- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Ram Charan ਦੀ ਨਵੀਂ ਫਿਲਮ ‘Peddi’ ਸਿਨੇਮਾਘਰਾਂ ਵਿੱਚ ਆਪਣਾ ਦਬਦਬਾ ਬਣਾਈ ਹੋਈ ਹੈ। ਸਪੋਰਟਸ ਡਰਾਮਾ ਇਹ ਫਿਲਮ ਦਰਸ਼ਕਾਂ ਨੂੰ ਖੂਬ ਮਨੋਰੰਜਨ ਦੇ ਰਹੀ ਹੈ ਅਤੇ ਫੈਨਜ਼ ਦੀ ਪਹਿਲੀ ਪਸੰਦ ਬਣ ਗਈ ਹੈ।

ਪਿਛਲੀ ਫਿਲਮ Game Changer ਦੀ ਅਸਫਲਤਾ ਤੋਂ ਬਾਅਦ ਰਾਮ ਚਰਨ ਨੇ ‘Peddi’ ‘ਤੇ ਵੱਡਾ ਦਾਅ ਲਗਾਇਆ ਸੀ। ਫਿਲਮ ਨੇ ਉਮੀਦਾਂ ‘ਤੇ ਖਰੀ ਉਤਰਦਿਆਂ ਲਗਾਤਾਰ ਸ਼ਾਨਦਾਰ ਕਮਾਈ ਕੀਤੀ ਹੈ।
ਰਿਪੋਰਟਾਂ ਮੁਤਾਬਕ, ਰਿਲੀਜ਼ ਦੇ ਛੇਵੇਂ ਦਿਨ (ਮੰਗਲਵਾਰ) ਫਿਲਮ ਨੇ ਲਗਭਗ 13 ਕਰੋੜ ਰੁਪਏ ਦੀ ਕਮਾਈ ਕੀਤੀ, ਜੋ ਸੋਮਵਾਰ ਨਾਲੋਂ ਵੀ ਜ਼ਿਆਦਾ ਹੈ। ਵੀਕਡੇਜ਼ ਵਿੱਚ ਵੀ ਡਬਲ-ਡਿਜਿਟ ਕਲੇਕਸ਼ਨ ਕਰਨਾ ਫਿਲਮ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ।
ਹੁਣ ਤੱਕ ਫਿਲਮ ਦਾ ਭਾਰਤੀ ਨੈੱਟ ਕਲੈਕਸ਼ਨ 180 ਕਰੋੜ ਰੁਪਏ ਤੋਂ ਪਾਰ ਪਹੁੰਚ ਚੁੱਕਾ ਹੈ। ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਇਹ ਫਿਲਮ 200 ਕਰੋੜ ਕਲੱਬ ਵਿੱਚ ਸ਼ਾਮਲ ਹੋ ਸਕਦੀ ਹੈ।
ਵਰਲਡਵਾਈਡ ਕਮਾਈ ਦੇ ਮਾਮਲੇ ਵਿੱਚ ਵੀ ‘Peddi’ ਨੇ ਰਿਲੀਜ਼ ਦੇ ਇੱਕ ਹਫ਼ਤੇ ਤੋਂ ਪਹਿਲਾਂ ਹੀ 313 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।
ਰਾਮ ਚਰਨ ਦੀ ਇਸ ਫਿਲਮ ਨੇ ਬਾਕਸ ਆਫਿਸ ‘ਤੇ ਹੋਰ ਰਿਲੀਜ਼ਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ, ਜਿਨ੍ਹਾਂ ਵਿੱਚ ਬਾਲੀਵੁੱਡ ਫਿਲਮਾਂ ਵੀ ਸ਼ਾਮਲ ਸਨ। ‘Peddi’ ਦੀ ਮਜ਼ਬੂਤ ਕਮਾਈ ਨੇ ਇਸ ਨੂੰ ਮੌਜੂਦਾ ਸਮੇਂ ਦੀ ਇੱਕ ਸਫਲ ਸਪੋਰਟਸ ਡਰਾਮਾ ਫਿਲਮ ਬਣਾ ਦਿੱਤਾ ਹੈ।