- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੀਆ ਸੀਡਜ਼ ਭਾਵੇਂ ਪੌਸ਼ਟਿਕ ਹੁੰਦੇ ਹਨ, ਪਰ ਇਹ ਹਰ ਕਿਸੇ ਲਈ ਫਾਇਦੇਮੰਦ ਨਹੀਂ ਹੁੰਦੇ। ਕੁਝ ਖਾਸ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਨੂੰ ਇਨ੍ਹਾਂ ਦਾ ਸੇਵਨ ਬਹੁਤ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਸੁਪਰਫੂਡਜ਼ ਦੀ ਗੱਲ ਹੋਵੇ ਤਾਂ ਚੀਆ ਸੀਡਜ਼ ਦਾ ਨਾਮ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ। ਅੱਜਕੱਲ੍ਹ ਹਰ ਕੋਈ ਇਨ੍ਹਾਂ ਨੂੰ ਆਪਣੀ ਡਾਈਟ ’ਚ ਸ਼ਾਮਲ ਕਰਨਾ ਚਾਹੁੰਦਾ ਹੈ। ਸਮੂਦੀ ਬਾਊਲ ਤੋਂ ਲੈ ਕੇ ਡਿਟੌਕਸ ਵਾਟਰ ਤੱਕ, ਲੋਕ ਇਨ੍ਹਾਂ ਨੂੰ ਕਈ ਤਰੀਕਿਆਂ ਨਾਲ ਆਪਣੀ ਡਾਈਟ ਦਾ ਹਿੱਸਾ ਬਣਾ ਰਹੇ ਹਨ। ਇਹ ਬੀਜ ਕਾਫ਼ੀ ਪੌਸ਼ਟਿਕ ਜ਼ਰੂਰ ਹੁੰਦੇ ਹਨ, ਪਰ ਇਹ ਜ਼ਰੂਰੀ ਨਹੀਂ ਕਿ ਇਹ ਹਰ ਕਿਸੇ ਲਈ ਫਾਇਦੇਮੰਦ ਸਾਬਤ ਹੋਣ। ਕੁਝ ਲੋਕਾਂ ਨੂੰ ਚੀਆ ਸੀਡਜ਼ ਨਹੀਂ ਖਾਣੇ ਚਾਹੀਦੇ ਜਾਂ ਇਨ੍ਹਾਂ ਨੂੰ ਆਪਣੀ ਡਾਈਟ ’ਚ ਬਹੁਤ ਸਾਵਧਾਨੀ ਨਾਲ ਸ਼ਾਮਲ ਕਰਨਾ ਚਾਹੀਦਾ ਹੈ, ਨਹੀਂ ਤਾਂ ਨੁਕਸਾਨ ਹੋ ਸਕਦਾ ਹੈ। ਆਓ ਜਾਣਦੇ ਹਾਂ ਇਸ ਬਾਰੇ।
ਪੇਟ ’ਚ ਗੈਸ ਜਾਂ ਬਲੋਟਿੰਗ ਦੀ ਸਮੱਸਿਆ ਵਾਲੇ ਲੋਕ
ਜੇਕਰ ਤੁਹਾਨੂੰ ਅਕਸਰ ਗੈਸ, ਬਲੋਟਿੰਗ ਜਾਂ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਰਹਿੰਦੀਆਂ ਹਨ ਤਾਂ ਚੀਆ ਸੀਡਜ਼ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ। ਦਰਅਸਲ, ਇਹ ਬੀਜ ਪਾਣੀ ’ਚ ਪੈਂਦੇ ਹੀ ਫੁੱਲ ਜਾਂਦੇ ਹਨ, ਜਿਸ ਕਾਰਨ ਪੇਟ ਦੀ ਸਮੱਸਿਆ ਵਾਲੇ ਲੋਕਾਂ ਨੂੰ ਐਂਠਣ ਜਾਂ ਗੈਸ ਦੀ ਸ਼ਿਕਾਇਤ ਹੋ ਸਕਦੀ ਹੈ। ਇਸ ਲਈ ਬਿਹਤਰ ਹੈ ਕਿ ਸ਼ੁਰੂਆਤ ’ਚ ਸਿਰਫ਼ ਅੱਧਾ ਚਮਚ ਲੈ ਕੇ ਸ਼ੁਰੂ ਕਰੋ ਤੇ ਦੇਖੋ ਕਿ ਤੁਹਾਡਾ ਪੇਟ ਇਸ 'ਤੇ ਕਿਵੇਂ ਪ੍ਰਤੀਕਿਰਿਆ ਕਰਦਾ ਹੈ।
ਬਲੱਡ ਥਿਨਰ ਲੈਣ ਵਾਲੇ ਲੋਕ
