- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੱਚਾ ਦੁੱਧ ਕੁਦਰਤੀ ਕਲੀਨਜ਼ਰ ਵਾਂਗ ਕੰਮ ਕਰਦਾ ਹੈ ਤੇ ਹਲਦੀ ’ਚ ਮੌਜੂਦ ਕਰਕਿਊਮਿਨ ਐਂਟੀ-ਇੰਫਲਾਮੇਟਰੀ ਦੇ ਨਾਲ-ਨਾਲ ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਲਈ ਕੱਚੇ ਦੁੱਧ ’ਚ ਹਲਦੀ ਮਿਲਾ ਕੇ ਬੁੱਲ੍ਹਾਂ ਦੇ ਆਲੇ-ਦੁਆਲੇ ਦਾ ਕਾਲਾਪਣ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਬੁੱਲ੍ਹਾਂ ਦਾ ਗੁਲਾਬੀ ਜਾਂ ਥੋੜ੍ਹਾ ਗੂੜ੍ਹਾ ਰੰਗ ਕੁਦਰਤੀ ਹੁੰਦਾ ਹੈ, ਪਰ ਬੁੱਲ੍ਹਾਂ ਦੇ ਆਲੇ-ਦੁਆਲੇ ਦਾ ਕਾਲਾਪਣ ਕੁਦਰਤੀ ਨਹੀਂ ਮੰਨਿਆ ਜਾਂਦਾ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਕਦੇ ਹਾਰਮੋਨਲ ਬਦਲਾਅ, ਕਦੇ ਮੇਲਾਨਿਨ ਦਾ ਵਧਣਾ, ਕਦੇ ਪ੍ਰਦੂਸ਼ਣ ਤੇ ਸਨਬਰਨ, ਤਾਂ ਕਦੇ ਪੀਰੀਅਡਜ਼ ਜਾਂ ਗਰਭ ਅਵਸਥਾ ਇਸ ਦਾ ਕਾਰਨ ਬਣ ਸਕਦੀ ਹੈ।
ਅਜਿਹੇ ’ਚ ਜੇਕਰ ਤੁਸੀਂ ਵੀ ਬੁੱਲ੍ਹਾਂ ਦੇ ਆਲੇ-ਦੁਆਲੇ ਵਧ ਰਹੇ ਕਾਲੇਪਣ ਤੋਂ ਪਰੇਸ਼ਾਨ ਹੋ ਤਾਂ ਕੁਝ ਘਰੇਲੂ ਨੁਸਖਿਆਂ ਦੀ ਮਦਦ ਨਾਲ ਇਸ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
ਕੱਚਾ ਦੁੱਧ ਤੇ ਹਲਦੀ
ਕੱਚਾ ਦੁੱਧ ਕੁਦਰਤੀ ਕਲੀਨਜ਼ਰ ਵਾਂਗ ਕੰਮ ਕਰਦਾ ਹੈ ਤੇ ਹਲਦੀ ’ਚ ਮੌਜੂਦ ਕਰਕਿਊਮਿਨ ਐਂਟੀ-ਇੰਫਲਾਮੇਟਰੀ ਦੇ ਨਾਲ-ਨਾਲ ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਲਈ ਕੱਚੇ ਦੁੱਧ ’ਚ ਹਲਦੀ ਮਿਲਾ ਕੇ ਬੁੱਲ੍ਹਾਂ ਦੇ ਆਲੇ-ਦੁਆਲੇ ਦਾ ਕਾਲਾਪਣ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। 2 ਵੱਡੇ ਚਮਚ ਕੱਚੇ ਦੁੱਧ ’ਚ 1 ਚੁਟਕੀ ਹਲਦੀ ਮਿਲਾਓ। ਇਸ ਮਿਸ਼ਰਣ ਨੂੰ ਬੁੱਲ੍ਹਾਂ ਦੇ ਆਲੇ-ਦੁਆਲੇ ਲਗਾਓ। ਫਿਰ 15-20 ਮਿੰਟ ਬਾਅਦ ਸਾਦੇ ਪਾਣੀ ਨਾਲ ਧੋ ਲਓ।
