ਗਾਇਕ ਨਿਰਵੈਰ ਪਨੂੰ ਨੇ ਰਿਲੀਜ਼ ਕੀਤੀ ਨਿੰਦਰ ਘੁਗਿਆਣਵੀ ਦੀ ਪੁਸਤਕ 'ਪੰਜ ਸਾਲ ਪਾਤਰ ਨਾਲ' ਪੰਜਾਬ ਦੇ ਉੱਘੇ ਲੇਖਕ ਅਤੇ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੇ ਸੀਨੀਅਰ ਫੈਲੋ ਨਿੰਦਰ ਘੁਗਿਆਣਵੀ ਦੀ ਪਦਮ ਸ਼੍ਰੀ ਸ਼ਾਇਰ ਸਵਰਗੀ ਸੁਰਜੀਤ ਪਾਤਰ ਦੀਆਂ ਯਾਦਾਂ ਉੱਤੇ ਆਧਾਰਿਤ ਚਰਚਿਤ ਪੁਸਤਕ 'ਪੰਜ ਸਾਲ ਪਾਤਰ ਨਾਲ' ਦਾ ਦੂਜਾ ਐਡੀਸ਼ਨ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਕਿਤਾਬ ਨੂੰ ਰਿਲੀਜ਼ ਕਰਨ ਦੀ ਰਸਮ ਨਾਮਵਰ ਗਾਇਕ ਤੇ ਅਦਾਕਾਰ ਨਿਰਵੈਰ ਪਨੂੰ, ਫ਼ਿਲਮਕਾਰ ਤੇ ਲੇਖਕ ਜਤਿੰਦਰ ਮੋਹਰ ਅਤੇ ਅਦਾਕਾਰ ਕੁਲਜਿੰਦਰ ਸਿੱਧੂ ਵੱਲੋਂ ਸਾਂਝੇ ਤੌਰ 'ਤੇ ਨਿਭਾਈ ਗਈ।
Publish Date: Thu, 01 Oct 2026 11:32 AM (IST)
Updated Date: Thu, 01 Oct 2026 11:34 AM (IST)
ਚੰਡੀਗੜ੍ਹ : ਪੰਜਾਬ ਦੇ ਉੱਘੇ ਲੇਖਕ ਅਤੇ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੇ ਸੀਨੀਅਰ ਫੈਲੋ ਨਿੰਦਰ ਘੁਗਿਆਣਵੀ ਦੀ ਪਦਮ ਸ਼੍ਰੀ ਸ਼ਾਇਰ ਸਵਰਗੀ ਸੁਰਜੀਤ ਪਾਤਰ ਦੀਆਂ ਯਾਦਾਂ ਉੱਤੇ ਆਧਾਰਿਤ ਚਰਚਿਤ ਪੁਸਤਕ 'ਪੰਜ ਸਾਲ ਪਾਤਰ ਨਾਲ' ਦਾ ਦੂਜਾ ਐਡੀਸ਼ਨ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਕਿਤਾਬ ਨੂੰ ਰਿਲੀਜ਼ ਕਰਨ ਦੀ ਰਸਮ ਨਾਮਵਰ ਗਾਇਕ ਤੇ ਅਦਾਕਾਰ ਨਿਰਵੈਰ ਪਨੂੰ, ਫ਼ਿਲਮਕਾਰ ਤੇ ਲੇਖਕ ਜਤਿੰਦਰ ਮੋਹਰ ਅਤੇ ਅਦਾਕਾਰ ਕੁਲਜਿੰਦਰ ਸਿੱਧੂ ਵੱਲੋਂ ਸਾਂਝੇ ਤੌਰ 'ਤੇ ਨਿਭਾਈ ਗਈ।
