'Ramayana' ਦੀ ਸੀਤਾ ਨੇ ਅਗਲੀ ਫ਼ਿਲਮ ਲਈ ਕਟਵਾਏ ਵਾਲ, ਮਾਂ ਨੇ ਦੇਖਦਿਆਂ ਹੀ ਕੱਟ ਦਿੱਤਾ ਵੀਡੀਓ ਕਾਲ; ਪੁੱਛਿਆ - ਇਹ ਵਿੱਗ...
ਉਨ੍ਹਾਂ ਦੇ ਇਸ ਫ਼ੈਸਲੇ ਨੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਹੈਰਾਨ ਕਰ ਦਿੱਤਾ। ਹਾਲ ਹੀ ਵਿੱਚ ਅਦਾਕਾਰਾ ਨੇ ਦੱਸਿਆ ਕਿ ਆਪਣੇ ਕਿਰਦਾਰ ਵਿੱਚ ਢਲਣ ਲਈ ਉਨ੍ਹਾਂ ਨੂੰ ਆਪਣੇ ਵਾਲ ਕਟਵਾਉਣੇ ਪਏ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਬਦਲਾਅ ਨੂੰ ਦੇਖ ਕੇ ਉਨ੍ਹਾਂ ਦੇ ਮਾਤਾ-ਪਿਤਾ ਦਾ ਰਿਐਕਸ਼ਨ ਕਿਹੋ ਜਿਹਾ ਸੀ।
Publish Date: Tue, 17 Nov 2026 11:40 AM (IST)
Updated Date: Tue, 17 Nov 2026 11:43 AM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਨਿਰਦੇਸ਼ਕ ਰਾਜਕੁਮਾਰ ਪੇਰੀਆਸਾਮੀ ਦੀ ਆਉਣ ਵਾਲੀ ਫ਼ਿਲਮ 'ਓਮ' (OM) ’ਚ ਆਪਣੇ ਕਿਰਦਾਰ ਲਈ ਸਾਈ ਪੱਲਵੀ (Sai Pallavi) ਨੇ ਸਖ਼ਤ ਮਿਹਨਤ ਕੀਤੀ ਹੈ। ਅਦਾਕਾਰਾ ਨੇ ਆਪਣਾ ਲੁੱਕ ਪੂਰੀ ਤਰ੍ਹਾਂ ਬਦਲ ਲਿਆ ਹੈ।
ਉਨ੍ਹਾਂ ਦੇ ਇਸ ਫ਼ੈਸਲੇ ਨੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਹੈਰਾਨ ਕਰ ਦਿੱਤਾ। ਹਾਲ ਹੀ ਵਿੱਚ ਅਦਾਕਾਰਾ ਨੇ ਦੱਸਿਆ ਕਿ ਆਪਣੇ ਕਿਰਦਾਰ ਵਿੱਚ ਢਲਣ ਲਈ ਉਨ੍ਹਾਂ ਨੂੰ ਆਪਣੇ ਵਾਲ ਕਟਵਾਉਣੇ ਪਏ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਬਦਲਾਅ ਨੂੰ ਦੇਖ ਕੇ ਉਨ੍ਹਾਂ ਦੇ ਮਾਤਾ-ਪਿਤਾ ਦਾ ਰਿਐਕਸ਼ਨ ਕਿਹੋ ਜਿਹਾ ਸੀ।
ਦੱਸ ਦੇਈਏ ਕਿ ਅਦਾਕਾਰਾ ਬਹੁਤ ਜਲਦ ਫ਼ਿਲਮ 'ਓਮ' ਵਿੱਚ ਨਜ਼ਰ ਆਵੇਗੀ, ਜਿਸ ਵਿੱਚ ਉਨ੍ਹਾਂ ਦੇ ਨਾਲ ਮਮੂਟੀ ਅਤੇ ਧਨੁਸ਼ ਵੀ ਹੋਣਗੇ। ਫ਼ਿਲਮ ਲਈ ਵਾਲ ਕਟਵਾਉਣ ਤੋਂ ਬਾਅਦ ਸਾਈ ਪੱਲਵੀ ਦੀ ਮਾਂ ਦਾ ਕਿਹੋ ਜਿਹਾ ਰਿਐਕਸ਼ਨ ਸੀ, ਇਸ ਬਾਰੇ ਅਦਾਕਾਰਾ ਨੇ ਗੱਲ ਕੀਤੀ।
ਕਿਰਦਾਰ ਲਈ ਸਾਈ ਨੇ ਲਿਆ ਫ਼ੈਸਲਾ
