'ਗਟਰ ਜਨਰੇਸ਼ਨ' ਬਿਆਨ ਤੋਂ ਬਾਅਦ ਹੁਣ ਕੰਗਨਾ ਰਣੌਤ ਨੇ ਟ੍ਰੋਲਜ਼ ਨੂੰ ਦਿੱਤਾ ਕਰਾਰਾ ਜਵਾਬ, ਕਿਹਾ- 'ਨੌਜਵਾਨਾਂ ਨੂੰ ਨਾ ਭਟਕਾਓ'
ਕੰਗਨਾ ਰਣੌਤ ਨੇ ਅੱਗੇ ਕਿਹਾ, "ਕੀ ਤੁਸੀਂ ਇਨ੍ਹਾਂ ਦੀ ਵਰਤੋਂ ਕਰਕੇ ਕਮਜ਼ੋਰ ਟੀਨੇਜਰਾਂ ਨੂੰ ਇਹ ਯਕੀਨ ਦਿਵਾਉਣਾ ਚਾਹੁੰਦੇ ਹੋ ਕਿ ਉਹ ਵੀ ਸੜਕਾਂ 'ਤੇ, ਸਕੂਲ ਦੇ ਫੰਕਸ਼ਨਾਂ ਵਿੱਚ ਜਾਂ ਘਟੀਆ ਕਲੱਬਾਂ ਵਿੱਚ ਜਾ ਸਕਦੀਆਂ ਹਨ? ਕੀ ਇਹ ਦੋਵੇਂ ਗੱਲਾਂ ਇੱਕੋ ਜਿਹੀਆਂ ਹਨ? ਨੌਜਵਾਨਾਂ ਨੂੰ ਭਟਕਾਓ ਨਾ। ਇਹ ਇੱਕੋ ਜਿਹੀ ਗੱਲ ਨਹੀਂ ਹੈ। ਅੱਜ ਤੁਸੀਂ ਦੂਜਿਆਂ ਦੇ ਬੱਚਿਆਂ ਨੂੰ ਗੁੰਮਰਾਹ ਕਰ ਰਹੇ ਹੋ, ਕੱਲ ਤੁਹਾਡੇ ਆਪਣੇ ਬੱਚੇ ਵੀ ਗੁੰਮਰਾਹ ਹੋ ਸਕਦੇ ਹਨ।"
Publish Date: Sat, 01 Aug 2026 12:14 PM (IST)
Updated Date: Sat, 01 Aug 2026 12:17 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਆਪਣੇ ਬੇਬਾਕ ਅੰਦਾਜ਼ ਲਈ ਮਸ਼ਹੂਰ ਕੰਗਨਾ ਰਣੌਤ ਕਈ ਵਾਰ ਆਪਣੇ ਬਿਆਨਾਂ ਕਾਰਨ ਵਿਵਾਦਾਂ ਵਿੱਚ ਵੀ ਘਿਰ ਜਾਂਦੀ ਹੈ। ਹਾਲ ਹੀ ਵਿੱਚ ਉਸਦੇ 'ਗਟਰ ਜਨਰੇਸ਼ਨ' ਵਾਲੇ ਬਿਆਨ 'ਤੇ ਕਾਫ਼ੀ ਹੰਗਾਮਾ ਮਚਿਆ ਸੀ। ਹੁਣ ਉਸਨੇ ਫ਼ਿਲਮੀ ਰੋਲਜ਼ ਨੂੰ ਲੈ ਕੇ ਮਿਲ ਰਹੀ ਆਲੋਚਨਾ 'ਤੇ ਆਪਣਾ ਪ੍ਰਤੀਕਰਮ ਦਿੱਤਾ ਹੈ।
ਸ਼ੁੱਕਰਵਾਰ ਨੂੰ ਕੰਗਨਾ ਰਣੌਤ ਨੇ ਸੰਸਦ ਤੋਂ ਆਪਣੀ ਇੱਕ ਕਲਿੱਪ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਨਾਲ ਉਸਨੇ ਇੱਕ ਲੰਬਾ-ਚੌੜਾ ਨੋਟ ਲਿਖਿਆ, ਜਿਸ ਵਿੱਚ ਉਸਨੇ ਉਨ੍ਹਾਂ ਟ੍ਰੋਲਜ਼ 'ਤੇ ਨਿਸ਼ਾਨਾ ਸਾਧਿਆ ਜਿਨ੍ਹਾਂ ਨੇ ਉਸਦੇ ਫ਼ਿਲਮੀ ਕਿਰਦਾਰਾਂ ਨੂੰ ਲੈ ਕੇ ਉਸਦੀ ਆਲੋਚਨਾ ਕੀਤੀ ਸੀ।
ਟ੍ਰੋਲਜ਼ 'ਤੇ ਵਰ੍ਹੀ ਕੰਗਨਾ
