ਕੈਨੇਡਾ ਫਾਇਰਿੰਗ ਮਾਮਲੇ 'ਚ ਪਰਿਵਾਰ ਦਾ ਖ਼ੁਲਾਸਾ, ਐਮੀ ਵਿਰਕ ਦੀ ਕਾਰ 'ਤੇ ਨਹੀਂ ਹੋਈ ਕੋਈ ਗੋਲੀਬਾਰੀ; ਪਿਤਾ ਨੇ ਕੀਤਾ ਖੰਡਨ
ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਫ਼ਿਲਮੀ ਕਲਾਕਾਰ ਐਮੀ ਵਿਰਕ ਦੀ ਕਾਰ ’ਤੇ ਕੈਨੇਡਾ ਵਿੱਚ ਫਾਇਰਿੰਗ ਹੋਣ ਦੀ ਖ਼ਬਰ ਨੂੰ ਉਨ੍ਹਾਂ ਦੇ ਪਿਤਾ ਕੁਲਜੀਤ ਸਿੰਘ ਨੇ ਅਫ਼ਵਾਹ ਕਰਾਰ ਦਿੱਤਾ ਹੈ। ਕੁਲਜੀਤ ਸਿੰਘ ਨਾਭਾ ਤਹਿਸੀਲ ਦੇ ਪਿੰਡ ਲੌਹਾਰਮਾਜਰਾ ਦੇ ਸਰਪੰਚ ਵੀ ਹਨ।
Publish Date: Wed, 09 Sep 2026 03:04 PM (IST)
Updated Date: Wed, 09 Sep 2026 03:06 PM (IST)
ਪੱਤਰ ਪ੍ਰੇਰਕ, ਜਾਗਰਣ, ਨਾਭਾ : ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਫ਼ਿਲਮੀ ਕਲਾਕਾਰ ਐਮੀ ਵਿਰਕ ਦੀ ਕਾਰ ’ਤੇ ਕੈਨੇਡਾ ਵਿੱਚ ਫਾਇਰਿੰਗ ਹੋਣ ਦੀ ਖ਼ਬਰ ਨੂੰ ਉਨ੍ਹਾਂ ਦੇ ਪਿਤਾ ਕੁਲਜੀਤ ਸਿੰਘ ਨੇ ਅਫ਼ਵਾਹ ਕਰਾਰ ਦਿੱਤਾ ਹੈ। ਕੁਲਜੀਤ ਸਿੰਘ ਨਾਭਾ ਤਹਿਸੀਲ ਦੇ ਪਿੰਡ ਲੌਹਾਰਮਾਜਰਾ ਦੇ ਸਰਪੰਚ ਵੀ ਹਨ।
ਪੱਤਰਕਾਰਾਂ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਕੁਲਜੀਤ ਸਿੰਘ ਨੇ ਕਿਹਾ ਕਿ ਐਮੀ ਵਿਰਕ ਦੀ ਗੱਡੀ ’ਤੇ ਕਥਿਤ ਫਾਇਰਿੰਗ ਦੀ ਖ਼ਬਰ ਸਿਰਫ਼ ਅਫ਼ਵਾਹ ਹੈ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਹੀ ਉਨ੍ਹਾਂ ਦੀ ਐਮੀ ਵਿਰਕ ਨਾਲ ਗੱਲਬਾਤ ਹੋਈ ਹੈ ਅਤੇ ਉਹ ਬਿਲਕੁਲ ਠੀਕ ਹਨ। ਐਮੀ ਵਿਰਕ ਕੈਨੇਡਾ ਦੇ ਟੋਰਾਂਟੋ ਸਥਿਤ ਆਪਣੇ ਘਰ ਵਿੱਚ ਸੁਰੱਖਿਅਤ ਹਨ।
ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਫਾਇਰਿੰਗ ਦੀਆਂ ਘਟਨਾਵਾਂ ਹੋਣਾ ਆਮ ਗੱਲ ਹੈ, ਪਰ ਐਮੀ ਵਿਰਕ ਦੀ ਗੱਡੀ ’ਤੇ ਕਿਸੇ ਤਰ੍ਹਾਂ ਦੀ ਕੋਈ ਫਾਇਰਿੰਗ ਨਹੀਂ ਹੋਈ। ਉਨ੍ਹਾਂ ਦੱਸਿਆ ਕਿ 5 ਸਤੰਬਰ ਨੂੰ ਐਮੀ ਵਿਰਕ ਦਾ ਕੈਨੇਡਾ ਵਿੱਚ ਸ਼ੋਅ ਸੀ ਅਤੇ ਉਸ ਤੋਂ ਬਾਅਦ ਤੋਂ ਉਹ ਆਪਣੇ ਘਰ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਹਨ। ਕੁਲਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਐਮੀ ਵਿਰਕ ਨਾਲ ਸਬੰਧਤ ਫਾਇਰਿੰਗ ਦੀ ਖ਼ਬਰ ’ਤੇ ਵਿਸ਼ਵਾਸ ਨਾ ਕੀਤਾ ਜਾਵੇ, ਕਿਉਂਕਿ ਇਹ ਖ਼ਬਰ ਤੱਥਾਂ ’ਤੇ ਆਧਾਰਿਤ ਨਹੀਂ ਹੈ।