Health Tips: ਲਗਾਤਾਰ ਬੈਠ ਕੇ ਕੰਮ ਕਰਨ ਵਾਲੇ ਦੇਣ ਧਿਆਨ! ਹਰ ਘੰਟੇ 'ਚ ਸਿਰਫ਼ 5 ਮਿੰਟ ਦੀ ਸੈਰ ਦੂਰ ਕਰੇਗੀ ਕਈ ਬਿਮਾਰੀਆਂ
ਦਫ਼ਤਰ ’ਚ ਕੰਮ ਵੇਲੇ ਲੋਕਾਂ ਨੂੰ ਲੰਬੇ ਸਮੇਂ ਤੱਕ ਬੈਠਣਾ ਪੈਂਦਾ ਹੈ। ਇਸ ਨਾਲ ਕਮਰ ਦਰਦ ਤੋਂ ਲੈ ਕੇ ਹੋਰ ਕਈ ਤਰ੍ਹਾਂ ਦੀਆਂ ਸਿਹਤ ਸਬੰਧੀ ਪਰੇਸ਼ਾਨੀਆਂ ਹੋਣ ਲੱਗਦੀਆਂ ਹਨ। ਇਕ ਖੋਜ ’ਚ ਪਤਾ ਲੱਗਾ ਹੈ ਕਿ ਲੰਬੇ ਸਮੇਂ ਤੱਕ ਬੈਠੇ ਰਹਿਣ ਨਾਲ ਹੋਣ ਵਾਲੇ ਸਿਹਤ ਸਬੰਧੀ ਨੁਕਸਾਨਾਂ ਨੂੰ ਘੱਟ ਕਰਨ ਲਈ ਹਰ ਘੰਟੇ ਪੰਜ ਮਿੰਟ ਦਾ ਪੈਦਲ ਚੱਲਮਾ ਚੰਗਾ ਇਲਾਜ ਹੈ।
Publish Date: Thu, 25 Jun 2026 11:03 AM (IST)
Updated Date: Thu, 25 Jun 2026 11:28 AM (IST)

ਕੋਲੰਬੀਆ (ਏਜੰਸੀ) : ਦਫ਼ਤਰ ’ਚ ਕੰਮ ਵੇਲੇ ਲੋਕਾਂ ਨੂੰ ਲੰਬੇ ਸਮੇਂ ਤੱਕ ਬੈਠਣਾ ਪੈਂਦਾ ਹੈ। ਇਸ ਨਾਲ ਕਮਰ ਦਰਦ ਤੋਂ ਲੈ ਕੇ ਹੋਰ ਕਈ ਤਰ੍ਹਾਂ ਦੀਆਂ ਸਿਹਤ ਸਬੰਧੀ ਪਰੇਸ਼ਾਨੀਆਂ ਹੋਣ ਲੱਗਦੀਆਂ ਹਨ। ਇਕ ਖੋਜ ’ਚ ਪਤਾ ਲੱਗਾ ਹੈ ਕਿ ਲੰਬੇ ਸਮੇਂ ਤੱਕ ਬੈਠੇ ਰਹਿਣ ਨਾਲ ਹੋਣ ਵਾਲੇ ਸਿਹਤ ਸਬੰਧੀ ਨੁਕਸਾਨਾਂ ਨੂੰ ਘੱਟ ਕਰਨ ਲਈ ਹਰ ਘੰਟੇ ਪੰਜ ਮਿੰਟ ਦਾ ਪੈਦਲ ਚੱਲਣਾ ਚੰਗਾ ਇਲਾਜ ਹੈ।
ਇਹ ਵਿਹਾਰਕਤਾ ਤੇ ਪ੍ਰਭਾਵਸ਼ੀਲਤਾ ਵਿਚਕਾਰ ਚੰਗਾ ਸੰਤੁਲਨ ਬਣਾਉਂਦਾ ਹੈ। ਇਹ ਖੋਜ ਬ੍ਰਿਟਿਸ਼ ਜਰਨਲ ਆਫ ਸਪੋਰਟਸ ਮੈਡਿਸਿਨ ’ਚ ਪ੍ਰਕਾਸ਼ਤ ਹੋਈ ਹੈ। ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਛੋਟੇ ਵਕਫ਼ਿਆਂ ਦੇ ਅਸਰ, ਜਿਨ੍ਹਾਂ ’ਚ ਮੂਡ ’ਚ ਸੁਧਾਰ ਤੇ ਥਕਾਨ ’ਚ ਕਮੀ ਸ਼ਾਮਿਲ ਹੈ, ਕੰਮ ਦੇ ਪ੍ਰਦਰਸ਼ਣ ਨੂੰ ਪ੍ਰਭਾਵਿਤ ਨਹੀਂ ਕਰਦੇ। ਅਧਿਐਨ ’ਚ ਸੁਝਾਅ ਦਿੱਤਾ ਗਿਆ ਹੈ ਕਿ ਇਨ੍ਹਾਂ ਉਪਾਵਾਂ ਨੂੰ ਜਨਤਕ ਸਿਹਤ ਰਣਨੀਤੀ ਤੇ ਸਰੀਰਕ ਸਰਗਰਮੀ ਦਿਸ਼ਾਨਿਰਦੇਸ਼ਾਂ ’ਚ ਸ਼ਾਮਲ ਕੀਤਾ ਜਾ ਸਕਦਾ ਹੈ।
ਲੰਬੇ ਸਮੇਂ ਤੱਕ ਬੈਠੇ ਰਹਿਣਾ ਵੱਡੀ ਸਿਹਤ ਸਬੰਧੀ ਚਿੰਤਾ ਦੇ ਰੂਪ ’ਚ ਉੱਭਰਿਆ ਹੈ। ਇਸ ਨਾਲ ਮੋਟਾਪੇ, ਸੂਗਰ ਤੇ ਦਿਲ ਦੇ ਰੋਗ ਵਰਗੀਆਂ ਕਈਆਂ ਬਿਮਾਰੀਆਂ ਦੇ ਵਿਕਸਤ ਹੋਣ ਦਾ ਖ਼ਦਸ਼ਾ ਵਧ ਜਾਂਦਾ ਹੈ। ਅਮਰੀਕਾ ਦੀ ਕੋਲੰਬੀਆਂ ਯੂਨੀਵਰਿਸਟੀ ਮੈਡੀਕਲ ਸੈਂਟਰ ਦੇ ਖੋਜੀਆਂ ਨੇ ਕਿਹਾ ਹੈ ਕਿ ਹਾਲਾਂਕਿ ਲੰਬੇ ਸਮੇਂ ਤੱਕ ਗਤੀਹੀਣ ਵਿਹਾਰ ਦੇ ਨੁਕਸਾਨ ਨੂੰ ਘੱਟ ਕਰਨ ਲਈ ਇਕ ਜਨਤਕ ਸਿਹਤ ਰਣਨੀਤੀ ਦੇ ਰੂਪ ’ਚ ਰੈਗੂਲਰ ਤੌਰ ’ਤੇ ਛੋਟੇ-ਛੋਟੇ ਚੱਲਣ-ਫਿਰਣ ਦੇ ਬ੍ਰੇਕ ਤਜਵੀਜ਼ ਕੀਤੇ ਗਏ ਹਨ, ਪਰ ਅਸਲ ਦੁਨੀਆ ’ਚ ਇਸ ਤਰ੍ਹਾਂ ਨਹੀਂ ਹੁੰਦਾ। ਖੋਜੀਆਂ ਨੇ ਲਿਖਿਆ ਹੈ ਕਿ ਖੋਜ ਦੌਰਾਨ ਕਈ ਤਰ੍ਹਾਂ ਦੇ ਵਕਫ਼ਿਆਂ ਬਾਰੇ ਅਧਿਐਨ ਕੀਤਾ ਗਿਆ। ਇਸ ’ਚ 60 ਮਿੰਟ ਬਾਅਦ ਦਾ ਵਕਫ਼ਾ ਸਭ ਤੋਂ ਵੱਧ ਸੰਤੁਲਨ ਦਿੰਦਾ ਹੈ। ਨਤੀਜਿਆਂ ਤੋਂ ਪਤਾ ਲੱਗਿਆ ਕਿ ਇਸ ਤਰ੍ਹਾਂ ਦਾ ਵਕਫ਼ਾ ਲੈਣ ਨਾਲ ਕੰਮ ’ਚ ਪ੍ਰਦਰਸ਼ਣ ਬਿਹਤਰ ਹੁੰਦਾ ਹੈ।