ਪਹਿਲਾਂ ਕਦੇ ਨਹੀਂ ਭਰਨਾ ਪਿਆ ਸੀ! ਫਿਰ ਹੁਣ ਕਿਉਂ ਦਿਲਜੀਤ ਦੁਸਾਂਝ ਨੂੰ ਕਿਉਂ ਭਰਨਾ ਪਿਆ C-Form? ਜਾਣੋ ਕੀ ਹੈ ਪੂਰਾ ਮਾਮਲਾ
ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ਅੱਜ ਦਿੱਲੀ ਵਿੱਚ ਮਿਊਜ਼ਿਕ ਕੰਸਰਟ ਹੈ। ਉਨ੍ਹਾਂ ਦੇ ਸ਼ੋਅ ਲਈ ਦਿੱਲੀ ਵਿੱਚ ਖਾਸ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਪਹਿਲਾਂ ਜਦੋਂ ਦਿਲਜੀਤ ਆਗਰਾ ਦੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਚੈੱਕ-ਇਨ ਕਰ ਰਹੇ ਸਨ ਤਾਂ ਉਸ ਸਮੇਂ ਉਨ੍ਹਾਂ ਤੋਂ C-Form ਭਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਦਿਲਜੀਤ ਨੂੰ ਭਾਰਤ ਦੇ ਕਿਸੇ ਵੀ ਹੋਟਲ ਵਿੱਚ ਠਹਿਰਨ ਸਮੇਂ ਕਦੇ C-Form ਨਹੀਂ ਭਰਨਾ ਪਿਆ ਸੀ। ਪਰ ਇਸ ਵਾਰ ਆਗਰਾ ਦੇ ਹੋਟਲ ਸਟਾਫ ਨੇ ਦਿਲਜੀਤ ਦੀ ਜਾਣਕਾਰੀ FRRO ਨੂੰ ਦਿੱਤੀ, ਜਿਸ ਤੋਂ ਬਾਅਦ ਲਖਨਊ FRRO ਦੀ ਟੀਮ ਨੇ ਦਿਲਜੀਤ ਤੋਂ C-Form ਭਰਵਾਇਆ।
Publish Date: Sat, 31 Oct 2026 12:36 PM (IST)
Updated Date: Sat, 31 Oct 2026 12:40 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ - ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ਅੱਜ ਦਿੱਲੀ ਵਿੱਚ ਮਿਊਜ਼ਿਕ ਕੰਸਰਟ ਹੈ। ਉਨ੍ਹਾਂ ਦੇ ਸ਼ੋਅ ਲਈ ਦਿੱਲੀ ਵਿੱਚ ਖਾਸ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਪਹਿਲਾਂ ਜਦੋਂ ਦਿਲਜੀਤ ਆਗਰਾ ਦੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਚੈੱਕ-ਇਨ ਕਰ ਰਹੇ ਸਨ ਤਾਂ ਉਸ ਸਮੇਂ ਉਨ੍ਹਾਂ ਤੋਂ C-Form ਭਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਦਿਲਜੀਤ ਨੂੰ ਭਾਰਤ ਦੇ ਕਿਸੇ ਵੀ ਹੋਟਲ ਵਿੱਚ ਠਹਿਰਨ ਸਮੇਂ ਕਦੇ C-Form ਨਹੀਂ ਭਰਨਾ ਪਿਆ ਸੀ। ਪਰ ਇਸ ਵਾਰ ਆਗਰਾ ਦੇ ਹੋਟਲ ਸਟਾਫ ਨੇ ਦਿਲਜੀਤ ਦੀ ਜਾਣਕਾਰੀ FRRO ਨੂੰ ਦਿੱਤੀ, ਜਿਸ ਤੋਂ ਬਾਅਦ ਲਖਨਊ FRRO ਦੀ ਟੀਮ ਨੇ ਦਿਲਜੀਤ ਤੋਂ C-Form ਭਰਵਾਇਆ।
