18 ਸਾਲਾਂ ਬਾਅਦ TMKOC ਦਾ ਸਾਥ ਛੱਡਣਗੇ 'ਜੇਠਾਲਾਲ'? ਦਿਲੀਪ ਜੋਸ਼ੀ ਦਾ ਦੋ ਟੁੱਕ ਬਿਆਨ ਆਇਆ ਸਾਹਮਣੇ । ਛੋਟੇ ਪਰਦੇ ਦੇ ਪ੍ਰਸਿੱਧ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਵਿੱਚ ਅਦਾਕਾਰ ਦਿਲੀਪ ਜੋਸ਼ੀ ਨੇ ਜੇਠਾਲਾਲ ਦਾ ਕਿਰਦਾਰ ਨਿਭਾਇਆ ਹੈ। ਪਿਛਲੇ ਕਰੀਬ ਦੋ ਦਹਾਕਿਆਂ ਤੋਂ ਉਹ ਇਸ ਭੂਮਿਕਾ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੇ ਹਨ।
Publish Date: Sun, 19 Jul 2026 10:39 AM (IST)
Updated Date: Sun, 19 Jul 2026 10:42 AM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਛੋਟੇ ਪਰਦੇ ਦੇ ਪ੍ਰਸਿੱਧ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਵਿੱਚ ਅਦਾਕਾਰ ਦਿਲੀਪ ਜੋਸ਼ੀ ਨੇ ਜੇਠਾਲਾਲ ਦਾ ਕਿਰਦਾਰ ਨਿਭਾਇਆ ਹੈ। ਪਿਛਲੇ ਕਰੀਬ ਦੋ ਦਹਾਕਿਆਂ ਤੋਂ ਉਹ ਇਸ ਭੂਮਿਕਾ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੇ ਹਨ।
ਹਾਲ ਹੀ ਵਿੱਚ ਇਹ ਚਰਚਾ ਤੇਜ਼ ਹੋਈ ਸੀ ਕਿ ਤਾਰਕ ਮਹਿਤਾ ਸ਼ੋਅ ਦੀ ਬਾਕੀ ਕਾਸਟ ਵਾਂਗ ਹੁਣ ਦਿਲੀਪ ਜੋਸ਼ੀ ਵੀ ਇਸ ਸ਼ੋਅ ਨੂੰ ਅਲਵਿਦਾ ਕਹਿਣ ਜਾ ਰਹੇ ਹਨ। ਹਾਲਾਂਕਿ, ਹੁਣ ਇਨ੍ਹਾਂ ਅਫ਼ਵਾਹਾਂ 'ਤੇ ਖ਼ੁਦ ਦਿਲੀਪ ਨੇ ਆਪਣੀ ਚੁੱਪੀ ਤੋੜੀ ਹੈ ਅਤੇ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ ਹੈ।
ਕੀ ਤਾਰਕ ਮਹਿਤਾ ਸ਼ੋਅ ਛੱਡ ਰਹੇ ਹਨ ਦਿਲੀਪ? ਅਫ਼ਵਾਹਾਂ ਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਉਸ 'ਤੇ ਗੱਲ ਕਰ ਲਈ ਜਾਵੇ। ਅਜਿਹਾ ਹੀ ਕੁਝ ਅਦਾਕਾਰ ਦਿਲੀਪ ਜੋਸ਼ੀ ਨੇ ਕੀਤਾ। ਪਿਛਲੇ ਕਈ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਸਨ ਕਿ ਉਹ ਸ਼ੋਅ ਛੱਡਣ ਵਾਲੇ ਹਨ, ਸ਼ੋਅ ’ਚ ਉਨ੍ਹਾਂ ਦਾ ਸਕ੍ਰੀਨ ਟਾਈਮ ਵੀ ਘੱਟ ਕਰ ਦਿੱਤਾ ਗਿਆ ਹੈ। ਹੁਣ ਹਾਲ ਹੀ ਵਿੱਚ ਇਸ ਸ਼ੋਅ ਦੇ 18 ਸਾਲ ਪੂਰੇ ਹੋਣ ਦੇ ਮੌਕੇ 'ਤੇ ਦਿਲੀਪ ਨੇ ਸ਼ੋਅ ਛੱਡਣ ਅਤੇ ਸਕ੍ਰੀਨ ਟਾਈਮ ਘੱਟ ਕੀਤੇ ਜਾਣ ਦੀਆਂ ਅਫ਼ਵਾਹਾਂ 'ਤੇ ਪ੍ਰਤੀਕਿਰਿਆ ਦਿੱਤੀ।
