ਦੁੱਧ ਦੇਖ ਕੇ ਭੱਜਦਾ ਹੈ ਤੁਹਾਡਾ ਬੱਚਾ? ਕੈਲਸ਼ੀਅਮ ਦੀ ਕਮੀ ਪੂਰੀ ਕਰਨਗੇ ਇਹ ਸਵਾਦਿਸ਼ਟ ਤੇ ਸਿਹਤਮੰਦ ਡ੍ਰਿੰਕਸ ਦੁੱਧ ਤੋਂ ਇਲਾਵਾ ਵੀ ਕਈ ਅਜਿਹੇ ਸਿਹਤਮੰਦ ਪੀਣ ਵਾਲੇ ਪਦਾਰਥ ਹਨ, ਜੋ ਕੈਲਸ਼ੀਅਮ ਦੀ ਕਮੀ ਪੂਰੀ ਕਰਨ ’ਚ ਮਦਦ ਕਰ ਸਕਦੇ ਹਨ। ਇਨ੍ਹਾਂ ਨੂੰ ਆਪਣੀ ਖੁਰਾਕ ’ਚ ਸ਼ਾਮਲ ਕੀਤਾ ਜਾ ਸਕਦਾ ਹੈ।
Publish Date: Tue, 13 Oct 2026 11:02 AM (IST)
Updated Date: Tue, 13 Oct 2026 11:05 AM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ। ਮਜ਼ਬੂਤ ਹੱਡੀਆਂ ਤੇ ਦੰਦਾਂ ਲਈ ਕੈਲਸ਼ੀਅਮ ਬਹੁਤ ਜ਼ਰੂਰੀ ਪੋਸ਼ਕ ਤੱਤ ਹੈ। ਅਕਸਰ ਲੋਕ ਕੈਲਸ਼ੀਅਮ ਦਾ ਨਾਮ ਸੁਣਦਿਆਂ ਹੀ ਦੁੱਧ ਨੂੰ ਇਸ ਦਾ ਮੁੱਖ ਸਰੋਤ ਮੰਨ ਲੈਂਦੇ ਹਨ, ਪਰ ਅਜਿਹਾ ਨਹੀਂ ਹੈ। ਕਈ ਅਜਿਹੇ ਸਿਹਤਮੰਦ ਡ੍ਰਿੰਕਸ ਵੀ ਹਨ, ਜੋ ਸਰੀਰ ’ਚ ਕੈਲਸ਼ੀਅਮ ਦੀ ਕਮੀ ਪੂਰੀ ਕਰਨ ’ਚ ਮਦਦ ਕਰਦੇ ਹਨ। ਖ਼ਾਸ ਤੌਰ ’ਤੇ ਜਿਹੜੇ ਲੋਕ ਦੁੱਧ ਨਹੀਂ ਪੀਂਦੇ ਜਾਂ ਜਿਨ੍ਹਾਂ ਨੂੰ ਲੈਕਟੋਜ਼ ਇਨਟੌਲਰੈਂਸ ਦੀ ਸਮੱਸਿਆ ਹੈ, ਉਨ੍ਹਾਂ ਲਈ ਇੱਥੇ ਦੱਸੇ ਗਏ ਕੁਝ ਵਿਕਲਪ ਬਹੁਤ ਫ਼ਾਇਦੇਮੰਦ ਹੋ ਸਕਦੇ ਹਨ।
ਬਦਾਮ ਦਾ ਦੁੱਧ ਬਦਾਮ ਦਾ ਦੁੱਧ ਕੈਲਸ਼ੀਅਮ ਤੇ ਵਿਟਾਮਿਨ ਈ ਨਾਲ ਭਰਪੂਰ ਹੁੰਦਾ ਹੈ। ਇਹ ਹੱਡੀਆਂ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਚਮੜੀ ਲਈ ਵੀ ਫ਼ਾਇਦੇਮੰਦ ਹੈ। ਹਾਲਾਂਕਿ, ਇਸ ’ਚ ਕੈਲਸ਼ੀਅਮ ਦੀ ਮਾਤਰਾ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਦੁੱਧ ’ਚ ਕੈਲਸ਼ੀਅਮ ਵੱਖਰੇ ਤੌਰ ’ਤੇ ਮਿਲਾਇਆ ਗਿਆ ਹੈ ਜਾਂ ਨਹੀਂ।
