- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟੀਵੀ ਅਦਾਕਾਰਾ ਸ਼ਿਲਪਾ ਸ਼ਿੰਦੇ ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ। ਕਰੀਬ 10 ਸਾਲ ਪਹਿਲਾਂ ਉਸ ਨੇ ਟੀਵੀ ਸੀਰੀਅਲ 'ਭਾਬੀ ਜੀ ਘਰ ਪਰ ਹੈਂ' ਦੇ ਨਿਰਮਾਤਾ ਸੰਜੇ ਕੋਹਲੀ 'ਤੇ ਹੈਰਾਸਮੈਂਟ ਦਾ ਆਰੋਪ ਲਗਾਇਆ ਸੀ। ਇਸ ਸਬੰਧੀ ਹੁਣ ਹਾਲ ਹੀ ਵਿੱਚ ਸ਼ਿਲਪਾ ਨੇ ਖੁਲਾਸਾ ਕੀਤਾ ਹੈ

ਮਨੋਰੰਜਨ ਡੈਸਕ, ਨਵੀਂ ਦਿੱਲੀ : ਟੀਵੀ ਅਦਾਕਾਰਾ ਸ਼ਿਲਪਾ ਸ਼ਿੰਦੇ ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ। ਕਰੀਬ 10 ਸਾਲ ਪਹਿਲਾਂ ਉਸ ਨੇ ਟੀਵੀ ਸੀਰੀਅਲ 'ਭਾਬੀ ਜੀ ਘਰ ਪਰ ਹੈਂ' ਦੇ ਨਿਰਮਾਤਾ ਸੰਜੇ ਕੋਹਲੀ 'ਤੇ ਹੈਰਾਸਮੈਂਟ ਦਾ ਆਰੋਪ ਲਗਾਇਆ ਸੀ। ਇਸ ਸਬੰਧੀ ਹੁਣ ਹਾਲ ਹੀ ਵਿੱਚ ਸ਼ਿਲਪਾ ਨੇ ਖੁਲਾਸਾ ਕੀਤਾ ਹੈ ਕਿ ਉਸ ਵੱਲੋਂ ਕੋਹਲੀ 'ਤੇ ਲਗਾਏ ਗਏ ਇਹ ਆਰੋਪ ਝੂਠੇ ਸਨ।
ਹੁਣ ਇਸ ਮਾਮਲੇ ਨੂੰ ਲੈ ਕੇ 'ਅੰਗੂਰੀ ਭਾਬੀ' ਦੀ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ, ਸੋਸ਼ਲ ਮੀਡੀਆ 'ਤੇ ਉਸ ਦੀ ਗ੍ਰਿਫ਼ਤਾਰੀ ਦੀ ਮੰਗ ਵੀ ਉੱਠਣ ਲੱਗੀ ਹੈ, ਜਿਸ 'ਤੇ ਹੁਣ ਖੁਦ ਸ਼ਿਲਪਾ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ।
ਸ਼ਿਲਪਾ ਸ਼ਿੰਦੇ ਦੀ ਗ੍ਰਿਫ਼ਤਾਰੀ ਦੀ ਉੱਠੀ ਮੰਗ
ਹਾਲ ਹੀ ਵਿੱਚ ਸ਼ਿਲਪਾ ਸ਼ਿੰਦੇ ਨੇ ਭਾਰਤੀ ਸਿੰਘ ਦੇ ਪੌਡਕਾਸਟ ਵਿੱਚ 'ਭਾਬੀ ਜੀ ਘਰ ਪਰ ਹੈਂ' ਦੇ ਪ੍ਰੋਡਿਊਸਰ 'ਤੇ ਲਗਾਏ ਗਏ ਸ਼ੋਸ਼ਣ ਦੇ ਆਰੋਪਾਂ ਨੂੰ ਝੂਠ ਦੱਸਿਆ ਹੈ। ਇਸ ਤੋਂ ਬਾਅਦ ਸ਼ਿਲਪਾ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ, ਨਵੀਂ ਦਿੱਲੀ ਦੀ ਐਨਜੀਓ NCMIndia ਨੇ ਸ਼ਿਲਪਾ ਸ਼ਿੰਦੇ ਨੂੰ ਗ੍ਰਿਫ਼ਤਾਰ ਕਰਨ ਲਈ ਮੁੰਬਈ ਪੁਲਿਸ ਨੂੰ ਟੈਗ ਕਰਦੇ ਹੋਏ ਆਪਣੇ ਆਫ਼ੀਸ਼ੀਅਲ ਐਕਸ (ਟਵਿੱਟਰ) ਹੈਂਡਲ 'ਤੇ ਟਵੀਟ ਕੀਤਾ ਹੈ, ਜਿਸ ਵਿੱਚ ਸ਼ਿਲਪਾ ਦਾ ਕਬੂਲਨਾਮਾ ਬਿਆਨ ਵੀ ਮੌਜੂਦ ਹੈ। ਇਸ ਟਵੀਟ ਵਿੱਚ ਲਿਖਿਆ ਹੈ- "ਸਤਿਕਾਰਯੋਗ ਮੁੰਬਈ ਪੁਲਿਸ, ਕਿਰਪਾ ਕਰਕੇ ਸ਼ਿਲਪਾ ਸ਼ਿੰਦੇ ਨੂੰ ਉਸ ਦੇ ਪ੍ਰੋਡਿਊਸਰ ਦੇ ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਝੂਠਾ ਮਾਮਲਾ ਦਰਜ ਕਰਨ ਲਈ ਗ੍ਰਿਫ਼ਤਾਰ ਕਰੋ।"
ਇਸ ਤੋਂ ਬਾਅਦ ਇਸ ਮਾਮਲੇ ਨੇ ਹੋਰ ਵੀ ਤੂਲ ਫੜ ਲਿਆ ਹੈ ਅਤੇ ਸ਼ਿਲਪਾ ਸ਼ਿੰਦੇ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਇਸ ਸਭ ਨੂੰ ਦੇਖਦੇ ਹੋਏ ਸ਼ਿਲਪਾ ਵੱਲੋਂ ਤਾਜ਼ਾ ਬਿਆਨ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਉਸ ਨੇ ਕਿਹਾ ਹੈ- "ਮੈਂ ਇੱਥੇ ਕਿਸੇ ਨੂੰ ਸਫ਼ਾਈ ਦੇਣ ਨਹੀਂ ਬੈਠੀ। ਮੈਨੂੰ ਪਤਾ ਸੀ ਕਿ ਅਜਿਹਾ ਹੋਣ ਵਾਲਾ ਹੈ। ਪੌਡਕਾਸਟ ਵਿੱਚ ਦਿੱਤੇ ਗਏ ਮੇਰੇ ਬਿਆਨ ਨੂੰ ਅੱਧਾ-ਅਧੂਰਾ ਸਮਝਿਆ ਗਿਆ ਹੈ ਅਤੇ ਉਸੇ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ।"
ਹੀਨਾ ਖ਼ਾਨ ਨੇ ਪਾਈ ਲਾਹਣਤ
'ਭਾਬੀ ਜੀ ਘਰ ਪਰ ਹੈਂ' ਦੇ ਨਿਰਮਾਤਾ ਸੰਜੇ ਕੋਹਲੀ 'ਤੇ ਝੂਠੇ ਹੈਰਾਸਮੈਂਟ ਦੇ ਆਰੋਪ ਲਗਾਉਣ ਤੋਂ ਬਾਅਦ ਹੁਣ ਸ਼ਿਲਪਾ ਸ਼ਿੰਦੇ ਨੂੰ ਆਪਣੀ ਹੀ ਇੰਡਸਟਰੀ ਵਿੱਚ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਹੀ ਹੈ। ਟੀਵੀ ਅਦਾਕਾਰਾ ਹੀਨਾ ਖ਼ਾਨ ਨੇ ਵੀ ਸ਼ਿਲਪਾ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਉਸ ਨੂੰ ਲਾਹਣਤ ਪਾਈ ਹੈ ਅਤੇ ਇਸ ਹਰਕਤ ਨੂੰ ਬੇਹੱਦ ਘਟੀਆ ਦੱਸਿਆ ਹੈ।