15 ਅਗਸਤ ਨੂੰ ਛਾ ਗਏ ਸੰਨੀ ਦਿਓਲ, Batwara 1947 ਦੀ ਕਮਾਈ ’ਚ ਆਇਆ ਤਗ਼ੜਾ ਉਛਾਲ; 'ਆਵਾਰਾਪਨ 2' ਨੂੰ ਛੱਡਿਆ ਪਿੱਛੇ?
'ਬਟਵਾਰਾ 1947' ਅਤੇ ਇਮਰਾਨ ਹਾਸ਼ਮੀ ਦੀ 'ਆਵਾਰਾਪਨ 2' (Awarapan 2) 14 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ। ਇਸ ਮਹਾ-ਕਲੈਸ਼ ਕਾਰਨ ਪਹਿਲੇ ਦਿਨ ਸੰਨੀ ਦਿਓਲ ਦੀ ਫ਼ਿਲਮ ਨੂੰ ਵੱਡਾ ਝਟਕਾ ਲੱਗਿਆ ਸੀ। 'ਆਵਾਰਾਪਨ 2' ਨਾਲੋਂ ਤਿੰਨ ਗੁਣਾ ਘੱਟ ਕਮਾਈ ਨਾਲ 'ਬਟਵਾਰਾ 1947' ਨੇ ਖਾਤਾ ਖੋਲ੍ਹਿਆ ਸੀ। ਹਾਲਾਂਕਿ, ਦੂਜੇ ਦਿਨ ਯਾਨੀ 15 ਅਗਸਤ ਨੂੰ ਕਮਾਈ ਵਿੱਚ ਵਾਧਾ ਹੋਇਆ ਹੈ।
Publish Date: Sun, 16 Aug 2026 12:22 PM (IST)
Updated Date: Sun, 16 Aug 2026 12:26 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਸੰਨੀ ਦਿਓਲ ਦੀ ਫ਼ਿਲਮ 'ਬਟਵਾਰਾ 1947' (Batwara 1947) ਦਾ ਬਾਕਸ ਆਫਿਸ 'ਤੇ ਪਹਿਲਾ ਦਿਨ ਭਾਵੇਂ ਹੀ ਸੁਸਤ ਰਿਹਾ ਹੋਵੇ ਪਰ ਦੂਜੇ ਦਿਨ ਫ਼ਿਲਮ ਦੀ ਕਮਾਈ ’ਚ ਤਗ਼ੜਾ ਉਛਾਲ ਆਇਆ ਹੈ। ਸ਼ੋਅ ਘੱਟ ਹੋਣ ਦੇ ਬਾਵਜੂਦ ਫ਼ਿਲਮ ਦੀ ਕਮਾਈ ਵਿੱਚ ਢਾਈ ਗੁਣਾ ਜ਼ਿਆਦਾ ਰਫ਼ਤਾਰ ਦੇਖਣ ਨੂੰ ਮਿਲੀ ਹੈ।
'ਬਟਵਾਰਾ 1947' ਅਤੇ ਇਮਰਾਨ ਹਾਸ਼ਮੀ ਦੀ 'ਆਵਾਰਾਪਨ 2' (Awarapan 2) 14 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ। ਇਸ ਮਹਾ-ਕਲੈਸ਼ ਕਾਰਨ ਪਹਿਲੇ ਦਿਨ ਸੰਨੀ ਦਿਓਲ ਦੀ ਫ਼ਿਲਮ ਨੂੰ ਵੱਡਾ ਝਟਕਾ ਲੱਗਿਆ ਸੀ। 'ਆਵਾਰਾਪਨ 2' ਨਾਲੋਂ ਤਿੰਨ ਗੁਣਾ ਘੱਟ ਕਮਾਈ ਨਾਲ 'ਬਟਵਾਰਾ 1947' ਨੇ ਖਾਤਾ ਖੋਲ੍ਹਿਆ ਸੀ। ਹਾਲਾਂਕਿ, ਦੂਜੇ ਦਿਨ ਯਾਨੀ 15 ਅਗਸਤ ਨੂੰ ਕਮਾਈ ਵਿੱਚ ਵਾਧਾ ਹੋਇਆ ਹੈ।
ਬਟਵਾਰਾ 1947 ਦਾ ਬਾਕਸ ਆਫਿਸ ਕਲੈਕਸ਼ਨ
ਮਾਲੂਮ ਹੋਵੇ ਕਿ ਰਾਜਕੁਮਾਰ ਸੰਤੋਸ਼ੀ ਦੇ ਨਿਰਦੇਸ਼ਣ ਹੇਠ ਬਣੀ 'ਬਟਵਾਰਾ 1947' ਨੇ ਪਹਿਲੇ ਦਿਨ ਬਾਕਸ ਆਫਿਸ 'ਤੇ ਕਰੀਬ 5 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਉੱਥੇ ਹੀ, ਵਿਦੇਸ਼ੀ ਬਾਜ਼ਾਰ ’ਚ ਕਾਰੋਬਾਰ ਸਿਰਫ਼ ਡੇਢ ਕਰੋੜ ਰੁਪਏ ਦੇ ਆਸ-ਪਾਸ ਸੀ। ਯਾਨੀ ਕੁੱਲ ਵਰਲਡਵਾਈਡ ਕਲੈਕਸ਼ਨ 8 ਕਰੋੜ ਦੇ ਪਾਰ ਸੀ। ਹਾਲਾਂਕਿ, ਦੂਜੇ ਦਿਨ ਢਾਈ ਗੁਣਾ ਕਮਾਈ ਵਧੀ।
ਸੰਨੀ ਦਿਓਲ ਦੀ ਫ਼ਿਲਮ ਨੂੰ ਆਜ਼ਾਦੀ ਦਿਹਾੜੇ ਦੀ ਛੁੱਟੀ ਦਾ ਫ਼ਾਇਦਾ ਮਿਲਿਆ ਹੈ। ਸੈਕਨਿਲਕ ਦੀ ਮੰਨੀਏ ਤਾਂ ਫ਼ਿਲਮ ਦੀ ਕਮਾਈ ’ਚ ਢਾਈ ਗੁਣਾ ਵਾਧਾ ਹੋਇਆ ਹੈ। ਦੂਜੇ ਦਿਨ ਬਾਕਸ ਆਫਿਸ 'ਤੇ ਕਲੈਕਸ਼ਨ 13.50 ਕਰੋੜ ਰੁਪਏ ਸੀ। ਵਿਦੇਸ਼ੀ ਬਾਜ਼ਾਰ ’ਚ ਵੀ ਫ਼ਿਲਮ ਦੀ ਕਮਾਈ ਵਧੀ ਹੈ। ਇਸ ਨੇ ਦੂਜੇ ਦਿਨ ਵਿਦੇਸ਼ਾਂ ’ਚ 2 ਕਰੋੜ ਰੁਪਏ ਕਮਾਏ ਹਨ।
ਬਟਵਾਰਾ 1947 ਦਾ ਵਰਲਡਵਾਈਡ ਕਲੈਕਸ਼ਨ
ਇਨ੍ਹਾਂ ਦੋ ਦਿਨਾਂ ’ਚ 'ਬਟਵਾਰਾ 1947' ਦਾ ਟੋਟਲ ਨੈੱਟ ਕਲੈਕਸ਼ਨ 19.25 ਕਰੋੜ ਰੁਪਏ ਹੋ ਗਿਆ ਹੈ, ਜਦਕਿ ਗ੍ਰਾਸ ਕਲੈਕਸ਼ਨ ਕਰੀਬ 22.91 ਕਰੋੜ ਰੁਪਏ ਹੈ। ਵਿਦੇਸ਼ੀ ਬਾਜ਼ਾਰ ’ਚ ਹੁਣ ਤੱਕ ਕਮਾਈ 3.5 ਕਰੋੜ ਤੱਕ ਪਹੁੰਚ ਗਈ ਹੈ। ਇਸ ਲਿਹਾਜ਼ ਨਾਲ ਦੁਨੀਆ ਭਰ ’ਚ ਮਾਤਰ 2 ਦਿਨਾਂ ’ਚ ਸੰਨੀ ਦਿਓਲ ਦੀ 'ਬਟਵਾਰਾ 1947' (Batwara 1947 Worldwide Collection) ਨੇ 26.41 ਕਰੋੜ ਰੁਪਏ ਕਮਾ ਲਏ ਹਨ। ਹੁਣ ਦੇਖਣਾ ਹੋਵੇਗਾ ਕਿ ਐਤਵਾਰ ਨੂੰ ਕਮਾਈ ਕਿਹੋ ਜਿਹੀ ਹੁੰਦੀ ਹੈ।
ਕੀ ‘ਆਵਾਰਾਪਨ 2’ ਨੂੰ ਪਛਾੜ ਪਾਈ ਫ਼ਿਲਮ?
ਮਾਲੂਮ ਹੋਵੇ ਕਿ 'ਬਟਵਾਰਾ 1947' ਦੀ ਕਮਾਈ ਦੂਜੇ ਦਿਨ ਭਾਵੇਂ ਜਿੰਨੀ ਵੀ ਵਧੀ ਹੋਵੇ ਪਰ ਇਹ 'ਆਵਾਰਾਪਨ 2' ਨੂੰ ਪਛਾੜ ਨਹੀਂ ਸਕੀ ਹੈ। ਦੂਜੇ ਦਿਨ 'ਆਵਾਰਾਪਨ 2' ਨੇ ਘਰੇਲੂ ਬਾਕਸ ਆਫਿਸ 'ਤੇ 33 ਕਰੋੜ ਰੁਪਏ ਦੇ ਕਰੀਬ ਕਾਰੋਬਾਰ ਕੀਤਾ ਸੀ। ਦੋ ਦਿਨਾਂ ’ਚ ਫ਼ਿਲਮ ਦਾ ਕਲੈਕਸ਼ਨ ਵਰਲਡਵਾਈਡ 72.90 ਕਰੋੜ ਪਹੁੰਚ ਗਿਆ ਹੈ।