ਉਨ੍ਹਾਂ ਨੇ ਕਿਹਾ— "ਇੰਟਰਨੈੱਟ ਮੀਡੀਆ ਦੇ ਫ਼ਾਇਦੇ ਵੀ ਹਨ ਅਤੇ ਨੁਕਸਾਨ ਵੀ। ਕੁਝ ਲੋਕਾਂ ਲਈ ਇਹ ਕਮਾਈ ਦਾ ਜ਼ਰੀਆ ਵੀ ਬਣ ਗਿਆ ਹੈ। ਵਿਊਜ਼ ਕਮਾਉਣ ਲਈ ਅਤੇ ਲੋਕਾਂ ਦਾ ਧਿਆਨ ਖਿੱਚਣ ਲਈ ਲੋਕ ਅਜਿਹੀਆਂ ਖ਼ਬਰਾਂ ਪ੍ਰਕਾਸ਼ਿਤ ਕਰ ਦਿੰਦੇ ਹਨ। ਕੋਈ ਵੀ ਖ਼ਬਰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਘੱਟੋ-ਘੱਟ ਪ੍ਰੋਡਕਸ਼ਨ ਹਾਊਸ ਤੋਂ ਪੁੱਛ ਲਓ ਕਿ ਉਹ ਖ਼ਬਰ ਸੱਚ ਹੈ ਜਾਂ ਨਹੀਂ।"
"ਅੱਜਕੱਲ੍ਹ ਹਰ ਕੋਈ ਇਸ ਦੌੜ ਵਿੱਚ ਲੱਗਿਆ ਹੋਇਆ ਹੈ ਕਿ ਜੇਕਰ ਉਸ ਨੇ ਖ਼ਬਰ ਤੁਰੰਤ ਨਾ ਛਾਪੀ, ਤਾਂ ਉਹ ਪਿੱਛੇ ਰਹਿ ਜਾਵੇਗਾ। ਮੈਂ ਉਨ੍ਹਾਂ ਮੀਡੀਆ ਅਦਾਰਿਆਂ ਜਾਂ ਇੰਫਲੂਐਂਸਰਜ਼ ਦੀ ਗੱਲ ਨਹੀਂ ਕਰ ਰਿਹਾ ਜੋ ਜ਼ਿੰਮੇਵਾਰੀ ਨਾਲ ਕੰਮ ਕਰਦੇ ਹਨ, ਕਿਉਂਕਿ ਹਰ ਕਿਸੇ ਨੂੰ ਰੋਕ ਪਾਉਣਾ ਸੰਭਵ ਨਹੀਂ ਹੈ। ਇਹ ਬਹੁਤ ਵੱਡਾ ਮਹਾਸਾਗਰ ਹੈ।"
"ਪਰ ਮੈਂ ਨਾਮਵਰ ਖ਼ਬਰ ਏਜੰਸੀਆਂ ਅਤੇ ਮੀਡੀਆ ਅਦਾਰਿਆਂ ਨੂੰ ਬੇਨਤੀ ਕਰਾਂਗਾ ਕਿ ਕੋਈ ਵੀ ਖ਼ਬਰ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕਰਨ ਤੋਂ ਪਹਿਲਾਂ ਸਬੰਧਤ ਪ੍ਰੋਡਕਸ਼ਨ ਹਾਊਸ ਜਾਂ ਉਸ ਵਿਅਕਤੀ ਤੋਂ ਪੁਸ਼ਟੀ ਜ਼ਰੂਰ ਕਰ ਲਓ ਕਿ ਉਹ ਖ਼ਬਰ ਸਹੀ ਹੈ ਜਾਂ ਨਹੀਂ।"
ਜੇਠਾਲਾਲ ਤੋਂ ਮਿਲੀ ਪਛਾਣ ਦਿਲੀਪ ਜੋਸ਼ੀ ਛੋਟੇ ਪਰਦੇ ਤੋਂ ਪਹਿਲਾਂ ਹਿੰਦੀ ਸਿਨੇਮਾ ਦੇ ਇੱਕ ਮਸ਼ਹੂਰ ਅਦਾਕਾਰ ਵਜੋਂ ਵੀ ਸਰਗਰਮ ਰਹੇ ਹਨ। ਪਰ ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰਸਿੱਧੀ ਕਾਮੇਡੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਜੇਠਾਲਾਲ ਵਜੋਂ ਹੀ ਮਿਲੀ ਹੈ। ਸਹੀ ਮਾਅਨਿਆਂ ਵਿੱਚ ਕਿਹਾ ਜਾਵੇ ਤਾਂ ਜੇਠਾਲਾਲ ਬਣ ਕੇ ਹੀ ਦਿਲੀਪ ਨੂੰ ਸਿਨੇਮਾ ਜਗਤ ਵਿੱਚ ਅਸਲੀ ਪਛਾਣ ਮਿਲੀ ਹੈ।