- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
7 ਅਗਸਤ ਨੂੰ ਰਿਲੀਜ਼ ਹੋਈ ‘ਹਨੂਮਾਨ ਅੰਸ਼’ ਸਾਲ 2026 ਦੀ ਸਭ ਤੋਂ ਵੱਡੀ ਸਰਪ੍ਰਾਈਜ਼ ਹਿੱਟ ਬਣ ਕੇ ਉਭਰੀ ਹੈ। Sacnilk ਦੇ ਅੰਕੜਿਆਂ ਮੁਤਾਬਕ, 2 ਕਰੋੜ ਰੁਪਏ ਦੇ ਮਾਮੂਲੀ ਬਜਟ ’ਚ ਬਣੀ ਇਸ ਫ਼ਿਲਮ ਨੇ 33 ਦਿਨਾਂ ਦੇ ਅੰਦਰ ਬਾਕਸ ਆਫ਼ਿਸ ’ਤੇ 143.13 ਕਰੋੜ ਰੁਪਏ ਦਾ ਨੈੱਟ ਕਲੈਕਸ਼ਨ ਤੇ 169.20 ਕਰੋੜ ਰੁਪਏ ਦਾ ਗ੍ਰਾਸ ਕਲੈਕਸ਼ਨ ਕਰ ਲਿਆ ਹੈ।

ਸਪੋਰਟਸ ਡੈਸਕ, ਨਵੀਂ ਦਿੱਲੀ : ਫ਼ਿਲਮ ‘ਹਨੂਮਾਨ ਅੰਸ਼’ (Hanuman Ansh) ਇਨ੍ਹੀਂ ਦਿਨੀਂ ਬਾਕਸ ਆਫ਼ਿਸ ’ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ਵਿਸ਼ਾਲ ਚਤੁਰਵੇਦੀ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ’ਚ ਅਦਾਕਾਰ ਸ਼ੋਭਿਨਵ ਸਤਿਆ ਨੇ ਨੀਮ ਕਰੌਲੀ ਬਾਬਾ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ ਦੀ ਪ੍ਰੋਡਿਊਸਰ ਨਮਰਤਾ ਸਿੰਘ ਨੇ ਹੁਣ ਅਜਿਹਾ ਖੁਲਾਸਾ ਕੀਤਾ ਹੈ, ਜਿਸ ਨੇ ਕ੍ਰਿਕਟ ਤੇ ਸਿਨੇਮਾ ਦੋਵਾਂ ਦੇ ਪ੍ਰਸ਼ੰਸਕਾਂ ਦੀ ਉਤਸੁਕਤਾ ਹੋਰ ਵਧਾ ਦਿੱਤੀ ਹੈ।
ਵਿਰੁਸ਼ਕਾ ਨਜ਼ਰ ਆ ਸਕਦੇ ਹਨ
ਹਾਲ ਹੀ ’ਚ ਫ਼ਿਲਮ ਦੇ ਡਾਇਰੈਕਟਰ ਨੇ ਇੱਛਾ ਜ਼ਾਹਰ ਕੀਤੀ ਸੀ ਕਿ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਇਹ ਫ਼ਿਲਮ ਦੇਖਣ। ਹੁਣ ਪ੍ਰੋਡਿਊਸਰ ਨਮਰਤਾ ਸਿੰਘ ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਭਾਗਾਂ ’ਚ ਇਹ ਸਟਾਰ ਜੋੜੀ ਕੈਮਿਓ ਕਰਦੀ ਨਜ਼ਰ ਆ ਸਕਦੀ ਹੈ।
ਵਿਰਾਟ-ਅਨੁਸ਼ਕਾ ਦੀ ਡੂੰਘੀ ਆਸਥਾ
‘ਬਾਲੀਵੁੱਡ ਹੰਗਾਮਾ’ ਨੂੰ ਦਿੱਤੇ ਇੱਕ ਇੰਟਰਵਿਊ ’ਚ ਨਮਰਤਾ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਵੱਡੀਆਂ ਹਸਤੀਆਂ ਨਾਲ ਸੰਪਰਕ ਕੀਤਾ ਹੈ, ਜਿਨ੍ਹਾਂ ਨੂੰ ਇਸ ਪ੍ਰੋਜੈਕਟ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਸੀ। ਦੱਸਿਆ ਜਾਂਦਾ ਹੈ ਕਿ ਵਿਰਾਟ ਤੇ ਅਨੁਸ਼ਕਾ ਦੀ ਨੀਮ ਕਰੌਲੀ ਬਾਬਾ ’ਚ ਡੂੰਘੀ ਆਸਥਾ ਹੈ। ਇਹ ਜੋੜਾ ਅਕਸਰ ਕੈਂਚੀ ਧਾਮ ਦੇ ਦਰਸ਼ਨਾਂ ਲਈ ਜਾਂਦਾ ਹੈ।
ਧਮਾਲ ਮਚਾ ਰਹੀ ਫ਼ਿਲਮ
7 ਅਗਸਤ ਨੂੰ ਰਿਲੀਜ਼ ਹੋਈ ‘ਹਨੂਮਾਨ ਅੰਸ਼’ ਸਾਲ 2026 ਦੀ ਸਭ ਤੋਂ ਵੱਡੀ ਸਰਪ੍ਰਾਈਜ਼ ਹਿੱਟ ਬਣ ਕੇ ਉਭਰੀ ਹੈ। Sacnilk ਦੇ ਅੰਕੜਿਆਂ ਮੁਤਾਬਕ, 2 ਕਰੋੜ ਰੁਪਏ ਦੇ ਮਾਮੂਲੀ ਬਜਟ ’ਚ ਬਣੀ ਇਸ ਫ਼ਿਲਮ ਨੇ 33 ਦਿਨਾਂ ਦੇ ਅੰਦਰ ਬਾਕਸ ਆਫ਼ਿਸ ’ਤੇ 143.13 ਕਰੋੜ ਰੁਪਏ ਦਾ ਨੈੱਟ ਕਲੈਕਸ਼ਨ ਤੇ 169.20 ਕਰੋੜ ਰੁਪਏ ਦਾ ਗ੍ਰਾਸ ਕਲੈਕਸ਼ਨ ਕਰ ਲਿਆ ਹੈ।
ਅਗਲੇ ਮਹੀਨੇ ਐਕਸ਼ਨ ’ਚ ਨਜ਼ਰ ਆਉਣਗੇ ਵਿਰਾਟ
ਵਿਰਾਟ ਕੋਹਲੀ ਆਖ਼ਰੀ ਵਾਰ ਇੰਗਲੈਂਡ ਖ਼ਿਲਾਫ਼ ਵਨਡੇ ਸੀਰੀਜ਼ ’ਚ ਖੇਡਦੇ ਨਜ਼ਰ ਆਏ ਸਨ। 3 ਮੈਚਾਂ ਦੀ ਇਸ ਸੀਰੀਜ਼ ’ਚ ਉਨ੍ਹਾਂ ਨੇ 2 ਅਰਧ-ਸੈਂਕੜੇ ਲਗਾਏ ਸਨ। ਕੋਹਲੀ ਟੀ20 ਇੰਟਰਨੈਸ਼ਨਲ ਤੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ। ਅਜਿਹੇ ’ਚ ਹੁਣ ਉਹ ਸਿਰਫ਼ ਇੱਕ ਰੋਜ਼ਾ ਫਾਰਮੈਟ ’ਚ ਖੇਡਦੇ ਨਜ਼ਰ ਆਉਂਦੇ ਹਨ। ਅਕਤੂਬਰ ’ਚ ਭਾਰਤੀ ਟੀਮ ਨਿਊਜ਼ੀਲੈਂਡ ਦਾ ਦੌਰਾ ਕਰੇਗੀ। ਇਸ ਦੌਰੇ ’ਤੇ 5 ਟੀ20, 5 ਵਨਡੇ ਤੇ 2 ਟੈਸਟ ਮੈਚ ਖੇਡੇ ਜਾਣਗੇ। ਵਨਡੇ ਸੀਰੀਜ਼ ’ਚ ਵਿਰਾਟ ਕੋਹਲੀ ਐਕਸ਼ਨ ’ਚ ਨਜ਼ਰ ਆ ਸਕਦੇ ਹਨ।