ਦਿੱਗਜ ਅਦਾਕਾਰਾ ਮੌਸਮੀ ਚੈਟਰਜੀ ਦੇ ਘਰ ਛਾਇਆ ਮਾਤਮ, ਪਤੀ ਜਯੰਤ ਮੁਖਰਜੀ ਦਾ ਹੋਇਆ ਦੇਹਾਂਤ
ਦਿੱਗਜ ਅਦਾਕਾਰਾ ਮੌਸਮੀ ਚੈਟਰਜੀ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉਨ੍ਹਾਂ ਦੇ ਪਤੀ ਅਤੇ ਫਿਲਮ ਨਿਰਮਾਤਾ-ਸੰਗੀਤਕਾਰ ਜਯੰਤ ਮੁਖਰਜੀ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਜਯੰਤ ਮੁਖਰਜੀ ਦੇ ਦੇਹਾਂਤ ਦੀ ਖ਼ਬਰ ਦੀ ਪੁਸ਼ਟੀ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਦੇ ਬੀ. ਐੱਨ. ਤਿਵਾਰੀ ਨੇ ਆਈਏਐੱਨਐੱਸ ਨਾਲ ਗੱਲਬਾਤ ਦੌਰਾਨ ਕੀਤੀ।
Publish Date: Fri, 13 Nov 2026 12:58 PM (IST)
Updated Date: Fri, 13 Nov 2026 01:00 PM (IST)
ਨਵੀਂ ਦਿੱਲੀ - ਦਿੱਗਜ ਅਦਾਕਾਰਾ ਮੌਸਮੀ ਚੈਟਰਜੀ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉਨ੍ਹਾਂ ਦੇ ਪਤੀ ਅਤੇ ਫਿਲਮ ਨਿਰਮਾਤਾ-ਸੰਗੀਤਕਾਰ ਜਯੰਤ ਮੁਖਰਜੀ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਜਯੰਤ ਮੁਖਰਜੀ ਦੇ ਦੇਹਾਂਤ ਦੀ ਖ਼ਬਰ ਦੀ ਪੁਸ਼ਟੀ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਦੇ ਬੀ. ਐੱਨ. ਤਿਵਾਰੀ ਨੇ ਆਈਏਐੱਨਐੱਸ ਨਾਲ ਗੱਲਬਾਤ ਦੌਰਾਨ ਕੀਤੀ।
ਮੌਸਮੀ ਅਤੇ ਜਯੰਤ ਦੇ ਵਿਆਹ ਨੂੰ ਪੰਜ ਦਹਾਕਿਆਂ ਤੋਂ ਵੱਧ ਸਮਾਂ ਹੋ ਚੁੱਕਾ ਸੀ। ਦੋਵਾਂ ਨੇ ਜ਼ਿੰਦਗੀ ਦੇ ਕਈ ਉਤਰਾਅ-ਚੜ੍ਹਾਅ ਇਕੱਠੇ ਦੇਖੇ। ਇਸ ਤੋਂ ਪਹਿਲਾਂ ਦਸੰਬਰ 2019 ਵਿੱਚ ਇਸ ਜੋੜੇ ਨੇ ਆਪਣੀ ਵੱਡੀ ਧੀ ਪਾਇਲ ਨੂੰ ਵੀ ਗੁਆ ਦਿੱਤਾ ਸੀ। ਹੁਣ ਪਤੀ ਦੇ ਦੇਹਾਂਤ ਨਾਲ ਮੌਸਮੀ ਚੈਟਰਜੀ 'ਤੇ ਦੁੱਖਾਂ ਦਾ ਇੱਕ ਹੋਰ ਪਹਾੜ ਟੁੱਟ ਪਿਆ ਹੈ।
ਗਾਇਕ ਅਤੇ ਸੰਗੀਤਕਾਰ ਹੇਮੰਤ ਕੁਮਾਰ ਦੇ ਪੁੱਤਰ ਸਨ ਜਯੰਤ ਮੁਖਰਜੀ ਜਯੰਤ ਮੁਖਰਜੀ ਦਿੱਗਜ ਗਾਇਕ ਅਤੇ ਸੰਗੀਤਕਾਰ ਹੇਮੰਤ ਕੁਮਾਰ ਦੇ ਪੁੱਤਰ ਸਨ। ਪਰਿਵਾਰਕ ਮੈਂਬਰ ਅਤੇ ਦੋਸਤ ਉਨ੍ਹਾਂ ਨੂੰ ਪਿਆਰ ਨਾਲ 'ਬਾਬੂ' ਕਹਿ ਕੇ ਬੁਲਾਉਂਦੇ ਸਨ। ਉਹ ਫਿਲਮ ਅਤੇ ਟੈਲੀਵਿਜ਼ਨ ਇੰਡਸਟਰੀ ਨਾਲ ਜੁੜੇ ਰਹੇ ਅਤੇ ਨਿਰਮਾਤਾ ਵਜੋਂ ਕੰਮ ਕੀਤਾ। ਉਨ੍ਹਾਂ ਦੇ ਫਿਲਮੀ ਸਫ਼ਰ ਵਿੱਚ ਸਾਲ 1975 ਵਿੱਚ ਆਈ ਫਿਲਮ 'ਮਜ਼ਾਕ' ਅਤੇ 1979 ਦੀ ਫਿਲਮ 'ਦੋ ਲੜਕੇ ਦੋਨੋਂ ਕੜਕੇ' ਸ਼ਾਮਲ ਹਨ। ਇਸ ਤੋਂ ਇਲਾਵਾ, ਉਹ 1992 ਵਿੱਚ ਆਏ ਟੀਵੀ ਸੀਰੀਅਲ 'ਤਲਾਸ਼' ਨਾਲ ਵੀ ਜੁੜੇ ਰਹੇ।
ਘੱਟ ਉਮਰ ਵਿੱਚ ਹੋਇਆ ਸੀ ਜਯੰਤ ਅਤੇ ਮੌਸਮੀ ਦਾ ਵਿਆਹ ਜਯੰਤ ਅਤੇ ਮੌਸਮੀ ਚੈਟਰਜੀ ਦੇ ਵਿਆਹ ਨੂੰ ਪੰਜ ਦਹਾਕਿਆਂ ਤੋਂ ਵੱਧ ਸਮਾਂ ਹੋ ਚੁੱਕਾ ਸੀ। ਦੋਵਾਂ ਨੇ ਛੋਟੀ ਉਮਰ ਵਿੱਚ ਵਿਆਹ ਕਰਵਾਇਆ ਸੀ। ਮੌਸਮੀ ਨੇ ਇਸੇ ਸਾਲ ਇੱਕ ਇੰਟਰਵਿਊ ਵਿੱਚ ਆਪਣੇ ਵਿਆਹ ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕੀਤਾ ਸੀ। ਉਨ੍ਹਾਂ ਦੱਸਿਆ ਸੀ ਕਿ ਜਦੋਂ ਉਹ ਦਸਵੀਂ ਜਮਾਤ ਵਿੱਚ ਪੜ੍ਹਦੀ ਸੀ, ਉਦੋਂ ਹੀ ਉਨ੍ਹਾਂ ਦੀ ਮੰਗਣੀ ਤੈਅ ਕਰ ਦਿੱਤੀ ਗਈ ਸੀ ਅਤੇ ਇਸ ਤੋਂ ਕੁਝ ਸਮੇਂ ਬਾਅਦ ਹੀ ਵਿਆਹ ਹੋ ਗਿਆ ਸੀ। ਵਿਆਹ ਤੋਂ ਬਾਅਦ ਦੋਵੇਂ ਮੁੰਬਈ ਆ ਗਏ, ਜਿੱਥੇ ਮੌਸਮੀ ਨੇ ਆਪਣੇ ਅਦਾਕਾਰੀ ਕਰੀਅਰ ਨੂੰ ਅੱਗੇ ਵਧਾਇਆ।