ਜੋ ਲੋਕ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਲੈ ਰਹੇ ਹਨ, ਉਨ੍ਹਾਂ ਨੂੰ ਚੀਆ ਸੀਡਜ਼ ਜਾਂ ਤਾਂ ਬਿਲਕੁਲ ਨਹੀਂ ਖਾਣੇ ਚਾਹੀਦੇ ਜਾਂ ਫਿਰ ਬਹੁਤ ਸੀਮਤ ਮਾਤਰਾ ’ਚ ਹੀ ਖਾਣੇ ਚਾਹੀਦੇ ਹਨ। ਚੀਆ ਸੀਡਜ਼ ’ਚ ਮੌਜੂਦ ਓਮੇਗਾ-3 ਇਨ੍ਹਾਂ ਦਵਾਈਆਂ ਦੇ ਪ੍ਰਭਾਵ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨਾਲ ਬਲੀਡਿੰਗ ਦਾ ਖਤਰਾ ਵੱਧ ਸਕਦਾ ਹੈ।
ਲੋ ਬਲੱਡ ਪ੍ਰੈਸ਼ਰ ਦੇ ਮਰੀਜ਼
ਚੀਆ ਸੀਡਜ਼ ’ਚ ਅਲਫਾ-ਲਿਨੋਲੇਨਿਕ ਐਸਿਡ ਤੇ ਪੋਟੈਸ਼ੀਅਮ ਭਰਪੂਰ ਮਾਤਰਾ ’ਚ ਹੁੰਦੇ ਹਨ, ਜੋ ਬਲੱਡ ਪ੍ਰੈਸ਼ਰ ਘੱਟ ਕਰਨ ’ਚ ਮਦਦ ਕਰ ਸਕਦੇ ਹਨ। ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਲੋ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ ਤਾਂ ਚੀਆ ਸੀਡਜ਼ ਖਾਣਾ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ। ਲੋ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਇਸ ਕਾਰਨ ਚੱਕਰ ਆਉਣ ਵਰਗੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ।
ਕਿਡਨੀ ਦੇ ਮਰੀਜ਼
ਚੀਆ ਸੀਡਜ਼ ’ਚ ਪੋਟੈਸ਼ੀਅਮ ਤੇ ਫਾਸਫੋਰਸ ਭਰਪੂਰ ਮਾਤਰਾ ’ਚ ਮੌਜੂਦ ਹੁੰਦੇ ਹਨ। ਕਿਡਨੀ ਦੇ ਮਰੀਜ਼ਾਂ ਲਈ ਇਹ ਨੁਕਸਾਨਦੇਹ ਹੋ ਸਕਦੇ ਹਨ। ਜਦੋਂ ਕਿਡਨੀ ਠੀਕ ਤਰ੍ਹਾਂ ਕੰਮ ਨਹੀਂ ਕਰਦੀ ਤਾਂ ਪੋਟੈਸ਼ੀਅਮ ਤੇ ਫਾਸਫੋਰਸ ਸਰੀਰ ’ਚ ਜਮ੍ਹਾਂ ਹੋ ਸਕਦੇ ਹਨ ਤੇ ਹੋਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਇਸ ਲਈ ਕਿਡਨੀ ਦੀ ਬਿਮਾਰੀ ਨਾਲ ਜੂਝ ਰਹੇ ਮਰੀਜ਼ਾਂ ਨੂੰ ਚੀਆ ਸੀਡਜ਼ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਐਲਰਜੀ ਤੋਂ ਪਰੇਸ਼ਾਨ ਲੋਕ
ਜੇਕਰ ਤੁਹਾਨੂੰ ਸਰ੍ਹੋਂ, ਤਿਲ ਜਾਂ ਅਲਸੀ ਦੇ ਬੀਜਾਂ ਤੋਂ ਐਲਰਜੀ ਹੈ ਤਾਂ ਚੀਆ ਸੀਡਜ਼ ਨਾਲ ਵੀ ਐਲਰਜਿਕ ਰਿਐਕਸ਼ਨ ਹੋ ਸਕਦਾ ਹੈ। ਇਸ ਕਾਰਨ ਰੈਸ਼ੇਜ਼, ਸਾਹ ਲੈਣ ’ਚ ਤਕਲੀਫ਼ ਤੇ ਖੁਜਲੀ ਵਰਗੇ ਲੱਛਣ ਨਜ਼ਰ ਆ ਸਕਦੇ ਹਨ। ਇਸ ਲਈ ਜੇਕਰ ਤੁਹਾਨੂੰ ਇਨ੍ਹਾਂ ਬੀਜਾਂ ਤੋਂ ਐਲਰਜੀ ਹੈ ਤਾਂ ਚੀਆ ਸੀਡਜ਼ ਖਾਣ ਤੋਂ ਪਰਹੇਜ਼ ਕਰੋ।