ਸਿਨੇਮਾ ਦਾ ਜਾਦੂ ਹੋ ਰਿਹੈ ਗਾਇਬ, ਫ਼ਿਲਮਾਂ 'ਚ ਗਾਣਿਆਂ ਦੀ ਘਟਦੀ ਗਿਣਤੀ ਨੂੰ ਲੈ ਕੇ ਛਲਕਿਆ Shreya Ghoshal ਦਾ ਦਰਦ
ਪਹਿਲਾਂ ਹਿੰਦੀ ਫ਼ਿਲਮਾਂ ਵਿੱਚ ਬਹੁਤ ਸਾਰੇ ਗਾਣੇ ਹੁੰਦੇ ਸਨ ਅਤੇ ਗਾਣਿਆਂ ਰਾਹੀਂ ਹੀ ਫ਼ਿਲਮ ਦੀ ਕਹਾਣੀ ਦਾ ਇੱਕ ਵੱਡਾ ਹਿੱਸਾ ਅੱਗੇ ਵਧਾਇਆ ਜਾਂਦਾ ਸੀ। ਪਰ ਹੁਣ ਫ਼ਿਲਮਾਂ ਵਿੱਚ ਗਾਣਿਆਂ ਦੀ ਗਿਣਤੀ ਘੱਟ ਹੁੰਦੀ ਦਿਖਾਈ ਦੇ ਰਹੀ ਹੈ।
Publish Date: Mon, 02 Nov 2026 02:01 PM (IST)
Updated Date: Mon, 02 Nov 2026 02:05 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਜਦੋਂ ਵੀ ਬਾਲੀਵੁੱਡ ਦੀਆਂ ਮਸ਼ਹੂਰ ਗਾਇਕਾਵਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਸ ਵਿੱਚ ਸ਼੍ਰੇਆ ਘੋਸ਼ਾਲ ਦਾ ਨਾਂ ਜ਼ਰੂਰ ਸ਼ਾਮਲ ਹੁੰਦਾ ਹੈ। ਸ਼੍ਰੇਆ ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਹਿੰਦੀ ਸਿਨੇਮਾ ਵਿੱਚ ਆਪਣੀ ਮਿੱਠੀ ਆਵਾਜ਼ ਦਾ ਜਾਦੂ ਬਿਖੇਰ ਰਹੀ ਹੈ।
ਹਾਲ ਹੀ ਵਿੱਚ ਸ਼੍ਰੇਆ ਘੋਸ਼ਾਲ ਨੇ ਸਿਨੇਮਾ ਜਗਤ ਵਿੱਚ ਸੰਗੀਤ ਅਤੇ ਫ਼ਿਲਮਾਂ ਵਿੱਚ ਗਾਣਿਆਂ ਦੀ ਘਟਦੀ ਗਿਣਤੀ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਦੇ ਨਾਲ ਹੀ ਗਾਇਕਾ ਨੇ ਉਸ ਦੌਰ ਨੂੰ ਯਾਦ ਕੀਤਾ ਹੈ, ਜਦੋਂ ਫ਼ਿਲਮਾਂ ਵਿੱਚ ਸੰਗੀਤ ਨੂੰ ਕਾਫ਼ੀ ਤਰਜੀਹ ਦਿੱਤੀ ਜਾਂਦੀ ਸੀ। ਆਓ ਜਾਣਦੇ ਹਾਂ ਕਿ ਸ਼੍ਰੇਆ ਨੇ ਕੀ ਕਿਹਾ।
ਘੱਟ ਹੋ ਰਿਹਾ ਹੈ ਸੰਗੀਤ ਦਾ ਜਾਦੂ- ਸ਼੍ਰੇਆ ਘੋਸ਼ਾਲ ਪਹਿਲਾਂ ਹਿੰਦੀ ਫ਼ਿਲਮਾਂ ਵਿੱਚ ਬਹੁਤ ਸਾਰੇ ਗਾਣੇ ਹੁੰਦੇ ਸਨ ਅਤੇ ਗਾਣਿਆਂ ਰਾਹੀਂ ਹੀ ਫ਼ਿਲਮ ਦੀ ਕਹਾਣੀ ਦਾ ਇੱਕ ਵੱਡਾ ਹਿੱਸਾ ਅੱਗੇ ਵਧਾਇਆ ਜਾਂਦਾ ਸੀ। ਪਰ ਹੁਣ ਫ਼ਿਲਮਾਂ ਵਿੱਚ ਗਾਣਿਆਂ ਦੀ ਗਿਣਤੀ ਘੱਟ ਹੁੰਦੀ ਦਿਖਾਈ ਦੇ ਰਹੀ ਹੈ। ਦੇਵਦਾਸ ਅਤੇ ਬਾਜੀਰਾਓ ਮਸਤਾਨੀ ਵਰਗੀਆਂ ਫ਼ਿਲਮਾਂ ਵਿੱਚ ਗਾਣੇ ਗਾਉਣ ਵਾਲੀ ਗਾਇਕਾ ਸ਼੍ਰੇਆ ਘੋਸ਼ਾਲ ਨੂੰ ਇਸੇ ਕਾਰਨ ਹਿੰਦੀ ਸਿਨੇਮਾ ਦਾ ਪੁਰਾਣਾ ਦੌਰ ਯਾਦ ਆਉਂਦਾ ਹੈ।
ਫ਼ਿਲਮ ਦੇਵਦਾਸ (2002) ਨਾਲ ਹਿੰਦੀ ਸਿਨੇਮਾ ਵਿੱਚ ਕਦਮ ਰੱਖਣ ਵਾਲੀ ਸ਼੍ਰੇਆ ਦਾ ਕਹਿਣਾ ਹੈ, ‘ਜਿਸ ਦੌਰ ਵਿੱਚ ਮੈਂ ਇਸ ਇੰਡਸਟਰੀ ਵਿੱਚ ਕਦਮ ਰੱਖਿਆ ਸੀ, ਉਹ ਦੌਰ ਮੈਨੂੰ ਬਹੁਤ ਪਸੰਦ ਹੈ। ਫ਼ਿਲਮਾਂ ਵਿੱਚ ਸੰਗੀਤ ਲਈ ਉਹ ਬਹੁਤ ਵਧੀਆ ਸਮਾਂ ਸੀ। ਉਸ ਦੌਰ ਵਿੱਚ ਫ਼ਿਲਮਾਂ ਵਿੱਚ ਸ਼ਾਨਦਾਰ ਕਹਾਣੀ ਬਿਆਨ ਕਰਨ ਦਾ ਅੰਦਾਜ਼, ਸੰਦਰਭ, ਕੋਰੀਓਗ੍ਰਾਫੀ ਅਤੇ ਪਰਦੇ 'ਤੇ ਇੱਕ ਵੱਖਰਾ ਹੀ ਜਾਦੂ ਦੇਖਣ ਨੂੰ ਮਿਲਦਾ ਸੀ।’
ਅੱਜ ਮੈਨੂੰ ਉਹ ਦੌਰ ਯਾਦ ਆਉਂਦਾ ਹੈ। ਹੁਣ ਫ਼ਿਲਮਾਂ ਵਿੱਚ ਗਾਣੇ ਇੰਨੇ ਘੱਟ ਹੋ ਗਏ ਹਨ ਕਿ ਕਿਤੇ ਨਾ ਕਿਤੇ ਮੈਨੂੰ ਸਿਨੇਮਾ ਵਿੱਚੋਂ ਉਹ ਜਾਦੂ ਗਾਇਬ ਹੁੰਦਾ ਦਿਖਾਈ ਦੇ ਰਿਹਾ ਹੈ। ਮੈਨੂੰ ਪਤਾ ਹੈ ਕਿ ਸੰਗੀਤ ਲਈ ਹਮੇਸ਼ਾ ਕਿਸੇ ਸਿਨੇਮੈਟਿਕ ਐਂਗਲ ਦੀ ਲੋੜ ਨਹੀਂ ਹੁੰਦੀ ਪਰ ਗੱਲ ਇਹ ਵੀ ਹੈ ਕਿ ਦੁਨੀਆ ਦੀ ਕਿਸੇ ਹੋਰ ਫ਼ਿਲਮ ਇੰਡਸਟਰੀ ਵਿੱਚ ਵੀ ਸੰਗੀਤ ਦਾ ਅਜਿਹਾ ਜਾਦੂ ਦੇਖਣ ਨੂੰ ਨਹੀਂ ਮਿਲਦਾ।
ਸ਼੍ਰੇਆ ਘੋਸ਼ਾਲ ਨੇ ਗਾਏ 3000 ਤੋਂ ਵੱਧ ਗਾਣੇ ਗਾਇਕਾ ਵਜੋਂ ਸ਼੍ਰੇਆ ਘੋਸ਼ਾਲ ਨੇ ਹਿੰਦੀ ਸਿਨੇਮਾ ਵਿੱਚ ਆਪਣੇ 24 ਸਾਲਾਂ ਦਾ ਸ਼ਾਨਦਾਰ ਸਫ਼ਰ ਪੂਰਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਕਈ ਯਾਦਗਾਰ ਗਾਣੇ ਗਾਏ ਹਨ।
ਤੁਹਾਨੂੰ ਦੱਸ ਦੇਈਏ ਕਿ ਇੰਨੇ ਸਮੇਂ ਦੌਰਾਨ ਸ਼੍ਰੇਆ ਨੇ ਲਗਪਗ 3000 ਤੋਂ ਵੱਧ ਗਾਣੇ ਗਾਏ ਹਨ, ਜੋ ਕੁੱਲ 20 ਭਾਸ਼ਾਵਾਂ ਵਿੱਚ ਹਨ। ਹਿੰਦੀ ਭਾਸ਼ਾ ਵਿੱਚ ਗਾਇਕਾ ਸ਼੍ਰੇਆ ਘੋਸ਼ਾਲ ਨੇ 1000 ਤੋਂ ਵੱਧ ਗਾਣੇ ਗਾਏ ਹਨ।