ਬੱਚੇ ਦੀ ਪਰਵਰਿਸ਼ ਸਿਰਫ਼ ਮਾਂ ਦੀ ਜ਼ਿੰਮੇਵਾਰੀ ਨਹੀਂ! ਪਿਤਾ ਦੀ ਭੂਮਿਕਾ ਹੈ ਬੇਹੱਦ ਖਾਸ, ਜਾਣੋ ਕਿਹੜੀਆਂ ਜ਼ਿੰਮੇਵਾਰੀਆਂ ਜ਼ਰੂਰੀ ਹਨ ਬੱਚਿਆਂ ਦੀ ਪਰਵਰਿਸ਼ ਦੀ ਜ਼ਿੰਮੇਵਾਰੀ ਅਕਸਰ ਔਰਤਾਂ ਦੀ ਮੰਨੀ ਜਾਂਦੀ ਹੈ, ਪਰ ਪਿਤਾ ਦੀ ਭੂਮਿਕਾ ਸਿਰਫ਼ ਪੈਸੇ ਕਮਾਉਣ ਤੱਕ ਸੀਮਿਤ ਨਹੀਂ ਹੁੰਦੀ।
Publish Date: Mon, 05 Oct 2026 11:36 AM (IST)
Updated Date: Mon, 05 Oct 2026 11:39 AM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ। ਸਾਡੇ ਸਮਾਜ ਦਾ ਤਾਣਾ-ਬਾਣਾ ਕੁਝ ਅਜਿਹਾ ਹੈ ਕਿ ਘਰ ਦੀਆਂ ਜ਼ਿਆਦਾਤਰ ਜ਼ਿੰਮੇਵਾਰੀਆਂ ਔਰਤਾਂ ਦੇ ਹੱਥਾਂ ’ਚ ਆ ਜਾਂਦੀਆਂ ਹਨ। ਫਿਰ ਚਾਹੇ ਖਾਣਾ ਬਣਾਉਣਾ ਹੋਵੇ, ਸਫ਼ਾਈ ਕਰਨੀ ਹੋਵੇ ਜਾਂ ਬੱਚਿਆਂ ਦੀ ਪਰਵਰਿਸ਼ ਕਰਨੀ ਹੋਵੇ।
ਅਜਿਹੇ ’ਚ ਇਹ ਸਮਝਣਾ ਜ਼ਰੂਰੀ ਹੈ ਕਿ ਇਨ੍ਹਾਂ ਕੰਮਾਂ ਦੇ ਨਾਲ ਬੱਚਿਆਂ ਦੀ ਪਰਵਰਿਸ਼ ਦੀ ਜ਼ਿੰਮੇਵਾਰੀ ਸਿਰਫ਼ ਔਰਤ ਦੀ ਨਹੀਂ ਹੈ। ਇਸ ’ਚ ਪੁਰਸ਼ਾਂ ਦੀ ਵੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਇੱਥੇ ਗੱਲ ਸਿਰਫ਼ ਪੈਸੇ ਕਮਾਉਣ ਦੀ ਨਹੀਂ ਹੋ ਰਹੀ। ਆਓ ਜਾਣਦੇ ਹਾਂ ਕਿ ਪਰਵਰਿਸ਼ ’ਚ ਕਮਾਈ ਤੋਂ ਇਲਾਵਾ ਪਿਤਾ ਦੀਆਂ ਹੋਰ ਕਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ।
ਅਨੁਸ਼ਾਸਨ ਤੇ ਹੱਦਾਂ ਸਿਖਾਉਣਾ
ਮਾਂ ਦਾ ਪਿਆਰ ਤੇ ਲਾਡ ਜਿੱਥੇ ਇੱਕ ਪਾਸੇ ਬੱਚੇ ’ਚ ਭਾਵਨਾਵਾਂ ਨੂੰ ਵਿਕਸਿਤ ਕਰਨ ’ਚ ਮਦਦ ਕਰਦਾ ਹੈ, ਉੱਥੇ ਦੂਜੇ ਪਾਸੇ ਪਿਤਾ ਦੀ ਸਖ਼ਤੀ ਉਨ੍ਹਾਂ ਨੂੰ ਜ਼ਿੰਮੇਵਾਰੀ ਦਾ ਮਤਲਬ ਸਮਝਾਉਂਦੀ ਹੈ। ਇਹ ਦੋਵੇਂ ਹੀ ਗੱਲਾਂ ਬੱਚਿਆਂ ਦੀ ਬਿਹਤਰ ਪਰਵਰਿਸ਼ ਦੀਆਂ ਮਹੱਤਵਪੂਰਨ ਕੜੀਆਂ ਹਨ।
ਪਿਤਾ ਦੇ ਮੋਢਿਆਂ ’ਤੇ ਬੱਚਿਆਂ ਨੂੰ ਅਨੁਸ਼ਾਸਿਤ ਕਰਨ ਤੇ ਉਨ੍ਹਾਂ ਨੂੰ ਹੱਦਾਂ ਬਾਰੇ ਸਮਝਾਉਣ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਜਿਸ ਨੂੰ ਕਈ ਵਾਰ ਉਹ ਅਣਦੇਖਾ ਵੀ ਕਰ ਦਿੰਦੇ ਹਨ।
ਕੁਆਲਿਟੀ ਟਾਈਮ ਦੇਣਾ ਅਕਸਰ ਪਿਤਾ ਆਪਣੇ ਦਫ਼ਤਰ ਤੇ ਕੰਮ ਦੇ ਦਬਾਅ ਕਾਰਨ ਬੱਚਿਆਂ ਨੂੰ ਉਨਾ ਸਮਾਂ ਨਹੀਂ ਦੇ ਪਾਉਂਦੇ। ਇਸ ਕਾਰਨ ਕਿਤੇ ਨਾ ਕਿਤੇ ਬੱਚਿਆਂ ਤੇ ਪਿਤਾ ਵਿਚਕਾਰ ਇੱਕ ਵੱਡਾ ਗੈਪ ਬਣ ਜਾਂਦਾ ਹੈ, ਜਿਸ ਨੂੰ ਦੂਰ ਕਰਨਾ ਜ਼ਰੂਰੀ ਹੈ।
ਇੱਥੇ ਗੱਲ ਸਿਰਫ਼ ਸਮਾਂ ਬਿਤਾਉਣ ਦੀ ਨਹੀਂ, ਸਗੋਂ ਬੱਚਿਆਂ ਨਾਲ ਉਨ੍ਹਾਂ ਦੀਆਂ ਗਤੀਵਿਧੀਆਂ ’ਚ ਸਰਗਰਮੀ ਨਾਲ ਸ਼ਾਮਲ ਹੋਣ ਤੇ ਉਨ੍ਹਾਂ ਨਾਲ ਜੁੜੇ ਰਹਿਣ ਦੀ ਵੀ ਹੈ।
ਇਮੋਸ਼ਨਲ ਬੈਲੈਂਸ ਦੀ ਸਿੱਖ ਦੇਣਾ ਪਿਤਾ ਅਕਸਰ ਤਰਕਪੂਰਨ ਢੰਗ ਨਾਲ ਸੋਚਦੇ ਹਨ ਤੇ ਉਨ੍ਹਾਂ ਲਈ ਭਾਵਨਾਵਾਂ ਨਾਲੋਂ ਵਿਹਾਰਕ ਹੋਣਾ ਜ਼ਿੰਦਗੀ ਦੀ ਲੋੜ ਮੰਨਿਆ ਜਾਂਦਾ ਹੈ। ਇਹ ਸਿੱਖ ਬੱਚਿਆਂ ਨੂੰ ਵੀ ਦੇਣੀ ਜ਼ਰੂਰੀ ਹੈ, ਤਾਂ ਜੋ ਮੁਸ਼ਕਲ ਹਾਲਾਤਾਂ ’ਚ ਉਹ ਹਿੰਮਤ ਨਾ ਹਾਰਨ ਤੇ ਆਪਣੀਆਂ ਭਾਵਨਾਵਾਂ ਨੂੰ ਸੰਤੁਲਿਤ ਕਰਨਾ ਸਿੱਖ ਸਕਣ।
ਪਰਿਵਾਰ ਦਾ ਸਹਾਰਾ ਤੇ ਸੁਰੱਖਿਆ ਦੇਣਾ ਪਿਤਾ ਦੀ ਮੌਜੂਦਗੀ ਬੱਚਿਆਂ ’ਚ ਸੁਰੱਖਿਆ ਦੀ ਭਾਵਨਾ ਪੈਦਾ ਕਰ ਸਕਦੀ ਹੈ। ਜਦੋਂ ਬੱਚੇ ਆਪਣੇ ਪਿਤਾ ਦੇ ਨਾਲ ਹੁੰਦੇ ਹਨ, ਤਾਂ ਉਨ੍ਹਾਂ ’ਚ ਸੁਰੱਖਿਅਤ ਹੋਣ ਦਾ ਅਹਿਸਾਸ ਵਧਦਾ ਹੈ। ਇਸ ਨਾਲ ਉਨ੍ਹਾਂ ਨੂੰ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨ ਤੇ ਆਤਮਵਿਸ਼ਵਾਸ ਨਾਲ ਖੜ੍ਹੇ ਹੋਣ ਦੀ ਪ੍ਰੇਰਣਾ ਮਿਲ ਸਕਦੀ ਹੈ। ਸਥਿਰਤਾ ਦੀ ਇਹ ਭਾਵਨਾ ਭਵਿੱਖ ’ਚ ਉਨ੍ਹਾਂ ਦੇ ਰਿਸ਼ਤਿਆਂ ’ਤੇ ਵੀ ਪ੍ਰਭਾਵ ਪਾ ਸਕਦੀ ਹੈ।
ਦੁਨੀਆ ਦੀ ਸਮਝ ਵਿਕਸਿਤ ਕਰਨਾ ਮਾਂ ਬੱਚੇ ਨੂੰ ਉਸ ਦੀ ਅੰਦਰੂਨੀ ਦੁਨੀਆ ਨਾਲ ਜਾਣੂ ਕਰਵਾਉਂਦੀ ਹੈ, ਜਦਕਿ ਪਿਤਾ ਵੀ ਬੱਚੇ ਨੂੰ ਬਾਹਰੀ ਦੁਨੀਆ ਤੇ ਸਮਾਜਿਕ ਜੀਵਨ ਦੀ ਸਮਝ ਦੇਣ ’ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।
ਇਹ ‘ਸਟ੍ਰੀਟ-ਸਮਾਰਟ’ ਸਕਿਲਜ਼ ਬੱਚੇ ਨੂੰ ਲੋਕਾਂ ਵਿਚਕਾਰ ਖੁਦ ਨੂੰ ਸੰਭਾਲਣ ’ਚ ਕਾਫ਼ੀ ਮਦਦ ਕਰਦੀਆਂ ਹਨ। ਹੌਲੀ-ਹੌਲੀ ਉਹ ਸਮਝਣ ਲੱਗਦਾ ਹੈ ਕਿ ਕਿਹੜੀ ਚੀਜ਼ ਜਾਂ ਕਿਹੜਾ ਵਿਅਕਤੀ ਉਸ ਲਈ ਸਹੀ ਹੈ ਤੇ ਕਿਹੜਾ ਨਹੀਂ।