Bobby Deol ਨੂੰ ਸਾਊਥ ਫਿਲਮਾਂ 'ਚ ਕਿਉਂ ਨਹੀਂ ਮਿਲੀ ਖ਼ਾਸ ਕਾਮਯਾਬੀ? ‘ਐਨੀਮਲ’ ਅਦਾਕਾਰ ਨੇ ਦੱਸਿਆ ਜ਼ਿੰਦਗੀ ਦਾ ਵੱਡਾ ਪਛਤਾਵਾ
ਦੱਖਣੀ ਭਾਰਤੀ ਫਿਲਮਾਂ ਵਿੱਚ ਖ਼ਾਸ ਸਫਲਤਾ ਨਾ ਮਿਲਣ ਬਾਰੇ ਬੌਬੀ ਨੇ ਕਿਹਾ, “ਮੈਂ ਕੋਸ਼ਿਸ਼ ਕਰ ਰਿਹਾ ਸੀ, ਪਰ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉੱਥੇ ਡਬਿੰਗ ਵਿੱਚ ਮੇਰੀ ਆਪਣੀ ਆਵਾਜ਼ ਨਹੀਂ ਹੁੰਦੀ। ਜਦੋਂ ਮੇਰੀ ਆਵਾਜ਼ ਨਹੀਂ ਹੁੰਦੀ ਤਾਂ ਫਿਰ ਉਹ ਮਜ਼ਾ ਵੀ ਨਹੀਂ ਆਉਂਦਾ।
Publish Date: Sun, 06 Sep 2026 03:15 PM (IST)
Updated Date: Sun, 06 Sep 2026 03:19 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : OTT ਤੋਂ ਮਿਲੀ ਵੱਡੀ ਪਛਾਣ ਅਤੇ ‘ਆਸ਼ਰਮ’ ਤੇ ‘ਐਨੀਮਲ’ ਵਰਗੇ ਸਫਲ ਪ੍ਰੋਜੈਕਟਾਂ ਤੋਂ ਬਾਅਦ ਅਦਾਕਾਰ ਬੌਬੀ ਦਿਓਲ ਆਪਣੇ ਕਰੀਅਰ ਦੇ ਦੂਜੇ ਪੜਾਅ ਨੂੰ ਲੈ ਕੇ ਬੇਹੱਦ ਖੁਸ਼ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਫਲਤਾ ਕਿਸੇ ਇੱਕ ਮੌਕੇ ਦੀ ਉਡੀਕ ਕਰਨ ਨਾਲ ਨਹੀਂ, ਸਗੋਂ ਲਗਾਤਾਰ ਮਿਹਨਤ, ਅਨੁਸ਼ਾਸਨ ਅਤੇ ਆਪਣੇ ਆਪ ’ਤੇ ਕੰਮ ਕਰਦੇ ਰਹਿਣ ਨਾਲ ਮਿਲਦੀ ਹੈ।
ਕਰੀਅਰ ਦੇ ਦੂਜੇ ਪੜਾਅ ਵਿੱਚ ਮਿਲੀ ਸਫਲਤਾ ਬਾਰੇ ਬੌਬੀ ਦਿਓਲ ਦਾ ਕਹਿਣਾ ਹੈ, “ਮੈਨੂੰ ਲੱਗਦਾ ਹੈ ਕਿ ਤੁਸੀਂ ਮਿਹਨਤ ਕਰਦੇ ਰਹੋ ਅਤੇ ਤੁਹਾਨੂੰ ਕੋਈ ਨਾ ਕੋਈ ਅਜਿਹਾ ਕੰਮ ਮਿਲਦਾ ਰਹੇਗਾ, ਜੋ ਤੁਹਾਨੂੰ ਹੋਰ ਅੱਗੇ ਲੈ ਕੇ ਜਾਵੇਗਾ। OTT ’ਤੇ ਮੇਰੀ ਸ਼ੁਰੂਆਤ ‘ਕਲਾਸ ਆਫ 83’ ਨਾਲ ਹੋਈ। ਇਸ ਤੋਂ ਬਾਅਦ ‘ਆਸ਼ਰਮ’, ‘ਲਵ ਹੋਸਟਲ’ ਅਤੇ ‘ਹਾਊਸਫੁੱਲ 5’ ਵਰਗੀਆਂ ਫਿਲਮਾਂ ਕੀਤੀਆਂ। ਇਨ੍ਹਾਂ ਸਾਰਿਆਂ ਤੋਂ ਮੈਨੂੰ ਬਹੁਤ ਮਦਦ ਮਿਲੀ।”
ਕਿਸਮਤ ਕਦੋਂ ਦਿੰਦੀ ਹੈ ਸਾਥ ਬੌਬੀ ਨੇ ਅੱਗੇ ਕਿਹਾ, “ਲੋਕ ਮੇਰਾ ਕੰਮ ਦੇਖ ਸਕੇ ਅਤੇ ਸਮਝ ਸਕੇ ਕਿ ਇਹ ਅਦਾਕਾਰ ਹੋਰ ਵੀ ਕੰਮ ਕਰ ਸਕਦਾ ਹੈ। ‘ਐਨੀਮਲ’ ਤਾਂ ਵੱਡੇ ਪਰਦੇ ’ਤੇ ਜਾਦੂ ਵਰਗੀ ਹੀ ਸੀ। ਉਸ ਫਿਲਮ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਜੇਕਰ ਮੈਂ ਇਹ ਕਹਾਂ ਕਿ ਤੁਸੀਂ ਉਸ ਇੱਕ ਮੌਕੇ ਦੀ ਉਡੀਕ ਕਰੋ ਅਤੇ ਉਦੋਂ ਤੱਕ ਕੁਝ ਨਾ ਕਰੋ, ਤਾਂ ਅਜਿਹਾ ਨਹੀਂ ਹੈ। ਮਿਹਨਤ ਕਰਦੇ ਰਹੋ ਅਤੇ ਅਜਿਹੇ ਮੌਕੇ ਹਮੇਸ਼ਾ ਆਉਂਦੇ ਰਹਿਣਗੇ। ਕਿਸਮਤ ਤੁਹਾਡਾ ਸਾਥ ਉਦੋਂ ਹੀ ਦੇਵੇਗੀ, ਜਦੋਂ ਤੁਸੀਂ ਆਪਣੀ ਜੀਵਨਸ਼ੈਲੀ, ਆਦਤਾਂ ਅਤੇ ਸਿਹਤ ਨੂੰ ਲੈ ਕੇ ਸਚੇਤ ਰਹੋਗੇ।”
ਸਾਊਥ ਫਿਲਮਾਂ 'ਚ ਵੱਡੀ ਸਫਲਤਾ ਕਿਉਂ ਨਹੀਂ ਮਿਲੀ ਦੱਖਣੀ ਭਾਰਤੀ ਫਿਲਮਾਂ ਵਿੱਚ ਖ਼ਾਸ ਸਫਲਤਾ ਨਾ ਮਿਲਣ ਬਾਰੇ ਬੌਬੀ ਨੇ ਕਿਹਾ, “ਮੈਂ ਕੋਸ਼ਿਸ਼ ਕਰ ਰਿਹਾ ਸੀ, ਪਰ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉੱਥੇ ਡਬਿੰਗ ਵਿੱਚ ਮੇਰੀ ਆਪਣੀ ਆਵਾਜ਼ ਨਹੀਂ ਹੁੰਦੀ। ਜਦੋਂ ਮੇਰੀ ਆਵਾਜ਼ ਨਹੀਂ ਹੁੰਦੀ ਤਾਂ ਫਿਰ ਉਹ ਮਜ਼ਾ ਵੀ ਨਹੀਂ ਆਉਂਦਾ। ਇੱਕ ਅਦਾਕਾਰ ਵਜੋਂ ਪਰਫਾਰਮੈਂਸ ਦੇਣ ਲਈ ਆਪਣੀ ਭਾਸ਼ਾ ’ਤੇ ਪਕੜ ਹੋਣੀ ਬਹੁਤ ਜ਼ਰੂਰੀ ਹੈ।”
ਉਨ੍ਹਾਂ ਨੇ ਕਿਹਾ, “ਕਾਸ਼ ਬਚਪਨ ਵਿੱਚ ਹੀ ਸਾਨੂੰ ਪੂਰੇ ਹਿੰਦੁਸਤਾਨ ਦੀਆਂ ਸਾਰੀਆਂ ਭਾਸ਼ਾਵਾਂ ਸਿਖਾ ਦਿੱਤੀਆਂ ਗਈਆਂ ਹੁੰਦੀਆਂ, ਤਾਂ ਮੈਂ ਹਰ ਇੰਡਸਟਰੀ ਵਿੱਚ ਕੰਮ ਕਰ ਸਕਦਾ।”
ਗਲਤੀਆਂ ਹੀ ਸਿਖਾਉਂਦੀਆਂ ਹਨ- ਬੌਬੀ ਦਿਓਲ
‘ਐਨੀਮਲ’ ਵਿੱਚ ਲਗਪਗ ਦੋ ਘੰਟਿਆਂ ਬਾਅਦ ਸਕ੍ਰੀਨ ’ਤੇ ਨਜ਼ਰ ਆਉਣ ਅਤੇ ਇਸ ਦੇ ਬਾਵਜੂਦ ਦਰਸ਼ਕਾਂ ’ਤੇ ਡੂੰਘਾ ਪ੍ਰਭਾਵ ਛੱਡਣ ਬਾਰੇ ਬੌਬੀ ਕਹਿੰਦੇ ਹਨ, “ਫਿਲਮ ਵਿੱਚ ਢਾਈ ਘੰਟਿਆਂ ਤੱਕ ਰਣਬੀਰ ਕਪੂਰ ਨੇ ਤੁਹਾਡਾ ਮਨੋਰੰਜਨ ਕੀਤਾ। ਜੇਕਰ ਉਸ ਨੇ ਚੰਗਾ ਕੰਮ ਨਾ ਕੀਤਾ ਹੁੰਦਾ ਤਾਂ ਮੇਰਾ ਕਿਰਦਾਰ ਵੀ ਚੰਗਾ ਨਹੀਂ ਲੱਗਦਾ। ਇਸ ਦਾ ਸਿਹਰਾ ਪੂਰੀ ਟੀਮ ਨੂੰ ਜਾਂਦਾ ਹੈ।” ਉਹ ਹੱਸਦੇ ਹੋਏ ਕਹਿੰਦੇ ਹਨ, “ਹਾਲਾਂਕਿ, ਜਦੋਂ ਮੈਂ ਪਹਿਲੀ ਵਾਰ ਫਿਲਮ ਦੇਖੀ ਸੀ ਤਾਂ ਮੈਨੂੰ ਲੱਗਿਆ ਸੀ ਕਿ ਮੇਰਾ ਰੋਲ ਬਹੁਤ ਘੱਟ ਹੈ।”
ਜੇਕਰ ਮੌਕਾ ਮਿਲੇ ਅਤੇ 25 ਸਾਲ ਪੁਰਾਣੇ ਬੌਬੀ ਦਿਓਲ ਨੂੰ ਕੁਝ ਕਹਿਣਾ ਹੋਵੇ ਤਾਂ ਇਸ ਸਵਾਲ ’ਤੇ ਬੌਬੀ ਨੇ ਕਿਹਾ, “ਮੈਂ ਕਹਾਂਗਾ ਕਿ ਤੁਹਾਨੂੰ ਆਪਣੀਆਂ ਗਲਤੀਆਂ ਤੋਂ ਹੀ ਸਿੱਖਣਾ ਪਵੇਗਾ। ਜੇਕਰ ਤੁਸੀਂ ਨਹੀਂ ਸਿੱਖ ਸਕਦੇ ਤਾਂ ਫਿਰ ਨਾਸਮਝ ਹੀ ਰਹਿ ਜਾਂਦੇ ਹੋ।”