'ਤੁਹਾਨੂੰ ਉਸ ਨੂੰ ਮਾਰਨਾ ਨਹੀਂ ਚਾਹੀਦਾ ਸੀ...', Ramayana ਦੇ ਇਸ ਸੀਨ ਨੂੰ ਦੇਖ ਕੇ ਰੋ ਪਏ ਯਸ਼ ਦੇ 7 ਸਾਲ ਦੇ ਬੇਟੇ, ਪੁੱਛਿਆ ਅਜਿਹਾ ਸਵਾਲ
ਇਸ ਵਿੱਚ ਰਣਬੀਰ ਕਪੂਰ (Ranbir Kapoor) ਰਾਮ, ਸਾਈ ਪੱਲਵੀ ਸੀਤਾ ਅਤੇ ਯਸ਼ ਰਾਵਣ ਦੇ ਕਿਰਦਾਰ ’ਚ ਨਜ਼ਰ ਆਉਣਗੇ। ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ, ਯਸ਼ ਦੇ ਬੱਚਿਆਂ ਆਇਰਾ ਅਤੇ ਯਥਾਰਵ ਨੇ 27 ਅਕਤੂਬਰ ਨੂੰ ਲਾਸ ਏਂਜਲਸ ਦੇ ਅਕੈਡਮੀ ਮਿਊਜ਼ੀਅਮ ’ਚ ਫ਼ਿਲਮ ਦੇ ਵਰਲਡ ਪ੍ਰੀਮੀਅਰ ’ਚ ਇਸ ਨੂੰ ਦੇਖਿਆ। ਇਸ ਦੇ ਨਾਲ ਹੀ ਅਭਿਨੇਤਾ ਨੇ ਆਪਣਾ ਤਜਰਬਾ ਵੀ ਸਾਂਝਾ ਕੀਤਾ ਕਿ ਬੱਚਿਆਂ ਨੂੰ ਫ਼ਿਲਮ ਦੇਖ ਕੇ ਕਿਵੇਂ ਲੱਗਿਆ।
Publish Date: Sun, 01 Nov 2026 11:00 AM (IST)
Updated Date: Sun, 01 Nov 2026 11:04 AM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਰਾਮਾਇਣ (Ramayana) ਬਾਲੀਵੁੱਡ ਦੀ ਇਸ ਸਾਲ ਦੀ ਮੱਚ ਅਵੇਟਿਡ ਫ਼ਿਲਮਾਂ ’ਚੋਂ ਇੱਕ ਹੈ। ਇਹ ਫ਼ਿਲਮ 5 ਨਵੰਬਰ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ।
ਯਸ਼ ਦੇ ਬੱਚਿਆਂ ਨੇ ਕੀਤਾ ਉਨ੍ਹਾਂ ਤੋਂ ਸਵਾਲ
ਇਸ ਵਿੱਚ ਰਣਬੀਰ ਕਪੂਰ (Ranbir Kapoor) ਰਾਮ, ਸਾਈ ਪੱਲਵੀ ਸੀਤਾ ਅਤੇ ਯਸ਼ ਰਾਵਣ ਦੇ ਕਿਰਦਾਰ ’ਚ ਨਜ਼ਰ ਆਉਣਗੇ। ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ, ਯਸ਼ ਦੇ ਬੱਚਿਆਂ ਆਇਰਾ ਅਤੇ ਯਥਾਰਵ ਨੇ 27 ਅਕਤੂਬਰ ਨੂੰ ਲਾਸ ਏਂਜਲਸ ਦੇ ਅਕੈਡਮੀ ਮਿਊਜ਼ੀਅਮ ’ਚ ਫ਼ਿਲਮ ਦੇ ਵਰਲਡ ਪ੍ਰੀਮੀਅਰ ’ਚ ਇਸ ਨੂੰ ਦੇਖਿਆ। ਇਸ ਦੇ ਨਾਲ ਹੀ ਅਭਿਨੇਤਾ ਨੇ ਆਪਣਾ ਤਜਰਬਾ ਵੀ ਸਾਂਝਾ ਕੀਤਾ ਕਿ ਬੱਚਿਆਂ ਨੂੰ ਫ਼ਿਲਮ ਦੇਖ ਕੇ ਕਿਵੇਂ ਲੱਗਿਆ।
ਯਸ਼ ਨੇ ਦੱਸਿਆ ਕਿ ਫ਼ਿਲਮ ਦੇਖਣ ਤੋਂ ਬਾਅਦ ਉਨ੍ਹਾਂ ਦੇ ਬੱਚਿਆਂ ਦੇ ਮਨ ਵਿੱਚ ਕਈ ਸਵਾਲ ਸਨ। ਉਨ੍ਹਾਂ ਕਿਹਾ, 'ਮੈਂ ਦੇਖ ਸਕਦਾ ਸੀ ਕਿ ਉਨ੍ਹਾਂ ਕੋਲ ਬਹੁਤ ਸਾਰੇ ਸਵਾਲ ਸਨ, ਕਿਉਂਕਿ ਉਨ੍ਹਾਂ ਲਈ ਤਾਂ ਜ਼ਿੰਦਗੀ ਹੁਣੇ ਸ਼ੁਰੂ ਹੀ ਹੋ ਰਹੀ ਹੈ।'
ਜਟਾਯੂ ਵਾਲੇ ਸੀਨ ਨੂੰ ਦੇਖ ਕੇ ਰੋਣ ਲੱਗਿਆ ਬੇਟਾ
ਯਸ਼ ਨੇ ਅੱਗੇ ਕਿਹਾ ਕਿ ਉਹ ਸਿੱਖ ਰਹੇ ਹਨ ਕਿ ਕਿਵੇਂ ਵਿਹਾਰ ਕਰਨਾ ਚਾਹੀਦਾ ਹੈ ਅਤੇ ਇੱਕ-ਦੂਜੇ ਦਾ ਸਤਿਕਾਰ ਕਿਵੇਂ ਕਰਨਾ ਚਾਹੀਦਾ ਹੈ। ਆਪਣੇ ਬੇਟੇ ਦੀ ਪ੍ਰਤੀਕਿਰਿਆ ਦੇਖ ਕੇ ਮੈਨੂੰ ਬਹੁਤ ਹੈਰਾਨੀ ਹੋਈ। ਸਾਈ ਪੱਲਵੀ ਨੇ ਇਹ ਵੀ ਦੱਸਿਆ ਕਿ ਜਦੋਂ ਯਸ਼ ਦਾ ਬੇਟਾ ਯਥਰਵ ਉਹ ਦ੍ਰਿਸ਼ ਦੇਖ ਰਿਹਾ ਸੀ ਜਿਸ ਵਿੱਚ ਯਸ਼ ਦਾ ਕਿਰਦਾਰ ਰਾਵਣ ਜਟਾਯੂ ਨੂੰ ਮਾਰ ਦਿੰਦਾ ਹੈ ਤਾਂ ਉਹ ਰੋਣ ਲੱਗਿਆ। ਬੇਟੇ ਨੇ ਯਸ਼ ਨੂੰ ਰੋਂਦੇ ਹੋਏ ਕਿਹਾ ਕਿ ਮੈਨੂੰ ਚੰਗਾ ਨਹੀਂ ਲੱਗਿਆ ਕਿ ਤੁਸੀਂ ਉਸ ਪੰਛੀ ਨੂੰ ਮਾਰ ਦਿੱਤਾ।
ਇਸ ਬਾਰੇ ’ਚ ਉਨ੍ਹਾਂ ਦੀ ਕੋ-ਐਕਟਰਸ ਸਾਈ ਪੱਲਵੀ ਨੇ ਅੱਗੇ ਦੀ ਗੱਲ ਕਹੀ। ਸਾਈਂ ਫ਼ਿਲਮ ਵਿੱਚ ਮਾਂ ਸੀਤਾ ਦਾ ਰੋਲ ਨਿਭਾ ਰਹੀ ਹੈ।
