ਪ੍ਰੋਟੀਨ ਦੇ ਨਾਂ 'ਤੇ ਕਿਤੇ ਤੁਸੀਂ 'ਜ਼ਹਿਰ' ਤਾਂ ਨਹੀਂ ਖਾ ਰਹੇ? ਜਾਣੋ ਕੀ ਹੈ ਐਨਾਲਾਗ ਪਨੀਰ, ਜਿਸ ਨੂੰ FSSAI ਨੇ ਕੀਤਾ ਬੈਨ ਹਾਲ ਹੀ 'ਚ, ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਨੇ ਗ਼ਲਤ ਲੇਬਲਿੰਗ ਅਤੇ ਸਿਹਤ ਨਾਲ ਜੁੜੇ ਖ਼ਤਰਿਆਂ ਨੂੰ ਦੇਖਦੇ ਹੋਏ ਐਨਾਲਾਗ ਪਨੀਰ 'ਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਐਨਾਲਾਗ ਪਨੀਰ ਹੁੰਦਾ ਕੀ ਹੈ? ਐਨਾਲਾਗ ਪਨੀਰ ਅਸਲੀ ਪਨੀਰ ਦੀ ਤਰ੍ਹਾਂ ਸ਼ੁੱਧ 100% ਡੇਅਰੀ ਤੋਂ ਨਹੀਂ ਹੁੰਦਾ। ਇਸ 'ਚ ਦੂਜੀਆਂ ਚੀਜ਼ਾਂ ਮਿਲਾਈਆਂ ਜਾਂਦੀਆਂ ਹਨ, ਜੋ ਸਿਹਤ ਲਈ ਨੁਕਸਾਨਦੇਹ ਹਨ। ਆਓ ਜਾਣੀਏ ਇਹ ਹੁੰਦਾ ਕੀ ਹੈ, ਕਿਵੇਂ ਬਣਦਾ ਹੈ, ਇਸ ਦੇ ਨੁਕਸਾਨ ਕੀ ਹਨ ਅਤੇ ਇਸ ਦੀ ਪਛਾਣ ਕਿਵੇਂ ਕਰ ਸਕਦੇ ਹਾਂ।
Publish Date: Sun, 09 Aug 2026 03:46 PM (IST)
Updated Date: Sun, 09 Aug 2026 03:47 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ - ਪਨੀਰ ਸ਼ਾਕਾਹਾਰੀ ਖਾਣੇ ਦਾ ਅਹਿਮ ਹਿੱਸਾ ਹੈ। ਪ੍ਰੋਟੀਨ ਦਾ ਵਧੀਆ ਸਰੋਤ ਹੋਣ ਦੇ ਨਾਲ-ਨਾਲ ਇਹ ਸੁਆਦ 'ਚ ਵੀ ਕਾਫ਼ੀ ਲਾਜਵਾਬ ਹੁੰਦਾ ਹੈ, ਪਰ ਜੋ ਪਨੀਰ ਤੁਸੀਂ ਘਰ ਲਿਆ ਰਹੇ ਹੋ, ਕੀ ਉਹ ਅਸਲ ਹੈ? ਦਰਅਸਲ, ਬਾਜ਼ਾਰ 'ਚ ਮਿਲਣ ਵਾਲਾ ਹਰ ਪਨੀਰ ਅਸਲੀ ਹੋਵੇ ਇਹ ਜ਼ਰੂਰੀ ਨਹੀਂ ਹੈ। ਹਾਲ ਹੀ 'ਚ, ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਨੇ ਗ਼ਲਤ ਲੇਬਲਿੰਗ ਅਤੇ ਸਿਹਤ ਨਾਲ ਜੁੜੇ ਖ਼ਤਰਿਆਂ ਨੂੰ ਦੇਖਦੇ ਹੋਏ ਐਨਾਲਾਗ ਪਨੀਰ 'ਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਐਨਾਲਾਗ ਪਨੀਰ ਹੁੰਦਾ ਕੀ ਹੈ? ਐਨਾਲਾਗ ਪਨੀਰ ਅਸਲੀ ਪਨੀਰ ਦੀ ਤਰ੍ਹਾਂ ਸ਼ੁੱਧ 100% ਡੇਅਰੀ ਤੋਂ ਨਹੀਂ ਹੁੰਦਾ। ਇਸ 'ਚ ਦੂਜੀਆਂ ਚੀਜ਼ਾਂ ਮਿਲਾਈਆਂ ਜਾਂਦੀਆਂ ਹਨ, ਜੋ ਸਿਹਤ ਲਈ ਨੁਕਸਾਨਦੇਹ ਹਨ। ਆਓ ਜਾਣੀਏ ਇਹ ਹੁੰਦਾ ਕੀ ਹੈ, ਕਿਵੇਂ ਬਣਦਾ ਹੈ, ਇਸ ਦੇ ਨੁਕਸਾਨ ਕੀ ਹਨ ਅਤੇ ਇਸ ਦੀ ਪਛਾਣ ਕਿਵੇਂ ਕਰ ਸਕਦੇ ਹਾਂ।
ਬਾਜ਼ਾਰ 'ਚ ਪਨੀਰ ਦੀ ਮੰਗ ਨੂੰ ਦੇਖਦੇ ਹੋਏ ਪਨੀਰ ਦਾ ਇੱਕ ਦੂਜਾ ਆਪਸ਼ਨ ਤਿਆਰ ਕੀਤਾ ਗਿਆ, ਜਿਸ ਨੂੰ ਐਨਾਲਾਗ ਪਨੀਰ ਕਿਹਾ ਜਾਂਦਾ ਹੈ। ਰਵਾਇਤੀ ਪਨੀਰ ਸ਼ੁੱਧ ਰੂਪ 'ਚ ਦੁੱਧ ਤੋਂ ਬਣਦਾ ਹੈ, ਪਰ ਐਨਾਲਾਗ ਪਨੀਰ 'ਚ ਮਿਲਕ ਸਾਲਿਡਸ, ਵੈਜੀਟੇਬਲ ਆਇਲ, ਇਮਲਸੀਫਾਇਰਸ ਅਤੇ ਸਟੇਬਲਾਈਜ਼ਰਸ ਦੀ ਵਰਤੋਂ ਕੀਤੀ ਜਾਂਦੀ ਹੈ।
ਇਹ ਦਿਖਣ 'ਚ ਬਿਲਕੁਲ ਅਸਲੀ ਪਨੀਰ ਵਰਗਾ ਲੱਗਦਾ ਹੈ, ਛੂਹਣ 'ਤੇ ਵੀ ਹੋ ਸਕਦਾ ਹੈ ਤੁਹਾਨੂੰ ਕੋਈ ਫ਼ਰਕ ਮਹਿਸੂਸ ਨਾ ਹੋਵੇ, ਪਰ ਇਹ ਸਿਹਤ ਲਈ ਕਾਫ਼ੀ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਇਸ ਲਈ ਇਸ 'ਤੇ ਪਾਬੰਦੀ ਵੀ ਲਗਾਈ ਗਈ ਹੈ।
ਕਿਵੇਂ ਬਣਦਾ ਹੈ ਐਨਾਲਾਗ ਪਨੀਰ? ਐਨਾਲਾਗ ਪਨੀਰ ਬਣਾਉਣ ਲਈ ਸਕਿਮਡ ਮਿਲਕ ਪਾਊਡਰ, ਪਾਮ ਆਇਲ ਵਰਗੇ ਸਸਤੇ ਵੈਜੀਟੇਬਲ ਫੈਟਸ, ਸਟਾਰਚ, ਇਮਲਸੀਫਾਇਰਸ ਅਤੇ ਪ੍ਰੋਸੈਸਿੰਗ ਸਾਲਟਸ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਇੱਕ ਪੇਸਟ ਬਣਾਇਆ ਜਾਂਦਾ ਹੈ, ਥਰਮਲ ਪ੍ਰੋਸੈਸਿੰਗ ਜ਼ਰੀਏ ਇਸ ਨੂੰ ਸਟੇਬਲ ਕੀਤਾ ਜਾਂਦਾ ਹੈ। ਇਸ ਦੀ ਸਮੱਗਰੀ ਅਤੇ ਅਲਟ੍ਰਾ ਪ੍ਰੋਸੈਸਡ ਤਰੀਕੇ ਨਾਲ ਬਣਾਏ ਜਾਣ ਦੀ ਵਜ੍ਹਾ ਨਾਲ ਇਸ 'ਚ ਪੌਸ਼ਟਿਕ ਤੱਤਾਂ ਦੀ ਕਾਫ਼ੀ ਘਾਟ ਹੋ ਜਾਂਦੀ ਹੈ ਅਤੇ ਪ੍ਰੋਸੈਸਡ ਫੈਟ ਅਤੇ ਸੋਡੀਅਮ ਦੀ ਮਾਤਰਾ ਕਾਫ਼ੀ ਵਧ ਜਾਂਦੀ ਹੈ।
ਅਸਲੀ ਪਨੀਰ ਅਤੇ ਐਨਾਲਾਗ ਪਨੀਰ 'ਚ ਫ਼ਰਕ ਅਸਲੀ ਪਨੀਰ 'ਚ ਕੁਦਰਤੀ ਦੁੱਧ ਦਾ ਪ੍ਰੋਟੀਨ ਹੁੰਦਾ ਹੈ ਅਤੇ ਦੁੱਧ ਦੀ ਵਰਤੋਂ ਕਾਰਨ ਕੁਦਰਤੀ ਫੈਟ ਹੁੰਦੇ ਹਨ, ਪਰ ਐਨਾਲਾਗ ਪਨੀਰ 'ਚ ਸਕਿਮਡ ਮਿਲਕ ਸਾਲਿਡ ਵਰਤਿਆ ਜਾਂਦਾ ਹੈ, ਜਿਸ ਨਾਲ ਪ੍ਰੋਟੀਨ ਦੀ ਮਾਤਰਾ ਅਤੇ ਗੁਣਵੱਤਾ, ਦੋਵੇਂ ਕਾਫ਼ੀ ਘੱਟ ਹੁੰਦੇ ਹਨ। ਐਨਾਲਾਗ ਪਨੀਰ 'ਚ ਪਾਮ ਆਇਲ ਦੀ ਵਰਤੋਂ ਹੁੰਦੀ ਹੈ, ਜਿਸ ਨਾਲ ਇਸ 'ਚ ਅਨਹੈਲਦੀ ਫੈਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
ਇਸ ਤੋਂ ਇਲਾਵਾ, ਤਾਜ਼ਾ ਪਨੀਰ ਬਹੁਤ ਘੱਟ ਪ੍ਰੋਸੈਸਡ ਹੁੰਦਾ ਹੈ, ਜਦੋਂ ਕਿ ਐਨਾਲਾਗ ਪਨੀਰ ਅਲਟ੍ਰਾ ਪ੍ਰੋਸੈਸਡ ਹੁੰਦਾ ਹੈ। ਐਨਾਲਾਗ ਪਨੀਰ 'ਚ ਪੌਸ਼ਟਿਕ ਤੱਤਾਂ ਦੀ ਮਾਤਰਾ ਵੀ ਕਾਫ਼ੀ ਘੱਟ ਹੁੰਦੀ ਹੈ, ਪਰ ਇਸ 'ਚ ਕੈਲੋਰੀ, ਅਨਹੈਲਦੀ ਫੈਟ ਅਤੇ ਸੋਡੀਅਮ ਜ਼ਿਆਦਾ ਪਾਇਆ ਜਾਂਦਾ ਹੈ।
ਐਨਾਲਾਗ ਪਨੀਰ ਦਾ ਸਿਹਤ 'ਤੇ ਕੀ ਅਸਰ ਹੁੰਦਾ ਹੈ?
ਖ਼ਰਾਬ ਕੁਆਲਿਟੀ ਦੇ ਵੈਜੀਟੇਬਲ ਆਇਲ ਸਰੀਰ 'ਚ ਅਨਹੈਲਦੀ ਫੈਟਸ ਦੀ ਮਾਤਰਾ ਵਧਾਉਂਦੇ ਹਨ, ਜਿਸ ਨਾਲ ਕੋਲੈਸਟਰੌਲ ਵਧਣ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਕਾਫ਼ੀ ਜ਼ਿਆਦਾ ਹੁੰਦਾ ਹੈ। ਉੱਥੇ ਹੀ ਇਸ 'ਚ ਮੌਜੂਦ ਇਮਲਸੀਫਾਇੰਗ ਸਾਲਟਸ ਅਤੇ ਐਡੀਟਿਵਜ਼ ਸਰੀਰ 'ਚ ਸੋਡੀਅਮ ਦਾ ਲੈਵਲ ਵਧਾਉਂਦੇ ਹਨ, ਜੋ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਕਾਫ਼ੀ ਖ਼ਤਰਨਾਕ ਹੈ।
ਐਨਾਲਾਗ ਪਨੀਰ ਦੀ ਪਛਾਣ ਕਿਵੇਂ ਕਰੀਏ?
ਪਨੀਰ ਖ਼ਰੀਦਦੇ ਸਮੇਂ ਹਮੇਸ਼ਾ ਲੇਬਲ ਚੈੱਕ ਕਰੋ। ਜੇਕਰ ਲੇਬਲ 'ਚ ਵੈਜੀਟੇਬਲ ਆਇਲ ਜਾਂ ਇਮਲਸੀਫਾਇਰ ਲਿਖਿਆ ਹੋਵੇ, ਤਾਂ ਉਹ ਐਨਾਲਾਗ ਪਨੀਰ ਹੈ। ਐਨਾਲਾਗ ਪਨੀਰ ਦੀ ਇੱਕ ਪਛਾਣ ਇਹ ਵੀ ਹੈ ਕਿ ਉਹ ਆਸਾਨੀ ਨਾਲ ਟੁੱਟਦਾ ਨਹੀਂ ਹੈ। ਅਸਲੀ ਪਨੀਰ ਨੂੰ ਦਬਾਉਣ 'ਤੇ ਉਹ ਆਸਾਨੀ ਨਾਲ ਟੁੱਟ ਜਾਂਦਾ ਹੈ, ਪਰ ਐਨਾਲਾਗ ਪਨੀਰ ਰਬੜ ਵਰਗਾ ਸਖ਼ਤ ਬਣਿਆ ਰਹਿੰਦਾ ਹੈ। ਨਾਲ ਹੀ, ਹਮੇਸ਼ਾ ਚੰਗੇ ਬ੍ਰਾਂਡ ਦਾ ਪਨੀਰ ਖ਼ਰੀਦੋ ਅਤੇ ਖੁੱਲ੍ਹਾ ਪਨੀਰ ਖ਼ਰੀਦਣ ਤੋਂ ਬਚੋ।
ਕਿੰਨ੍ਹਾਂ ਨੂੰ ਰਹਿਣਾ ਚਾਹੀਦਾ ਹੈ ਜ਼ਿਆਦਾ ਸਾਵਧਾਨ? ਜੇਕਰ ਤੁਸੀਂ ਪਹਿਲਾਂ ਹੀ ਕਿਸੇ ਬਿਮਾਰੀ ਨਾਲ ਜੂਝ ਰਹੇ ਹੋ, ਤਾਂ ਐਨਾਲਾਗ ਪਨੀਰ ਹੋਰ ਖ਼ਤਰਨਾਕ ਸਾਬਤ ਹੋ ਸਕਦਾ ਹੈ। ਦਿਲ ਦੇ ਮਰੀਜ਼ਾਂ, ਹਾਈ ਕੋਲੈਸਟਰੌਲ ਅਤੇ ਹਾਈਪਰਟੈਨਸ਼ਨ ਦੇ ਮਰੀਜ਼ਾਂ ਨੂੰ ਇਸ ਤੋਂ ਖ਼ਾਸ ਕਰਕੇ ਦੂਰੀ ਬਣਾਉਣੀ ਚਾਹੀਦੀ ਹੈ। ਉੱਥੇ ਹੀ, ਬੱਚਿਆਂ ਲਈ ਵੀ ਇਹ ਕਾਫ਼ੀ ਨੁਕਸਾਨਦੇਹ ਸਾਬਤ ਹੋ ਸਕਦਾ ਹੈ।
ਡਿਸਕਲੇਮਰ: ਲੇਖ 'ਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ਼ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਨ੍ਹਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ। ਕੋਈ ਵੀ ਸਵਾਲ ਜਾਂ ਪਰੇਸ਼ਾਨੀ ਹੋਵੇ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।