ਦਹੀਂ ਤੇ ਵੇਸਣ
ਦਹੀਂ ’ਚ ਮੌਜੂਦ ਲੈਕਟਿਕ ਐਸਿਡ ਤੇ ਵੇਸਣ ਚਮੜੀ ਦੀ ਰੰਗਤ ਨਿਖਾਰਨ ’ਚ ਮਦਦ ਕਰ ਸਕਦੇ ਹਨ। ਇਸ ਪੇਸਟ ਨੂੰ ਬਣਾਉਣ ਲਈ 1 ਚਮਚ ਦਹੀਂ ’ਚ 1 ਚਮਚ ਵੇਸਣ ਤੇ 1 ਚੁਟਕੀ ਹਲਦੀ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਬੁੱਲ੍ਹਾਂ ਦੇ ਆਲੇ-ਦੁਆਲੇ 15 ਮਿੰਟ ਤੱਕ ਲਗਾ ਕੇ ਰੱਖੋ। ਨਿਯਮਿਤ ਤੌਰ ’ਤੇ ਇਸਤੇਮਾਲ ਕਰਨ ਨਾਲ ਲਿਪ ਪਿਗਮੈਂਟੇਸ਼ਨ ਘੱਟ ਕਰਨ ’ਚ ਮਦਦ ਮਿਲ ਸਕਦੀ ਹੈ।
ਸ਼ਹਿਦ
ਸ਼ਹਿਦ ’ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਚਮੜੀ ਨੂੰ ਸ਼ਾਂਤ ਕਰਨ ਦੇ ਨਾਲ-ਨਾਲ ਉਸ ਨੂੰ ਨਮੀ ਪ੍ਰਦਾਨ ਕਰਨ ’ਚ ਵੀ ਮਦਦ ਕਰਦੇ ਹਨ। ਇਸ ਦਾ ਨੁਸਖਾ ਬਹੁਤ ਆਸਾਨ ਹੈ। ਸਿਰਫ਼ 1 ਚਮਚ ਸ਼ੁੱਧ ਸ਼ਹਿਦ ਲੈ ਕੇ ਇਸ ਨੂੰ ਬੁੱਲ੍ਹਾਂ ਦੇ ਆਲੇ-ਦੁਆਲੇ ਲਗਾਓ। 15-20 ਮਿੰਟ ਬਾਅਦ ਸਾਦੇ ਪਾਣੀ ਨਾਲ ਧੋ ਲਓ।
ਨਿੰਬੂ ਦਾ ਰਸ
ਨਿੰਬੂ ’ਚ ਕੁਦਰਤੀ ਬਲੀਚਿੰਗ ਗੁਣ ਹੋਣ ਦੀ ਗੱਲ ਕਹੀ ਜਾਂਦੀ ਹੈ, ਜੋ ਚਮੜੀ ਦੀ ਖੋਈ ਹੋਈ ਰੌਣਕ ਵਾਪਸ ਲਿਆਉਣ ’ਚ ਮਦਦ ਕਰ ਸਕਦੇ ਹਨ। ਜੇਕਰ ਤੁਸੀਂ ਨਿੰਬੂ ਦਾ ਰਸ ਬੁੱਲ੍ਹਾਂ ਦੇ ਆਲੇ-ਦੁਆਲੇ ਪਿਗਮੈਂਟੇਸ਼ਨ ਘੱਟ ਕਰਨ ਲਈ ਲਗਾਉਂਦੇ ਹੋ ਤਾਂ ਅਸਰ ਦੇਖਣ ਨੂੰ ਮਿਲ ਸਕਦਾ ਹੈ। ਅੱਧੇ ਨਿੰਬੂ ਦਾ ਰਸ ਕੱਢ ਕੇ ਬੁੱਲ੍ਹਾਂ ਦੇ ਆਲੇ-ਦੁਆਲੇ ਵਾਲੇ ਹਿੱਸੇ ’ਤੇ ਲਗਾਓ। 15 ਮਿੰਟ ਬਾਅਦ ਇਸ ਨੂੰ ਹਟਾਉਂਦੇ ਸਮੇਂ ਹਲਕੇ ਹੱਥ ਨਾਲ 3-4 ਮਿੰਟ ਤੱਕ ਮਸਾਜ ਕਰੋ।
ਐਲੋਵੇਰਾ ਜੈੱਲ
ਇਸ ਨੁਸਖੇ ਲਈ 1 ਵੱਡਾ ਚਮਚ ਬਿਲਕੁਲ ਤਾਜ਼ਾ ਐਲੋਵੇਰਾ ਜੈੱਲ ਲਓ। ਤੁਸੀਂ ਚਾਹੋ ਤਾਂ ਇਸ ’ਚ 1 ਛੋਟਾ ਚਮਚ ਮੁਲਤਾਨੀ ਮਿੱਟੀ ਵੀ ਮਿਲਾ ਸਕਦੇ ਹੋ। ਇਸ ਪੇਸਟ ਨੂੰ ਬੁੱਲ੍ਹਾਂ ਦੇ ਆਲੇ-ਦੁਆਲੇ 15 ਮਿੰਟ ਤੱਕ ਲਗਾ ਕੇ ਰੱਖੋ ਤੇ ਫਿਰ ਹਲਕੀ ਮਸਾਜ ਕਰਨ ਤੋਂ ਬਾਅਦ ਧੋ ਲਓ।