ਸੋਇਆ ਦੁੱਧ ਸੋਇਆ ਦੁੱਧ ’ਚ ਕੁਦਰਤੀ ਤੌਰ ’ਤੇ ਪ੍ਰੋਟੀਨ ਹੁੰਦਾ ਹੈ ਤੇ ਕੈਲਸ਼ੀਅਮ ਮਿਲਾ ਕੇ ਤਿਆਰ ਕੀਤੇ ਗਏ ਸੋਇਆ ਦੁੱਧ ’ਚ ਇਸ ਦੀ ਮਾਤਰਾ ਵੀ ਚੰਗੀ ਹੁੰਦੀ ਹੈ। ਇਹ ਸ਼ਾਕਾਹਾਰੀ ਲੋਕਾਂ ਲਈ ਦੁੱਧ ਦਾ ਵਧੀਆ ਵਿਕਲਪ ਹੈ।
ਤਿਲ ਨੂੰ ਕੈਲਸ਼ੀਅਮ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਤਿਲਾਂ ਤੋਂ ਤਿਆਰ ਕੀਤਾ ਗਿਆ ਦੁੱਧ ਹੱਡੀਆਂ ਦੀ ਮਜ਼ਬੂਤੀ ਲਈ ਫ਼ਾਇਦੇਮੰਦ ਹੋ ਸਕਦਾ ਹੈ।
ਰਾਗੀ ਡ੍ਰਿੰਕ ਰਾਗੀ (ਮੰਡੂਆ) ’ਚ ਕੈਲਸ਼ੀਅਮ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ। ਇਸ ਤੋਂ ਤਿਆਰ ਕੀਤਾ ਡ੍ਰਿੰਕ ਬੱਚਿਆਂ, ਬਜ਼ੁਰਗਾਂ ਤੇ ਕੈਲਸ਼ੀਅਮ ਦੀ ਕਮੀ ਨਾਲ ਜੂਝ ਰਹੇ ਲੋਕਾਂ ਲਈ ਖ਼ਾਸ ਤੌਰ ’ਤੇ ਫ਼ਾਇਦੇਮੰਦ ਹੋ ਸਕਦਾ ਹੈ।
ਸੰਤਰੇ ਦਾ ਜੂਸ ਸੰਤਰੇ ’ਚ ਵਿਟਾਮਿਨ ਸੀ ਦੇ ਨਾਲ-ਨਾਲ ਕੁਝ ਮਾਤਰਾ ’ਚ ਕੈਲਸ਼ੀਅਮ ਵੀ ਹੁੰਦਾ ਹੈ। ਵਿਟਾਮਿਨ ਸੀ ਸਰੀਰ ’ਚ ਆਇਰਨ ਦੇ ਸੋਖਣ ’ਚ ਮਦਦ ਕਰਦਾ ਹੈ। ਹਾਲਾਂਕਿ, ਸੰਤਰੇ ਦਾ ਜੂਸ ਕੈਲਸ਼ੀਅਮ ਦਾ ਮੁੱਖ ਸਰੋਤ ਨਹੀਂ ਹੈ। ਕੈਲਸ਼ੀਅਮ ਨਾਲ ਭਰਪੂਰ ਜੂਸ ਦੀ ਚੋਣ ਕਰਦੇ ਸਮੇਂ ਉਸ ਦੇ ਲੇਬਲ ਦੀ ਜਾਂਚ ਕਰੋ।
ਹਰੀਆਂ ਪੱਤੇਦਾਰ ਸਬਜ਼ੀਆਂ ਦਾ ਜੂਸ ਪਾਲਕ, ਕੇਲ ਤੇ ਹੋਰ ਹਰੀਆਂ ਪੱਤੇਦਾਰ ਸਬਜ਼ੀਆਂ ਤੋਂ ਤਿਆਰ ਕੀਤਾ ਜੂਸ ਕਈ ਪੋਸ਼ਕ ਤੱਤਾਂ ਦਾ ਸਰੋਤ ਹੁੰਦਾ ਹੈ। ਇਨ੍ਹਾਂ ’ਚ ਕੈਲਸ਼ੀਅਮ ਤੇ ਆਇਰਨ ਵੀ ਮਿਲਦੇ ਹਨ। ਹਾਲਾਂਕਿ, ਪਾਲਕ ’ਚ ਮੌਜੂਦ ਆਕਸਲੇਟ ਕਾਰਨ ਸਰੀਰ ਇਸ ਦੇ ਕੈਲਸ਼ੀਅਮ ਨੂੰ ਘੱਟ ਮਾਤਰਾ ’ਚ ਸੋਖ ਸਕਦਾ ਹੈ।