ਦੱਸਿਆ ਜਾ ਰਿਹਾ ਹੈ ਕਿ ਜੇਕਰ ਦਿਲਜੀਤ ਇਹ ਫਾਰਮ ਨਾ ਭਰਦੇ ਤਾਂ ਉਹ ਮੁਸ਼ਕਲ ਵਿੱਚ ਪੈ ਸਕਦੇ ਸਨ ਅਤੇ ਅਜਿਹਾ ਨਾ ਕਰਨ 'ਤੇ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਇਸ ਦੇ ਨਾਲ ਹੀ ਹੋਟਲ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਸਕਦੀ ਸੀ। ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਆਖ਼ਰ ਇਹ C-Form ਕੀ ਹੁੰਦਾ ਹੈ ਅਤੇ ਇਹ ਫਾਰਮ ਕਿਉਂ ਭਰਵਾਇਆ ਜਾਂਦਾ ਹੈ? ਨਾਲ ਹੀ ਜਾਣਦੇ ਹਾਂ ਕਿ ਦਿਲਜੀਤ ਤੋਂ ਹੀ ਇਹ ਫਾਰਮ ਕਿਉਂ ਭਰਵਾਇਆ ਗਿਆ ਅਤੇ ਕਿਹੜੇ-ਕਿਹੜੇ ਲੋਕਾਂ ਲਈ ਇਸ ਨੂੰ ਭਰਨਾ ਲਾਜ਼ਮੀ ਹੈ।
ਕੀ ਹੁੰਦਾ ਹੈ C-Form? ਇਹ FRRO ਯਾਨੀ ਫੌਰਨਰਜ਼ ਰੀਜਨਲ ਰਜਿਸਟ੍ਰੇਸ਼ਨ ਆਫਿਸ (Foreigners Regional Registration Office) ਦਾ ਇੱਕ ਡਿਜੀਟਲ ਦਸਤਾਵੇਜ਼ ਹੈ। ਇਸ ਦੀ ਵਰਤੋਂ ਭਾਰਤ ਵਿੱਚ ਹੋਟਲ, ਗੈਸਟ ਹਾਊਸ ਜਾਂ ਹੋਮਸਟੇ ਵਰਗੀਆਂ ਥਾਵਾਂ 'ਤੇ ਠਹਿਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਜਾਣਕਾਰੀ ਸਰਕਾਰ ਕੋਲ ਆਨਲਾਈਨ ਦਰਜ ਕਰਵਾਉਣ ਲਈ ਕੀਤੀ ਜਾਂਦੀ ਹੈ।
ਯਾਨੀ ਜਦੋਂ ਕੋਈ ਵਿਦੇਸ਼ੀ ਨਾਗਰਿਕ ਭਾਰਤ ਦੇ ਕਿਸੇ ਹੋਟਲ ਵਿੱਚ ਠਹਿਰਦਾ ਹੈ ਤਾਂ ਉਸ ਦੀ ਜਾਣਕਾਰੀ ਇਸ ਆਨਲਾਈਨ ਫਾਰਮ ਰਾਹੀਂ ਦਰਜ ਕਰਨੀ ਹੁੰਦੀ ਹੈ। ਨਿਯਮਾਂ ਮੁਤਾਬਕ, ਜਦੋਂ ਵੀ ਕੋਈ ਵਿਦੇਸ਼ੀ ਨਾਗਰਿਕ ਹੋਟਲ ਵਿੱਚ ਚੈੱਕ-ਇਨ ਕਰਦਾ ਹੈ ਤਾਂ 24 ਘੰਟਿਆਂ ਦੇ ਅੰਦਰ 'ਫੌਰਨਰਜ਼ ਰਜਿਸਟ੍ਰੇਸ਼ਨ ਆਫਿਸ' ਦੇ ਪੋਰਟਲ 'ਤੇ ਇਹ ਫਾਰਮ ਭਰ ਕੇ ਜਮ੍ਹਾਂ ਕਰਵਾਉਣਾ ਲਾਜ਼ਮੀ ਹੁੰਦਾ ਹੈ।
C-Form ਵਿੱਚ ਕਿਹੜੀ ਜਾਣਕਾਰੀ ਦਰਜ ਕੀਤੀ ਜਾਂਦੀ ਹੈ? C-Form ਵਿੱਚ ਵਿਦੇਸ਼ੀ ਨਾਗਰਿਕ ਦਾ ਨਾਂ, ਪਾਸਪੋਰਟ ਨੰਬਰ, ਕੌਮੀਅਤ, ਭਾਰਤ ਆਉਣ ਦੀ ਤਰੀਕ, ਵੀਜ਼ਾ ਸਬੰਧੀ ਜਾਣਕਾਰੀ ਅਤੇ ਭਾਰਤ ਵਿੱਚ ਠਹਿਰਨ ਦਾ ਪਤਾ ਵਰਗੀਆਂ ਜਾਣਕਾਰੀਆਂ ਦਰਜ ਕੀਤੀਆਂ ਜਾਂਦੀਆਂ ਹਨ। ਇਹ ਫਾਰਮ ਹੋਟਲ ਸੰਚਾਲਕਾਂ, ਗੈਸਟ ਹਾਊਸਾਂ, ਹੋਮਸਟੇਅ, ਹੋਸਟਲਾਂ ਅਤੇ ਵਿਦਿਅਕ ਸੰਸਥਾਵਾਂ ਵੱਲੋਂ ਭਰਿਆ ਜਾਣਾ ਹੁੰਦਾ ਹੈ।
ਇਸ ਤੋਂ ਇਲਾਵਾ, ਜੇਕਰ ਕੋਈ ਮਕਾਨ ਮਾਲਕ ਕਿਸੇ ਵਿਦੇਸ਼ੀ ਨਾਗਰਿਕ ਨੂੰ ਕਿਰਾਏ 'ਤੇ ਰੱਖਦਾ ਹੈ ਜਾਂ ਕੋਈ ਹਸਪਤਾਲ ਕਿਸੇ ਵਿਦੇਸ਼ੀ ਮਰੀਜ਼ ਨੂੰ ਠਹਿਰਨ ਦੀ ਸਹੂਲਤ ਦਿੰਦਾ ਹੈ ਤਾਂ ਉਸ ਨੂੰ ਵੀ ਇਸ ਦੀ ਜਾਣਕਾਰੀ FRRO ਦੇ ਪੋਰਟਲ 'ਤੇ ਦੇਣੀ ਪੈਂਦੀ ਹੈ। ਹਾਲਾਂਕਿ, ਹੁਣ ਇਸ ਦਾ ਅਧਿਕਾਰਤ ਨਾਂ ਬਦਲ ਕੇ Form III ਕਰ ਦਿੱਤਾ ਗਿਆ ਹੈ।