ਵਿਦੇਸ਼ਾਂ ’ਚ ਚਮਕੀ Sunny Deol ਦੀ ਕਿਸਮਤ, Batwara 1947 ਨੇ ਬਾਕਸ ਆਫ਼ਿਸ ’ਤੇ ਤਿੰਨ ਦਿਨਾਂ ’ਚ ਕੀਤਾ ਸ਼ਾਨਦਾਰ ਕਲੈਕਸ਼ਨ
ਸੰਨੀ ਦਿਓਲ ਦੀ ਬਹੁਤ ਉਡੀਕੀ ਜਾ ਰਹੀ ਫ਼ਿਲਮ ‘ਬਟਵਾਰਾ 1947’, ‘ਆਵਾਰਾਪਨ 2’ (Awarapan 2) ਦੇ ਨਾਲ 14 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ। ਭਾਵੇਂ ‘ਆਵਾਰਾਪਨ 2’ ਦਾ ਬਜ਼ ਅਤੇ ਪ੍ਰਮੋਸ਼ਨ ‘ਬਟਵਾਰਾ 1947’ ਨਾਲੋਂ ਵੱਧ ਸੀ ਪਰ ਕਲੈਕਸ਼ਨ ਦੇ ਮਾਮਲੇ ਵਿੱਚ ਇਮਰਾਨ ਹਾਸ਼ਮੀ ਦੀ ਫ਼ਿਲਮ ਅੱਗੇ ਰਹੀ।
Publish Date: Mon, 17 Aug 2026 05:03 PM (IST)
Updated Date: Mon, 17 Aug 2026 05:05 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਸੰਨੀ ਦਿਓਲ ਦੀ ਤਾਜ਼ਾ ਰਿਲੀਜ਼ ਐਕਸ਼ਨ ਥ੍ਰਿਲਰ ਫ਼ਿਲਮ ‘ਬਟਵਾਰਾ 1947’ ਦਾ ਘਰੇਲੂ ਬਾਕਸ ਆਫ਼ਿਸ ਦੇ ਨਾਲ-ਨਾਲ ਵਿਦੇਸ਼ਾਂ ’ਚ ਵੀ ਚੰਗਾ ਕਲੈਕਸ਼ਨ ਰਿਹਾ ਹੈ। ਐਤਵਾਰ ਦਾ ਕਾਰੋਬਾਰ ਪਹਿਲੇ ਦਿਨ ਦੇ ਮੁਕਾਬੇਲ ’ਚ ਜ਼ਿਆਦਾ ਸੀ।
ਸੰਨੀ ਦਿਓਲ ਦੀ ਬਹੁਤ ਉਡੀਕੀ ਜਾ ਰਹੀ ਫ਼ਿਲਮ ‘ਬਟਵਾਰਾ 1947’, ‘ਆਵਾਰਾਪਨ 2’ (Awarapan 2) ਦੇ ਨਾਲ 14 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ। ਭਾਵੇਂ ‘ਆਵਾਰਾਪਨ 2’ ਦਾ ਬਜ਼ ਅਤੇ ਪ੍ਰਮੋਸ਼ਨ ‘ਬਟਵਾਰਾ 1947’ ਨਾਲੋਂ ਵੱਧ ਸੀ ਪਰ ਕਲੈਕਸ਼ਨ ਦੇ ਮਾਮਲੇ ਵਿੱਚ ਇਮਰਾਨ ਹਾਸ਼ਮੀ ਦੀ ਫ਼ਿਲਮ ਅੱਗੇ ਰਹੀ।
‘ਬਟਵਾਰਾ 1947’ ਦਾ ਬਾਕਸ ਆਫ਼ਿਸ ਕਲੈਕਸ਼ਨ
ਜੇਕਰ ਤੁਲਨਾ ਨਾ ਕੀਤੀ ਜਾਵੇ ਤਾਂ ਸੰਨੀ ਦੀ ਇਸ ਫ਼ਿਲਮ ਦੀ ਕਮਾਈ ਵਿੱਚ ਪਹਿਲੇ ਦਿਨ ਦੀ ਤੁਲਨਾ ਵਿੱਚ ਐਤਵਾਰ ਨੂੰ ਵਾਧਾ ਦੇਖਣ ਨੂੰ ਮਿਲਿਆ। ਫ਼ਿਲਮ ਨੇ ਪਹਿਲੇ ਦਿਨ ਸਿਰਫ਼ 5 ਕਰੋੜ ਰੁਪਏ ਨਾਲ ਖਾਤਾ ਖੋਲ੍ਹਿਆ ਸੀ, ਜਦੋਂ ਕਿ ਦੂਜੇ ਦਿਨ ਕਮਾਈ ਵਿੱਚ ਢਾਈ ਗੁਣਾ ਵਾਧਾ ਦੇਖਣ ਨੂੰ ਮਿਲਿਆ ਸੀ। ਆਜ਼ਾਦੀ ਦਿਹਾੜੇ ਮੌਕੇ ਫ਼ਿਲਮ ਨੇ 13 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ ਸੀ।
ਵਿਦੇਸ਼ਾਂ ’ਚ ਕਿੰਨੀ ਰਹੀ ‘ਬਟਵਾਰਾ 1947’ ਦੀ ਕਮਾਈ?
