ਬਾਈ ਜੀ ਐਤਕੀਂ ਦਿਲਜੀਤ ਦੁਸਾਂਝ ਨੇ 'ਸਤਲੁਜ' 'ਚ ਗੱਡੇ ਝੰਡੇ ! Zee5 'ਤੇ ਮਚਾਈ ਧੂਮ, ਦੇਖਣੀ ਜਮਾਂ ਨੀ ਭੁੱਲਣੀ! ਲਓ ਜੀ, ਜਿਹੜੀ ਫਿਲਮ ਦੀ ਲੋਕ ਬੇਸਬਰੀ ਨਾਲ ਉਡੀਕ ਕਰ ਰਹੇ ਸਨ, ਉਨ੍ਹਾਂ ਦੀ ਉਡੀਕ ਖ਼ਤਮ ਹੋ ਚੁੱਕੀ ਹੈ। ਦਰਅਸਲ, ਪੰਜਾਬੀ ਫਿਲਮ ਇੰਡਸਟਰੀ ਦੇ ਦਮਦਾਰ ਅਦਾਕਾਰ, ਗਾਇਕ ਦਿਲਜੀਤ ਦੁਸਾਂਝ ਦੀ ਫਿਲਮ 'ਪੰਜਾਬ 1995' (ਹੁਣ ਨਾਂ ਬਦਲ ਕੇ 'ਸਤਲੁਜ') ਆਖਰਕਾਰ Zee5 'ਤੇ ਆ ਈ ਗਈ ਹੈ। ਇਹ ਫਿਲਮ ਕੋਈ ਐਵੇਂ ਰੌਲੇ-ਰੱਪੇ ਵਾਲੀ ਜਾਂ ਮਨੋਰੰਜਨ ਵਾਲੀ ਫਿਲਮ ਨੀ ਹੈਗੀ, ਇਹ ਤਾਂ ਪੰਜਾਬ ਦੇ ਅਣਖੀ ਮਨੁੱਖੀ ਅਧਿਕਾਰ ਕਾਰਕੁਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ ਤੇ ਜ਼ਿੰਦਗੀ ਦੀ ਸੱਚੀ ਕਹਾਣੀ ਹੈ। ਇਹ ਫਿਲਮ ਪੰਜਾਬ ਦੇ ਇਤਿਹਾਸ ਦਾ ਉਹ ਪੰਨਾ ਹੈ ਬਾਈ, ਜੀਹਨੂੰ ਦਬਾਉਣ ਦੀ ਬੜੀ ਕੋਸ਼ਿਸ਼ ਕੀਤੀ ਗਈ। ਜੇ ਤੁਹਾਨੂੰ ਸੱਚਾ, ਹੱਕ-ਸੱਚ ਵਾਲ
Publish Date: Sat, 04 Jul 2026 03:55 PM (IST)
Updated Date: Sat, 04 Jul 2026 04:59 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਲ ਓ ਜੀ, ਜਿਹੜੀ ਫਿਲਮ ਦੀ ਲੋਕ ਬੇਸਬਰੀ ਨਾਲ ਉਡੀਕ ਕਰ ਰਹੇ ਸਨ, ਉਨ੍ਹਾਂ ਦੀ ਉਡੀਕ ਖ਼ਤਮ ਹੋ ਚੁੱਕੀ ਹੈ। ਦਰਅਸਲ, ਪੰਜਾਬੀ ਫਿਲਮ ਇੰਡਸਟਰੀ ਦੇ ਦਮਦਾਰ ਅਦਾਕਾਰ, ਗਾਇਕ ਦਿਲਜੀਤ ਦੁਸਾਂਝ ਦੀ ਫਿਲਮ 'ਪੰਜਾਬ 1995' (ਹੁਣ ਨਾਂ ਬਦਲ ਕੇ 'ਸਤਲੁਜ') ਆਖਰਕਾਰ Zee5 'ਤੇ ਆ ਈ ਗਈ ਹੈ। ਇਹ ਫਿਲਮ ਕੋਈ ਐਵੇਂ ਰੌਲੇ-ਰੱਪੇ ਵਾਲੀ ਜਾਂ ਮਨੋਰੰਜਨ ਵਾਲੀ ਫਿਲਮ ਨੀ ਹੈਗੀ, ਇਹ ਤਾਂ ਪੰਜਾਬ ਦੇ ਅਣਖੀ ਮਨੁੱਖੀ ਅਧਿਕਾਰ ਕਾਰਕੁਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ ਤੇ ਜ਼ਿੰਦਗੀ ਦੀ ਸੱਚੀ ਕਹਾਣੀ ਹੈ। ਇਹ ਫਿਲਮ ਪੰਜਾਬ ਦੇ ਇਤਿਹਾਸ ਦਾ ਉਹ ਪੰਨਾ ਹੈ ਬਾਈ, ਜੀਹਨੂੰ ਦਬਾਉਣ ਦੀ ਬੜੀ ਕੋਸ਼ਿਸ਼ ਕੀਤੀ ਗਈ। ਜੇ ਤੁਹਾਨੂੰ ਸੱਚਾ, ਹੱਕ-ਸੱਚ ਵਾਲਾ ਤੇ ਜਜ਼ਬਾਤੀ ਸਿਨੇਮਾ ਦੇਖਣ ਦਾ ਸ਼ੌਂਕ ਹੈ ਤਾਂ ਭਾਈ ਇਹ ਫਿਲਮ ਦੇਖਣੀ ਜਮਾਂ ਨੀ ਖੁੰਝਾਉਣੀ। ਇਹ ਦਿਲ ਨੂੰ ਧੂਹ ਪਾਉਣ ਵਾਲੀ ਫਿਲਮ ਹੈ।
ਕਹਾਣੀ ਭਾਈ ਨੱਬੇ ਦੇ ਦਹਾਕੇ ਦੇ ਉਸ ਦੌਰ ਦੀ ਹੈ ਜਦੋਂ ਪੰਜਾਬ 'ਚ ਬੜਾ ਭੈੜਾ ਵੇਲਾ ਸੀ। ਜਸਵੰਤ ਸਿੰਘ ਖਾਲੜਾ ਅੰਮ੍ਰਿਤਸਰ ਦੇ ਇੱਕ ਬੈਂਕ 'ਚ ਡਾਇਰੈਕਟਰ ਹੁੰਦੇ ਸੀ ਪਰ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਉਦੋਂ ਨਿਕਲ ਗਈ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਪੰਜਾਬ 'ਚ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਫੂਕ ਦਿੱਤਾ ਗਿਆ। ਫਿਰ ਕੀ ਸੀ, ਖਾਲੜਾ ਸਾਹਿਬ ਨੇ ਆਪਣੀ ਜਾਨ ਦੀ ਭੋਰਾ ਪ੍ਰਵਾਹ ਨੀ ਕੀਤੀ, ਸ਼ਮਸ਼ਾਨਘਾਟਾਂ ਤੇ ਸਰਕਾਰੀ ਖਾਤਿਆਂ 'ਚੋਂ ਸਬੂਤ ਇਕੱਠੇ ਕੀਤੇ ਤੇ ਪੁਲਿਸ ਹਿਰਾਸਤ 'ਚ ਮਾਰੇ ਗਏ 25,000 ਤੋਂ ਵੱਧ ਗੱਭਰੂਆਂ ਦਾ ਸੱਚ ਦੁਨੀਆਂ ਦੇ ਮੂਹਰੇ ਲਿਆ ਕੇ ਖੜ੍ਹਾ ਕਰ ਦਿੱਤਾ।
ਦਿਲਜੀਤ ਤੇ ਹੋਰ ਅਦਾਕਾਰੀ 'ਚ ਜਮਾਂ ਖਰੇ
