ਮੂੰਹ ਦੇ ਲੰਬੇ ਸਮੇਂ ਤੱਕ ਰਹਿਣ ਵਾਲੇ ਛਾਲੇ ਤੇ ਗਰਦਨ ਦੀ ਗੱਠ ਨੂੰ ਨਾ ਸਮਝੋ ਸਧਾਰਨ, ਹੋ ਸਕਦਾ ਹੈ ਗੰਭੀਰ ਬਿਮਾਰੀ ਦਾ ਖ਼ਤਰਾ ਸਿਰ ਅਤੇ ਗਰਦਨ ਦੇ ਕੈਂਸਰ ਦੇ ਸਭ ਤੋਂ ਵੱਧ ਮਾਮਲਿਆਂ ਵਾਲੇ ਦੇਸ਼ਾਂ ’ਚੋਂ ਭਾਰਤ ਦੁਨੀਆ ’ਚੋਂ ਇਕ ਹੈ, ਜੋ 2022 ਵਿਚ ਵਿਸ਼ਵ ਪੱਧਰ 'ਤੇ ਰਿਪੋਰਟ ਕੀਤੇ ਗਏ ਲਗਭਗ 890,000 ਮਾਮਲਿਆਂ ’ਚੋਂ ਲਗਭਗ 26.9 ਫ਼ੀਸਦੀ ਹੈ। ਇੰਨੇ ਵੱਧ ਮਾਮਲਿਆਂ ਦੇ ਬਾਵਜੂਦ ਕਈ ਮਰੀਜ਼ਾਂ ਵਿਚ ਬਿਮਾਰੀ ਦਾ ਪਤਾ ਉਸ ਵੇਲੇ ਲੱਗਦਾ ਹੈ ਜਦੋਂ ਇਹ ਕਾਫ਼ੀ ਅੱਗੇ ਵੱਧ ਚੁੱਕੀ ਹੁੰਦੀ ਹੈ। ਇਸ ਦਾ ਇਕ ਵੱਡਾ ਕਾਰਨ ਇਹ ਹੈ ਕਿ ਸ਼ੁਰੂਆਤੀ ਲੱਛਣ-ਜਿਵੇਂ ਮੂੰਹ ਵਿਚ ਲਗਾਤਾਰ ਛਾਲੇ, ਗਲੇ ਵਿਚ ਦਰਦ, ਆਵਾਜ਼ ਬੈਠ ਜਾਣਾ ਜਾਂ ਗਰਦਨ ਵਿਚ ਸੋਜ, ਇਨ੍ਹਾਂ ਲੱਛਣਾਂ ਨੂੰ ਅਕਸਰ ਆਮ ਇਨਫੈਕਸ਼ਨ ਜਾਂ ਦੰਦਾਂ ਨਾਲ ਜੁੜੀ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ।
Publish Date: Tue, 28 Jul 2026 12:55 PM (IST)
Updated Date: Tue, 28 Jul 2026 12:58 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਸਿਰ ਅਤੇ ਗਰਦਨ ਦੇ ਕੈਂਸਰ ਦੇ ਸਭ ਤੋਂ ਵੱਧ ਮਾਮਲਿਆਂ ਵਾਲੇ ਦੇਸ਼ਾਂ ’ਚੋਂ ਭਾਰਤ ਦੁਨੀਆ ’ਚੋਂ ਇਕ ਹੈ, ਜੋ 2022 ਵਿਚ ਵਿਸ਼ਵ ਪੱਧਰ 'ਤੇ ਰਿਪੋਰਟ ਕੀਤੇ ਗਏ ਲਗਭਗ 890,000 ਮਾਮਲਿਆਂ ’ਚੋਂ ਲਗਭਗ 26.9 ਫ਼ੀਸਦੀ ਹੈ। ਇੰਨੇ ਵੱਧ ਮਾਮਲਿਆਂ ਦੇ ਬਾਵਜੂਦ ਕਈ ਮਰੀਜ਼ਾਂ ਵਿਚ ਬਿਮਾਰੀ ਦਾ ਪਤਾ ਉਸ ਵੇਲੇ ਲੱਗਦਾ ਹੈ ਜਦੋਂ ਇਹ ਕਾਫ਼ੀ ਅੱਗੇ ਵੱਧ ਚੁੱਕੀ ਹੁੰਦੀ ਹੈ। ਇਸ ਦਾ ਇਕ ਵੱਡਾ ਕਾਰਨ ਇਹ ਹੈ ਕਿ ਸ਼ੁਰੂਆਤੀ ਲੱਛਣ-ਜਿਵੇਂ ਮੂੰਹ ਵਿਚ ਲਗਾਤਾਰ ਛਾਲੇ, ਗਲੇ ਵਿਚ ਦਰਦ, ਆਵਾਜ਼ ਬੈਠ ਜਾਣਾ ਜਾਂ ਗਰਦਨ ਵਿਚ ਸੋਜ, ਇਨ੍ਹਾਂ ਲੱਛਣਾਂ ਨੂੰ ਅਕਸਰ ਆਮ ਇਨਫੈਕਸ਼ਨ ਜਾਂ ਦੰਦਾਂ ਨਾਲ ਜੁੜੀ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ।
ਵਰਲਡ ਹੈੱਡ ਐਂਡ ਨੈਕ ਕੈਂਸਰ ਡੇਅ (ਵਿਸ਼ਵ ਸਿਰ ਅਤੇ ਗਰਦਨ ਕੈਂਸਰ ਦਿਵਸ) ਮੌਕੇ ਫੋਰਟਿਸ ਹਸਪਤਾਲ ਦੇ ਸਰਜਨ ਡਾ. ਕੁਲਦੀਪ ਠਾਕੁਰ ਨੇ ਕਿਹਾ ਕਿ ਜੇ ਸਿਰ ਅਤੇ ਗਰਦਨ ਦੇ ਕੈਂਸਰ ਦਾ ਸਮੇਂ ਸਿਰ ਪਤਾ ਲੱਗ ਜਾਵੇ, ਤਾਂ ਇਸ ਦਾ ਇਲਾਜ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਸਕਦਾ ਹੈ। ਬਦਕਿਸਮਤੀ ਨਾਲ ਕਈ ਮਰੀਜ਼ ਮੂੰਹ ਵਿਚ ਲਗਾਤਾਰ ਛਾਲੇ, ਗਲੇ ਵਿਚ ਦਰਦ ਜਾਂ ਆਵਾਜ਼ ਵਿਚ ਬਦਲਾਅ ਵਰਗੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਅਤੇ ਸੋਚਦੇ ਹਨ ਕਿ ਇਹ ਆਪਣੇ ਆਪ ਠੀਕ ਹੋ ਜਾਣਗੇ।
ਜੇ ਕੋਈ ਵੀ ਲੱਛਣ ਦੋ ਤੋਂ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਬਣਿਆ ਰਹੇ, ਖ਼ਾਸ ਕਰਕੇ ਉਨ੍ਹਾਂ ਲੋਕਾਂ ਵਿਚ ਜੋ ਤੰਬਾਕੂ ਜਾਂ ਸ਼ਰਾਬ ਦਾ ਸੇਵਨ ਕਰਦੇ ਹਨ, ਤਾਂ ਬਿਨਾਂ ਦੇਰੀ ਕੀਤੇ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ। ਸਮੇਂ ਸਿਰ ਪਤਾ ਲੱਗਣ ਨਾਲ ਨਾ ਸਿਰਫ਼ ਠੀਕ ਹੋਣ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ, ਸਗੋਂ ਇਲਾਜ ਵੀ ਘੱਟ ਜਟਿਲ ਹੁੰਦਾ ਹੈ ਅਤੇ ਮਰੀਜ਼ ਦੀ ਬੋਲਣ, ਨਿਗਲਣ ਦੀ ਸਮਰੱਥਾ ਅਤੇ ਜੀਵਨ ਦੀ ਗੁਣਵੱਤਾ ਵੀ ਬਿਹਤਰ ਬਣੀ ਰਹਿੰਦੀ ਹੈ।