- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖ਼ਾਸ ਤੌਰ ’ਤੇ ਉਸ ਆਟੋਮੈਟਿਕ ਬ੍ਰਿਜ ਨੂੰ ਹਟਾਇਆ ਜਾ ਰਿਹਾ ਹੈ ਜੋ ਡ੍ਰਾਈਵ-ਸਿੰਕ ਕੀਤੇ ਗਏ ਫੋਲਡਰ ਤੋਂ ਫੋਟੋਆਂ ਨੂੰ ਗੂਗਲ ਫੋਟੋਜ਼ ਵਿਚ ਭੇਜਦਾ ਸੀ। ਐਂਡਰਾਇਡ ਅਤੇ ਆਈਫੋਨ ਦੇ ਗੂਗਲ ਫੋਟੋਜ਼ ਐਪ ਰਾਹੀਂ ਹੋਣ ਵਾਲਾ ਬੈਕਅਪ ਜਾਰੀ ਰਹੇਗਾ, ਸਿਰਫ਼ ਕੰਪਿਊਟਰ ਤੋਂ ਗੂਗਲ ਡ੍ਰਾਈਵ ਐਪ ਰਾਹੀਂ ਹੋਣ ਵਾਲਾ ਆਟੋਮੈਟਿਕ ਫੋਟੋ ਬੈਕਅਪ ਬੰਦ ਹੋਵੇਗਾ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਜੇਕਰ ਤੁਸੀਂ ਆਪਣੇ ਕੰਪਿਊਟਰ ਤੋਂ ਫੋਟੋਆਂ ਅਤੇ ਵੀਡੀਓਜ਼ ਦਾ ਬੈਕਅਪ ਲੈਣ ਲਈ ਡ੍ਰਾਈਵ ਡੈਸਕਟਾਪ ਐਪ ਦੀ ਵਰਤੋਂ ਕਰਦੇ ਹੋ ਤਾਂ ਇਹ ਸਹੂਲਤ ਹੁਣ ਉਪਲਬਧ ਨਹੀਂ ਰਹੇਗੀ। ਗੂਗਲ ਨੇ ਸੋਮਵਾਰ, 10 ਅਗਸਤ ਤੋਂ ਡ੍ਰਾਈਵ ਡੈਸਕਟਾਪ ਐਪ ਰਾਹੀਂ ਫੋਟੋਆਂ ਅਤੇ ਵੀਡੀਓਜ਼ ਦੇ ਆਟੋਮੈਟਿਕ ਬੈਕਅਪ ਦੀ ਸਹੂਲਤ ਬੰਦ ਹੋਣ ਦੀ ਪੁਸ਼ਟੀ ਕੀਤੀ ਹੈ।
ਇਸ ਬਦਲਾਅ ਦਾ ਮਤਲਬ ਇਹ ਹੈ ਕਿ ਜੋ ਯੂਜ਼ਰ ਹੁਣ ਤੱਕ ਆਪਣੇ ਕੰਪਿਊਟਰ ਤੋਂ ਆਟੋਮੈਟਿਕ ਫੋਟੋ ਬੈਕਅਪ ਲਈ ਗੂਗਲ ਡ੍ਰਾਈਵ ਐਪ ਦੀ ਵਰਤੋਂ ਕਰਦੇ ਸਨ, ਉਨ੍ਹਾਂ ਨੂੰ ਬੈਕਅਪ ਜਾਰੀ ਰੱਖਣ ਲਈ ਹੁਣ ਗੂਗਲ ਫੋਟੋਜ਼ ਦੇ ਇੰਟਰਫੇਸ ’ਤੇ ਜਾਣਾ ਪਵੇਗਾ। ਹਾਲਾਂਕਿ, ਪੁਰਾਣੇ ਬੈਕਅਪ ਸੁਰੱਖਿਅਤ ਰਹਿਣਗੇ। ਜੋ ਫੋਟੋਆਂ ਪਹਿਲਾਂ ਤੋਂ ਗੂਗਲ ਫੋਟੋਜ਼ ਵਿਚ ਸੇਵ ਹਨ, ਉਹ ਸੁਰੱਖਿਅਤ ਰਹਿਣਗੀਆਂ। ਡ੍ਰਾਈਵ ਡੈਸਕਟਾਪ ਐਪ ਰਾਹੀਂ ਨਿਯਮਤ ਫਾਈਲ ਸਿੰਕਿੰਗ ਦੀ ਸਹੂਲਤ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ। ਸਿਰਫ਼ ਫੋਟੋ ਅਤੇ ਵੀਡੀਓ ਦਾ ਆਟੋਮੈਟਿਕ ਬੈਕਅਪ ਨਹੀਂ ਹੋਵੇਗਾ।
ਖ਼ਾਸ ਤੌਰ ’ਤੇ ਉਸ ਆਟੋਮੈਟਿਕ ਬ੍ਰਿਜ ਨੂੰ ਹਟਾਇਆ ਜਾ ਰਿਹਾ ਹੈ ਜੋ ਡ੍ਰਾਈਵ-ਸਿੰਕ ਕੀਤੇ ਗਏ ਫੋਲਡਰ ਤੋਂ ਫੋਟੋਆਂ ਨੂੰ ਗੂਗਲ ਫੋਟੋਜ਼ ਵਿਚ ਭੇਜਦਾ ਸੀ। ਐਂਡਰਾਇਡ ਅਤੇ ਆਈਫੋਨ ਦੇ ਗੂਗਲ ਫੋਟੋਜ਼ ਐਪ ਰਾਹੀਂ ਹੋਣ ਵਾਲਾ ਬੈਕਅਪ ਜਾਰੀ ਰਹੇਗਾ, ਸਿਰਫ਼ ਕੰਪਿਊਟਰ ਤੋਂ ਗੂਗਲ ਡ੍ਰਾਈਵ ਐਪ ਰਾਹੀਂ ਹੋਣ ਵਾਲਾ ਆਟੋਮੈਟਿਕ ਫੋਟੋ ਬੈਕਅਪ ਬੰਦ ਹੋਵੇਗਾ।
ਇਹ ਅਪਡੇਟ ਉਨ੍ਹਾਂ ਵਿੰਡੋਜ਼ ਅਤੇ ਮੈਕ ਯੂਜ਼ਰਜ਼ ਨੂੰ ਪ੍ਰਭਾਵਿਤ ਕਰੇਗਾ ਜੋ ਆਪਣੇ ਕੰਪਿਊਟਰ ਤੋਂ ਫੋਟੋ-ਵੀਡੀਓ ਦਾ ਆਟੋਮੈਟਿਕ ਬੈਕਅਪ ਗੂਗਲ ਫੋਟੋਜ਼ ਵਿਚ ਲੈਣ ਲਈ ਗੂਗਲ ਡ੍ਰਾਈਵ ਫਾਰ ਡੈਸਕਟਾਪ ਐਪ ਦੀ ਵਰਤੋਂ ਕਰਦੇ ਹਨ। ਜੇਕਰ ਤੁਸੀਂ ਅੱਗੇ ਵੀ ਆਪਣੇ ਕੰਪਿਊਟਰ ਦੇ ਫੋਲਡਰ ਨੂੰ ਸਿੱਧਾ ਗੂਗਲ ਫੋਟੋਜ਼ ’ਤੇ ਆਟੋਮੈਟਿਕ ਬੈਕਅਪ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਿੱਧਾ ਵੈੱਬ ਬ੍ਰਾਊਜ਼ਰ ਦੀ ਵਰਤੋਂ ਕਰਨੀ ਪਵੇਗੀ।
ਹੁਣ ਇਸ ਤਰ੍ਹਾਂ ਲਓ ਫੋਲਡਰਾਂ ਦਾ ਬੈਕਅਪ
- ਕੰਪਿਊਟਰ ’ਤੇ ਵੈੱਬ ਬ੍ਰਾਊਜ਼ਰ ਖੋਲ੍ਹ ਕੇ ਗੂਗਲ ਫੋਟੋਜ਼ ਦੀ ਵੈੱਬਸਾਈਟ ’ਤੇ ਜਾਓ
- ਉੱਪਰ ਸੱਜੇ ਕੋਨੇ ਵਿਚ ਦਿੱਤੇ ਗਏ ‘+’ (ਕ੍ਰੀਏਟ) ਬਟਨ ’ਤੇ ਕਲਿਕ ਕਰੋ
- ‘ਬੈਕਅਪ ਫੋਲਡਰਜ਼’ ਬਦਲ ਨੂੰ ਚੁਣੋ
- ਆਪਣੇ ਕੰਪਿਊਟਰ ਦੇ ਉਹ ਫੋਲਡਰ ਚੁਣੋ ਜਿਨ੍ਹਾਂ ਦਾ ਬੈਕਅਪ ਰੱਖਣਾ ਹੈ ਅਤੇ ਜ਼ਰੂਰੀ ਆਗਿਆ ਦਿਉ
- ਸੈਟਿੰਗਜ਼ ਨੂੰ ਸੇਵ ਕਰੋ ਜਿਸ ਨਾਲ ਗੂਗਲ ਡ੍ਰਾਈਵ ਦੀ ਬਜਾਏ ਹੁਣ ਸਿੱਧਾ ਗੂਗਲ ਫੋਟੋਜ਼ ਰਾਹੀਂ ਨਵੇਂ ਫੋਟੋ-ਵੀਡੀਓ ਦਾ ਬੈਕਅਪ ਸ਼ੁਰੂ ਹੋ ਜਾਵੇਗਾ।