- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਿੱਪੀ ਨੇ ਆਪਣੀ ਪੋਸਟ ਵਿਚ ਲਿਖਿਆ ਕਿ ਜਦੋਂ ਉਨ੍ਹਾਂ ਨੇ ਵਾਰ-ਵਾਰ ਇਸ ਬਾਰੇ ਸਵਾਲ ਕੀਤੇ ਤਾਂ ਉਨ੍ਹਾਂ ਨੂੰ ਜਹਾਜ਼ ਤੋਂ ਉਤਾਰਨ ਦੀ ਗੱਲ ਕਹੀ ਗਈ। ਗਿੱਪੀ ਨੇ ਇਹ ਵੀ ਲਿਖਿਆ ਕਿ ਪੂਰੇ ਘਟਨਾਕ੍ਰਮ ਦੌਰਾਨ ਏਅਰਲਾਈਨ ਵੱਲੋਂ ਉਨ੍ਹਾਂ ਤੋਂ ਮਾਫ਼ੀ ਤੱਕ ਨਹੀਂ ਮੰਗੀ ਗਈ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਏਅਰ ਕੈਨੇਡਾ ਦੀ ਉਡਾਣ ਵਿਚ ਬਿਜ਼ਨਸ ਕਲਾਸ ਦੀ ਸੀਟ ਨਾ ਮਿਲਣ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਗਿੱਪੀ ਨੇ ਇੰਟਰਨੈੱਟ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਸਾਂਝੀ ਕਰ ਕੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਬਿਜ਼ਨਸ ਕਲਾਸ ਲਈ ਭੁਗਤਾਨ ਕੀਤਾ ਸੀ ਪਰ ਉਨ੍ਹਾਂ ਨੂੰ ਇਕਾਨਮੀ ਕਲਾਸ ਵਿਚ ਬਿਠਾ ਦਿੱਤਾ ਗਿਆ।
ਜਦੋਂ ਉਨ੍ਹਾਂ ਨੇ ਏਅਰਲਾਈਨ ਦੇ ਸਟਾਫ ਤੋਂ ਸੀਟ ਬਦਲਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਅਜਿਹਾ ਹੋ ਗਿਆ ਹੈ ਅਤੇ ਹੁਣ ਕੁਝ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੂੰ ਉਡਾਣ ਲੈਣ ਜਾਂ ਜਹਾਜ਼ ਛੱਡਣ ਦੀ ਗੱਲ ਕਹੀ ਗਈ।
ਗਿੱਪੀ ਨੇ ਆਪਣੀ ਪੋਸਟ ਵਿਚ ਲਿਖਿਆ ਕਿ ਜਦੋਂ ਉਨ੍ਹਾਂ ਨੇ ਵਾਰ-ਵਾਰ ਇਸ ਬਾਰੇ ਸਵਾਲ ਕੀਤੇ ਤਾਂ ਉਨ੍ਹਾਂ ਨੂੰ ਜਹਾਜ਼ ਤੋਂ ਉਤਾਰਨ ਦੀ ਗੱਲ ਕਹੀ ਗਈ। ਗਿੱਪੀ ਨੇ ਇਹ ਵੀ ਲਿਖਿਆ ਕਿ ਪੂਰੇ ਘਟਨਾਕ੍ਰਮ ਦੌਰਾਨ ਏਅਰਲਾਈਨ ਵੱਲੋਂ ਉਨ੍ਹਾਂ ਤੋਂ ਮਾਫ਼ੀ ਤੱਕ ਨਹੀਂ ਮੰਗੀ ਗਈ। ਉਨ੍ਹਾਂ ਨੇ ਏਅਰ ਕੈਨੇਡਾ ਨਾਲ ਹੋਏ ਆਪਣੇ ਤਜਰਬੇ ਨੂੰ ਬੇਹੱਦ ਮਾੜਾ ਦੱਸਿਆ। ਗਿੱਪੀ ਨੇ ਜਿਸ ਉਡਾਣ ਏਸੀ 1504 ਦਾ ਜ਼ਿਕਰ ਕੀਤਾ ਹੈ, ਉਹ ਏਅਰ ਕੈਨੇਡਾ ਵੱਲੋਂ ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਤੋਂ ਨਿਊਯਾਰਕ ਦੇ ਨੇਵਾਰਕ ਲਿਬਰਟੀ ਕੌਮਾਂਤਰੀ ਹਵਾਈ ਅੱਡੇ ਵਿਚਕਾਰ ਚਲਾਈ ਜਾਂਦੀ ਹੈ।
ਏਅਰ ਕੈਨੇਡਾ ਨੇ ਖੇਦ ਜ਼ਾਹਰ ਕਰ ਕੇ ਜਾਣਕਾਰੀ ਭੇਜਣ ਲਈ ਕਿਹਾ
ਗਿੱਪੀ ਗਰੇਵਾਲ ਦੀ ਪੋਸਟ ਤੋਂ ਬਾਅਦ ਏਅਰ ਕੈਨੇਡਾ ਦੇ ਅਧਿਕਾਰਤ ਐਕਸ ਅਕਾਊਂਟ ਤੋਂ ਜਵਾਬ ਦਿੱਤਾ ਗਿਆ। ਏਅਰਲਾਈਨ ਨੇ ਘਟਨਾ ’ਤੇ ਖੇਦ ਜ਼ਾਹਰ ਕਰਦਿਆਂ ਮਾਫ਼ੀ ਮੰਗੀ ਅਤੇ ਗਿੱਪੀ ਨੂੰ ਬੁਕਿੰਗ ਰੈਫਰੈਂਸ ਅਤੇ ਟਿਕਟ ’ਤੇ ਦਰਜ ਪੂਰਾ ਨਾਂ ਜਾਂ ਨਾਵਾਂ ਦੀ ਜਾਣਕਾਰੀ ਨਿੱਜੀ ਸੰਦੇਸ਼ (ਡੀਐੱਮ) ਰਾਹੀਂ ਭੇਜਣ ਲਈ ਕਿਹਾ। ਏਅਰਲਾਈਨ ਨੇ ਕਿਹਾ ਕਿ ਇਨ੍ਹਾਂ ਦੇ ਆਧਾਰ ’ਤੇ ਉਹ ਮਾਮਲੇ ਦੀ ਜਾਂਚ ਕਰੇਗੀ।