ਕੰਗਨਾ ਰਣੌਤ ਨੇ ਪੋਸਟ ’ਚ ਲਿਖਿਆ, "ਤੁਸੀਂ ਮੇਰੇ ਉਨ੍ਹਾਂ ਫ਼ਿਲਮੀ ਕਿਰਦਾਰਾਂ ਦੀਆਂ ਕਲਿੱਪਸ ਦੀ ਵਰਤੋਂ ਕਰਨਾ ਚਾਹੁੰਦੇ ਹੋ ਜਿਨ੍ਹਾਂ ਨੂੰ ਨਿਭਾਉਣ ਲਈ ਮੈਨੂੰ ਲੱਖਾਂ ਰੁਪਏ ਮਿਲਦੇ ਹਨ ਜਾਂ ਉਨ੍ਹਾਂ ਵੱਡੇ ਸ਼ੋਅ-ਬਿਜ਼ਨਸ ਇਵੈਂਟਸ ਦੀਆਂ ਕਲਿੱਪਸ ਦੀ, ਜਿੱਥੇ ਮੈਂ ਆਪਣੀ ਟੀਮ ਅਤੇ ਇਵੈਂਟ ਪਲਾਨਰਾਂ ਦੀ ਸੁਰੱਖਿਆ ਦੇ ਘੇਰੇ ਵਿੱਚ ਹੁੰਦੀ ਹਾਂ।"
ਕੰਗਨਾ ਰਣੌਤ ਨੇ ਅੱਗੇ ਕਿਹਾ, "ਕੀ ਤੁਸੀਂ ਇਨ੍ਹਾਂ ਦੀ ਵਰਤੋਂ ਕਰਕੇ ਕਮਜ਼ੋਰ ਟੀਨੇਜਰਾਂ ਨੂੰ ਇਹ ਯਕੀਨ ਦਿਵਾਉਣਾ ਚਾਹੁੰਦੇ ਹੋ ਕਿ ਉਹ ਵੀ ਸੜਕਾਂ 'ਤੇ, ਸਕੂਲ ਦੇ ਫੰਕਸ਼ਨਾਂ ਵਿੱਚ ਜਾਂ ਘਟੀਆ ਕਲੱਬਾਂ ਵਿੱਚ ਜਾ ਸਕਦੀਆਂ ਹਨ? ਕੀ ਇਹ ਦੋਵੇਂ ਗੱਲਾਂ ਇੱਕੋ ਜਿਹੀਆਂ ਹਨ? ਨੌਜਵਾਨਾਂ ਨੂੰ ਭਟਕਾਓ ਨਾ। ਇਹ ਇੱਕੋ ਜਿਹੀ ਗੱਲ ਨਹੀਂ ਹੈ। ਅੱਜ ਤੁਸੀਂ ਦੂਜਿਆਂ ਦੇ ਬੱਚਿਆਂ ਨੂੰ ਗੁੰਮਰਾਹ ਕਰ ਰਹੇ ਹੋ, ਕੱਲ ਤੁਹਾਡੇ ਆਪਣੇ ਬੱਚੇ ਵੀ ਗੁੰਮਰਾਹ ਹੋ ਸਕਦੇ ਹਨ।"
ਔਰਤਾਂ ਨੂੰ ਲੈ ਕੇ ਕੰਗਨਾ ਰਣੌਤ ਦਾ ਕਮੈਂਟ
ਕੁਝ ਦਿਨ ਪਹਿਲਾਂ ਕੰਗਨਾ ਰਣੌਤ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਜ਼ਰੀਏ ਨੌਜਵਾਨ ਔਰਤਾਂ ਨੂੰ 'ਗਟਰ ਜਨਰੇਸ਼ਨ' ਦੱਸਿਆ ਸੀ। ਉਸਨੇ ਇੱਥੋਂ ਤੱਕ ਕਿਹਾ ਸੀ, "ਉਹ ਡਰੱਗਜ਼ ਲੈਣ, ਸ਼ਰਾਬ ਪੀਣ ਜਾਂ ਅਨਗਿਣਤ ਲੋਕਾਂ ਨਾਲ ਸਰੀਰਕ ਸਬੰਧ ਬਣਾਉਣ ਦੀ ਆਪਣੀ ਆਜ਼ਾਦੀ ਨੂੰ ਮਾਣ ਨਾਲ ਫ਼ਲਾਂਟ ਕਰਦੀਆਂ ਹਨ ਅਤੇ ਬਿਨਾਂ ਕਿਸੇ ਸ਼ਰਮ ਦੇ ਆਪਣੇ ਮਾਤਾ-ਪਿਤਾ ਦੀ ਕਮਾਈ 'ਤੇ ਐਸ਼ ਕਰਦੀਆਂ ਹਨ।"
ਕੰਗਨਾ ਰਣੌਤ ਦੇ ਇਸ ਬਿਆਨ 'ਤੇ ਸੋਸ਼ਲ ਮੀਡੀਆ 'ਤੇ ਕਾਫ਼ੀ ਹੰਗਾਮਾ ਮਚਿਆ ਸੀ। ਲੋਕ ਉਸਨੂੰ ਜੰਮ ਕੇ ਟਰੋਲ ਕਰ ਰਹੇ ਹਨ ਅਤੇ ਉਸਨੂੰ ਉਸਦੇ ਫ਼ਿਲਮੀ ਰੋਲਜ਼ ਜਾਂ ਪੁਰਾਣੇ ਇੰਟਰਵਿਊਜ਼ ਦੀ ਯਾਦ ਦਿਵਾ ਰਹੇ ਹਨ।