- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਪਾਨੀ ਤਕਨੀਕ 'ਸ਼ਿਨਰਿਨ-ਯੋਕੂ' ਇੱਕ ਭਾਰਾ-ਭਰਕਮ ਸ਼ਬਦ ਜ਼ਰੂਰ ਲੱਗਦਾ ਹੈ ਪਰ ਇਹ ਮਨ ਅਤੇ ਸਰੀਰ ਨੂੰ ਹਲਕਾ ਕਰ ਦੇਣ ਵਾਲੀ ਇੱਕ ਤਕਨੀਕ ਹੈ। ਇਹ ਤਕਨੀਕ ਰੋਜ਼ਾਨਾ ਸਖ਼ਤ ਕਸਰਤ ਕਰਨ ਦੀ ਬਜਾਏ ਆਲਸ ਅਤੇ ਸੁਸਤੀ ਦੂਰ ਕਰਨ ਲਈ ਕੁਦਰਤ ਦੇ ਵਿਚਕਾਰ ਸਮਾਂ ਬਿਤਾਉਣ ਬਾਰੇ ਕਹਿੰਦੀ ਹੈ। ਕਈ ਵਾਰ ਵਿਅਕਤੀ ਸਰੀਰਕ ਥਕਾਵਟ ਦੀ ਬਜਾਏ ਮਾਨਸਿਕ ਥਕਾਵਟ ਕਾਰਨ ਕੁਝ ਕਰ ਨਹੀਂ ਪਾਉਂਦਾ, ਅਜਿਹੀ ਸਥਿਤੀ ਵਿੱਚ ਸ਼ਿਨਰਿਨ-ਯੋਕੂ ਤਕਨੀਕ ਬਹੁਤ ਮਦਦਗਾਰ ਹੈ।

ਲਾਈਫ਼ਸਟਾਈਲ ਡੈਸਕ, ਨਵੀਂ ਦਿੱਲੀ। ਸਰਦੀਆਂ ’ਚ ਹਾਈ ਐਨਰਜੀ ਅਤੇ ਕੈਲੋਰੀ ਭਰਪੂਰ ਭੋਜਨ ਖਾਣ ਦੇ ਨਾਲ-ਨਾਲ ਘੱਟ ਕਸਰਤ, ਜ਼ਿਆਦਾ ਠੰਢ, ਘੱਟ ਧੁੱਪ ਵਰਗੀਆਂ ਵਜ੍ਹਾ ਸਰੀਰ ’ਚ ਆਲਸ ਅਤੇ ਸੁਸਤੀ ਵਧਾ ਦਿੰਦੀਆਂ ਹਨ। ਇਸ ਕਾਰਨ ਬਹੁਤ ਸਾਰੇ ਲੋਕਾਂ ਦਾ ਭਾਰ ਵੀ ਇਸੇ ਮੌਸਮ ਵਿੱਚ ਵਧਦਾ ਹੈ, ਜਿਸ ਨੂੰ ਸਹੀ ਢੰਗ ਨਾਲ ਬਣਾਈ ਰੱਖਣ ਲਈ ਜ਼ਰੂਰੀ ਹੈ ਕਿ ਆਲਸ ਨੂੰ ਦੂਰ ਰੱਖਿਆ ਜਾਵੇ ਅਤੇ ਸਰੀਰ ਨੂੰ ਕਸਰਤ ਲਈ ਤਿਆਰ ਕੀਤਾ ਜਾਵੇ।
ਕਾਇਜ਼ਨ ਦਾ ਜਾਪਾਨੀ ’ਚ ਮਤਲਬ ਹੁੰਦਾ ਹੈ ਲਗਾਤਾਰ ਸੁਧਾਰ ਕਰਦੇ ਰਹਿਣਾ। ਇਸ ’ਚ ਵਿਅਕਤੀ ਨੂੰ ਆਪਣੀ ਜੀਵਨਸ਼ੈਲੀ ਵਿੱਚ ਕੋਈ ਵੱਡੇ ਬਦਲਾਅ ਕਰਨ ਦੀ ਲੋੜ ਨਹੀਂ ਪੈਂਦੀ, ਸਗੋਂ ਬਹੁਤ ਛੋਟੇ ਬਦਲਾਵਾਂ ਜਿਵੇਂ 2-3 ਮਿੰਟ ਤੱਕ ਡੂੰਘੇ ਸਾਹ ਲੈਣ ਜਾਂ ਪੁਸ਼-ਅੱਪਸ ਨਾਲ ਹੀ ਰੁਟੀਨ ਠੀਕ ਕੀਤਾ ਜਾ ਸਕਦਾ ਹੈ।
ਜਾਪਾਨੀ ਸ਼ਬਦ 'ਇਕੀਗਾਈ' ਜਿੰਨਾ ਛੋਟਾ ਹੈ, ਓਨਾ ਹੀ ਡੂੰਘਾ ਮਤਲਬ ਆਪਣੇ ਵਿੱਚ ਸਮੋਈ ਬੈਠਾ ਹੈ। ਇਹ ਸਾਡੇ ਜਿਊਣ ਦੀ ਵਜ੍ਹਾ ਜਾਂ ਸਵੇਰੇ ਉੱਠਣ ਦੇ ਮਕਸਦ ਬਾਰੇ ਗੱਲ ਕਰਦਾ ਹੈ। ਜੇਕਰ ਕਿਸੇ ਵਿਅਕਤੀ ਦਾ ਸਵੇਰੇ ਉੱਠਣ ਦਾ ਕਾਰਨ ਬਹੁਤ ਮਜ਼ਬੂਤ ਹੋਵੇ ਤਾਂ ਉਹ ਆਲਸ ਅਤੇ ਸੁਸਤੀ ਦਾ ਸ਼ਿਕਾਰ ਨਹੀਂ ਹੋ ਸਕਦਾ। ਇਸ ਲਈ ਰੋਜ਼ਾਨਾ ਰਾਤ ਨੂੰ ਸੌਂਦੇ ਸਮੇਂ ਅਤੇ ਸਵੇਰੇ ਉੱਠਦੇ ਸਮੇਂ ਖ਼ੁਦ ਨੂੰ ਸਵਾਲ ਕਰੋ ਕਿ ਤੁਹਾਡਾ ਕੱਲ੍ਹ ਦਾ ਟੀਚਾ ਕੀ ਹੈ।
ਹੁਣ ਕਿਉਂਕਿ ਖਾਣ-ਪੀਣ ਵੀ ਸਾਡੀ ਜੀਵਨਸ਼ੈਲੀ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ, ਅਜਿਹੇ ਵਿੱਚ 'ਹਾਰਾ ਹਾਚੀ ਬੂ' ਤਕਨੀਕ ਖੁਰਾਕ ਨੂੰ ਕੰਟਰੋਲ ਕਰਨ ਦੀ ਗੱਲ ਕਰਦੀ ਹੈ। ਇਸ ਮੁਤਾਬਕ, ਵਿਅਕਤੀ ਨੂੰ ਹਮੇਸ਼ਾ ਰੱਜ ਕੇ ਖਾਣ ਦੀ ਬਜਾਏ ਹਮੇਸ਼ਾ 80% ਤੱਕ ਹੀ ਖਾਣਾ ਚਾਹੀਦਾ ਹੈ, ਤਾਂ ਜੋ ਉਹ 20% ਦਾ ਖਾਲੀ ਪੇਟ ਤੁਹਾਨੂੰ ਸੁਸਤੀ ਅਤੇ ਆਲਸ ਤੋਂ ਦੂਰ ਰੱਖੇ।
ਕਾਇਕਾਕੂ ਵਿਅਕਤੀ ਨੂੰ ਤੁਰੰਤ ਮੁਸ਼ਕਲ ਕਦਮ ਚੁੱਕਣ ਦੀ ਗੱਲ ਕਰਦਾ ਹੈ। ਇਸ ਜਾਪਾਨੀ ਤਕਨੀਕ ਵਿੱਚ ਵਿਅਕਤੀ ਨੂੰ ਆਪਣੀ ਸੁਸਤੀ ਘਟਾਉਣ ਲਈ ਛੋਟੀਆਂ-ਛੋਟੀਆਂ ਆਦਤਾਂ ਵਿੱਚ ਬਦਲਾਅ ਕਰਨ ਦੀ ਬਜਾਏ ਆਪਣੇ ਰੁਟੀਨ ਨੂੰ ਹੀ ਬਦਲ ਦੇਣ ਦੀ ਗੱਲ ਕਹੀ ਗਈ ਹੈ। ਇਹ ਕਾਇਜ਼ਨ ਤੋਂ ਬਿਲਕੁਲ ਉਲਟ ਫ਼ਲਸਫ਼ਾ ਹੈ। ਹੁਣ ਇਹ ਬਦਲਾਅ ਚਾਹੇ ਮਾਨਸਿਕ ਹੋਵੇ ਜਾਂ ਸਰੀਰਕ, ਇਹ ਉਸ ਵਿਅਕਤੀ 'ਤੇ ਨਿਰਭਰ ਕਰਦਾ ਹੈ।