ਆਪਾਂ ਦਿਲਜੀਤ ਨੂੰ ਹਮੇਸ਼ਾ ਹੱਸਦਾ-ਖੇਡਦਾ ਤੇ ਕਾਮੇਡੀ ਕਰਦਾ ਦੇਖਿਆ, ਪਰ ਐਤਕੀਂ ਜਸਵੰਤ ਸਿੰਘ ਖਾਲੜਾ ਦੇ ਰੋਲ 'ਚ ਉਹਨੇ ਜਮਾਂ ਐਂਡ ਈ ਕਰਵਾ ਦਿੱਤਾ। ਉਹਨੇ ਖਾਲੜਾ ਸਾਹਿਬ ਦਾ ਉਹ ਠੇਰਾ, ਦ੍ਰਿੜ੍ਹਤਾ ਤੇ ਅੰਦਰਲਾ ਦਰਦ ਆਪਣੀਆਂ ਅੱਖਾਂ ਤੇ ਚਿਹਰੇ ਦੇ ਹਾਵ-ਭਾਵਾਂ ਰਾਹੀਂ ਐਸਾ ਦਿਖਾਇਆ ਕਿ ਬੰਦਾ ਦੇਖਦਾ ਰਹਿ ਜਾਂਦਾ।
ਦੂਜੇ ਪਾਸੇ, ਅਰਜੁਨ ਰਾਮਪਾਲ ਨੇ ਖੜ੍ਹਵੀਂ ਮੁੱਛ ਵਾਲੇ ਇੱਕ ਸਖ਼ਤ ਪੁਲਿਸ ਅਫ਼ਸਰ ਦਾ ਮਾੜਾ (ਨੈਗੇਟਿਵ) ਕਿਰਦਾਰ ਬੜੀ ਰੀਝ ਨਾਲ ਨਿਭਾਇਆ, ਜੋ ਕਹਾਣੀ 'ਚ ਪੂਰਾ ਤਣਾਅ ਬਣਾਈ ਰੱਖਦਾ। ਖਾਲੜਾ ਸਾਹਿਬ ਦੀ ਘਰਵਾਲੀ ਪਰਮਜੀਤ ਕੌਰ ਖਾਲੜਾ ਦਾ ਰੋਲ ਕਰਨ ਵਾਲੀ ਬੀਬੀ ਨੇ ਵੀ ਬੜੀ ਭਾਵੁਕ ਤੇ ਸੂਝਵਾਨ ਅਦਾਕਾਰੀ ਕੀਤੀ ਐ।
ਨਿਰਦੇਸ਼ਨ ਤੇ ਕੈਮਰੇ ਦਾ ਕਮਾਲ
ਡਾਇਰੈਕਟਰ ਹਨੀ ਤ੍ਰੇਹਨ ਨੇ ਐਡੇ ਭਾਰੇ ਤੇ ਸਿਆਸੀ ਵਿਸ਼ੇ ਨੂੰ ਬੜੇ ਸਲੀਕੇ ਨਾਲ ਸਾਂਭਿਆ। ਕੈਮਰੇ ਵਾਲੇ ਨੇ ਵੀ ਫਿਲਮ ਦਾ ਰੰਗ-ਢੰਗ ਗੂੜ੍ਹਾ ਤੇ ਗੰਭੀਰ ਰੱਖਿਆ, ਜਿਹੜਾ ਨੱਬੇ ਦੇ ਦਹਾਕੇ ਦੇ ਉਸ ਡਰ ਤੇ ਸਹਿਮ ਵਾਲੇ ਪੰਜਾਬ ਦੀ ਜਮਾਂ ਹੂਬਹੂ ਤਸਵੀਰ ਪੇਸ਼ ਕਰਦਾ। ਫਿਲਮ ਦਾ ਬੈਕਗ੍ਰਾਊਂਡ ਮਿਊਜ਼ਿਕ ਹਰ ਸੀਨ 'ਚ ਰੂਹ ਕੰਬਾਉਣ ਦਾ ਕੰਮ ਕਰਦਾ।
ਫਿਲਮ 'ਸਤਲੁਜ' ਨਾਲ ਪੰਜਾਬ ਦੇ ਇਤਿਹਾਸ ਨੂੰ ਪਰਦੇ 'ਤੇ ਉਤਾਰਿਆ
ਦਿਲਜੀਤ ਨੇ ਬੜੀ ਸੰਜੀਦਗੀ ਨਾਲ ਪੰਜਾਬ ਦੇ ਇਤਿਹਾਸ ਨੂੰ ਪਰਦੇ 'ਤੇ ਉਤਾਰਿਆ ਹੈ। ਦਿਲਜੀਤ ਦੀ ਇਹ ਫਿਲਮ ਸਾਡੀ ਨਵੀਂ ਪੀੜ੍ਹੀ ਨੂੰ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਬਾਰੇ ਦੱਸਣ ਲਈ ਬਹੁਤ ਜ਼ਰੂਰੀ ਹੈ। ਹਰ ਪੰਜਾਬੀ ਨੂੰ ਇਹ ਇਤਿਹਾਸ ਦੇਖਣਾ ਚਾਹੀਦਾ ਹੈ। ਕਾਸ਼! ਇਹ ਫਿਲਮ ਸਿਨੇਮਾ ਘਰਾਂ ਦੇ ਵੱਡੇ ਪਰਦੇ 'ਤੇ ਲੱਗਦੀ ਤਾਂ ਸਵਾਦ ਈ ਵੱਖਰਾ ਹੋਣਾ ਸੀ।