ਸਾਈਂ ਨੇ ਕਿਹਾ, 'ਉਹ ਜਾਣਦਾ ਹੈ ਕਿ ਇਹ ਉਸਦੇ ਪਾਪਾ ਹ, ਅਤੇ ਉਸਨੇ ਪਹਿਲਾਂ ਵੀ ਉਨ੍ਹਾਂ ਦੀਆਂ ਫ਼ਿਲਮਾਂ ਦੇਖੀਆਂ ਹਨ ਅਤੇ ਸ਼ਾਇਦ ਉਸਨੂੰ ਪਤਾ ਹੈ ਕਿ ਉਹ ਬੱਸ ਐਕਟਿੰਗ ਕਰ ਰਹੇ ਸਨ। ਪਰ ਉਸਨੇ ਕਿਹਾ, 'ਨਹੀਂ, ਇਹ ਚੰਗੀ ਗੱਲ ਨਹੀਂ ਹੈ। ਫ਼ਿਲਮ ’ਚ ਵੀ ਕਿਸੇ ਪੰਛੀ ਨੂੰ ਮਾਰਨਾ ਬਿਲਕੁਲ ਠੀਕ ਨਹੀਂ ਹੈ। ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਅਜਿਹਾ ਕਰਨਾ ਚਾਹੀਦਾ ਸੀ।' ਇਹ ਅਸਲ ਵਿੱਚ ਇੱਕ ਬਹੁਤ ਹੀ ਪਿਆਰਾ ਪਲ ਸੀ।'
ਕਿੰਨੀ ਹੋਈ ਰਾਮਾਇਣ ਦੀ ਐਡਵਾਂਸ ਬੁਕਿੰਗ?
'ਰਾਮਾਇਣ' ਦੀ ਵਰਲਡਵਾਈਡ ਰਿਲੀਜ਼ ਤੋਂ ਇੱਕ ਦਿਨ ਪਹਿਲਾਂ, 4 ਨਵੰਬਰ ਨੂੰ ਉੱਤਰੀ ਅਮਰੀਕਾ ਵਿੱਚ ਇਸ ਦੇ ਪੇਡ ਪ੍ਰੀਵਿਊ ਰੱਖੇ ਜਾਣਗੇ। ਲਾਸ ਏਂਜਲਸ ਵਿੱਚ ਹੋਏ ਵਰਲਡ ਪ੍ਰੀਮੀਅਰ ਤੋਂ ਬਾਅਦ, 24 ਘੰਟਿਆਂ ਦੇ ਭੀਤਰ ਫ਼ਿਲਮ ਦੀ ਕਮਾਈ ਵਿੱਚ 27% ਦਾ ਉਛਾਲ ਆਇਆ। ਸ਼ੁੱਕਰਵਾਰ ਤੱਕ, ਵਿਦੇਸ਼ਾਂ ਵਿੱਚ ਇਸ ਦੀ ਐਡਵਾਂਸ ਬੁਕਿੰਗ 2.5 ਮਿਲੀਅਨ ਡਾਲਰ ਤੱਕ ਪਹੁੰਚ ਗਈ ਸੀ। ਇਸ ਵਿੱਚੋਂ 1 ਮਿਲੀਅਨ ਡਾਲਰ ਤੋਂ ਜ਼ਿਆਦਾ ਦੀ ਕਮਾਈ اਕੇਲੇ ਅਮਰੀਕਾ ਵਿੱਚ ਹੋਏ ਪੇਡ ਪ੍ਰੀਵਿਊ ਤੋਂ ਆਈ ਹੈ।
ਇਨ੍ਹਾਂ ਅੰਕੜਿਆਂ ਨਾਲ, ਰਿਲੀਜ਼ ਤੋਂ ਪੰਜ ਦਿਨ ਪਹਿਲਾਂ ਹੀ 'ਰਾਮਾਇਣ' ਦੀ ਵਰਲਡਵਾਈਡ ਐਡਵਾਂਸ ਬੁਕਿੰਗ ਦੀ ਕੁੱਲ ਕਮਾਈ 40 ਕਰੋੜ ਰੁਪਏ ਦੇ ਪਾਰ ਪਹੁੰਚ ਗਈ ਹੈ।