2019 ਵਿੱਚ ਗੁਆ ਦਿੱਤੀ ਸੀ ਜਵਾਨ ਧੀ ਇਸ ਜੋੜੇ ਦੀਆਂ ਦੋ ਧੀਆਂ ਮੇਘਾ ਮੁਖਰਜੀ ਅਤੇ ਪਾਇਲ ਮੁਖਰਜੀ ਸਨ। ਹਾਲਾਂਕਿ, ਪਰਿਵਾਰ ਨੂੰ ਦਸੰਬਰ 2019 ਵਿੱਚ ਵੱਡਾ ਝਟਕਾ ਲੱਗਾ, ਜਦੋਂ ਉਨ੍ਹਾਂ ਦੀ ਵੱਡੀ ਧੀ ਪਾਇਲ ਦਾ 45 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਪਾਇਲ ਲੰਬੇ ਸਮੇਂ ਤੋਂ ਜੁਵੇਨਾਈਲ ਡਾਇਬਟੀਜ਼ ਨਾਲ ਜੂਝ ਰਹੀ ਸੀ। ਬਿਮਾਰੀ ਕਾਰਨ ਉਹ ਲੰਬੇ ਸਮੇਂ ਤੱਕ ਕੋਮਾ ਵਿੱਚ ਵੀ ਰਹੀ ਸੀ। ਸਾਲ 2017 ਤੋਂ ਉਸ ਨੂੰ ਕਈ ਵਾਰ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ ਸੀ।
ਧੀ ਦੀ ਦੇਖਭਾਲ ਲਈ ਖੜਕਾਇਆ ਸੀ ਅਦਾਲਤ ਦਾ ਦਰਵਾਜ਼ਾ ਧੀ ਦੀ ਵਿਗੜਦੀ ਸਿਹਤ ਨੂੰ ਦੇਖਦਿਆਂ ਮੌਸਮੀ ਅਤੇ ਜਯੰਤ ਨੇ ਸਾਲ 2018 ਵਿੱਚ ਬੰਬੇ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਸੀ। ਦੋਵਾਂ ਨੇ ਆਪਣੀ ਧੀ ਦੀ ਦੇਖਭਾਲ ਅਤੇ ਉਸ ਦੇ ਇਲਾਜ ਨਾਲ ਜੁੜੇ ਫ਼ੈਸਲੇ ਲੈਣ ਲਈ ਉਸ ਦੇ ਕਾਨੂੰਨੀ ਸਰਪ੍ਰਸਤ ਬਣਨ ਦੀ ਮੰਗ ਕੀਤੀ ਸੀ।
ਹਿੰਦੀ ਸਿਨੇਮਾ ਦੀਆਂ ਮਸ਼ਹੂਰ ਅਦਾਕਾਰਾਵਾਂ ਵਿੱਚ ਸ਼ਾਮਲ ਹਨ ਮੌਸਮੀ ਚੈਟਰਜੀ ਮੌਸਮੀ ਚੈਟਰਜੀ ਦੀ ਗੱਲ ਕਰੀਏ ਤਾਂ ਉਹ ਹਿੰਦੀ ਸਿਨੇਮਾ ਦੀਆਂ ਮਸ਼ਹੂਰ ਅਦਾਕਾਰਾਵਾਂ ਵਿੱਚ ਸ਼ਾਮਲ ਰਹੀ ਹਨ। ਉਨ੍ਹਾਂ ਨੇ ਬਹੁਤ ਛੋਟੀ ਉਮਰ ਵਿੱਚ ਅਦਾਕਾਰੀ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ। ਉਨ੍ਹਾਂ ਦੀ ਪਹਿਲੀ ਬੰਗਾਲੀ ਫਿਲਮ 'ਬਾਲਿਕਾ ਬਧੂ' ਸੀ, ਜਿਸ ਨਾਲ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ 'ਅਨੁਰਾਗ', 'ਨੈਨਾ', 'ਕੱਚੇ ਧਾਗੇ', 'ਬੇਨਾਮ', 'ਹਮਸ਼ਕਲ' ਅਤੇ 'ਰੋਟੀ ਕੱਪੜਾ ਔਰ ਮਕਾਨ' ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ।