀ ਗੱਲਾਂ ਦਾ ਧਿਆਨ ਨਾ ਰੱਖਣ 'ਤੇ ਚਮੜੀ 'ਤੇ ਪਪੜੀ ਜਮਣ ਤੇ ਖੁਸ਼ਕੀ ਦੀ ਸਮੱਸਿਆ ਹੋ ਸਕਦੀ ਹੈ।
ਚਿਹਰੇ 'ਤੇ ਰੇਜ਼ਰ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਚਿਹਰੇ 'ਤੇ ਰੇਜ਼ਰ ਚਲਾਉਂਦੇ ਸਮੇਂ ਹੇਠਾਂ ਦਿੱਤੀਆਂ ਗੱਲਾਂ ਦਾ ਖਾਸ ਧਿਆਨ ਰੱਖੋ:
ਸਾਫ਼ ਰੇਜ਼ਰ
ਚਿਹਰੇ ਦੀ ਸਕਿਨ ਬਹੁਤ ਸੰਵੇਦਨਸ਼ੀਲ ਹੁੰਦੀ ਹੈ। ਇਸ ਲਈ ਚਿਹਰੇ 'ਤੇ ਵਰਤਿਆ ਜਾਣ ਵਾਲਾ ਰੇਜ਼ਰ ਬਿਲਕੁਲ ਸਾਫ਼ ਹੋਣਾ ਚਾਹੀਦਾ ਹੈ ਤੇ ਇਸਨੂੰ ਸਰੀਰ ਦੇ ਕਿਸੇ ਹੋਰ ਹਿੱਸੇ 'ਤੇ ਵੀ ਨਹੀਂ ਵਰਤਣਾ ਚਾਹੀਦਾ। ਗੰਦੇ ਜਾਂ ਪੁਰਾਣੇ ਰੇਜ਼ਰ ਨਾਲ ਸਕਿਨ ਇਨਫੈਕਸ਼ਨ ਦਾ ਖਤਰਾ ਵੱਧ ਸਕਦਾ ਹੈ।
ਸਭ ਤੋਂ ਪਹਿਲਾਂ ਮਾਇਸਚਰਾਈਜ਼ ਕਰੋ
ਜਦੋਂ ਵੀ ਰੇਜ਼ਰ ਦੀ ਵਰਤੋਂ ਕਰਨ ਜਾ ਰਹੇ ਹੋ, ਤਾਂ ਸਭ ਤੋਂ ਪਹਿਲਾਂ ਚਿਹਰੇ ਨੂੰ ਜੈਂਟਲ ਫੇਸ ਵਾਸ਼ ਨਾਲ ਧੋਵੋ। ਇਸ ਤੋਂ ਬਾਅਦ ਮਾਇਸਚਰਾਈਜ਼ਰ ਲਗਾਓ ਤੇ ਜੇ ਸੰਭਵ ਹੋਵੇ ਤਾਂ ਸ਼ੇਵਿੰਗ ਜੈਲ ਵੀ ਵਰਤੋ। ਤੁਸੀਂ ਚਾਹੋ ਤਾਂ ਐਲੋਵੇਰਾ ਜੈਲ ਜਾਂ ਕੋਈ ਫੇਸ਼ੀਅਲ ਆਇਲ ਵੀ ਲਗਾ ਸਕਦੇ ਹੋ।
ਹੱਥ ਦਾ ਘੱਟ ਪ੍ਰੈਸ਼ਰ ਰੱਖੋ
ਰੇਜ਼ਰ ਚਲਾਉਂਦੇ ਸਮੇਂ ਚਮੜੀ ਤੇ ਜ਼ਿਆਦਾ ਦਬਾਅ ਪਾਉਣ ਦੀ ਲੋੜ ਨਹੀਂ ਹੁੰਦੀ। ਜ਼ਿਆਦਾ ਪ੍ਰੈਸ਼ਰ ਦੇਣ ਨਾਲ ਚਮੜੀ ’ਤੇ ਕੱਟ ਲੱਗਣ ਦਾ ਖਤਰਾ ਵੱਧ ਸਕਦਾ ਹੈ।
ਸਹੀ ਦਿਸ਼ਾ
ਰੇਜ਼ਰ ਦੀ ਵਰਤੋਂ ਕਰਦੇ ਸਮੇਂ ਇਸ ਦੀ ਦਿਸ਼ਾ ਦਾ ਖਾਸ ਧਿਆਨ ਰੱਖੋ। ਹਮੇਸ਼ਾ ਵਾਲਾਂ ਦੇ ਉੱਗਣ ਦੀ ਦਿਸ਼ਾ ’ਚ ਹੀ ਰੇਜ਼ਰ ਚਲਾਓ। ਵਾਲਾਂ ਦੇ ਉਲਟ ਦਿਸ਼ਾ ’ਚ ਰੇਜ਼ਰ ਚਲਾਉਣ ਨਾਲ ਇਨਗ੍ਰੋਨ ਹੇਅਰ ਦੀ ਸੰਭਾਵਨਾ ਵੱਧ ਸਕਦੀ ਹੈ।
ਸ਼ੇਵਿੰਗ ਤੋਂ ਬਾਅਦ ਸਕਿਨ ਕੇਅਰ
ਸ਼ੇਵਿੰਗ ਤੋਂ ਬਾਅਦ ਅਕਸਰ ਚਮੜੀ ਕੁਝ ਜ਼ਿਆਦਾ ਖੁਰਦਰੀ ਮਹਿਸੂਸ ਹੋ ਸਕਦੀ ਹੈ। ਇਸ ਤੋਂ ਬਚਣ ਲਈ ਸਭ ਤੋਂ ਪਹਿਲਾਂ ਗੁਲਾਬ ਜਲ ਲਗਾਓ। ਇਸ ਤੋਂ ਬਾਅਦ ਐਲੋਵੇਰਾ ਜੈਲ ਜਾਂ ਨਾਰੀਅਲ ਤੇਲ, ਜੋ ਵੀ ਉਪਲਬਧ ਹੋਵੇ, ਲਗਾ ਸਕਦੇ ਹੋ।
ਇੱਥੇ ਇਹ ਗੱਲ ਜਾਣਨੀ ਜ਼ਰੂਰੀ ਹੈ ਕਿ ਮਹਿਲਾਵਾਂ ਲਈ ਚਿਹਰੇ ’ਤੇ ਰੇਜ਼ਰ ਦੀ ਵਰਤੋਂ ਕਰਨਾ ਆਮ ਤੌਰ ’ਤੇ ਸੁਰੱਖਿਅਤ ਹੋ ਸਕਦਾ ਹੈ, ਬਸ਼ਰਤੇ ਇਸਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ।
ਡਿਸਕਲੇਮਰ: ਲੇਖ ’ਚ ਦਿੱਤੀ ਗਈ ਸਲਾਹ ਤੇ ਸੁਝਾਅ ਸਿਰਫ਼ ਆਮ ਜਾਣਕਾਰੀ ਦੇ ਉਦੇਸ਼ ਨਾਲ ਹਨ ਤੇ ਇਨ੍ਹਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਨਹੀਂ ਮੰਨਿਆ ਜਾਣਾ ਚਾਹੀਦਾ। ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਾਂ ਸਵਾਲ ਹੋਣ ’ਤੇ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।