'ਬਿਹਾਈਂਡਵੁੱਡਸ' ਨੂੰ ਦਿੱਤੇ ਇੱਕ ਹਾਲੀਆ ਇੰਟਰਵਿਊ ਵਿੱਚ ਸਾਈ ਪੱਲਵੀ ਨੇ ਦੱਸਿਆ ਕਿ ਜੇਕਰ ਉਨ੍ਹਾਂ ਦੇ ਕਿਰਦਾਰ ਦੀ ਮੰਗ ਨਾ ਹੁੰਦੀ ਤਾਂ ਉਹ ਕਦੇ ਵੀ ਆਪਣੇ ਵਾਲ ਨਾ ਕਟਵਾਉਂਦੀ। ਉਨ੍ਹਾਂ ਕਿਹਾ, "ਮੈਂ ਸਿਰਫ਼ ਆਪਣੇ ਕਿਰਦਾਰ ਲਈ ਵਾਲ ਕਟਵਾਏ। ਵਰਨਾ ਮੈਂ ਅਜਿਹਾ ਫ਼ੈਸਲਾ ਕਦੇ ਨਾ ਲੈਂਦੀ।"
ਅਦਾਕਾਰਾ ਨੇ ਆਪਣੇ ਮਾਤਾ-ਪਿਤਾ ਨਾਲ ਜੁੜਿਆ ਇੱਕ ਮਜ਼ੇਦਾਰ ਕਿੱਸਾ ਵੀ ਸਾਂਝਾ ਕੀਤਾ। ਉਨ੍ਹਾਂ ਦੱਸਿਆ, "ਵਾਲ ਕਟਵਾਉਣ ਤੋਂ ਬਾਅਦ ਮੈਂ ਆਪਣੀ ਮਾਂ ਨੂੰ ਵੀਡੀਓ ਕਾਲ ਕੀਤਾ। ਮੈਨੂੰ ਦੇਖਦਿਆਂ ਹੀ ਉਨ੍ਹਾਂ ਨੇ ਕਾਲ ਕੱਟ ਦਿੱਤਾ। ਫਿਰ ਮੈਂ ਆਪਣੇ ਪਿਤਾ ਨੂੰ ਕਾਲ ਕੀਤਾ। ਉਨ੍ਹਾਂ ਨੇ ਹੈਰਾਨੀ ਨਾਲ ਪੁੱਛਿਆ, 'ਪੱਲਵੀ, ਇਹ ਵਿੱਗ ਹੈ, ਹੈ ਨਾ?' ਜਦੋਂ ਮੈਂ ਉਨ੍ਹਾਂ ਨੂੰ ਸੱਚ ਦੱਸਿਆ, ਤਾਂ ਉਨ੍ਹਾਂ ਨੇ ਗੱਲ ਮੰਨ ਲਈ ਅਤੇ ਮੇਰੀ ਮਾਂ ਨੂੰ ਵੀ ਸਮਝਾ ਦਿੱਤਾ।"
ਉਨ੍ਹਾਂ ਅੱਗੇ ਕਿਹਾ ਕਿ ਉਹ ਆਪਣੇ ਇਸ ਫ਼ੈਸਲੇ 'ਤੇ ਕਾਇਮ ਰਹੀ, ਕਿਉਂਕਿ ਇਹ ਨਵਾਂ ਲੁੱਕ ਉਨ੍ਹਾਂ ਦੇ ਕਿਰਦਾਰ 'ਤੇ ਬਿਲਕੁਲ ਸਹੀ ਬੈਠਦਾ ਸੀ।
ਡਾਇਰੈਕਟਰ ਨੇ ਕੀਤੀ ਸਾਈ ਦੀ ਤਾਰੀਫ਼
ਨਿਰਦੇਸ਼ਕ ਰਾਜਕੁਮਾਰ ਪੇਰੀਆਸਾਮੀ ਨੇ ਇਸ 'ਤੇ ਆਪਣੀ ਗੱਲ ਰੱਖਦਿਆਂ ਕਿਹਾ, "ਇਸ ਖ਼ਾਸ ਕਿਰਦਾਰ ਲਈ, ਇਹ ਲੁੱਕ ਚੁਣਨਾ ਬਿਲਕੁਲ ਸਹੀ ਫ਼ੈਸਲਾ ਸੀ। ਫ਼ਿਲਮ ਵਿੱਚ ਅਸੀਂ ਹੀਰੋ ਦੇ ਕਿਰਦਾਰ ਦੇ ਹਿਸਾਬ ਨਾਲ ਕਈ ਚੀਜ਼ਾਂ ਕਰਦੇ ਹਾਂ ਅਤੇ ਇਸੇ ਤਰ੍ਹਾਂ ਸਾਈ ਪੱਲਵੀ ਨੇ ਵੀ ਇਸ ਰੋਲ ਲਈ ਆਪਣੇ ਵਾਲ ਕਟਵਾ ਕੇ ਇੱਕ ਤਰ੍ਹਾਂ ਦੀ ਕੁਰਬਾਨੀ ਦਿੱਤੀ ਹੈ। ਕਹਾਣੀ ਪ੍ਰਤੀ ਉਨ੍ਹਾਂ ਦੇ ਲਗਾਅ ਨੇ ਹੀ ਇਸ ਬਦਲਾਅ ਨੂੰ ਮੁਮਕਿਨ ਬਣਾਇਆ।"
ਰਾਜਕੁਮਾਰ ਪੇਰੀਆਸਾਮੀ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ 20 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ ਇਸ ਵਿੱਚ ਮਮੂਟੀ ਅਤੇ ਸ਼੍ਰੀਲੀਲਾ ਵੀ ਨਜ਼ਰ ਆਉਣਗੇ।