ਵੱਡੀ ਖਬਰ : ਪੰਜਾਬੀ ਗਾਇਕ ਗ੍ਰਿਫਤਾਰ, ਬਟਾਲਾ 'ਚ ਕੀਤਾ ਸੀ ਕਾਰਨਾਮਾ ਤੇ ਮਾਛੀਵਾੜਾ ਥਾਣੇ 'ਚ ਕੇਸ ਦਰਜ; ਜਾਣੋ ਕੀ ਪਿਆ ਪੰਗਾ ? ਪੰਜਾਬੀ ਗਾਇਕ ਵਿੱਕੀ ਤਾਲੀਬਾਨ ਉਰਫ਼ ਬਿਕਰਮਜੀਤ ਸਿੰਘ ਨੂੰ ਹਥਿਆਰਾਂ ਦਾ ਸ਼ੌਕ ਭਾਰੀ ਪੈ ਗਿਆ। ਸੋਸ਼ਲ ਮੀਡੀਆ ’ਤੇ ਉਨ੍ਹਾਂ ਵੱਲੋਂ ਪਿਸਤੌਲ ਨਾਲ ਫਾਇਰਿੰਗ ਕਰਦੇ ਹੋਏ ਇੱਕ ਵੀਡੀਓ ਪੋਸਟ ਕੀਤੀ ਗਈ ਸੀ। ਖੰਨਾ ਪੁਲਿਸ ਨੇ ਇਸ ਮਾਮਲੇ 'ਚ ਕਾਰਵਾਈ ਕਰਦਿਆਂ ਪੰਜਾਬੀ ਗਾਇਕ ਵਿੱਕੀ ਤਾਲੀਬਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਗਾਇਕ ਨੇ ਖੇਤਾਂ 'ਚ ਆਪਣੇ ਇੱਕ ਦੋਸਤ ਦੀ ਲਾਇਸੈਂਸੀ ਪਿਸਤੌਲ ਨਾਲ ਹਵਾ 'ਚ ਫਾਇਰਿੰਗ ਕੀਤੀ ਅਤੇ ਇਸ ਦੀ ਵੀਡੀਓ ਬਣਾ ਕੇ ਆਪਣੇ ਵ੍ਹਾਟਸਐਪ ਸਟੇਟਸ ’ਤੇ ਪੋਸਟ ਕਰ ਦਿੱਤੀ। ਪੁਲਿਸ ਦੇ ਧਿਆਨ 'ਚ ਵੀਡੀਓ ਆਉਣ ਤੋਂ ਬਾਅਦ ਮਾਛੀਵਾੜਾ ਸਾਹਿਬ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ।
Publish Date: Wed, 09 Sep 2026 12:10 PM (IST)
Updated Date: Wed, 09 Sep 2026 12:12 PM (IST)
ਖੰਨਾ - ਪੰਜਾਬੀ ਗਾਇਕ ਵਿੱਕੀ ਤਾਲੀਬਾਨ ਉਰਫ਼ ਬਿਕਰਮਜੀਤ ਸਿੰਘ ਨੂੰ ਹਥਿਆਰਾਂ ਦਾ ਸ਼ੌਕ ਭਾਰੀ ਪੈ ਗਿਆ। ਸੋਸ਼ਲ ਮੀਡੀਆ ’ਤੇ ਉਨ੍ਹਾਂ ਵੱਲੋਂ ਪਿਸਤੌਲ ਨਾਲ ਫਾਇਰਿੰਗ ਕਰਦੇ ਹੋਏ ਇੱਕ ਵੀਡੀਓ ਪੋਸਟ ਕੀਤੀ ਗਈ ਸੀ। ਖੰਨਾ ਪੁਲਿਸ ਨੇ ਇਸ ਮਾਮਲੇ 'ਚ ਕਾਰਵਾਈ ਕਰਦਿਆਂ ਪੰਜਾਬੀ ਗਾਇਕ ਵਿੱਕੀ ਤਾਲੀਬਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਗਾਇਕ ਨੇ ਖੇਤਾਂ 'ਚ ਆਪਣੇ ਇੱਕ ਦੋਸਤ ਦੀ ਲਾਇਸੈਂਸੀ ਪਿਸਤੌਲ ਨਾਲ ਹਵਾ 'ਚ ਫਾਇਰਿੰਗ ਕੀਤੀ ਅਤੇ ਇਸ ਦੀ ਵੀਡੀਓ ਬਣਾ ਕੇ ਆਪਣੇ ਵ੍ਹਾਟਸਐਪ ਸਟੇਟਸ ’ਤੇ ਪੋਸਟ ਕਰ ਦਿੱਤੀ। ਪੁਲਿਸ ਦੇ ਧਿਆਨ 'ਚ ਵੀਡੀਓ ਆਉਣ ਤੋਂ ਬਾਅਦ ਮਾਛੀਵਾੜਾ ਸਾਹਿਬ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ।
ਹਵਾ 'ਚ ਫਾਇਰਿੰਗ ਕਰਦੇ ਹੋਏ ਬਣਾਈ ਵੀਡੀਓ ਜਾਣਕਾਰੀ ਅਨੁਸਾਰ ਵਿੱਕੀ ਤਾਲੀਬਾਨ ਵੱਲੋਂ ਹਥਿਆਰ ਨਾਲ ਫਾਇਰਿੰਗ ਕਰਦੇ ਹੋਏ ਇੱਕ ਵੀਡੀਓ ਬਣਾਈ ਗਈ ਸੀ, ਜਿਸ 'ਚ ਉਹ ਖੇਤਾਂ 'ਚ ਹਵਾ 'ਚ ਫਾਇਰਿੰਗ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਇਹ ਵੀਡੀਓ ਆਪਣੇ ਵ੍ਹਾਟਸਐਪ ਸਟੇਟਸ ’ਤੇ ਵੀ ਪੋਸਟ ਕੀਤੀ। ਜਦੋਂ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਖੰਨਾ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਸ਼ੁਰੂ ਕੀਤੀ। ਇਸ ਤੋਂ ਬਾਅਦ ਪਿੰਡ ਬਹਿਲੋਲਪੁਰ ਵਾਸੀ ਵਿੱਕੀ ਤਾਲੀਬਾਨ ਖ਼ਿਲਾਫ਼ ਮਾਛੀਵਾੜਾ ਸਾਹਿਬ ਥਾਣੇ 'ਚ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਬਟਾਲਾ 'ਚ ਕੀਤੀ ਗਈ ਸੀ ਫਾਇਰਿੰਗ ਪੁਲਿਸ ਦੀ ਜਾਂਚ 'ਚ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਫਾਇਰਿੰਗ ਬਟਾਲਾ (ਗੁਰਦਾਸਪੁਰ) 'ਚ ਕੀਤੀ ਗਈ ਸੀ, ਜਦਕਿ ਇਸ ਦੀ ਵੀਡੀਓ ਬਾਅਦ 'ਚ ਮਾਛੀਵਾੜਾ ਸਾਹਿਬ ਅਧੀਨ ਪੈਂਦੇ ਪਿੰਡ ਬਹਿਲੋਲਪੁਰ 'ਚ ਮਿਲੀ ਅਤੇ ਵ੍ਹਾਟਸਐਪ ਸਟੇਟਸ ’ਤੇ ਪੋਸਟ ਕੀਤੀ ਗਈ। ਪੁਲਿਸ ਹੁਣ ਫਾਇਰਿੰਗ ਵਾਲੀ ਥਾਂ, ਵੀਡੀਓ ਅਤੇ ਹਥਿਆਰ ਨਾਲ ਜੁੜੇ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ।