Tiger Vs Pathaan : ਸਲਮਾਨ-ਸ਼ਾਹਰੁਖ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ! ਵਿੱਤੀ ਸੰਕਟ ਕਾਰਨ ਫਿਲਮ 'ਤੇ ਲੱਗਿਆ ਤਾਲਾ
ਮੀਡੀਆ ਰਿਪੋਰਟਾਂ ਮੁਤਾਬਕ, ਯਸ਼ਰਾਜ ਫਿਲਮਜ਼ (YRF) ਦੇ ਸਪਾਈ ਯੂਨੀਵਰਸ ਦੇ ਇਸ ਵੱਡੇ ਪ੍ਰੋਜੈਕਟ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੁਕ ਗਿਆ ਹੈ। ਬਜਟ ਦਾ ਦਬਾਅ ਖਾਸ ਕਰਕੇ ਦੋਵਾਂ ਲੀਡ ਸਟਾਰਸ ਦੀ ਫੀਸ, ਇਸ ਮਾਮਲੇ ਦਾ ਮੁੱਖ ਕਾਰਨ ਦੱਸੀ ਜਾ ਰਹੀ ਹੈ।
Publish Date: Mon, 16 Feb 2026 12:14 PM (IST)
Updated Date: Mon, 16 Feb 2026 12:28 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਸਿਨੇਮਾ ਪ੍ਰੇਮੀ ਲੰਬੇ ਸਮੇਂ ਤੋਂ ਇੰਡਸਟਰੀ ਦੇ ਤਿੰਨਾਂ ਖਾਨਾਂ—ਸਲਮਾਨ, ਸ਼ਾਹਰੁਖ ਅਤੇ ਆਮਿਰ ਖਾਨ ਨੂੰ ਇੱਕਠੇ ਸਕ੍ਰੀਨ ਸ਼ੇਅਰ ਕਰਦੇ ਦੇਖਣ ਦਾ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ ਤਿੰਨੇ ਨਹੀਂ ਪਰ ਦੋ ਖਾਨ—ਸਲਮਾਨ ਅਤੇ ਸ਼ਾਹਰੁਖ ਇੱਕਠੇ ਵੱਡੇ ਪਰਦੇ 'ਤੇ ਆਉਣ ਵਾਲੇ ਸਨ। ਫਿਲਮ ਸੀ 'ਟਾਈਗਰ ਵਰਸਿਜ਼ ਪਠਾਨ' (Tiger Vs Pathaan) ਪਰ ਹੁਣ ਲੱਗਦਾ ਹੈ ਕਿ ਇਸ 'ਤੇ ਵੀ ਤਾਲਾ ਲੱਗਣ ਵਾਲਾ ਹੈ।
ਕਿਸ ਵਜ੍ਹਾ ਕਰਕੇ ਰੋਕੀ ਗਈ 'ਟਾਈਗਰ ਵਰਸਿਜ਼ ਪਠਾਨ'
ਹਿੰਦੀ ਸਿਨੇਮਾ ਦੇ ਦੋ ਸਭ ਤੋਂ ਵੱਡੇ ਸਿਤਾਰਿਆਂ ਦਾ ਇੱਕ ਜ਼ਬਰਦਸਤ ਸਪਾਈ ਥ੍ਰਿਲਰ ਵਿੱਚ ਵੱਡੇ ਪਰਦੇ 'ਤੇ ਸਭ ਤੋਂ ਵੱਡਾ ਆਮਣਾ-ਸਾਹਮਣਾ ਹੋਣ ਵਾਲਾ ਸੀ ਪਰ ਫਿਲਹਾਲ ਬਹੁਤ ਚਰਚਿਤ 'ਟਾਈਗਰ ਬਨਾਮ ਪਠਾਨ' 'ਤੇ ਬ੍ਰੇਕ ਲੱਗ ਗਈ ਹੈ। ਰਿਪੋਰਟਾਂ ਮੁਤਾਬਕ, ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਨੂੰ ਇਕੱਠੇ ਲਿਆਉਣ ਵਾਲਾ ਇਹ ਵੱਡਾ ਕਰਾਸਓਵਰ ਵਿੱਤੀ ਮੁਸ਼ਕਲਾਂ (Financial issues) ਕਾਰਨ ਰੋਕ ਦਿੱਤਾ ਗਿਆ ਹੈ।
ਸਲਮਾਨ-ਸ਼ਾਹਰੁਖ ਦੀ ਸੈਲਰੀ ਬਣੀ ਰੁਕਾਵਟ
ਮੀਡੀਆ ਰਿਪੋਰਟਾਂ ਮੁਤਾਬਕ, ਯਸ਼ਰਾਜ ਫਿਲਮਜ਼ (YRF) ਦੇ ਸਪਾਈ ਯੂਨੀਵਰਸ ਦੇ ਇਸ ਵੱਡੇ ਪ੍ਰੋਜੈਕਟ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੁਕ ਗਿਆ ਹੈ। ਬਜਟ ਦਾ ਦਬਾਅ ਖਾਸ ਕਰਕੇ ਦੋਵਾਂ ਲੀਡ ਸਟਾਰਸ ਦੀ ਫੀਸ, ਇਸ ਮਾਮਲੇ ਦਾ ਮੁੱਖ ਕਾਰਨ ਦੱਸੀ ਜਾ ਰਹੀ ਹੈ।
ਇੱਕ ਸੂਤਰ ਮੁਤਾਬਕ, "ਜੇਕਰ ਦੋਵੇਂ ਖਾਨ ਫੀਸ ਵਿੱਚ ਕਟੌਤੀ (Discount) ਲਈ ਮੰਨ ਜਾਂਦੇ ਤਾਂ ਯਸ਼ਰਾਜ ਦੀ 'ਵਾਰ 2' ਦੇ ਫਲਾਪ ਹੋਣ ਦੇ ਬਾਵਜੂਦ 'ਟਾਈਗਰ ਵਰਸਿਜ਼ ਪਠਾਨ' ਬਣ ਸਕਦੀ ਸੀ ਪਰ ਮੌਜੂਦਾ ਬਜਟ ਅਤੇ ਸਟਾਰ ਫੀਸਾਂ ਕਾਰਨ ਸਪਾਈ ਯੂਨੀਵਰਸ ਮੁਸ਼ਕਲ ਵਿੱਚ ਪੈ ਗਿਆ ਹੈ।"
ਫੀਸ ਦਾ ਵੱਡਾ ਬੋਝ
ਖ਼ਬਰ ਹੈ ਕਿ ਸਟੂਡੀਓ ਨੂੰ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਦੋਵਾਂ ਨੂੰ ਲਗਪਗ 100-100 ਕਰੋੜ ਰੁਪਏ ਦੇਣੇ ਪੈਣਗੇ। ਮੌਜੂਦਾ ਮਾਰਕੀਟ ਸਥਿਤੀਆਂ ਵਿੱਚ ਇੰਨੇ ਵੱਡੇ ਵਿੱਤੀ ਖਰਚੇ ਨੂੰ ਜਾਇਜ਼ ਠਹਿਰਾਉਣਾ ਮੁਸ਼ਕਲ ਹੋ ਰਿਹਾ ਹੈ। ਇੰਡਸਟਰੀ ਵਿੱਚ ਵਧਦੇ ਪ੍ਰੋਡਕਸ਼ਨ ਖਰਚਿਆਂ ਨੇ ਮਾਮਲੇ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ। ਹਾਲਾਂਕਿ ਇਸ ਨੂੰ ਸਥਾਈ (Permanent) ਦੀ ਬਜਾਏ ਆਰਜ਼ੀ (Temporary) ਰੋਕ ਦੱਸਿਆ ਜਾ ਰਿਹਾ ਹੈ। ਅਜੇ ਤੱਕ ਯਸ਼ਰਾਜ ਫਿਲਮਜ਼ ਜਾਂ ਅਦਾਕਾਰਾਂ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਇੰਡਸਟਰੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਅੱਜ-ਕੱਲ੍ਹ ਕੋਈ ਵੀ ਪ੍ਰੋਡਕਸ਼ਨ ਹਾਊਸ 350 ਕਰੋੜ ਤੋਂ ਵੱਧ ਨਿਵੇਸ਼ ਨਹੀਂ ਕਰਨਾ ਚਾਹੁੰਦਾ, ਜਦਕਿ ਸਾਰੀਆਂ ਵੱਡੀਆਂ ਫਿਲਮਾਂ ਹੁਣ ਸਾਊਥ ਵਿੱਚ ਬਣ ਰਹੀਆਂ ਹਨ।
ਪ੍ਰਸ਼ੰਸਕਾਂ 'ਚ ਨਿਰਾਸ਼ਾ
ਕੋਲੇਬੋਰੇਸ਼ਨ ਨਾ ਹੋਣ ਦੀ ਸੰਭਾਵਨਾ 'ਤੇ ਪ੍ਰਸ਼ੰਸਕਾਂ ਨੇ ਨਿਰਾਸ਼ਾ ਜਤਾਈ ਹੈ। ਇੱਕ ਯੂਜ਼ਰ ਨੇ ਲਿਖਿਆ, "ਇਹ ਦਿਲ ਤੋੜਨ ਵਾਲੀ ਖਬਰ ਹੈ। ਸ਼ਾਹਰੁਖ ਅਤੇ ਸਲਮਾਨ ਨੂੰ ਫਿਰ ਤੋਂ ਇਕੱਠੇ ਦੇਖਣਾ ਇਤਿਹਾਸਕ ਹੁੰਦਾ। ਉਮੀਦ ਹੈ ਕਿ ਇਹ ਆਖਰੀ ਫੈਸਲਾ ਨਹੀਂ ਹੋਵੇਗਾ।"