- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਆਪਣੀ ਵਿਆਹੁਤਾ ਜ਼ਿੰਦਗੀ ਅਤੇ ਤਲਾਕ ਨੂੰ ਲੈ ਕੇ ਚੱਲ ਰਹੀਆਂ ਅਫ਼ਵਾਹਾਂ 'ਤੇ ਆਖ਼ਿਰਕਾਰ ਆਪਣੀ ਚੁੱਪ ਤੋੜ ਦਿੱਤੀ ਹੈ। ਪਰਮੀਸ਼ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਕੇ ਆਪਣੀ ਪਤਨੀ ਗੀਤ ਗਰੇਵਾਲ ਨਾਲ ਤਲਾਕ ਹੋਣ ਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਹੈ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਆਪਣੀ ਵਿਆਹੁਤਾ ਜ਼ਿੰਦਗੀ ਅਤੇ ਤਲਾਕ ਨੂੰ ਲੈ ਕੇ ਚੱਲ ਰਹੀਆਂ ਅਫ਼ਵਾਹਾਂ 'ਤੇ ਆਖ਼ਿਰਕਾਰ ਆਪਣੀ ਚੁੱਪ ਤੋੜ ਦਿੱਤੀ ਹੈ। ਪਰਮੀਸ਼ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਕੇ ਆਪਣੀ ਪਤਨੀ ਗੀਤ ਗਰੇਵਾਲ ਨਾਲ ਤਲਾਕ ਹੋਣ ਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਹੈ।
2021 'ਚ ਹੋਇਆ ਸੀ ਵਿਆਹ
ਪਰਮੀਸ਼ ਵਰਮਾ ਅਤੇ ਕੈਨੇਡੀਅਨ ਸਿਆਸਤਦਾਨ ਤੇ ਵਕੀਲ ਗੀਤ ਗਰੇਵਾਲ ਦਾ ਵਿਆਹ 21 ਅਕਤੂਬਰ 2021 ਨੂੰ ਕੈਨੇਡਾ ਵਿਚ ਹੋਇਆ ਸੀ, ਜਿਸ ਤੋਂ ਬਾਅਦ ਭਾਰਤ ਵਿਚ ਇਕ ਗ੍ਰੈਂਡ ਰਿਸੈਪਸ਼ਨ ਵੀ ਰੱਖੀ ਗਈ ਸੀ। ਦੋਵਾਂ ਦੀ ਇਕ ਧੀ ਵੀ ਹੈ। ਹਾਲਾਂਕਿ, ਪਿਛਲੇ ਇਕ ਸਾਲ ਤੋਂ ਦੋਵਾਂ ਦੇ ਵੱਖ ਹੋਣ ਦੀਆਂ ਚਰਚਾਵਾਂ ਛਿੜੀਆਂ ਹੋਈਆਂ ਸਨ। ਜਨਵਰੀ 2026 ਵਿਚ ਦੋਵਾਂ ਦੇ ਵੱਖ ਹੋਣ ਨਾਲ ਸਬੰਧਤ ਇਕ ਦਸਤਾਵੇਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਪਰ ਹੁਣ ਪਰਮੀਸ਼ ਵਰਮਾ ਦੇ ਬਿਆਨ ਨਾਲ ਇਸ 'ਤੇ ਮੋਹਰ ਲੱਗ ਗਈ ਹੈ।
ਟ੍ਰੋਲਿੰਗ ਵਿਚਾਲੇ ਪਰਮੀਸ਼ ਦਾ ਵੱਡਾ ਬਿਆਨ
ਸੋਸ਼ਲ ਮੀਡੀਆ 'ਤੇ ਹੋ ਰਹੀ ਟ੍ਰੋਲਿੰਗ ਦਾ ਜਵਾਬ ਦਿੰਦਿਆਂ ਪਰਮੀਸ਼ ਵਰਮਾ ਨੇ ਲਿਖਿਆ ਕਿ "ਇਕ ਮਰਦ ਹੋਣਾ ਤੁਹਾਨੂੰ ਆਸਾਨੀ ਨਾਲ ਮਨੋਵਿਗਿਆਨਕ ਬਲੀ ਦਾ ਬੱਕਰਾ ਬਣਾ ਦਿੰਦਾ ਹੈ। ਜੈਂਡਰ 'ਤੇ ਦੋਸ਼ ਲਗਾਓ, ਕਹਾਣੀ ਨੂੰ ਸਰਲ ਬਣਾਓ ਅਤੇ ਭੀੜ ਨੂੰ ਨੈਤਿਕ ਤੌਰ 'ਤੇ ਸ਼੍ਰੇਸ਼ਠ ਮਹਿਸੂਸ ਕਰਨ ਦਾ ਮੌਕਾ ਮਿਲ ਜਾਂਦਾ ਹੈ। ਮੈਂ ਇਸ ਮਨੋਵਿਗਿਆਨ ਨੂੰ ਸਮਝਦਾ ਹਾਂ ਅਤੇ ਬਿਨਾਂ ਕਿਸੇ ਨਰਾਜ਼ਗੀ ਦੇ ਇਸ ਬੋਝ ਨੂੰ ਸਵੀਕਾਰ ਕਰਦਾ ਹਾਂ।"
ਔਰਤਾਂ ਦਾ ਸਤਿਕਾਰ : "ਆਪਣੀ ਸਾਬਕਾ ਪਤਨੀ ਦਾ ਸਤਿਕਾਰ ਕਰਨਾ ਅਤੇ ਅੱਜ ਮੇਰੀ ਜ਼ਿੰਦਗੀ ਵਿਚ ਮੌਜੂਦ ਔਰਤ ਦਾ ਸਤਿਕਾਰ ਕਰਨਾ ਹੀ ਅਸਲੀ ਮਰਦਾਨਗੀ ਹੈ, ਨਾ ਕਿ ਕੜਵਾਹਟ ਨੂੰ ਮਰਦਾਨਗੀ ਸਮਝਣ ਦੀ ਭੁੱਲ ਕਰਨਾ।"
ਆਪਣੀ ਲੜਾਈ ਆਪ ਲੜੀ: "ਜਦੋਂ ਮੈਂ ਡੁੱਬ ਰਿਹਾ ਸੀ, ਮੈਨੂੰ ਬਚਾਉਣ ਕੋਈ ਨਹੀਂ ਆਇਆ। ਮੈਂ ਆਪਣੇ ਫ਼ੈਸਲਿਆਂ ਦੇ ਸਿੱਟੇ ਆਪ ਭੁਗਤੇ, ਦਰਦ ਸਹਿਆ ਅਤੇ ਮੁੜ ਖੜ੍ਹੇ ਹੋਣਾ ਸਿੱਖਿਆ।"
ਨਵੇਂ ਰਿਸ਼ਤੇ ਨੂੰ ਲੈ ਕੇ ਵੀ ਚਰਚਾ 'ਚ ਹਨ ਪਰਮੀਸ਼
ਤਲਾਕ ਦੀ ਖ਼ਬਰ ਦੇ ਨਾਲ-ਨਾਲ ਪਰਮੀਸ਼ ਵਰਮਾ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾਵਾਂ ਗਰਮ ਹਨ। ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦਾ ਨਾਂ ਇਕ ਮਾਡਲ ਅਤੇ ਅਦਾਕਾਰ ਨਾਲ ਜੋੜਿਆ ਜਾ ਰਿਹਾ ਹੈ, ਜਿਸ ਦੇ ਜਨਮਦਿਨ 'ਤੇ ਪਰਮੀਸ਼ ਵੱਲੋਂ ਕੀਤੀ ਗਈ ਇਕ ਪੋਸਟ ਤੋਂ ਬਾਅਦ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਸਨ।
ਕੌਣ ਹਨ ਗੀਤ ਗਰੇਵਾਲ?
ਗੀਤ ਗਰੇਵਾਲ (ਗੁਨੀਤ ਗਰੇਵਾਲ) ਕੈਨੇਡਾ ਦੀ ਇਕ ਜਾਣੀ-ਪਛਾਣੀ ਵਕੀਲ ਅਤੇ ਸਾਬਕਾ ਰਾਜਨੀਤਿਕ ਉਮੀਦਵਾਰ ਹਨ। ਉਨ੍ਹਾਂ ਨੇ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਅਤੇ ਲੰਡਨ ਤੋਂ ਲਾਅ 'ਚ ਮਾਸਟਰਜ਼ ਕੀਤੀ ਹੈ। ਸਾਲ 2021 ਵਿਚ ਉਨ੍ਹਾਂ ਨੇ ਕੈਨੇਡਾ ਦੀਆਂ ਫੈਡਰਲ ਚੋਣਾਂ ਵਿਚ ਵੀ ਉਮੀਦਵਾਰ ਵਜੋਂ ਹਿੱਸਾ ਲਿਆ ਸੀ।