ਡਾ. ਸੁਰਜੀਤ ਪਾਤਰ ਦੀ ਪ੍ਰਬੰਧਕੀ ਸ਼ਖ਼ਸੀਅਤ 'ਤੇ ਖ਼ਾਸ ਚਾਨਣਾ ਇਸ ਮੌਕੇ ਲੇਖਕ ਨਿੰਦਰ ਘੁਗਿਆਣਵੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਪੁਸਤਕ ਵਿੱਚ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਵਿਖੇ ਚੇਅਰਪਰਸਨ ਵਜੋਂ ਨਿਯੁਕਤ ਰਹੇ ਸੁਰਜੀਤ ਪਾਤਰ ਨਾਲ ਬਿਤਾਏ ਪੰਜ ਸਾਲਾਂ ਦੇ ਅਹਿਮ ਸਮੇਂ ਦੀਆਂ ਯਾਦਾਂ ਨੂੰ ਕਲਮਬੱਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡਾ. ਪਾਤਰ ਇੱਕ ਸੂਖ਼ਮ ਤੇ ਸਮਰੱਥ ਸ਼ਾਇਰ ਹੋਣ ਦੇ ਨਾਲ-ਨਾਲ ਨਵੇਂ ਪ੍ਰਬੰਧਕੀ ਖ਼ਿਆਲਾਂ ਦੀ ਸਿਰਜਣਾ ਕਿਵੇਂ ਕਰਦੇ ਸਨ, ਇਸ ਦਾ ਵਿਸ਼ੇਸ਼ ਉਲੇਖ ਇਸ ਕਿਤਾਬ ਵਿੱਚ ਕੀਤਾ ਗਿਆ ਹੈ।
ਸ਼ਖ਼ਸੀਅਤਾਂ ਦੇ ਵਿਚਾਰ ਨਿਰਵੈਰ ਪਨੂੰ (ਸਟਾਰ ਗਾਇਕ): ਪ੍ਰੋਗਰਾਮ ਦੌਰਾਨ ਗਾਇਕ ਨਿਰਵੈਰ ਪਨੂੰ ਨੇ ਕਿਹਾ ਕਿ ਨਿੰਦਰ ਘੁਗਿਆਣਵੀ ਦੀ ਲਿਖਣੀ ਪਾਠਕ ਨੂੰ ਆਪਣੇ ਨਾਲ-ਨਾਲ ਤੋਰਨ ਦੀ ਸਮਰੱਥਾ ਰੱਖਦੀ ਹੈ ਅਤੇ ਇਹ ਕਿਤਾਬ ਪਾਤਰ ਸਾਹਿਬ ਦੇ ਜੀਵਨ ਦੇ ਅਣਛੂਹੇ ਪੱਖਾਂ ਤੋਂ ਜਾਣੂ ਕਰਵਾਉਂਦੀ ਹੈ।
ਕੁਲਜਿੰਦਰ ਸਿੱਧੂ (ਅਦਾਕਾਰ): ਅਦਾਕਾਰ ਕੁਲਜਿੰਦਰ ਸਿੱਧੂ ਨੇ ਲੇਖਕ ਨਿੰਦਰ ਘੁਗਿਆਣਵੀ ਨਾਲ ਆਪਣੀ ਤਿੰਨ ਦਹਾਕਿਆਂ ਦੀ ਲੰਮੀ ਦੋਸਤੀ ਅਤੇ ਉਨ੍ਹਾਂ ਦੇ ਸਾਹਿਤਕ ਸਫ਼ਰ ਉੱਤੇ ਵਿਸਤਾਰ ਨਾਲ ਚਾਨਣਾ ਪਾਇਆ।
ਜਤਿੰਦਰ ਮੋਹਰ (ਫ਼ਿਲਮਕਾਰ) : ਫ਼ਿਲਮਕਾਰ ਜਤਿੰਦਰ ਮੋਹਰ ਨੇ ਆਪਣੇ ਵਿਚਾਰ ਰੱਖਦਿਆਂ ਆਖਿਆ ਕਿ ਕਿਸੇ ਅਦੀਬ (ਸਾਹਿਤਕਾਰ) ਦੀਆਂ ਯਾਦਾਂ ਅਤੇ ਵਿਰਸੇ ਨੂੰ ਪੁਸਤਕ ਰੂਪ ਵਿੱਚ ਸੰਭਾਲਣਾ ਆਪਣੇ ਆਪ ਵਿੱਚ ਇੱਕ ਬਹੁਤ ਹੀ ਖ਼ੂਬਸੂਰਤ ਅਤੇ ਸ਼ਲਾਘਾਯੋਗ ਸਾਹਿਤਕ ਯਤਨ ਹੈ।