ਪ੍ਰਸਿੱਧ ਪੰਜਾਬੀ ਗਾਇਕ ਦੀਆਂ ਵਧੀਆਂ ਮੁਸ਼ਕਲਾਂ, ਪੁਲਿਸ ਨੇ ਭੇਜਿਆ ਨੋਟਿਸ; ਆਖਰ ਕਿਹੜੇ ਮਾਮਲੇ 'ਚ ਫਸਿਆ ਸਿਤਾਰਾ? ਪੰਜਾਬੀ ਗਾਇਕ ਆਰ ਨੇਤ ਅਤੇ ਉਨ੍ਹਾਂ ਦੀ ਟੀਮ ਨੂੰ ਹਰਿਆਣਾ ਪੁਲਿਸ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਆਰ ਨੇਤ ਨੂੰ ਇਹ ਨੋਟਿਸ ਕੈਥਲ ਜ਼ਿਲ੍ਹੇ ਦੇ ਪਿੰਡ ਕਮਾਲਪੁਰ 'ਚ ਗਾਣੇ ਦੀ ਸ਼ੂਟਿੰਗ ਦੌਰਾਨ ਜਨਤਕ ਤੌਰ 'ਤੇ ਹਥਿਆਰਾਂ ਦੇ ਪ੍ਰਦਰਸ਼ਨ ਕਰਨ ਲਈ ਜਾਰੀ ਕੀਤਾ ਗਿਆ ਹੈ। ਹਰਿਆਣਾ ਪੁਲਿਸ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਹਥਿਆਰਾਂ ਦੇ ਪ੍ਰਦਰਸ਼ਨ ਨਾਲ ਸਮਾਜ 'ਚ ਡਰ ਦਾ ਮਾਹੌਲ ਪੈਦਾ ਹੁੰਦਾ ਹੈ।
Publish Date: Sun, 20 Sep 2026 03:29 PM (IST)
Updated Date: Sun, 20 Sep 2026 03:30 PM (IST)
ਆਨਲਾਈਨ ਡੈਸਕ, ਜਲੰਧਰ : ਪੰਜਾਬੀ ਗਾਇਕ ਆਰ ਨੇਤ ਅਤੇ ਉਨ੍ਹਾਂ ਦੀ ਟੀਮ ਨੂੰ ਹਰਿਆਣਾ ਪੁਲਿਸ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਆਰ ਨੇਤ ਨੂੰ ਇਹ ਨੋਟਿਸ ਕੈਥਲ ਜ਼ਿਲ੍ਹੇ ਦੇ ਪਿੰਡ ਕਮਾਲਪੁਰ 'ਚ ਗਾਣੇ ਦੀ ਸ਼ੂਟਿੰਗ ਦੌਰਾਨ ਜਨਤਕ ਤੌਰ 'ਤੇ ਹਥਿਆਰਾਂ ਦੇ ਪ੍ਰਦਰਸ਼ਨ ਕਰਨ ਲਈ ਜਾਰੀ ਕੀਤਾ ਗਿਆ ਹੈ। ਹਰਿਆਣਾ ਪੁਲਿਸ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਹਥਿਆਰਾਂ ਦੇ ਪ੍ਰਦਰਸ਼ਨ ਨਾਲ ਸਮਾਜ 'ਚ ਡਰ ਦਾ ਮਾਹੌਲ ਪੈਦਾ ਹੁੰਦਾ ਹੈ।
DSP ਬੀਰ ਭਾਨ ਦਾ ਕਹਿਣਾ ਹੈ ਕਿ ਬਿਨਾਂ ਆਗਿਆ ਦੇ ਅਜਿਹੀਆਂ ਗਤੀਵਿਧੀਆਂ ਸੂਬੇ 'ਚ ਜ਼ਾਇਜ ਨਹੀਂ ਹਨ। ਪੁਲਿਸ ਨੇ ਹਥਿਆਰਾਂ ਦੇ ਪ੍ਰਦਰਸ਼ਨ ਨੂੰ ਅਣਉਚਿਤ ਦੱਸਦੇ ਹੋਏ ਨੋਟਿਸ ਜਾਰੀ ਕੀਤਾ। ਆਰ ਨੇਤ ਅਤੇ ਉਨ੍ਹਾਂ ਦੀ ਟੀਮ ਨੂੰ ਜਲਦ ਜਵਾਬ ਦੇਣ ਲਈ ਕਿਹਾ ਗਿਆ ਹੈ।
ਦੱਸ ਦੇਈਏ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਧਰਮਪੁਰਾ ਪਿੰਡ ਦੇ ਰਹਿਣ ਵਾਲੇ ਗਾਇਕ ਆਰ ਨੇਤ ਦਾ ਪੂਰਾ ਨਾਮ ਨੇਤਰਪਾਲ ਸਿੰਘ ਹੈ। ਕਰੀਅਰ ਦੀ ਸ਼ੁਰੂਆਤ ਸਾਲ 2015 'ਚ 'ਲਾਂਸਰ 2' ਗੀਤ ਨਾਲ ਕੀਤੀ ਸੀ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨਾਲ 'ਪੋਇਜ਼ਨ' ਅਤੇ ਸਪਨਾ ਚੌਧਰੀ ਦੇ ਨਾਲ 'ਲੁਟੇਰਾ' ਵਰਗੇ ਕਈ ਬਲਾਕਬਸਟਰ ਗੀਤਾਂ 'ਚ ਕੰਮ ਕੀਤਾ ਹੈ।
ਤਿੰਨ ਦਿਨ ਪਹਿਲਾਂ ਹੀ ਕਮਾਲਪੁਰ ਪਿੰਡ 'ਚ ਸ਼ੂਟ ਕੀਤਾ ਗਿਆ ਗੀਤ ਆਰ ਨੇਤ ਤਿੰਨ ਦਿਨ ਪਹਿਲਾਂ ਇੱਕ ਗਾਣਾ ਸ਼ੂਟ ਕਰਨ ਲਈ ਕਮਾਲਪੁਰ ਪਿੰਡ ਪਹੁੰਚਿਆ ਸੀ। ਹਰਿਆਣਵੀ ਗਾਇਕ ਸ਼ਿਵ ਚੌਧਰੀ ਵੀ ਉਨ੍ਹਾਂ ਨਾਲ ਮੌਜ਼ੂਦ ਸਨ। ਗਾਣੇ ਦੀ ਸ਼ੂਟਿੰਗ 'ਚ ਵੱਡੇ ਹਥਿਆਰਾਂ ਦੀ ਵਰਤੋਂ ਦਿਖਾਈ ਦਿੱਤੀ।
ਇੰਝ ਸਾਹਮਣੇ ਆਇਆ ਮਾਮਲਾ ਡੀਐਸਪੀ ਬੀਰ ਭਾਨ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਕੈਥਲ ਪੁਲਿਸ ਨੂੰ ਪਤਾ ਲੱਗਾ ਹੈ ਕਿ ਪੰਜਾਬੀ ਗਾਇਕ ਆਰ ਨੇਤ ਵਾਲੇ ਇੱਕ ਸੰਗੀਤ ਵੀਡੀਓ ਦੀ ਸ਼ੂਟਿੰਗ ਦੌਰਾਨ ਬਿਨਾਂ ਇਜਾਜ਼ਤ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਗਿਆ। ਫਿਲਮ ਨਿਰਦੇਸ਼ਕ ਪਰਮ ਚਾਹਲ ਨੂੰ ਜਵਾਬ ਮੰਗਣ ਲਈ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ।