ਫੈਨਜ਼ ਲਈ ਖੁਸ਼ਖ਼ਬਰੀ : ਅੱਜ ਫਿਰ ਗੂੰਜੇਗੀ ਸਿੱਧੂ ਮੂਸੇਵਾਲਾ ਦੀ ਆਵਾਜ਼, ਟੋਰਾਂਟੋ ਤੋਂ ਸ਼ੁਰੂ ਹੋਵੇਗਾ 'ਸਾਈਨ ਟੂ ਗੌਡ' ਹੋਲੋਗ੍ਰਾਮ ਵਰਲਡ ਟੂਰ
ਮੂਸੇਵਾਲਾ ਦੇ ਫੈਂਸ ਲਈ ਇਸ ਸ਼ੋਅ ਤੋਂ ਇਲਾਵਾ ਇੱਕ ਹੋਰ ਖੁਸ਼ਖ਼ਬਰੀ ਹੈ। ਉਨ੍ਹਾਂ ਦੇ ਹਰਮਨਪਿਆਰੇ ਗੀਤ '295' ਨੂੰ ਯੂ-ਟਿਊਬ 'ਤੇ 1.28 ਕਰੋੜ ਤੋਂ ਵੱਧ ਲਾਈਕਸ ਮਿਲ ਗਏ ਹਨ ਅਤੇ ਇਹ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਗੀਤ ਬਣ ਗਿਆ ਹੈ। ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਵਿੱਚ ਦੱਸਿਆ ਹੈ ਕਿ ਇਸ ਸ਼ੋਅ ਦੇ ਉਦਘਾਟਨ 'ਤੇ ਉਨ੍ਹਾਂ ਦੇ ਇਸੇ ਪ੍ਰਸਿੱਧ ਟਰੈਕ '295' ਦਾ ਵੀਡੀਓ ਜਾਰੀ ਕੀਤਾ ਜਾਵੇਗਾ। ਇਹ ਗੀਤ ਸਾਲ 2021 ਵਿੱਚ ਰਿਲੀਜ਼ ਹੋਇਆ ਸੀ।
Publish Date: Fri, 09 Oct 2026 12:58 PM (IST)
Updated Date: Fri, 09 Oct 2026 02:14 PM (IST)
ਡਿਜੀਟਲ ਡੈਸਕ, ਮਾਨਸਾ। ਕਤਲ ਦੇ ਚਾਰ ਸਾਲ ਬਾਅਦ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅੱਜ, ਸ਼ੁੱਕਰਵਾਰ ਨੂੰ, ਇੱਕ ਵਾਰ ਫਿਰ ਮੰਚ 'ਤੇ ਨਜ਼ਰ ਆਉਣ ਵਾਲੇ ਹਨ। ਹੋਲੋਗ੍ਰਾਮ ਤਕਨੀਕ ਰਾਹੀਂ ਸਿੱਧੂ ਮੂਸੇਵਾਲਾ ਵਰਲਡ ਟੂਰ ਕਰਨ ਵਾਲੇ ਪਹਿਲੇ ਪੰਜਾਬੀ ਤੇ ਭਾਰਤੀ ਕਲਾਕਾਰ ਬਣਨ ਵਾਲੇ ਹਨ। ਲਗਭਗ 10 ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਮੂਸੇਵਾਲਾ ਦਾ "ਸਾਈਨ ਟੂ ਗੌਡ ਵਰਲਡ ਟੂਰ" ਟੋਰਾਂਟੋ ਤੋਂ ਸ਼ੁਰੂ ਹੋਵੇਗਾ।
ਮੂਸੇਵਾਲਾ ਦੇ ਫੈਂਸ ਲਈ ਇਸ ਸ਼ੋਅ ਤੋਂ ਇਲਾਵਾ ਇੱਕ ਹੋਰ ਖੁਸ਼ਖ਼ਬਰੀ ਹੈ। ਉਨ੍ਹਾਂ ਦੇ ਹਰਮਨਪਿਆਰੇ ਗੀਤ '295' ਨੂੰ ਯੂ-ਟਿਊਬ 'ਤੇ 1.28 ਕਰੋੜ ਤੋਂ ਵੱਧ ਲਾਈਕਸ ਮਿਲ ਗਏ ਹਨ ਅਤੇ ਇਹ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਗੀਤ ਬਣ ਗਿਆ ਹੈ। ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਵਿੱਚ ਦੱਸਿਆ ਹੈ ਕਿ ਇਸ ਸ਼ੋਅ ਦੇ ਉਦਘਾਟਨ 'ਤੇ ਉਨ੍ਹਾਂ ਦੇ ਇਸੇ ਪ੍ਰਸਿੱਧ ਟਰੈਕ '295' ਦਾ ਵੀਡੀਓ ਜਾਰੀ ਕੀਤਾ ਜਾਵੇਗਾ। ਇਹ ਗੀਤ ਸਾਲ 2021 ਵਿੱਚ ਰਿਲੀਜ਼ ਹੋਇਆ ਸੀ।
ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣਗੇ ਫੈਂਸ
ਇਸ ਟੂਰ ਅਤੇ ਪਹਿਲੇ ਸ਼ੋਅ ਦੀ ਸ਼ੁਰੂਆਤ ਖਾਸ ਰਹਿਣ ਵਾਲੀ ਹੈ। ਮੂਸੇਵਾਲਾ ਦੇ ਫੈਂਸ ਸ਼ੋਅ ਵਿੱਚ ਸਕ੍ਰੀਨ 'ਤੇ ਨਜ਼ਰ ਆਉਣਗੇ। ਮੂਸੇਵਾਲਾ ਦੀ ਟੀਮ ਨੇ ਕੁਝ ਸਮਾਂ ਪਹਿਲਾਂ ਫੈਂਸ ਨੂੰ ਅਪੀਲ ਕੀਤੀ ਸੀ ਕਿ ਉਹ ਗੀਤ '295' ਨੂੰ ਗਾਉਂਦੇ ਹੋਏ ਜਾਂ ਇਸ ਨੂੰ ਬੈਕਗ੍ਰਾਊਂਡ ਵਿੱਚ ਰੱਖ ਕੇ ਆਪਣੀਆਂ ਵੀਡੀਓਜ਼ ਬਣਾਉਣ ਅਤੇ ਉਨ੍ਹਾਂ ਨੂੰ ਭੇਜਣ। ਟੀਮ ਉਨ੍ਹਾਂ ਵਿੱਚੋਂ ਵੀਡੀਓਜ਼ ਦੀ ਚੋਣ ਕਰੇਗੀ ਅਤੇ ਕਲਿੱਪਸ ਨੂੰ ਸ਼ੋਅ ਦੌਰਾਨ ਚਲਾਇਆ ਵੀ ਜਾਵੇਗਾ।
ਸਕੋਟੀਆ ਬੈਂਕ ਅਰੇਨਾ ’ਚ ਹੋਣਾ ਹੈ ਸ਼ੋਅ
ਟੂਰ ਦਾ ਪਹਿਲਾ ਸ਼ੋਅ ਅੱਜ ਟੋਰਾਂਟੋ ਦੇ ਸਕੋਟੀਆਬੈਂਕ ਅਰੇਨਾ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਦੌਰਾ ਹੋਲੋਗ੍ਰਾਮ ਤਕਨੀਕ, ਮੂਸੇਵਾਲਾ ਦੀ ਅਸਲ ਆਵਾਜ਼, ਸਿਨੇਮੈਟਿਕ ਵਿਜ਼ੁਅਲਸ ਅਤੇ ਸਟੇਜ ਇਫੈਕਟਸ ਦੀ ਵਰਤੋਂ ਕਰਕੇ ਮੰਚ 'ਤੇ ਉਨ੍ਹਾਂ ਦੀ ਮੌਜੂਦਗੀ ਨੂੰ ਮੁੜ ਤੋਂ ਜੀਵਤ ਕਰੇਗਾ।