'ਬਾਲਿਕਾ ਵਧੂ' ਫੇਮ ਅਵਿਕਾ ਗੌਰ ਡੇਂਗੂ ਦੀ ਲਪੇਟ 'ਚ! ਤੇਜ਼ ਬੁਖਾਰ ਨਾ ਕਰੋ ਨਜ਼ਰਅੰਦਾਜ਼, ਇਹ ਹੋ ਸਕਦੇ ਹਨ ਸ਼ੁਰੂਆਤੀ ਲੱਛਣ 'ਬਾਲਿਕਾ ਵਧੂ' ਅਤੇ 'ਸਸੁਰਾਲ ਸਿਮਰ ਕਾ' ਨਾਲ ਸਾਰਿਆਂ ਦੇ ਦਿਲਾਂ 'ਚ ਆਪਣੀ ਖ਼ਾਸ ਪਛਾਣ ਬਣਾਉਣ ਵਾਲੀ ਟੀਵੀ ਸੀਰੀਅਲ ਅਦਾਕਾਰਾ ਅਵਿਕਾ ਗੌਰ ਇਨ੍ਹੀਂ ਦਿਨੀਂ ਡੇਂਗੂ ਹੋਣ ਕਾਰਨ ਸੁਰਖੀਆਂ 'ਚ ਬਣੀ ਹੋਈ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਦੇ ਪਤੀ ਮਿਲਿੰਦ ਚੰਦਵਾਨੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਦਿੱਤੀ ਅਤੇ ਦੱਸਿਆ ਕਿ ਅਦਾਕਾਰਾ ਨੂੰ 103-104 ਡਿਗਰੀ ਬੁਖਾਰ ਹੈ। ਉਨ੍ਹਾਂ ਇਹ ਵੀ ਸ਼ੇਅਰ ਕੀਤਾ ਕਿ ਅਦਾਕਾਰਾ ਨੂੰ ਬੁਖਾਰ ਤਾਂ ਸੀ ਪਰ ਡੇਂਗੂ ਦੇ ਲੱਛਣਾਂ ਦਾ ਪਤਾਦਦੋਂ ਲੱਗਿਆ ਜਦੋਂ ਉਨ੍ਹਾਂ ਨੇ ਟੈਸਟ ਕਰਵਾਇਆ, ਇਸ ਤੋਂ ਪਹਿਲਾਂ ਉਹ ਆਪਣੇ ਰੋਜ਼ਾਨਾ ਦੇ ਸ਼ੂਟਿੰਗ ਦੇ ਕੰਮ 'ਚ ਰੁੱਝੀ ਹੋਈ ਸੀ। ਅਜਿਹੇ 'ਚ ਸਾਨੂੰ ਇਹ
Publish Date: Sun, 09 Aug 2026 03:41 PM (IST)
Updated Date: Sun, 09 Aug 2026 03:42 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ - 'ਬਾਲਿਕਾ ਵਧੂ' ਅਤੇ 'ਸਸੁਰਾਲ ਸਿਮਰ ਕਾ' ਨਾਲ ਸਾਰਿਆਂ ਦੇ ਦਿਲਾਂ 'ਚ ਆਪਣੀ ਖ਼ਾਸ ਪਛਾਣ ਬਣਾਉਣ ਵਾਲੀ ਟੀਵੀ ਸੀਰੀਅਲ ਅਦਾਕਾਰਾ ਅਵਿਕਾ ਗੌਰ ਇਨ੍ਹੀਂ ਦਿਨੀਂ ਡੇਂਗੂ ਹੋਣ ਕਾਰਨ ਸੁਰਖੀਆਂ 'ਚ ਬਣੀ ਹੋਈ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਦੇ ਪਤੀ ਮਿਲਿੰਦ ਚੰਦਵਾਨੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਦਿੱਤੀ ਅਤੇ ਦੱਸਿਆ ਕਿ ਅਦਾਕਾਰਾ ਨੂੰ 103-104 ਡਿਗਰੀ ਬੁਖਾਰ ਹੈ। ਉਨ੍ਹਾਂ ਇਹ ਵੀ ਸ਼ੇਅਰ ਕੀਤਾ ਕਿ ਅਦਾਕਾਰਾ ਨੂੰ ਬੁਖਾਰ ਤਾਂ ਸੀ ਪਰ ਡੇਂਗੂ ਦੇ ਲੱਛਣਾਂ ਦਾ ਪਤਾਦਦੋਂ ਲੱਗਿਆ ਜਦੋਂ ਉਨ੍ਹਾਂ ਨੇ ਟੈਸਟ ਕਰਵਾਇਆ, ਇਸ ਤੋਂ ਪਹਿਲਾਂ ਉਹ ਆਪਣੇ ਰੋਜ਼ਾਨਾ ਦੇ ਸ਼ੂਟਿੰਗ ਦੇ ਕੰਮ 'ਚ ਰੁੱਝੀ ਹੋਈ ਸੀ। ਅਜਿਹੇ 'ਚ ਸਾਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਡੇਂਗੂ ਦੇ ਸ਼ੁਰੂਆਤੀ ਲੱਛਣਾਂ ਦੀ ਪਛਾਣ ਕਿਵੇਂ ਕੀਤੀ ਜਾਵੇ ਅਤੇ ਇਸ ਤੋਂ ਬਚਾਅ ਲਈ ਕੀ ਕੀਤਾ ਜਾ ਸਕਦਾ ਹੈ।