ਅੰਜੀਰ ਦਾ ਸ਼ੇਕ ਅੰਜੀਰ, ਭਾਵੇਂ ਸੁੱਕਾ ਹੋਵੇ ਜਾਂ ਤਾਜ਼ਾ, ਕੈਲਸ਼ੀਅਮ ਸਮੇਤ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਅੰਜੀਰ ਤੋਂ ਤਿਆਰ ਕੀਤਾ ਸ਼ੇਕ ਹੱਡੀਆਂ ਦੀ ਮਜ਼ਬੂਤੀ ਲਈ ਫ਼ਾਇਦੇਮੰਦ ਹੋ ਸਕਦਾ ਹੈ।਼
ਲੱਸੀ ਜਾਂ ਛਾਛ
ਛਾਛ ਹਲਕੀ ਤੇ ਪਚਣ ’ਚ ਆਸਾਨ ਹੁੰਦੀ ਹੈ। ਇਸ ’ਚ ਕੈਲਸ਼ੀਅਮ ਦੇ ਨਾਲ ਪ੍ਰੋਬਾਇਓਟਿਕਸ ਵੀ ਹੋ ਸਕਦੇ ਹਨ, ਜੋ ਪਾਚਨ ਪ੍ਰਣਾਲੀ ਦੀ ਸਿਹਤ ਲਈ ਫ਼ਾਇਦੇਮੰਦ ਹਨ। ਇਸ ’ਚ ਕੈਲਸ਼ੀਅਮ ਦੀ ਮਾਤਰਾ ਦੁੱਧ ਤੋਂ ਤਿਆਰ ਕਰਨ ਦੇ ਤਰੀਕੇ ’ਤੇ ਨਿਰਭਰ ਕਰਦੀ ਹੈ।
ਇਹ ਸਿਹਤਮੰਦ ਡ੍ਰਿੰਕਸ ਕੈਲਸ਼ੀਅਮ ਦੀ ਲੋੜ ਪੂਰੀ ਕਰਨ ’ਚ ਮਦਦ ਕਰਨ ਦੇ ਨਾਲ-ਨਾਲ ਸਰੀਰ ਨੂੰ ਹੋਰ ਜ਼ਰੂਰੀ ਪੋਸ਼ਕ ਤੱਤ ਵੀ ਪ੍ਰਦਾਨ ਕਰ ਸਕਦੇ ਹਨ। ਇਨ੍ਹਾਂ ਵਿੱਚੋਂ ਕੁਝ ਨੂੰ ਆਪਣੀ ਰੋਜ਼ਾਨਾ ਖੁਰਾਕ ’ਚ ਸ਼ਾਮਲ ਕਰਕੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਤੇ ਸਿਹਤਮੰਦ ਰਹਿਣ ’ਚ ਮਦਦ ਮਿਲ ਸਕਦੀ ਹੈ।
ਡਿਸਕਲੇਮਰ: ਲੇਖ ’ਚ ਦਿੱਤੀ ਗਈ ਸਲਾਹ ਤੇ ਜਾਣਕਾਰੀ ਸਿਰਫ਼ ਆਮ ਜਾਣਕਾਰੀ ਦੇ ਉਦੇਸ਼ ਨਾਲ ਹੈ। ਇਸ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਾ ਲਿਆ ਜਾਵੇ। ਜੇਕਰ ਤੁਹਾਨੂੰ ਕੋਈ ਸਿਹਤ ਸਬੰਧੀ ਸਮੱਸਿਆ ਹੈ ਜਾਂ ਕੋਈ ਸਵਾਲ ਹੈ, ਤਾਂ ਹਮੇਸ਼ਾ ਡਾਕਟਰ ਦੀ ਸਲਾਹ ਲਓ।