ਕੌਣ ਹੈ Pawan Kalyan ਦੀ ਤੀਜੀ ਪਤਨੀ ਅੰਨਾ ਕੋਨਿਡੇਲਾ? ਫਿਲਮ ਦੇ ਸੈੱਟ 'ਤੇ ਹੋਈ ਸੀ ਪਹਿਲੀ ਮੁਲਾਕਾਤ, ਕਿਵੇਂ ਸ਼ੁਰੂ ਹੋਈ ਸੀ ਲਵ ਸਟੋਰੀ
"ਬੱਚਿਆਂ ਦੀ ਖੁਸ਼ੀ ਅਤੇ ਭਲਾਈ ਹਮੇਸ਼ਾ ਸਾਡੀ ਪਹਿਲੀ ਤਰਜੀਹ ਰਹੇਗੀ। ਜ਼ਿੰਦਗੀ ਦੇ ਇਸ ਬਦਲਾਅ ਦੇ ਦੌਰ ਵਿੱਚ ਅਸੀਂ ਤੁਹਾਡੇ ਤੋਂ ਸਮਝਦਾਰੀ, ਦਿਆਲਤਾ ਅਤੇ ਸਾਡੀ ਨਿੱਜਤਾ ਦਾ ਸਤਿਕਾਰ ਕਰਨ ਦੀ ਉਮੀਦ ਕਰਦੇ ਹਾਂ। ਅਸੀਂ ਉਨ੍ਹਾਂ ਸਾਰੇ ਲੋਕਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ
Publish Date: Tue, 10 Nov 2026 11:09 AM (IST)
Updated Date: Tue, 10 Nov 2026 11:16 AM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਤੇਲਗੂ ਅਦਾਕਾਰ ਅਤੇ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਆਪਣੀ ਰੂਸੀ ਪਤਨੀ ਅੰਨਾ ਕੋਨਿਡੇਲਾ ਤੋਂ ਵੱਖ ਹੋ ਰਹੇ ਹਨ। ਦੋਵਾਂ ਨੇ 12 ਸਾਲ ਪੁਰਾਣੇ ਵਿਆਹੁਤਾ ਰਿਸ਼ਤੇ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ।
ਦੱਸ ਦੇਈਏ ਕਿ ਅੰਨਾ, ਪਵਨ ਕਲਿਆਣ ਦੀ ਤੀਜੀ ਪਤਨੀ ਹਨ। ਉਨ੍ਹਾਂ ਦੀ ਪਾਰਟੀ ਜਨਸੈਨਾ, ਰਾਸ਼ਟਰੀ ਜਮਹੂਰੀ ਗਠਜੋੜ (NDA) ਦੀ ਸਹਿਯੋਗੀ ਪਾਰਟੀ ਹੈ।
ਜੋੜੇ ਨੇ ਲਿਆ ਵੱਖ ਹੋਣ ਦਾ ਫੈਸਲਾ ਸੋਮਵਾਰ ਦੇਰ ਰਾਤ ਪਵਨ ਕਲਿਆਣ ਕੋਨਿਡੇਲਾ ਅਤੇ ਅੰਨਾ ਕੋਨਿਡੇਲਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ, "ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਇਕੱਠੇ ਬਿਤਾਉਣ ਤੋਂ ਬਾਅਦ ਅਸੀਂ ਆਪਸੀ ਸਮਝ ਅਤੇ ਸਤਿਕਾਰ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ। ਭਾਵੇਂ ਸਾਡਾ ਵਿਆਹੁਤਾ ਰਿਸ਼ਤਾ ਖਤਮ ਹੋ ਗਿਆ ਹੈ ਪਰ ਅਸੀਂ ਚੰਗੇ ਦੋਸਤ ਬਣੇ ਰਹਾਂਗੇ ਅਤੇ ਆਪਣੇ ਪਿਆਰੇ ਬੱਚਿਆਂ ਲਈ ਸਮਰਪਿਤ ਮਾਪੇ ਬਣੇ ਰਹਾਂਗੇ।"
ਉਨ੍ਹਾਂ ਅੱਗੇ ਕਿਹਾ, "ਬੱਚਿਆਂ ਦੀ ਖੁਸ਼ੀ ਅਤੇ ਭਲਾਈ ਹਮੇਸ਼ਾ ਸਾਡੀ ਪਹਿਲੀ ਤਰਜੀਹ ਰਹੇਗੀ। ਜ਼ਿੰਦਗੀ ਦੇ ਇਸ ਬਦਲਾਅ ਦੇ ਦੌਰ ਵਿੱਚ ਅਸੀਂ ਤੁਹਾਡੇ ਤੋਂ ਸਮਝਦਾਰੀ, ਦਿਆਲਤਾ ਅਤੇ ਸਾਡੀ ਨਿੱਜਤਾ ਦਾ ਸਤਿਕਾਰ ਕਰਨ ਦੀ ਉਮੀਦ ਕਰਦੇ ਹਾਂ। ਅਸੀਂ ਉਨ੍ਹਾਂ ਸਾਰੇ ਲੋਕਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ, ਜੋ ਇਸ ਸਫ਼ਰ ਵਿੱਚ ਸਾਡੇ ਨਾਲ ਖੜ੍ਹੇ ਰਹੇ।"
ਕੀ ਸੀ ਵੱਖ ਹੋਣ ਦੀ ਵਜ੍ਹਾ ਇਸ ਬਿਆਨ ਵਿੱਚ ਦੋਵਾਂ ਦੇ ਵੱਖ ਹੋਣ ਦਾ ਕੋਈ ਖਾਸ ਕਾਰਨ ਨਹੀਂ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਤਲਾਕ ਦੀ ਪ੍ਰਕਿਰਿਆ ਜਾਂ ਬੱਚਿਆਂ ਦੀ ਕਸਟਡੀ ਬਾਰੇ ਵੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਪਵਨ ਕਲਿਆਣ ਨੇ ਇਸ ਤੋਂ ਪਹਿਲਾਂ 1997 ਵਿੱਚ ਨੰਦਿਨੀ ਨਾਲ ਵਿਆਹ ਕੀਤਾ ਸੀ ਬਾਅਦ ਵਿੱਚ ਉਨ੍ਹਾਂ ਨੇ ਅਦਾਕਾਰਾ ਅਤੇ ਮਾਡਲ ਰੇਣੂ ਦੇਸਾਈ ਨਾਲ ਵੀ ਵਿਆਹ ਕੀਤਾ ਸੀ ਪਰ ਇਹ ਦੋਵੇਂ ਵਿਆਹ ਜ਼ਿਆਦਾ ਸਮੇਂ ਤੱਕ ਨਹੀਂ ਚੱਲ ਸਕੇ।
ਤਿੰਨ ਵਿਆਹ ਕਰ ਚੁੱਕੇ ਹਨ ਪਵਨ ਕਲਿਆਣ
ਪਵਨ ਕਲਿਆਣ ਅਤੇ ਰੂਸ ਦੀ ਨਾਗਰਿਕ ਅੰਨਾ ਨੇ ਸਾਲ 2013 ਵਿੱਚ ਵਿਆਹ ਕੀਤਾ ਸੀ। ਦੋਵਾਂ ਦੇ ਦੋ ਬੱਚੇ ਹਨ, ਜਿਨ੍ਹਾਂ ਵਿੱਚ ਇੱਕ ਧੀ ਅਤੇ ਇੱਕ ਪੁੱਤਰ ਸ਼ਾਮਲ ਹਨ। ਇਸ ਵੱਖਰੇਵੇਂ ਨਾਲ ਪਵਨ ਕਲਿਆਣ ਦਾ ਤੀਜਾ ਵਿਆਹ ਵੀ ਖ਼ਤਮ ਹੋ ਗਿਆ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਨੇ 1997 ਵਿੱਚ ਨੰਦਿਨੀ ਨਾਲ ਵਿਆਹ ਕੀਤਾ ਸੀ ਪਰ 1999 ਵਿੱਚ ਦੋਵੇਂ ਵੱਖ ਹੋ ਗਏ ਸਨ। ਇਸ ਤੋਂ ਬਾਅਦ 2009 ਵਿੱਚ ਉਨ੍ਹਾਂ ਨੇ ਅਦਾਕਾਰਾ ਰੇਣੂ ਦੇਸਾਈ ਨਾਲ ਵਿਆਹ ਕੀਤਾ। ਦੋਵਾਂ ਦੇ ਦੋ ਬੱਚੇ ਹਨ। ਸਾਲ 2012 ਵਿੱਚ ਤਲਾਕ ਤੋਂ ਬਾਅਦ ਇਹ ਵਿਆਹ ਵੀ ਖਤਮ ਹੋ ਗਿਆ ਸੀ।
ਕੌਣ ਹਨ ਅੰਨਾ ਕੋਨਿਡੇਲਾ ਅੰਨਾ ਅਤੇ ਪਵਨ ਕਲਿਆਣ ਦੀ ਪਹਿਲੀ ਮੁਲਾਕਾਤ ਸਾਲ 2011 ਵਿੱਚ ਤੇਲਗੂ ਫਿਲਮ 'ਤੀਨ ਮਾਰ' ਦੀ ਸ਼ੂਟਿੰਗ ਦੌਰਾਨ ਹੋਈ ਸੀ। ਅੰਨਾ ਨੇ ਵੀ ਇਸ ਫਿਲਮ ਵਿੱਚ ਇੱਕ ਛੋਟਾ ਜਿਹਾ ਕਿਰਦਾਰ ਨਿਭਾਇਆ ਸੀ।
ਇੱਥੋਂ ਹੀ ਦੋਵਾਂ ਦੀ ਜਾਣ-ਪਛਾਣ ਵਧੀ ਅਤੇ ਹੌਲੀ-ਹੌਲੀ ਉਨ੍ਹਾਂ ਵਿਚਕਾਰ ਪਿਆਰ ਦਾ ਰਿਸ਼ਤਾ ਸ਼ੁਰੂ ਹੋ ਗਿਆ ਬਾਅਦ ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ।
ਅੰਨਾ ਨੇ ਸਾਲ 2024 ਵਿੱਚ ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ ਤੋਂ ਮਾਸਟਰ ਆਫ ਆਰਟਸ ਦੀ ਡਿਗਰੀ ਪੂਰੀ ਕੀਤੀ ਸੀ। ਉਨ੍ਹਾਂ ਦੀ ਗ੍ਰੈਜੂਏਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ।