ਪੁੱਤ ਦਿਵਿਤ ਦੀਆਂ ਅਸਥੀਆਂ ਲੈ ਕੇ ਹਰਿਦੁਆਰ ਪਹੁੰਚੇ ਦਿਨੇਸ਼ ਔਲਕ, ਨਾਲ ਰਹੇ ਜੈਜ਼ੀ ਬੀ; ਗਾਇਕ ਨੇ 18 ਸਾਲਾਂ ਦੀਆਂ ਯਾਦਾਂ ਸਾਂਝੀਆਂ ਕਰ ਲਿਖੀ ਭਾਵੁਕ ਪੋਸਟ ਪੰਜਾਬੀ ਸੰਗੀਤ ਜਗਤ ਨਾਲ ਜੁੜੀ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸਪੀਡ ਰਿਕਾਰਡਸ ਦੇ ਮਾਲਕ ਦਿਨੇਸ਼ ਔਲਕ ਆਪਣੇ ਪੁੱਤਰ ਦਿਵਿਤ ਔਲਕ ਦੀਆਂ ਅਸਥੀਆਂ ਲੈ ਕੇ ਹਰਿਦੁਆਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬੀ ਗਾਇਕ ਜੈਜ਼ੀ ਬੀ ਵੀ ਮੌਜੂਦ ਰਹੇ।
Publish Date: Tue, 10 Nov 2026 12:18 PM (IST)
Updated Date: Tue, 10 Nov 2026 12:21 PM (IST)
ਆਨਲਾਈਨ ਡੈਸਕ, ਜਲੰਧਰ - ਪੰਜਾਬੀ ਸੰਗੀਤ ਜਗਤ ਨਾਲ ਜੁੜੀ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸਪੀਡ ਰਿਕਾਰਡਸ ਦੇ ਮਾਲਕ ਦਿਨੇਸ਼ ਔਲਕ ਆਪਣੇ ਪੁੱਤਰ ਦਿਵਿਤ ਔਲਕ ਦੀਆਂ ਅਸਥੀਆਂ ਲੈ ਕੇ ਹਰਿਦੁਆਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬੀ ਗਾਇਕ ਜੈਜ਼ੀ ਬੀ ਵੀ ਮੌਜੂਦ ਰਹੇ।
ਇਸੇ ਵਿਚਕਾਰ ਗਾਇਕ ਜੈਜ਼ੀ ਬੀ ਨੇ ਦਿਵਿਤ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ 'ਤੇ ਇੱਕ ਬੇਹੱਦ ਭਾਵੁਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਵਿੱਚ ਉਨ੍ਹਾਂ ਨੇ ਪਿਛਲੇ 18 ਸਾਲਾਂ ਦੌਰਾਨ ਦਿਵਿਤ ਨਾਲ ਬਿਤਾਏ ਪਲਾਂ ਅਤੇ ਯਾਦਾਂ ਨੂੰ ਸਾਂਝਾ ਕੀਤਾ। ਉਨ੍ਹਾਂ ਦੇ ਸ਼ਬਦਾਂ ਵਿੱਚ ਆਪਣੇ ਪਿਆਰੇ ਪੁੱਤਰ ਨੂੰ ਗੁਆਉਣ ਦਾ ਡੂੰਘਾ ਦਰਦ ਸਾਫ਼ ਝਲਕਦਾ ਹੈ।
'ਤੁਸੀਂ ਹਮੇਸ਼ਾ ਸਾਡੇ ਦਿਲਾਂ ਵਿੱਚ ਜਿਉਂਦੇ ਰਹੋਗੇ' ਜੈਜ਼ੀ ਬੀ ਨੇ ਆਪਣੀ ਪੋਸਟ ਵਿੱਚ ਲਿਖਿਆ, "ਸਾਡੇ ਪਿਆਰੇ ਪੁੱਤਰ ਦਿਵਿਤ ਨਾਲ ਆਖਰੀ ਸਫ਼ਰ। ਤੁਸੀਂ ਹਮੇਸ਼ਾ ਸਾਡੇ ਦਿਲਾਂ ਵਿੱਚ ਜਿਉਂਦੇ ਰਹੋਗੇ। ਪਿਛਲੇ 18 ਸਾਲਾਂ ਦੌਰਾਨ ਤੁਸੀਂ ਸਾਡੇ ਨਾਲ ਜੋ ਵੀ ਯਾਦਾਂ ਬਣਾਈਆਂ ਹਨ, ਅਸੀਂ ਉਨ੍ਹਾਂ ਨੂੰ ਹਮੇਸ਼ਾ ਸਾਂਭ ਕੇ ਰੱਖਾਂਗੇ।" ਉਨ੍ਹਾਂ ਨੇ ਅੱਗੇ ਲਿਖਿਆ ਕਿ ਦਿਵਿਤ ਹਮੇਸ਼ਾ ਬਹੁਤ ਊਰਜਾਵਾਨ ਅਤੇ ਸਕਾਰਾਤਮਕ ਸੋਚ ਵਾਲਾ ਇਨਸਾਨ ਰਿਹਾ। ਉਸ ਨੇ ਆਪਣੀ ਮੌਜੂਦਗੀ ਨਾਲ ਦੁਨੀਆ ਭਰ ਦੇ ਕਈ ਲੋਕਾਂ ਦੇ ਦਿਲਾਂ ਨੂੰ ਛੂਹਿਆ।
ਵਾਹਿਗੁਰੂ ਅੱਗੇ ਕੀਤੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਗਾਇਕ ਨੇ ਆਪਣੀ ਪੋਸਟ ਦੇ ਅਖੀਰ ਵਿੱਚ ਲਿਖਿਆ, "ਅਸੀਂ ਤੁਹਾਨੂੰ ਹਮੇਸ਼ਾ ਪਿਆਰ ਕਰਦੇ ਰਹਾਂਗੇ, ਪੁੱਤਰ। ਵਾਹਿਗੁਰੂ ਤੁਹਾਡੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ।" ਜੈਜ਼ੀ ਬੀ ਦੀ ਇਸ ਭਾਵੁਕ ਪੋਸਟ ਨੇ ਪ੍ਰਸ਼ੰਸਕਾਂ ਅਤੇ ਸੰਗੀਤ ਜਗਤ ਨਾਲ ਜੁੜੇ ਲੋਕਾਂ ਨੂੰ ਵੀ ਭਾਵੁਕ ਕਰ ਦਿੱਤਾ ਹੈ। ਕਈ ਲੋਕ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰ ਰਹੇ ਹਨ।