- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਆਹ, ਲਾੜੀ ਤੇ ਬਦਕਿਸਮਤੀ... OTT ਪਲੇਟਫਾਰਮ ’ਤੇ ਇੱਕ ਨਵੀਂ ਕਾਮੇਡੀ ਸੀਰੀਜ਼ (Comedy Series) ਆਈ ਹੈ, ਜੋ ਮਨੋਰੰਜਨ ਨਾਲ ਭਰਪੂਰ ਹੈ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਜੇਕਰ ਤੁਸੀਂ ਕੋਈ ਹਲਕੀ-ਫੁਲਕੀ ਕਾਮੇਡੀ ਫ਼ਿਲਮ ਦੇਖ ਕੇ ਆਪਣਾ ਵੀਕਐਂਡ ਮਨੋਰੰਜਕ ਬਣਾਉਣਾ ਚਾਹੁੰਦੇ ਹੋ, ਤਾਂ OTT ’ਤੇ ਆਈ ਇੱਕ ਨਵੀਂ ਵੈੱਬ ਸੀਰੀਜ਼ ਨੂੰ ਆਪਣੀ ਵਾਚ ਲਿਸਟ ’ਚ ਸ਼ਾਮਲ ਕਰ ਸਕਦੇ ਹੋ।
OTT ’ਤੇ ਆਈ ਇਹ ਨਵੀਂ ਸੀਰੀਜ਼ ਕਾਮੇਡੀ ਤੇ ਡਰਾਮੇ ਨਾਲ ਭਰਪੂਰ ਹੈ। ਇਹ ਦਰਸ਼ਕਾਂ ’ਚ ਕਾਫ਼ੀ ਚਰਚਾ ਬਟੋਰ ਰਹੀ ਹੈ। ਇਸ ਦੀ ਕਹਾਣੀ ਇੱਕ ਅਜਿਹੇ ਵਿਅਕਤੀ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਦੀ ਕਿਸਮਤ ਹੀ ਉਸ ਦਾ ਸਾਥ ਨਹੀਂ ਦਿੰਦੀ।
ਅਸੀਂ ਜਿਸ ਸੀਰੀਜ਼ ਦੀ ਗੱਲ ਕਰ ਰਹੇ ਹਾਂ, ਉਹ ਹੈ 'ਲੀਸਟ ਐਲੀਜੀਬਲ ਬੈਚਲਰ' (Least Eligible Bachelor)। ਛੇ ਐਪੀਸੋਡਾਂ ਵਾਲੀ ਇਹ ਸੀਰੀਜ਼ ਅੱਜ ਹੀ OTT ਪਲੇਟਫਾਰਮ Netflix ’ਤੇ ਸਟ੍ਰੀਮ ਹੋਈ ਹੈ। ਇਸ ਨੂੰ ਦਰਸ਼ਕਾਂ ਤੇ ਸਮੀਖਿਆਕਾਰਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।
'ਲੀਸਟ ਐਲੀਜੀਬਲ ਬੈਚਲਰ' ਇੱਕ ਕਾਮੇਡੀ-ਡਰਾਮਾ ਸੀਰੀਜ਼ ਹੈ। ਇਸ ਦੀ ਕਹਾਣੀ ਇੱਕ ਮੱਧਵਰਗੀ ਪਰਿਵਾਰ ਨਾਲ ਸਬੰਧਤ ਵਿਅਕਤੀ ਦੀ ਹੈ, ਜਿਸ ਦਾ ਵਿਆਹ ਨਹੀਂ ਹੋ ਰਿਹਾ। ਵਿਆਹ ਦੇ ਮਾਮਲੇ ’ਚ ਉਸ ਦੀ ਕਿਸਮਤ ਬਹੁਤ ਮਾੜੀ ਹੈ। ਕਾਫ਼ੀ ਮੁਸ਼ਕਲਾਂ ਤੋਂ ਬਾਅਦ ਉਸ ਨੂੰ ਵਿਆਹ ਲਈ ਇੱਕ ਕੁੜੀ ਮਿਲਦੀ ਹੈ, ਪਰ ਬਾਅਦ ’ਚ ਪਤਾ ਲੱਗਦਾ ਹੈ ਕਿ ਉਹ ਉਸ ਦੀ ਸਹਿਕਰਮੀ ਹੈ। ਵਿਆਹ ਤੋਂ ਪਹਿਲਾਂ ਦੋਵੇਂ ਛੇ ਮਹੀਨੇ ਇਕੱਠੇ ਰਹਿਣ ਦਾ ਫ਼ੈਸਲਾ ਕਰਦੇ ਹਨ।
ਇਸ ਸੀਰੀਜ਼ ’ਚ ਕੁੱਲ ਛੇ ਐਪੀਸੋਡ ਹਨ ਤੇ ਹਰ ਐਪੀਸੋਡ ਲਗਭਗ ਅੱਧੇ ਘੰਟੇ ਦਾ ਹੈ। ਸੀਰੀਜ਼ ’ਚ ਹਰਸ਼ ਚੇਮੁਡੂ, ਹਾਈਪਰ ਆਦੀ, ਐਸ਼ਵਰਿਆ ਹੋਲਾਕਲ ਤੇ ਜੀਵਨ ਨਾਇਡੂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਬਾਬੂ ਦੇਗਲਾ ਨੇ ਇਸ ਦਾ ਨਿਰਦੇਸ਼ਨ ਕੀਤਾ ਹੈ। ਇਹ ਸੀਰੀਜ਼ 9 ਅਕਤੂਬਰ ਨੂੰ OTT ’ਤੇ ਰਿਲੀਜ਼ ਹੋਈ ਹੈ ਤੇ ਜਲਦੀ ਹੀ ਟੌਪ 10 ਟ੍ਰੈਂਡਿੰਗ ਸੂਚੀ ’ਚ ਵੀ ਆਪਣੀ ਜਗ੍ਹਾ ਬਣਾ ਸਕਦੀ ਹੈ।
ਇਹ ਤੇਲਗੂ ਸੀਰੀਜ਼ ਹੋਰ ਭਾਸ਼ਾਵਾਂ ’ਚ ਵੀ ਉਪਲਬਧ ਹੈ। ਤੁਸੀਂ ਇਸ ਨੂੰ Netflix ’ਤੇ ਤੇਲਗੂ ਤੋਂ ਇਲਾਵਾ ਤਮਿਲ, ਹਿੰਦੀ, ਮਲਿਆਲਮ ਤੇ ਕੰਨੜ ਭਾਸ਼ਾਵਾਂ ’ਚ ਵੀ ਦੇਖ ਸਕਦੇ ਹੋ।