ਡੇਂਗੂ ਏਡੀਜ਼ ਏਜੀਪਟੀ ਨਾਮਕ ਇੱਕ ਮਾਦਾ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਜਦੋਂ ਇਹ ਮੱਛਰ ਡੇਂਗੂ ਤੋਂ ਸੰਕਰਮਿਤ ਵਿਅਕਤੀ ਨੂੰ ਕੱਟਦਾ ਹੈ ਤਾਂ ਵਾਇਰਸ ਮੱਛਰ 'ਚ ਦਾਖ਼ਲ ਹੋ ਜਾਂਦਾ ਹੈ। ਇਸ ਤਰ੍ਹਾਂ ਉਹੀ ਮੱਛਰ ਜਦੋਂ ਸਿਹਤਮੰਦ ਵਿਅਕਤੀ ਨੂੰ ਕੱਟਦਾ ਹੈ ਤਾਂ ਉਹ ਵੀ ਡੇਂਗੂ ਤੋਂ ਸੰਕਰਮਿਤ ਹੋ ਜਾਂਦਾ ਹੈ।
ਇਹ ਮੱਛਰ ਜ਼ਿਆਦਾਤਰ ਦਿਨ ਦੇ ਸਮੇਂ ਸਰਗਰਮ ਹੁੰਦੇ ਹਨ, ਅਜਿਹੇ 'ਚ ਦਿਨ 'ਚ ਸਾਵਧਾਨੀ ਜ਼ਿਆਦਾ ਵਰਤੇ ਜਾਣ ਦੀ ਲੋੜ ਹੈ। ਇਸ ਦੇ ਨਾਲ ਹੀ, ਧਿਆਨ ਦੇਣ ਵਾਲੀ ਇਹ ਹੈ ਕਿ ਡੇਂਗੂ ਕਿਸੇ ਸੰਕਰਮਿਤ ਵਿਅਕਤੀ ਦੇ ਛੂਹਣ ਜਾਂ ਸੰਪਰਕ 'ਚ ਆਉਣ ਨਾਲ ਨਹੀਂ ਫੈਲਦਾ।
ਡੇਂਗੂ ਦੇ ਸ਼ੁਰੂਆਤੀ ਲੱਛਣ ਮਾਨਸੂਨ ਦਾ ਆਗਮਨ ਆਪਣੇ ਨਾਲ ਬਿਮਾਰੀਆਂ ਵੀ ਲੈ ਕੇ ਆਉਂਦਾ ਹੈ, ਇਸ ਮੌਸਮ 'ਚ ਡੇਂਗੂ ਦੇ ਨਾਲ ਹੀ ਮਲੇਰੀਆ ਅਤੇ ਚਿਕਨਗੁਨੀਆ ਦੇ ਮਾਮਲੇ ਵਧ ਜਾਂਦੇ ਹਨ। ਆਓ ਜਾਣੀਏ ਕਿ ਡੇਂਗੂ ਦੇ ਸ਼ੁਰੂਆਤੀ ਲੱਛਣਾਂ ਦੀ ਸ਼ੁਰੂਆਤੀ ਸਟੇਜ 'ਚ ਕਿਵੇਂ ਪਛਾਣ ਕੀਤੀ ਜਾਵੇ :-
103-104 ਡਿਗਰੀ ਤੇਜ਼ ਬੁਖਾਰ
ਅੱਖਾਂ ਦੇ ਪਿੱਛੇ ਦਰਦ
ਤੇਜ਼ ਸਰੀਰ ਦਰਦ ਅਤੇ ਸਿਰ ਦਰਦ
ਹੱਡੀਆਂ, ਮਾਸਪੇਸ਼ੀਆਂ ਅਤੇ ਜੋੜਾਂ 'ਚ ਦਰਦ
ਉਲਟੀ ਜਾਂ ਜੀਅ ਕੱਚਾ ਹੋਣਾ
ਲੋੜ ਤੋਂ ਵੱਧ ਥਕਾਵਟ
ਡੇਂਗੂ ਤੋਂ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ? ਡੇਂਗੂ ਤੋਂ ਬਚਾਅ ਲਈ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ: ਘਰ 'ਚ ਜਾਂ ਆਸ-ਪਾਸ ਕਿਤੇ ਵੀ ਖ਼ਾਸ ਤੌਰ 'ਤੇ ਕੂਲਰ, ਗਮਲਿਆਂ ਅਤੇ ਛੋਟੇ ਟੱਬਾਂ 'ਚ ਪਾਣੀ ਜਮ੍ਹਾ ਨਾ ਹੋਣ ਦਿਓ।
ਬਰਤਨਾਂ ਨੂੰ ਹਮੇਸ਼ਾ ਢੱਕ ਕੇ ਰੱਖੋ ਅਤੇ ਹਫ਼ਤੇ 'ਚ ਘੱਟੋ-ਘੱਟ ਇੱਕ ਵਾਰ ਸਾਫ਼ ਕਰੋ।
ਪੂਰੀ ਬਾਹਾਂ ਦੇ ਕੱਪੜੇ ਪਾਓ
ਮੱਛਰ ਭਜਾਉਣ ਵਾਲੀ ਕਰੀਮ (ਮੌਸਕੀਟੋ ਰਿਪੇਲੈਂਟ) ਲਗਾ ਕੇ ਰੱਖੋ
ਮੱਛਰਦਾਨੀ ਲਗਾ ਕੇ ਸੋਓ।
ਖਿੜਕੀ ਅਤੇ ਦਰਵਾਜ਼ਿਆਂ 'ਤੇ ਜਾਲੀ ਲਗਾ ਕੇ ਰੱਖੋ।
ਭੀੜਭਾੜ ਵਾਲੀਆਂ ਬੰਦ ਥਾਵਾਂ 'ਤੇ ਜਾਣ ਤੋਂ ਬਚੋ।
ਬੁਖਾਰ ਆਉਣ 'ਤੇ ਬਿਨਾਂ ਡਾਕਟਰ ਦੀ ਸਲਾਹ ਤੋਂ ਦਵਾਈ ਨਾ ਖਾਓ।