ਲਗਾਤਾਰ ਬੈਠ ਕੇ ਕੰਮ ਕਰਨ ਨਾਲ ਵਧ ਗਿਆ ਹੈ ਢਿੱਡ? ਘਰ 'ਚ ਰੋਜ਼ ਕਰੋ ਇਹ ਆਸਾਨ ਯੋਗਾਸਨ, ਤੇਜ਼ੀ ਨਾਲ ਘਟੇਗੀ ਚਰਬੀ ਅੱਜਕੱਲ੍ਹ ਦੀ ਰੁਝੇਵਿਆਂ ਭਰੀ ਜੀਵਨ ਸ਼ੈਲੀ 'ਚ ਬੇਕਾਇਦਾ ਖਾਣ-ਪੀਣ, ਲੰਬੇ ਸਮੇਂ ਤੱਕ ਬੈਠ ਕੇ ਕੰਮ ਕਰਨ ਅਤੇ ਸਰੀਰਕ ਗਤੀਵਿਧੀਆਂ ਦੀ ਘਾਟ ਕਾਰਨ ਪੇਟ ਦੀ ਚਰਬੀ ਵਧਣਾ ਇੱਕ ਆਮ ਸਮੱਸਿਆ ਬਣ ਗਈ ਹੈ। ਅਜਿਹੇ 'ਚ ਯੋਗ ਇੱਕ ਕੁਦਰਤੀ ਅਤੇ ਸੁਰੱਖਿਅਤ ਤਰੀਕਾ ਹੈ, ਜੋ ਸਰੀਰ ਨੂੰ ਫਿੱਟ ਰੱਖਣ ਦੇ ਨਾਲ-ਨਾਲ ਪੇਟ ਦੀ ਚਰਬੀ ਘਟਾਉਣ 'ਚ ਵੀ ਮਦਦ ਕਰਦਾ ਹੈ। ਹਾਲਾਂਕਿ, ਚੰਗੀ ਗੱਲ ਇਹ ਹੈ ਕਿ ਕਈ ਯੋਗਾ ਆਸਣ ਹਨ, ਜਿਨ੍ਹਾਂ ਨੂੰ ਸ਼ੁਰੂਆਤੀ ਲੋਕ ਵੀ ਘਰ 'ਚ ਆਸਾਨੀ ਨਾਲ ਕਰ ਸਕਦੇ ਹਨ। ਆਓ ਜਾਣਦੇ ਹਾਂ ਅਜਿਹੇ ਕੁਝ ਅਸਰਦਾਰ ਯੋਗਾਸਨਾਂ ਬਾਰੇ।
Publish Date: Sat, 08 Aug 2026 03:47 PM (IST)
Updated Date: Sat, 08 Aug 2026 03:49 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅੱਜਕੱਲ੍ਹ ਦੀ ਰੁਝੇਵਿਆਂ ਭਰੀ ਜੀਵਨ ਸ਼ੈਲੀ 'ਚ ਬੇਕਾਇਦਾ ਖਾਣ-ਪੀਣ, ਲੰਬੇ ਸਮੇਂ ਤੱਕ ਬੈਠ ਕੇ ਕੰਮ ਕਰਨ ਅਤੇ ਸਰੀਰਕ ਗਤੀਵਿਧੀਆਂ ਦੀ ਘਾਟ ਕਾਰਨ ਪੇਟ ਦੀ ਚਰਬੀ ਵਧਣਾ ਇੱਕ ਆਮ ਸਮੱਸਿਆ ਬਣ ਗਈ ਹੈ। ਅਜਿਹੇ 'ਚ ਯੋਗ ਇੱਕ ਕੁਦਰਤੀ ਅਤੇ ਸੁਰੱਖਿਅਤ ਤਰੀਕਾ ਹੈ, ਜੋ ਸਰੀਰ ਨੂੰ ਫਿੱਟ ਰੱਖਣ ਦੇ ਨਾਲ-ਨਾਲ ਪੇਟ ਦੀ ਚਰਬੀ ਘਟਾਉਣ 'ਚ ਵੀ ਮਦਦ ਕਰਦਾ ਹੈ। ਹਾਲਾਂਕਿ, ਚੰਗੀ ਗੱਲ ਇਹ ਹੈ ਕਿ ਕਈ ਯੋਗਾ ਆਸਣ ਹਨ, ਜਿਨ੍ਹਾਂ ਨੂੰ ਸ਼ੁਰੂਆਤੀ ਲੋਕ ਵੀ ਘਰ 'ਚ ਆਸਾਨੀ ਨਾਲ ਕਰ ਸਕਦੇ ਹਨ। ਆਓ ਜਾਣਦੇ ਹਾਂ ਅਜਿਹੇ ਕੁਝ ਅਸਰਦਾਰ ਯੋਗਾਸਨਾਂ ਬਾਰੇ।
ਬੇਲੀ ਫੈਟ ਘਟਾਉਣ ਲਈ ਕਸਰਤ
ਭੁਜੰਗਾਸਨ : ਭੁਜੰਗਾਸਨ ਪੇਟ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਅਤੇ ਪੇਟ ਦੀ ਚਰਬੀ ਘਟਾਉਣ 'ਚ ਮਦਦ ਕਰਦਾ ਹੈ। ਇਸ ਆਸਨ ਨੂੰ ਕਰਨ ਲਈ ਪੇਟ ਦੇ ਪਰਨੇ ਲੇਟ ਜਾਓ, ਹਥੇਲੀਆਂ ਨੂੰ ਮੋਢਿਆਂ ਕੋਲ ਰੱਖੋ ਅਤੇ ਹੌਲੀ-ਹੌਲੀ ਉੱਪਰਲੇ ਸਰੀਰ ਨੂੰ ਉੱਪਰ ਚੁੱਕੋ।
ਪਵਨਮੁਕਤਾਸਨ : ਇਹ ਆਸਨ ਪਾਚਨ ਪ੍ਰਣਾਲੀ ਨੂੰ ਬਿਹਤਰ ਬਣਾਉਣ ਅਤੇ ਪੇਟ ਦੀ ਚਰਬੀ ਘਟਾਉਣ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਪਿੱਠ ਦੇ ਪਰਨੇ ਲੇਟ ਕੇ ਇੱਕ-ਇੱਕ ਕਰਕੇ ਗੋਡਿਆਂ ਨੂੰ ਮੋੜੋ ਅਤੇ ਉਨ੍ਹਾਂ ਨੂੰ ਛਾਤੀ ਵੱਲ ਲਿਆ ਕੇ ਹੱਥਾਂ ਨਾਲ ਫੜ ਲਓ।
ਨੌਕਾਸਨ : ਨੌਕਾਸਨ ਪੇਟ ਦੀਆਂ ਮਾਸਪੇਸ਼ੀਆਂ 'ਤੇ ਸਿੱਧਾ ਅਸਰ ਪਾਉਂਦਾ ਹੈ ਅਤੇ ਪੇਟ ਦੇ ਫੈਟ ਨੂੰ ਘਟਾਉਣ 'ਚ ਮਦਦ ਕਰਦਾ ਹੈ। ਜ਼ਮੀਨ 'ਤੇ ਬੈਠ ਕੇ ਪੈਰਾਂ ਅਤੇ ਉੱਪਰਲੇ ਸਰੀਰ ਨੂੰ ਥੋੜ੍ਹਾ ਜਿਹਾ 'V' ਆਕਾਰ 'ਚ ਉੱਪਰ ਚੁੱਕੋ, ਜਿਸ ਨਾਲ ਸਰੀਰ ਕਿਸ਼ਤੀ ਵਰਗਾ ਦਿਖਾਈ ਦੇਵੇ।
ਕਪਾਲਭਾਤੀ ਪ੍ਰਾਣਾਯਾਮ : ਕਪਾਲਭਾਤੀ ਪੇਟ ਦੀ ਚਰਬੀ ਘਟਾਉਣ ਲਈ ਬੇਹੱਦ ਅਸਰਦਾਰ ਮੰਨਿਆ ਜਾਂਦਾ ਹੈ। ਇਸ 'ਚ ਤੇਜ਼ੀ ਨਾਲ ਸਾਹ ਬਾਹਰ ਕੱਢਣ ਦੀ ਪ੍ਰਕਿਰਿਆ ਹੁੰਦੀ ਹੈ, ਜਿਸ ਨਾਲ ਪੇਟ ਦੀਆਂ ਮਾਸਪੇਸ਼ੀਆਂ ਐਕਟਿਵ ਹੁੰਦੀਆਂ ਹਨ ਅਤੇ ਮੈਟਾਬੋਲਿਜ਼ਮ ਬਿਹਤਰ ਹੁੰਦਾ ਹੈ।
ਧਨੁਰਾਸਨ : ਧਨੁਰਾਸਨ ਕਰਨ ਨਾਲ ਪੇਟ, ਪੱਟ ਅਤੇ ਕਮਰ ਦੀਆਂ ਮਾਸਪੇਸ਼ੀਆਂ ਐਕਟਿਵ ਹੁੰਦੀਆਂ ਹਨ। ਪੇਟ ਦੇ ਪਰਨੇ ਲੇਟ ਕੇ ਪੈਰਾਂ ਨੂੰ ਪਿੱਛੇ ਤੋਂ ਫੜੋ ਅਤੇ ਸਰੀਰ ਨੂੰ ਧਨੁਸ਼ ਦੇ ਆਕਾਰ 'ਚ ਉੱਪਰ ਚੁੱਕੋ। ਇਹ ਆਸਨ ਪੇਟ ਦੀ ਚਰਬੀ ਘਟਾਉਣ 'ਚ ਮਦਦਗਾਰ ਹੈ।
ਉਸ਼ਤ੍ਰਾਸਨ : ਉਸ਼ਤ੍ਰਾਸਨ ਪੇਟ ਅਤੇ ਕਮਰ ਦੀਆਂ ਮਾਸਪੇਸ਼ੀਆਂ ਨੂੰ ਸਟ੍ਰੈਚ ਕਰਦਾ ਹੈ। ਗੋਡਿਆਂ ਦੇ ਪਰਨੇ ਖੜ੍ਹੇ ਹੋ ਕੇ ਸਰੀਰ ਨੂੰ ਪਿੱਛੇ ਵੱਲ ਝੁਕਾਓ ਅਤੇ ਹੱਥਾਂ ਨਾਲ ਅੱਡੀਆਂ ਨੂੰ ਫੜੋ। ਇਸ ਨਾਲ ਪੇਟ ਦੇ ਆਲੇ-ਦੁਆਲੇ ਦੀ ਚਰਬੀ ਘਟਾਉਣ 'ਚ ਮਦਦ ਮਿਲਦੀ ਹੈ।
ਸੂਰਜ ਨਮਸਕਾਰ : ਸੂਰਜ ਨਮਸਕਾਰ ਕਈ ਯੋਗਾਸਨਾਂ ਦਾ ਸੁਮੇਲ ਹੈ, ਜੋ ਪੂਰੇ ਸਰੀਰ ਦੀ ਕਸਰਤ ਕਰਵਾਉਂਦਾ ਹੈ। ਇਸ ਨੂੰ ਨਿਯਮਤ ਤੌਰ 'ਤੇ ਕਰਨ ਨਾਲ ਕੈਲੋਰੀ ਤੇਜ਼ੀ ਨਾਲ ਬਰਨ ਹੁੰਦੀ ਹੈ ਅਤੇ ਪੇਟ ਦੀ ਚਰਬੀ ਘਟਾਉਣ 'ਚ ਮਦਦ ਮਿਲਦੀ ਹੈ।
Disclaimer: ਲੇਖ 'ਚ ਦੱਸੀਆਂ ਗਈਆਂ ਸਲਾਹਾਂ ਅਤੇ ਸੁਝਾਅ ਸਿਰਫ਼ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਨ੍ਹਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ। ਕੋਈ ਵੀ ਸਵਾਲ ਜਾਂ ਪਰੇਸ਼ਾਨੀ ਹੋਵੇ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।