ਹੁਣ ਸੰਨੀ ਦਿਓਲ ਦੀ ਫ਼ਿਲਮ ਦੇ ਤੀਜੇ ਦਿਨ ਦੇ ਅੰਕੜੇ ਵੀ ਸਾਹਮਣੇ ਆ ਗਏ ਹਨ। ਸੈਕਨਿਲਕ (Sacnilk) ਮੁਤਾਬਕ, ‘ਬਟਵਾਰਾ 1947’ ਨੇ ਘਰੇਲੂ ਬਾਕਸ ਆਫ਼ਿਸ ’ਤੇ ਐਤਵਾਰ ਨੂੰ 7.25 ਕਰੋੜ ਰੁਪਏ ਦਾ ਬਿਜ਼ਨਸ ਕੀਤਾ ਹੈ, ਜੋ ਦੂਜੇ ਦਿਨ ਦੀ ਤੁਲਨਾ ਵਿੱਚ ਘੱਟ ਅਤੇ ਪਹਿਲੇ ਦਿਨ ਦੀ ਤੁਲਨਾ ’ਚ ਵੱਧ ਹੈ। ਉੱਥੇ ਹੀ, ਵਿਦੇਸ਼ੀ ਬਾਜ਼ਾਰ ’ਚ ਫ਼ਿਲਮ ਦੀ ਕਮਾਈ ਘੱਟ ਨਹੀਂ ਹੋਈ ਹੈ। ਇਸ ਨੇ ਸ਼ਨੀਵਾਰ ਦੀ ਤਰ੍ਹਾਂ ਹੀ 2 ਕਰੋੜ ਰੁਪਏ ਕਮਾਏ ਹਨ। ਕੁੱਲ ਮਿਲਾ ਕੇ ਦੁਨੀਆ ਭਰ ’ਚ ਫ਼ਿਲਮ ਦਾ ਕਲੈਕਸ਼ਨ 37.11 ਕਰੋੜ ਰੁਪਏ ਹੋ ਗਿਆ ਹੈ।
ਪਹਿਲਾ ਦਿਨ- 5.75 ਕਰੋੜ ਰੁਪਏ
ਦੂਜਾ ਦਿਨ- 13.50 ਕਰੋੜ ਰੁਪਏ
ਨੈੱਟ ਇੰਡੀਅਨ ਕਲੈਕਸ਼ਨ- 26.50 ਕਰੋੜ ਰੁਪਏ
ਗ੍ਰੌਸ ਇੰਡੀਅਨ ਕਲੈਕਸ਼ਨ- 31.61 ਕਰੋੜ ਰੁਪਏ
ਓਵਰਸੀਜ਼ ਕਲੈਕਸ਼ਨ- 5.50 ਕਰੋੜ ਰੁਪਏ
ਵਰਲਡਵਾਈਡ ਕਲੈਕਸ਼ਨ- 37.11 ਕਰੋੜ ਰੁਪਏ
‘ਟੌਕਸਿਕ’ ਵਧਾਏਗੀ ਸਿਰਦਰਦੀ
‘ਬਟਵਾਰਾ 1947’ ਦਾ ਪਹਿਲਾ ਵੀਕੈਂਡ ਤਾਂ ਸਫ਼ਲ ਰਿਹਾ, ਹੁਣ ਦੇਖਣਾ ਇਹ ਹੈ ਕਿ ਫ਼ਿਲਮ ਨਾਨ-ਵੀਕੈਂਡ ਉੱਤੇ ਕਿੰਨਾ ਕਾਰੋਬਾਰ ਕਰਦੀ ਹੈ। ਜੇਕਰ ਇਸ ਹਫ਼ਤੇ ਵੀ ਫ਼ਿਲਮ ਕਾਰੋਬਾਰ ਨਹੀਂ ਕਰ ਪਾਈ ਤਾਂ ਅਗਲੇ ਹਫ਼ਤੇ ਯਸ਼ ਸਟਾਰਰ ਫ਼ਿਲਮ ‘ਟੌਕਸਿਕ’ (Toxic) ਭਾਰੀ ਪੈ ਸਕਦੀ ਹੈ ਅਤੇ ਜੇਕਰ ਅਜਿਹਾ ਹੋਇਆ ਤਾਂ ਉਮੀਦ ਹੈ ਕਿ ਸੰਨੀ ਦਿਓਲ ਦੀ ਇਹ ਫ਼ਿਲਮ ਫ਼ਲਾਪ ਹੋ ਜਾਵੇਗੀ। ਫ਼ਿਲਮ ਦਾ ਬਜਟ 120 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਹੁਣ ਦੇਖਣਾ ਇਹ ਹੈ ਕਿ ਇਹ ਫ਼ਿਲਮ ਆਪਣਾ ਬਜਟ ਪੂਰਾ ਕਰ ਪਾਉਂਦੀ ਹੈ ਜਾਂ ਨਹੀਂ।